Breaking News
Home / ਕੈਨੇਡਾ / Front / ਕੌਮਾਂਤਰੀ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ PM Trudeau ਹੋਏ ਰਵਾਨਾ

ਕੌਮਾਂਤਰੀ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ PM Trudeau ਹੋਏ ਰਵਾਨਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ 10 ਦਿਨਾਂ ਦੇ ਕੌਮਾਂਤਰੀ ਦੌਰੇ ਲਈ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਵਧੇਰੇ ਧਿਆਨ ਰੂਸ-ਯੂਕਰੇਨ ਸੰਘਰਸ਼ ਉੱਤੇ ਕੇਂਦਰਿਤ ਰਹੇਗਾ। ਟਰੂਡੋ  ਕਿਗਾਲੀ, ਰਵਾਂਡਾ ਰਵਾਨਾ ਹੋਣਗੇ, ਜਿੱਥੇ ਉਹ 2018 ਤੋਂ ਬਾਅਦ ਪਹਿਲੀ ਵਾਰੀ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ।

ਇਨ੍ਹਾਂ ਮੀਟਿੰਗਾਂ ਦੌਰਾਨ ਕੈਨੇਡਾ ਯੂਕਰੇਨ ਲਈ ਮਦਦ ਤੇ ਰੂਸ ਦੀ ਨੁਕਤਾਚੀਨੀ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੌਰੇ ਦੌਰਾਨ ਟਰੂਡੋ ਜੀ-7 ਸਿਖਰ ਵਾਰਤਾ ਲਈ ਜਰਮਨੀ ਵੀ ਜਾਣਗੇ ਤੇ ਫਿਰ ਨਾਟੋ ਸਿਖਰ ਵਾਰਤਾ ਲਈ ਮੈਡਰਿਡ ਰਵਾਨਾ ਹੋਣਗੇ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇਨ੍ਹਾਂ ਦੋਵਾਂ ਸਿਖਰ ਵਾਰਤਾਵਾਂ ਨੂੰ ਸੰਬੋਧਨ ਕਰਨ ਦੀ ਯੋਜਨਾ ਹੈ।

ਜਿ਼ਕਰਯੋਗ ਹੈ ਕਿ ਜ਼ੈਲੈਂਸਕੀ ਵਿੱਤੀ ਤੇ ਫੌਜੀ ਮਦਦ ਲਈ ਦੁਨੀਆਂ ਭਰ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ।ਸਵੀਡਨ ਤੇ ਫਿਨਲੈਂਡ ਦਾ ਵਫਦ ਨਾਟੋ ਆਗੂਆਂ ਨਾਲ ਮੁਲਾਕਾਤ ਕਰੇਗਾ। ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਚੜ੍ਹਾਈ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਦੇਸ਼ਾਂ ਵੱਲੋਂ ਵੀ ਨਾਟੋ ਵਿੱਚ ਸ਼ਮੂਲੀਅਤ ਲਈ ਅਪਲਾਈ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਜਪਾਨ ਤੇ ਸਾਊਥ ਕੋਰੀਆ ਦੇ ਆਗੂਆਂ ਵੱਲੋਂ ਵੀ ਇਨ੍ਹਾਂ ਸਿਖਰ ਵਾਰਤਾਵਾਂ ਵਿੱਚ ਹਿੱਸਾ ਲੈਣ ਦੀ ਹਾਮੀ ਭਰੀ ਗਈ ਹੈ।

ਆਪਣੇ ਇਸ ਬਿਜ਼ੀ ਸ਼ਡਿਊਲ ਦੌਰਾਨ ਪੀ.ਐਮ ਟਰੂਡੋ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਵੀ ਦੁਵੱਲੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪਹਿਲੀ ਜੁਲਾਈ ਨੂੰ ਕੈਨੇਡਾ ਡੇਅ ਦੇ ਜਸ਼ਨਾਂ ਮੌਕੇ ਟਰੂਡੋ ਦੇਸ਼ ਪਰਤਣ ਦੀ ਯੋਜਨਾ ਵੀ ਬਣਾ ਰਹੇ ਹਨ।

Check Also

ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ

ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …