25.2 C
Toronto
Wednesday, August 19, 2026
spot_img
HomeਕੈਨੇਡਾFrontL&T ਨੂੰ ਮਿਲਿਆ 15,000 ਕਰੋੜ ਰੁਪਏ ਤੋਂ ਵੱਧ ਦਾ ਅਲਟਰਾ-ਮੈਗਾ ਆਰਡਰ

L&T ਨੂੰ ਮਿਲਿਆ 15,000 ਕਰੋੜ ਰੁਪਏ ਤੋਂ ਵੱਧ ਦਾ ਅਲਟਰਾ-ਮੈਗਾ ਆਰਡਰ

L&T ਨੂੰ ਮਿਲਿਆ 15,000 ਕਰੋੜ ਰੁਪਏ ਤੋਂ ਵੱਧ ਦਾ ਅਲਟਰਾ-ਮੈਗਾ ਆਰਡਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲਾਰਸਨ ਐਂਡ ਟੁਬਰੋ ਯਾਨੀ ਐਲ. ਐਂਡ ਟੀ. ਨੂੰ ਮੱਧ ਪੂਰਬ ਤੋਂ ਬਹੁਤ ਵੱਡਾ ਆਰਡਰ ਮਿਲਿਆ ਹੈ। ਕੰਪਨੀ ਨੇ 17 ਅਗਸਤ 2026 ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਐਲ ਐਂਡ ਟੀ ਐਨਰਜੀ ਹਾਈਡ੍ਰੋਕਾਰਬਨ ਆਫਸ਼ੋਰ ਇਕਾਈ ਨੂੰ ਇੱਕ ਵੱਡੇ ਗਾਹਕ ਤੋਂ ਅਲਟਰਾ-ਮੈਗਾ ਆਰਡਰ ਹਾਸਲ ਹੋਇਆ ਹੈ। ਐਲਐਂਡਟੀ ਦੀ ਆਪਣੀ ਆਰਡਰ ਸ਼੍ਰੇਣੀ ਪ੍ਰਣਾਲੀ ਵਿੱਚ ਅਲਟਰਾ-ਮੈਗਾ ਆਰਡਰ ਦੀ ਕੀਮਤ 15,000 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ। ਇਸ ਦੇ ਆਧਾਰ ’ਤੇ ਸਪੱਸ਼ਟ ਹੈ ਕਿ ਨਵਾਂ ਆਰਡਰ ਘੱਟੋ-ਘੱਟ 15,000 ਕਰੋੜ ਰੁਪਏ ਤੋਂ ਵੱਧ ਦਾ ਹੈ। ਹਾਲਾਂਕਿ ਕੰਪਨੀ ਨੇ ਆਰਡਰ ਦੀ ਸਹੀ ਰਕਮ ਅਤੇ ਗਾਹਕ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਪ੍ਰੋਜੈਕਟ ਤਹਿਤ ਮੱਧ ਪੂਰਬ ਵਿੱਚ ਕਈ ਆਫਸ਼ੋਰ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। ਆਫਸ਼ੋਰ ਸਹੂਲਤਾਂ ਦਾ ਮਤਲਬ ਸਮੁੰਦਰ ਵਿੱਚ ਤੇਲ ਅਤੇ ਗੈਸ ਵਰਗੇ ਊਰਜਾ ਸਰੋਤਾਂ ਨਾਲ ਜੁੜੇ ਪਲੇਟਫਾਰਮ, ਪਾਈਪ ਲਾਈਨਾਂ ਅਤੇ ਹੋਰ ਜ਼ਰੂਰੀ ਢਾਂਚਿਆਂ ਤੋਂ ਹੈ।

RELATED ARTICLES
POPULAR POSTS