19 ਹਜ਼ਾਰ ਕਿਲੋਮੀਟਰ ਦੀ ਰਫ਼ਤਾਰ ਨਾਲ ਨੇੜਿਉਂ ਲੰਘਿਆ ਉਲਕਾ ਪਿੰਡઠ
ਨਵੀਂ ਦਿੱਲੀ/ਬਿਊਰੋ ਨਿਊਜ਼
29 ਅਪ੍ਰੈਲ ਦਾ ਦਿਨ ਧਰਤੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਸੀ ਪ੍ਰੰਤੂ ਹੁਣ ਇਹ ਖ਼ਤਰਾ ਟਲ ਗਿਆ ਹੈ ਅਤੇ ਧਰਤੀ ਬਚ ਗਈ ਹੈ। ਦਰਅਸਲ ਨਾਸਾ ਦੇ ਅਨੁਸਾਰ 29 ਅਪ੍ਰੈਲ ਭਾਵ ਅੱਜ ਇੱਕ ਉਲਕਾ ਪਿੰਡ ਧਰਤੀ ਦੇ ਨੇੜਿਉਂ ਲੰਘਿਆ । ਵਿਗਿਆਨੀ ਇਸ ਉਲਕਾ ਪਿੰਡ ਨੂੰ ਧਰਤੀ ਤੋਂ ਦੂਰ ਰੱਖਣ ਲਈ ਸਾਰੀ ਤਾਕਤ ਲਗਾ ਚੁੱਕੇ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇ ਇਹ ਉਲਕਾ ਪਿੰਡ ਆਪਣੀ ਦਿਸ਼ਾ ਨੂੰ ਥੋੜਾ ਜਿਹਾ ਬਦਲ ਦੇਵੇਗਾ ਤਾਂ ਧਰਤੀ ‘ਤੇ ਤਬਾਹੀ ਮਚ ਸਕਦੀ ਹੈ। ਹਾਲਾਂਕਿ ਹੁਣ ਇਹ ਖ਼ਤਰਾ ਟਲ ਗਿਆ ਹੈ। ਇਸ ਉਲਕਾ ਪਿੰਡ ਦੇ ਧਰਤੀ ਨੇੜਿਉਂ ਗੁਜਰਨ ਦਾ ਸਮਾਂ ਅੱਜ ਸਵੇਰੇ 5.30 ਵਜੇ ਦਾ ਸੀ ਅਤੇ ਧਰਤੀ ਉੱਤੇ ਮੰਡਰਾ ਰਿਹਾ ਖ਼ਤਰਾ ਵੀ ਖ਼ਤਮ ਹੋ ਗਿਆ ਹੈ। ਇਸ ਦੀ ਰਫ਼ਤਾਰ 19 ਹਜ਼ਾਰ ਕਿੱਲੋਮੀਰ ਪ੍ਰਤੀ ਘੰਟਾ ਸੀ।