ਬੱਚੇ ਨੇ ਖੋਲ੍ਹ ਦਿੱਤੀ ਸਾਰੀ ਪੋਲ ਦੱਸਿਆ ਟੀਚਰ ਦਾ ਨਾਂ
ਗੁਰਦਾਸਪੁਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮਈ ਤਕ ਪੂਰੇ ਦੇਸ਼ ਵਿੱਚ ਲੌਕਡਾਊਨ ਹੈ ਅਤੇ ਪੰਜਾਬ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਪਰ ਕੁਝ ਲੋਕ ਸਰਕਾਰੀ ਹੁਕਮਾਂ ਨੂੰ ਕੁਝ ਨਹੀਂ ਸਮਝਦੇ ਤੇ ਨਾ ਹੀ ਹੁਕਮਾਂ ਪਿਛਲੇ ਕਾਰਨਾਂ ਦੀ ਗੰਭੀਰਤਾ ਨੂੰ ਸਮਝਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਧਿਆਪਕਾ ਨੇ ਆਪਣੇ ਘਰ ਵਿੱਚ ਟਿਊਸ਼ਨ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਸਨ। ਇਸ ਸਾਰੇ ਮਾਮਲੇ ਦਾ ਪਤਾ ਉਦੋਂ ਲੱਗਾ ਜਦ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਬੱਚਿਆਂ ਨਾਲ ਫੜਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਬੱਚਿਆਂ ਨੂੰ ਟਿਊਸ਼ਨ ਤੋਂ ਵਾਪਸ ਘਰ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਜਦੋਂ ਸਖ਼ਤ ਲਹਿਜ਼ੇ ਵਿੱਚ ਪੁੱਛਿਆ ਕਿ ਲੌਕਡਾਊਨ ਸਮੇਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਟਿਊਸ਼ਨ ਭੇਜ ਰਹੇ ਹੋ? ਪੁਲਿਸ ਨੇ ਜਦ ਟਿਊਸ਼ਨ ਟੀਚਰ ਦਾ ਨਾਂ ਪੁੱਛਿਆ ਤਾਂ ਬੱਚੇ ਨੇ ਤੁਰੰਤ ਆਪਣੀ ਟੀਚਰ ਦਾ ਨਾਂ ਦੱਸ ਦਿੱਤਾ।