12 ਘੰਟੇ ਤੱਕ ਚੱਲੀ ਬਹਿਸ, ਸ਼ਿਵ ਸੈਨਾ ਨੇ ਕੀਤਾ ਬਾਈਕਾਟ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਏਕਤਾ ਦੀ ਆਖਰੀ ਪ੍ਰੀਖਿਆ ਵਿਚ ਵਿਰੋਧੀ ਧਿਰ ਖਿੰਡਰੀ ਹੋਈ ਨਜ਼ਰ ਆਈ। ਆਂਧਰਾ ਪ੍ਰਦੇਸ਼ ਵਿਚ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਲਈ ਟੀਡੀਪੀ ਵਲੋਂ ਲਿਆਂਦੇ ਗਏ ਬੇਭਰੋਗੀ ਮਤੇ ‘ਚ ਵਿਰੋਧੀ ਧਿਰ ਦੇ ਸਾਰੇ ਦਲ ਮਿਲ ਕੇ ਸਿਰਫ 126 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰ ਸਕੇ, ਜਦਕਿ ਸਰਕਾਰ ਨੇ 325 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ। ਸਦਨ ਵਿਚ 12 ਘੰਟਿਆਂ ਤੱਕ ਬੇਭਰੋਸਗੀ ਮਤੇ ‘ਤੇ ਬਹਿਸ ਚੱਲੀ। ਲੋਕ ਸਭਾ ਵਿਚ ਸਵੇਰੇ 11 ਵਜੇ ਬਹਿਸ ਸ਼ੁਰੂ ਹੋਈ ਜੋ ਕਿ ਰਾਤ 11 ਵਜੇ ਤੋਂ ਬਾਅਦ ਤੱਕ ਜਾਰੀ ਰਹੀ। ਵੋਟਿੰਗ ਦੇ ਸਮੇਂ ਸੰਸਦ ਵਿਚ 451 ਮੈਂਬਰ ਮੌਜੂਦ ਸਨ ਅਤੇ ਸਰਕਾਰ ਨੂੰ ਭਰੋਸੇ ਦੀ ਵੋਟ ਜਿੱਤਣ ਲਈ 226 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਸੀ, ਪਰ ਸਰਕਾਰ ਨੂੰ ਲੋੜ ਨਾਲੋਂ 99 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੋਇਆ। ਭਰੋਸੇ ਦੇ ਮਤੇ ਦੀ ਖਾਸ ਗੱਲ ਇਹ ਰਹੀ ਕਿ ਤਾਮਿਲਨਾਡੂ ਸਰਕਾਰ ਸਰਕਾਰ ਚਲਾ ਰਹੀ ਏਆਈਏ ਡੀਐਮਕੇ ਦੇ 37 ਮੈਂਬਰਾਂ ਨੇ ਸਰਕਾਰ ਦੇ ਪੱਖ ਵਿਚ ਵੋਟਾਂ ਪਾਈਆਂ ਹਾਲਾਂਕਿ ਸਰਕਾਰ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਸਵੇਰੇ ਹੀ ਇਸ ਮਤੇ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ ਅਤੇ ਵੋਟਿੰਗ ਵਿਚ ਵੀ ਹਿੱਸਾ ਨਹੀਂ ਲਿਆ, ਨਹੀਂ ਤਾਂ ਸਰਕਾਰ ਦੇ ਪੱਖ ਵਿਚ ਵੋਟਾਂ ਦੀ ਗਿਣਤੀ ਹੋਰ ਜ਼ਿਆਦਾ ਹੁੰਦੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …