Breaking News
Home / ਭਾਰਤ / ਹੈਦਰਾਬਾਦ ਯੂਨੀਵਰਸਿਟੀ ‘ਚ ਸਿੱਖ ਵਿਦਿਆਰਥੀ ਨੂੰ ਕਸ਼ਮੀਰੀ ਸਮਝ ਕੇ ਕੁੱਟਿਆ

ਹੈਦਰਾਬਾਦ ਯੂਨੀਵਰਸਿਟੀ ‘ਚ ਸਿੱਖ ਵਿਦਿਆਰਥੀ ਨੂੰ ਕਸ਼ਮੀਰੀ ਸਮਝ ਕੇ ਕੁੱਟਿਆ

Amol Singh copy copyਪਟਿਆਲਾ ਦਾ ਰਹਿਣ ਵਾਲਾ ਹੈ ਪੀੜਤ ਅਮੋਲ ਸਿੰਘ
ਹੈਦਰਾਬਾਦ/ਬਿਊਰੋ ਨਿਊਜ਼ : ਹੈਦਰਾਬਾਦ ਯੂਨੀਵਰਸਿਟੀ ਵਿਚ ਇਕ ਪੰਜਾਬੀ ਖੋਜ ਵਿਦਿਆਰਥੀ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਮੈਂਬਰਾਂ ਨੇ ਕਸ਼ਮੀਰੀ ਸਮਝ ਕੇ ਉਸ ਨਾਲ ਮਾਰਕੁੱਟ ਕੀਤੀ। ਇਕ ਅੰਗਰੇਜੀ ਵੈਬਸਾਈਟ ਦੀ ਰਿਪੋਰਟ ਮੁਤਾਬਿਕ ਪੀੜ੍ਹਤ ਅਮੋਲ ਸਿੰਘ (25) ਪਟਿਆਲੇ ਦੇ ਇਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਲੰਘੇ ਸ਼ਨਿਚਰਵਾਰ ਜਦੋਂ ਉਹ ਕਸ਼ਮੀਰ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣੇ ਹੋਸਟਲ ਨੂੰ ਜਾ ਰਿਹਾ ਸੀ ਤਾਂ ਏ.ਬੀ.ਵੀ.ਪੀ. ਦੇ 20-25 ਮੈਂਬਰਾਂ ਨੇ ਉਸ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਸ਼ਾਇਦ ਰੂਪ-ਰੰਗ ਤੋਂ ਉਸ ਨੂੰ ਇਨ੍ਹਾਂ ਲੋਕਾਂ ਨੇ ਬਿਲਾਲ ਸਮਝ ਲਿਆ ਹੋਵੇ, ਬਿਲਾਲ ਇਕ ਕਸ਼ਮੀਰੀ ਵਿਦਿਆਰਥੀ ਸੀ ਜੋ ਯੂਨੀਵਰਸਿਟੀ ਤੋਂ ਪੀ ਐਚ ਡੀ ਪਾਸ ਕਰਕੇ ਜਾ ਚੁੱਕਾ ਹੈ।
ਉਧਰ ਏ.ਬੀ.ਵੀ.ਪੀ. ਨੇਤਾ ਐਨ ਸੁਸ਼ੀਲ ਕੁਮਾਰ ਨੇ ਅਮੋਲ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਜਦੋਂ ਉਸ ਦੇ ਸਾਥੀ ਕਸ਼ਮੀਰ ਵਿਚ ਹੋ ਰਹੇ ਪ੍ਰਦਰਸ਼ਨਾਂ ਖ਼ਿਲਾਫ ਮੋਟਰ ਸਾਈਕਲ ਰੈਲੀ ਕੱਢ ਰਹੇ ਸਨ ਤਾਂ ਅਮੋਲ ਤੇ ਉਸਦੇ ਸਾਥੀਆਂ ਨੇ ਉਨ੍ਹਾਂ ‘ਤੇ ਹਮਲਾ ਕਰਕੇ ਉਨ੍ਹਾਂ ਦੇ ਇਕ ਸਾਥੀ ਦਾ ਪੈਰ ਤੋੜ ਦਿੱਤਾ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …