-16.5 C
Toronto
Tuesday, February 24, 2026
spot_img
Homeਪੰਜਾਬਪੰਜਾਬ 'ਚ ਅਕਾਲੀ ਦਲ ਤੇ ਦਿੱਲੀ ਵਿਚ ਭਾਜਪਾ ਪਾ ਰਹੀ ਹੈ 'ਆਪ'...

ਪੰਜਾਬ ‘ਚ ਅਕਾਲੀ ਦਲ ਤੇ ਦਿੱਲੀ ਵਿਚ ਭਾਜਪਾ ਪਾ ਰਹੀ ਹੈ ‘ਆਪ’ ਵਿਧਾਇਕਾਂ ‘ਤੇ ਡੋਰੇ

ਪਾਰਟੀ ‘ਚ ਕੇਜਰੀਵਾਲ ਦਾ ਕੱਦ ਹੋਇਆ ਛੋਟਾ
ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਲਈ ਆਉਣ ਵਾਲੇ ਦਿਨ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗ ਰਿਹਾ ਹੈ ਕਿ ਇਕ ਤਾਂ ਲਗਾਤਾਰ ਤਿੰਨ ਚੋਣਾਂ ਹਾਰ ਚੁੱਕੀ ਆਮ ਆਦਮੀ ਪਾਰਟੀ ਉਂਝ ਹੀ ਅੰਦਰੋਂ ਟੁੱਟ ਚੁੱਕੀ ਹੈ, ਉਪਰੋਂ ਪਾਰਟੀ ਅੰਦਰ ਇਸ ਹੱਦ ਤਕ ਖਿੱਚੋਤਾਣ ਸ਼ੁਰ ਹੋ ਗਈ ਹੈ ਕਿ ਅਰਵਿੰਦ ਕੇਜਰੀਵਾਲ ਦਾ ਕੱਦ ਕੁਮਾਰ ਵਿਸ਼ਵਾਸ, ਭਗਵੰਤ ਮਾਨ ਅਤੇ ਐੱਚ. ਐੱਸ. ਫੂਲਕਾ ਵਰਗੇ ਆਗੂਆਂ ਅੱਗੇ ਛੋਟਾ ਹੁੰਦਾ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਇਕ ਵੱਡੀ ਸਫਲਤਾ ਵੱਲ ਵਧਣ ਵਾਲੀ ਪਾਰਟੀ ਬਣ ਕੇ ਉੱਭਰੀ ਸੀ, ਉਸੇ ਤੇਜ਼ੀ ਨਾਲ ਉਸ ਦਾ ਗ੍ਰਾਫ ਹੇਠਾਂ ਵੱਲ ਆਉਂਦਾ ਨਜ਼ਰ ਆ ਰਿਹਾ ਹੈ।
‘ਆਪ’ ਦੇ ਅੰਦਰੂਨੀ ਕਲੇਸ਼ ਦਾ ਕਿਸ ਨੂੰ ਹੋਵੇਗਾ ਲਾਭ
ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਲਾਭ ਉਠਾਉਣ ਵਿਚ ਸਭ ਵਿਰੋਧੀ ਪਾਰਟੀਆਂ ਜੁੱਟ ਗਈਆਂ ਹਨ। ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ ਵਿਚ ਅਕਾਲੀ ਦਲ ਅਤੇ ਦਿੱਲੀ ‘ਚ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਡੋਰੇ ਪਾ ਰਹੀਆਂ ਹਨ। ਪੰਜਾਬ ਵਿਚ ਜਿਸ ਤਰ੍ਹਾਂ ਆਮ ਆਦਮੀ ਨੂੰ ਲੋਕਾਂ ਨੇ ਉਮੀਦ ਤੋਂ ਬਹੁਤ ਘੱਟ ਵੋਟਾਂ ਦਿੱਤੀਆਂ ਅਤੇ ਜਿਸ ਤਰ੍ਹਾਂ ਖੁਦ ‘ਆਪ’ ਦੀ ਪੰਜਾਬ ਇਕਾਈ ਨੇ ਦਿੱਲੀ ਦੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਦੀ ਲੀਡਰਸ਼ਿਪ ਦੇ ਇਸ਼ਾਰਿਆਂ ‘ਤੇ ਕੰਮ ਨਹੀਂ ਕਰਨਗੇ। ਇਸੇ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ‘ਆਪ’ ਦੀ ਪੰਜਾਬ ਇਕਾਈ ਵਿਚ ਲਗਾਤਾਰ ਨਵੇਂ ਵਿਚਾਰਾਂ ਦਾ ਆਗਮਨ ਹੋ ਰਿਹਾ ਹੈ। ਸੁਣਨ ਵਿਚ ਇਹ ਵੀ ਆ ਰਿਹਾ ਹੈ ਕਿ ‘ਆਪ’ ਦੇ ਕਈ ਵਿਧਾਇਕ ਆਪਣੀ ਹੀ ਪਾਰਟੀ ਦੇ ਬਰਾਬਰ ਇਕ ਨਵਾਂ ਢਾਂਚਾ ਤਿਆਰ ਕਰਨ ਦਾ ਮਨ ਬਣਾ ਰਹੇ ਹਨ ਪਰ ਪਾਰਟੀ ਲੀਡਰਸ਼ਿਪ ਅਜਿਹੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੈ।ઠ
ਆਪਣੀ ਮਰਜ਼ੀ ਨਾਲ ਕੋਈ ਵੀ ਅਕਾਲੀਦਲ ਵਿਚ ਆਉਣਾ ਚਾਹੇ ਤਾਂ ਵੈਲਕਮ ਹੈ : ਚੰਦੂਮਾਜਰਾ
ਬੇਤੁਕੀਆਂ ਤੇ ਹਲਕੀ ਸਿਆਸਤ ਦੀਆਂ ਸਭ ਅਫ਼ਵਾਹਾਂ ਹਨ ਅਸੀਂ ਪੂਰੀ ਤਰ੍ਹਾਂ ਇਕਜੁੱਟ ਹਾਂ : ਖਹਿਰਾ
ਅਕਾਲੀ ਦਲ ਦੀ ਸਿਆਸੀ ਚਾਲ
ਜਿਸ ਗੱਲ ਤੋਂ ਪੰਜਾਬ ਇਕਾਈ ‘ਚ ਵਧੇਰੇ ਹਲਚਲ ਮਚੀ ਹੋਈ ਹੈ, ਉਹ ਹੈ ਅਕਾਲੀ ਦਲ ਦੀ ‘ਆਪ’ ‘ਚ ਸੰਨ੍ਹ ਲਾਉਣ ਦੀ ਗੱਲ। ਜਾਣਕਾਰਾਂ ਦੀ ਮੰਨੀਏ ਤਾਂ ‘ਆਪ’ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਨਜ਼ਰ ਟਿਕਾਈ ਹੋਈ ਹੈ ਅਤੇ ‘ਆਪ’ ਦੇ ਇਕ ਦਰਜਨ ਤੋਂ ਵੱਧ ਵਿਧਾਇਕ ਸੁਖਬੀਰ ਦੇ ਰਾਡਾਰ ‘ਤੇ ਹਨ।ઠਜਾਣਕਾਰ ਦੱਸਦੇ ਹਨ ਕਿ ਕਾਂਗਰਸ ਵਲੋਂ ‘ਆਪ’ ਦੇ ਵਿਧਾਇਕਾਂ ਨੂੰ ਮੂੰਹ ਨਾ ਲਗਾਉਣ ਕਾਰਨ ਆਪਣੀ ਹੀ ਪਾਰਟੀ ਤੋਂ ਨਾਰਾਜ਼ ‘ਆਪ’ ਦੇ ਵਿਧਾਇਕਾਂ ਦਾ ਅਕਾਲੀ ਦਲ ਪ੍ਰਤੀ ਮੋਹ ਵਧਦਾ ਜਾ ਰਿਹਾ ਹੈ। ਪਾਰਟੀ ਦੇ ਕਈ ਵਿਧਾਇਕ ਸਿੱਧੇ ਤੌਰ ‘ਤੇ ਸੁਖਬੀਰ ਦੇ ਸੰਪਰਕ ਵਿਚ ਤੇ ਕਈ ਆਗੂ ਅਕਾਲੀ ਦਲ ਦੇ ਸੰਪਰਕ ਵਿਚ ਹਨ।

RELATED ARTICLES
POPULAR POSTS