4.2 C
Toronto
Sunday, November 23, 2025
spot_img
Homeਭਾਰਤਅਮਾਨਤੁੱਲਾ ਨੇ 'ਆਪ' ਦੀ ਪੀਏਸੀ ਤੋਂ ਦਿੱਤਾ ਅਸਤੀਫਾ

ਅਮਾਨਤੁੱਲਾ ਨੇ ‘ਆਪ’ ਦੀ ਪੀਏਸੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵਿਚ ਮਚਿਆ ਅੰਦਰੂਨੀ ਘਮਾਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਤੋਂ ਬਾਅਦ ਵਿਧਾਇਕ ਅਮਾਨਤੁੱਲਾ ਖਾਨ ਨੇ ਪੀਏਸੀ ਤੋਂ ਅਸਤੀਫਾ ਦੇ ਦਿੱਤਾ ਹੈ। ਅਮਾਨਤੁੱਲਾ ਖਾਨ ਨੇ ਕੁਮਾਰ ਵਿਸ਼ਵਾਸ ‘ਤੇ ਆਰਐਸਐਸ ਤ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਅਮਾਨਤੁੱਲਾ ਖਾਨ ਦੇ ਸਮਰਥਕਾਂ ਨੇ ਕੁਮਾਰ ਵਿਸ਼ਵਾਸ ਖਿਲਾਫ ਖੂਬ ਨਾਅਰੇਬਾਜ਼ੀ ਵੀ ਕੀਤੀ। ਅਮਾਨਤੁੱਲਾ ਨੇ ਕਿਹਾ ਕਿ ਉਹ ਅਜੇ ਵੀ ਆਪਣੀ ਗੱਲ ‘ਤੇ ਕਾਇਮ ਹਨ। ਉਥੇ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਅਮਾਨਤੁੱਲਾ ਖਾਨ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਕੁਮਾਰ ਵਿਸ਼ਵਾਸ ਅਤੇ ਅਮਾਨਤੁੱਲਾ ਖਾਨ ਦੇ ਵਿਵਾਦਾਂ ਕਾਰਨ ਮੁੱਖ ਅਰਵਿੰਦ ਕੇਜਰੀਵਾਲ ਸਣੇ ਪਾਰਟੀ ਦੇ ਸੀਨੀਅਰ ਨੇਤਾ ਵੀ ਪ੍ਰੇਸ਼ਾਨ ਹਨ। ਸਮਝਿਆ ਜਾਂਦਾ ਹੈ ਕਿ ਪਾਰਟੀ ਦੇ 22 ਵਿਧਾਇਕਾਂ ਨੇ ਇਕ ਚਿੱਠੀ ‘ਤੇ ਹਸਤਾਖਰ ਕਰਕੇ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਉਹਨਾਂ ਨੂੰ ਪਾਰਟੀ ਵਿਚੋਂ ਬਰਤਰਫ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਨੇ ਵੀ ਵੱਖਰੇ ਤੌਰ ‘ਤੇ ਇਸ ਤਰ੍ਹਾਂ ਇਕ ਚਿੱਠੀ ਲਿਖ ਕੇ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਇਕ ਸੂਤਰ ਨੇ ਦੱਸਿਆ ਕਿ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ, ਇਮਰਾਨ ਹੁਸੈਨ, ਦਵਾਰਕਾ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅਤੇ ਹੋਰ ਚਿੱਠੀ ‘ਤੇ ਹਸਤਾਖਰ ਕਰਨ ਵਾਲੇ ਵਿਧਾਇਕਾਂ ਵਿਚ ਸ਼ਾਮਲ ਹਨ। ਦੂਜੇ ਪਾਸੇ ਅਮਾਨਤੁੱਲਾ ਦਾ ਕਹਿਣਾ ਹੈ ਕਿ ਮੇਰੇ ਵਿਰੁੱਧ ਹਸਤਾਖਰੀ ਮੁਹਿੰਮ ਚਾਰ-ਪੰਜ ਵਿਧਾਇਕਾਂ ਨੇ ਚਲਾਈ ਹੈ।
ਵਿਸ਼ਵਾਸ ‘ਤੇ ਦੋਸ਼, ਵਿਧਾਇਕਾਂ ਨੂੰ 30-30 ਕਰੋੜ ਦਾ ਦਿੱਤਾ ਲਾਲਚ
ਨਿਗਮ ਚੋਣਾਂ ਦੇ ਨਤੀਜਿਆਂ ਪਿੱਛੋਂ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਪਾਰਟੀ ਦੀ ਲੀਡਰਸ਼ਿਪ ‘ਤੇ ਕਈ ਸਵਾਲ ਉਠਾਏ ਸਨ। ਉਹਨਾਂ ਦੇ ਇਨ੍ਹਾਂ ਸਵਾਲਾਂ ‘ਤੇ ਓਖਲਾ ਤੋਂ ‘ਆਪ’ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਗੰਭੀਰ ਦੋਸ਼ ਲਾਏ ਹਨ। ਖਾਨ ਦਾ ਕਹਿਣਾ ਹੈ ਕਿ ਕੁਮਾਰ ਵਿਸ਼ਵਾਸ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ। ਅਮਾਨਤੁੱਲਾ ਖਾਨ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਨੂੰ ਹੜੱਪਣਾ ਚਾਹੁੰਦੇ ਹਨ। ਕੁਮਾਰ ਵਿਸ਼ਵਾਸ ਆਪਣੇ ਵਿਰ ਵਿਧਾਇਕਾਂ ਨੂੰ ਸੱਦ ਕੇ ਇਹ ਕਹਿ ਰਹੇ ਹਨ ਕਿ ਮੈਨੂੰ ਪਾਰਟੀ ਦਾ ਕਨਵੀਨਰ ਬਣਾਓ ਨਹੀਂ ਤਾਂ ਭਾਜਪਾ ਵਿਚ ਚੱਲੋ। ਭਾਜਪਾ ਸਭ ਨੂੰ 30-30 ਕਰੋੜ ਰੁਪਏ ਦੇਣ ਲਈ ਤਿਆਰ ਹੈ।

RELATED ARTICLES
POPULAR POSTS