26.1 C
Toronto
Saturday, July 25, 2026
spot_img
Homeਦੁਨੀਆਟੀ.ਪੀ.ਏ.ਆਰ. ਕਲੱਬ ਦਾ ਹਾਫ-ਮੈਰਾਥਨ ਦੌੜਾਕ ਤੇ ਵਧੀਆ ਵਾਲੰਟੀਅਰ - ਸੁਖਦੇਵ ਸਿੱਧਵਾਂ

ਟੀ.ਪੀ.ਏ.ਆਰ. ਕਲੱਬ ਦਾ ਹਾਫ-ਮੈਰਾਥਨ ਦੌੜਾਕ ਤੇ ਵਧੀਆ ਵਾਲੰਟੀਅਰ – ਸੁਖਦੇਵ ਸਿੱਧਵਾਂ

ਡਾ. ਸੁਖਦੇਵ ਸਿੰਘ ਝੰਡ
ਖੇਡਾਂ ਤੇ ਦੌੜਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਅਤੀ ਮਹੱਤਵਪੂਰਨ ਹਨ। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਅੰਗਰੇਜ਼ੀ ਕਹਾਵਤ 1 sound mind in a sound body” ਇਸ ਕਥਨ ਦੀ ਪ੍ਰੋੜ÷ ਤਾ ਕਰਦੀ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ ਹੀ ਟੀ.ਪੀ.ਏ.ਆਰ. ਕਲੱਬ ਦਾ ਸਰਗਰਮ ਮੈਂਬਰ ਸੁਖਦੇਵ ਸਿੰਘ ਸਿੱਧਵਾਂ ਸਕੂਲ ਤੇ ਕਾਲਜ ਦੇ ਦਿਨਾਂ ਤੋਂ ਖੇਡਾਂ ਵਿੱਚ ਭਾਗ ਲੈਂਦਾ ਰਿਹਾ ਹੈ। ਪਿਛਲੇ 12 ਸਾਲਾਂ ਤੋਂ ਉਹ ਲਗਾਤਾਰ ਹਾਫ਼-ਮੈਰਾਥਨ ਤੇ ਹੋਰ ਦੌੜਾਂ ਦੌੜਦਾ ਰਿਹਾ ਹੈ। ਉਸਦਾ ਜਨਮ ਜ਼ਿਲ÷ ਾ ਲੁਧਿਆਣਾ ਦੇ ਮਸ਼ਹੂਰ ਪਿੰਡ ਸਿੱਧਵਾਂ ਕਲਾਂ ਵਿੱਚ 10 ਮਾਰਚ 1965 ਨੂੰ ਸ. ਸੁਰਜੀਤ ਸਿੰਘ ਸਿੱਧੂ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ। ਇਹ ਪਿੰਡ ਕਾਫ਼ੀ ਵੱਡਾ ਹੈ ਅਤੇ ਪ੍ਰਾਇਮਰੀ ਤੇ ਹਾਈ ਸਕੂਲ ਇੱਥੇ ਮੌਜੂਦ ਹੋਣ ਕਰਕੇ ਦਸਵੀਂ ਤੱਕ ਪੜ÷ ਾਈ ਉਸਨੇ ਇੱਥੇ ਹੀ ਕੀਤੀ। ਹਾਈ ਸਕੂਲ ਵਿੱਚ ਉਹ ਸਕੂਲ ਦੀਆਂ ਕਬੱਡੀ ਤੇ ਬਾਸਕਟਬਾਲ ਦੀਆਂ ਟੀਮਾਂ ਦੇ ਅਹਿਮ ਮੈਂਬਰ ਵਜੋਂ ਖੇਡਦਾ ਰਿਹਾ ਅਤੇ 55 ਤੋਂ 60 ਕਿਲੋਗਰਾਮ ਭਾਰ-ਵਰਗ ਦੀ ਜੂਨੀਅਰ ਖਿਡਾਰੀਆਂ ਦੀ ਟੀਮ ਵਿੱਚ ਭਾਗ ਲੈਂਦਾ ਰਿਹਾ। ਬਾਸਕਟਬਾਲ ਉਹ ਜ਼ੋਨਲ ਪੱਧਰ ਤੱਕ ਖੇਡਿਆ ਅਤੇ ਉਨ÷ ਾਂ ਦੀ ਟੀਮ ਇੱਕ ਵਾਰ ਇਨ÷ ਾਂ ਮੁਕਾਬਲਿਆਂ ਵਿੱਚ ‘ਰੱਨਰਜ਼-ਅੱਪ’ ਰਹੀ। ਕਬੱਡੀ ਵਿੱਚ ਉਹ ਪਿੰਡ ਦੀ ਕਬੱਡੀ ਟੀਮ ਦੇ ‘ਧਾਵੀ’ (ਰੇਡਰ) ਵਜੋਂ ਪਿੰਡਾਂ ਦੇ ਟੂਰਨਾਮੈਂਟਾਂ ਵਿੱਚ ਭਾਗ ਲੈਂਦਾ ਰਿਹਾ ਅਤੇ ਇਨ÷ ਾਂ ਵਿੱਚ ਉਨ÷ ਾਂ ਦੀ ਟੀਮ ਕਈ ਮੁਕਾਬਲਿਆਂ ਵਿੱਚ ਜੇਤੂ ਰਹੀ।
ਦਸਵੀਂ ਪਾਸ ਕਰਨ ਤੋਂ ਬਾਅਦ ਉਸਨੇ ਗੌਰਮਿੰਟ ਸਾਇੰਸ ਕਾਲਜ ਜਗਰਾਉਂ ਤੋਂ 1987 ਵਿੱਚ ਬੀ.ਐੱਸ.ਸੀ. (ਨਾਨ-ਮੈਡੀਕਲ) ਕਰਕੇ ਅਗਲੇ ਸਾਲ 1988 ਵਿੱਚ ਖਾਲਸਾ ਕਾਲਜ ਗੁਰੂਸਰ ਸੁਧਾਰ ਤੋਂ ਬੀ.ਐੱਡ. ਕੀਤੀ। ਇੱਥੇ ਵੀ ਉਸਨੇ ਇਸ ਕਾਲਜ ਵੱਲੋਂ ਪ੍ਰੋਫ਼ੈਸ਼ਨਲ ਐਜੂਕੇਸ਼ਨ ਕਾਲਜਾਂ ਦੇ ਟੂਰਨਾਮੈਂਟ ਵਿੱਚ ਆਪਣੇ ਕਾਲਜ ਦੀ ਕਬੱਡੀ ਟੀਮ ਦੀ ਪ੍ਰਤੀਨਿਧਤਾ ਕੀਤੀ। ਬੀ.ਐੱਡ. ਕਰਨ ਉਪਰੰਤ ਉਹ ਸਰਕਾਰੀ ਹਾਈ ਸਕੂਲ ਵਿੱਚ ‘ਮੈਥ ਮਾਸਟਰ’ (ਹਿਸਾਬ ਦੇ ਵਿਸ਼ੇ ਦਾ ਅਧਿਆਪਕ) ਬਣ ਗਿਆ। ਤਿੰਨ ਸਾਲ ਉਸ ਨੇ ਇਹ ਨੌਕਰੀ ਕੀਤੀ ਅਤੇ ਨਵੰਬਰ 1991 ਵਿੱਚ ‘ਮੈਰਿਜ ਬੇਸ’ ‘ਤੇ ਕੈਨੇਡਾ ਦੇ ‘ਪੰਜਾਬੀਆਂ ਦੇ ਗੜ÷ ‘ ਬਰੈਂਪਟਨ ਆ ਗਿਆ।
ਇੱਥੇ ਕਈ ਤਰ÷ ਾਂ ਦੇ ਕੰਮ ਕਰਨ ਤੋਂ ਬਾਅਦ ਉਸਨੂੰ ਟੈਕਸੀ ਡਰਾਈਵਰ ਬਣਨਾ ਵਧੇਰੇ ਚੰਗਾ ਲੱਗਿਆ ਅਤੇ ਉਹ ਅਵਤਾਰ ਸਿੰਘ ਅਟਵਾਲ ਦੀ ਮਦਦ ਨਾਲ ‘ਬਲੂ ਐਂਡ ਵਾਈਟ’ ਨਾਂ ਦੀ ਸਿਟੀ ਕੰਪਨੀ ਨਾਲ ਲੱਗ ਗਿਆ। ਡੇਢ ਕੁ ਸਾਲ ਇਸ ਕੰਪਨੀ ਵਿੱਚ ਕੰਮ ਕਰਨ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਹਰਬੰਸ ਸਿੰਘ ਔਲਖ ਤੇ ਗੁਰਮੀਤ ਧਾਲੀਵਾਲ ਦੇ ਨਾਲ ਮਿਲ਼ ਕੇ ਸਾਂਝੀ ਟੈਕਸੀ ਦੀ ਪਲੇਟ ਲੈ ਲਈ ਅਤੇ ਇਸ ਟੈਕਸੀ ਨੂੰ ਉਸਨੇ ‘ਏਅਰ ਫ਼ਲਾਈਟ ਟੈਕਸੀ ਸਰਵਿਸ’ ਨਾਲ ਜੋੜ ਲਿਆ। ਹੁਣ ਤੀਕ ਉਹ ਏਸੇ ਕੰਪਨੀ ਵਿੱਚ ਕੰਮ ਕਰ ਰਿਹਾ ਹੈ।
ਇੱਥੇ ਹੀ 2010 ਵਿੱਚ ਉਸਦਾ ਮੇਲ਼ ਸੰਧੂਰਾ ਸਿੰਘ ਬਰਾੜ ਨਾਲ ਹੋਇਆ ਜੋ ਇਸ ਕੰਪਨੀ ਨਾਲ ਹੀ ਕੰਮ ਕਰਦਾ ਸੀ। ਗੱਲਾਂ-ਬਾਤਾਂ ਦੌਰਾਨ ਬਰਾੜ ਨੇ ਉਸਨੂੰ ਦੱਸਿਆ ਕਿ ਉਹ 6-7 ਜਣੇ ਮਿਲ ਕੇ ਛੁੱਟੀ ਵਾਲੇ ਦਿਨ ‘ਬਰੂਸ ਟਰੇਲ’ ‘ਤੇ ਏਅਰਪੋਰਟ ਰੋਡ ਤੋਂ ਹਾਈਵੇਅ-10 ਤੱਕ ਇਕੱਠੇ 8-9 ਕਿਲੋਮੀਟਰ ਦੌੜਦੇ ਹਨ ਅਤੇ ਜੇਕਰ ਉਹ ਚਾਹਵੇ ਤਾਂ ਉਨ÷ ਾਂ ਦੇ ਨਾਲ ਆ ਸਕਦਾ ਹੈ। ਸੁਖਦੇਵ ਸਿੱਧਵਾਂ ਨੂੰ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਕਬੱਡੀ ਅਤੇ ਬਾਸਕਟਬਾਲ ਗੇਮਾਂ ਵਿੱਚ ਹਿੱਸਾ ਲੈਣ ਦਾ ਸ਼ੌਕ ਤਾਂ ਪਹਿਲਾਂ ਹੀ ਸੀ। ਇੱਥੇ ਕੈਨੇਡਾ ਆ ਕੇ ਕੰਮਾਂ ਵਿੱਚ ਰੁਝੇਵਿਆਂ ਦੇ ਕਾਰਨ ਉਸਦਾ ਇਹ ਸ਼ੌਕ ਲੱਗਭੱਗ ਛੁੱਟ ਚੁੱਕਾ ਸੀ। ਸੰਧੂਰਾ ਬਰਾੜ ਦੇ ਇਸ ਮਸ਼ਵਰੇ ਨਾਲ ਉਹ ਖੇਡਣ ਤੇ ਦੌੜਨ/ਭੱਜਣ ਦਾ ਸ਼ੌਕ ਮੁੜ ਜਾਗ ਪਿਆ ਅਤੇ ਉਸਨੇ ਛੁੱਟੀ ਵਾਲੇ ਦਿਨ ਉਨ÷ ਾਂ ਦੇ ਨਾਲ ਉਸ ਟਰੇਲ ‘ਤੇ ਦੌੜਨਾ ਸ਼ੁਰੂ ਕਰ ਦਿੱਤਾ। ਫਿਰ 2017 ਵਿੱਚ ਜਦੋਂ ‘ਟੀ.ਪੀ.ਏ.ਆਰ. ਕਲੱਬ’ ਇੱਕ ਪ੍ਰੋਫ਼ੈਸ਼ਨਲ ਰਨਰਜ਼ ਕਲੱਬ ਵਜੋਂ ਬਾਕਾਇਦਾ ਹੋਂਦ ਵਿੱਚ ਆ ਗਈ ਤਾਂ ਉਹ ਇਸ ਦਾ ਪੱਕਾ ਮੈਂਬਰ ਬਣ ਗਿਆ ਅਤੇ ਉਸਨੇ ਇਸ ਦੀਆਂ ਕਾਰਵਾਈਆਂ ਵਿਚ ਸਰਗਰਮ ਭਾਗ ਲੈਣਾ ਸ਼ੁਰੂ ਕਰ ਦਿੱਤਾ।
2017 ਵਿੱਚ ਪਹਿਲੀ ਵਾਰ ਉਸਨੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਹਰ ਸਾਲ ਕਰਵਾਈ ਜਾਂਦੇ ਦੌੜ ਦੇ ਈਵੈਂਟ ਵਿੱਚ ‘ਇੰਸਪੀਰੇਸ਼ਨਲ ਸਟੈੱਪਸ’ ਵਿੱਚ ਭਾਗ ਲਿਆ। ਉਹ ਇਸ ਵਿੱਚ 2017 ਤੋਂ 2019 ਦੌਰਾਨ ਅਤੇ ਇਸ ਤੋਂ ਬਾਅਦ ਚਾਰ ਵਾਰ 42 ਕਿਲੋਮੀਟਰ ਦੌੜਿਆ। 2019 ਵਿੱਚ ਉਸਨੇ ਇਹ ਮੈਰਾਥਨ ਦੌੜ 5 ਘੰਟੇ 9 ਮਿੰਟ ਵਿੱਚ ਲਗਾਈ ਅਤੇ 55 ਤੋਂ 59 ਸਾਲ ਦੇ ਆਪਣੇ ਉਮਰ-ਵਰਗ ਵਿੱਚ ਤੀਸਰੇ ਨੰਬਰ ‘ਤੇ ਆ ਕੇ ਟਰਾਫ਼ੀ ਹਾਸਲ ਕੀਤੀ।
ਇਸ ਤੋਂ ਇਲਾਵਾ ਉਹ ਸਮੇਂ-ਸਮੇਂ ਦੌੜ ਦੇ ਕਈ ਈਵੈਂਟਾਂ ਵਿੱਚ ਭਾਗ ਲੈਂਦਾ ਰਿਹਾ ਹੈ, ਜਿਨ÷ ਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਈਵੈਂਟ ਵਿੱਚ ਉਸਨੇ 21 ਕਿਲੋਮੀਟਰ ਦੌੜ ਵਿੱਚ ਟੀ.ਪੀ.ਏ.ਆਰ. ਕਲੱਬ ਦੇ ਆਪਣੇ ਸਾਥੀਆਂ ਨਾਲ 2017, 2018 ਅਤੇ 2019 ਵਿੱਚ ਤਿੰਨ ਵਾਰ ਹਿੱਸਾ ਲਿਆ ਅਤੇ 2019 ਵਿੱਚ ਇਹ ਦੌੜ 2 ਘੰਟੇ 10 ਮਿੰਟ ਵਿੱਚ ਪੂਰੀ ਕੀਤੀ।
2. ‘ਪੀਟਰਬੋਰੋ ਬਟਰਫ਼ਲਾਈ 10 ਕਿਲੋਮੀਟਰ ਰਨ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਹਿੱਸਾ ਲਿਆ। ਇਹ ਮੁਕਾਬਲੇ ਦੀ ਦੌੜ ਨਹੀਂ ਹੈ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੌੜਾਕਾਂ ਨੂੰ ਖ਼ੂਬਸੂਰਤ ਤਿਤਲੀ ਦੀ ਸ਼ਕਲ ਵਾਲੇ ਸ਼ਾਨਦਾਰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
3. ‘ਜੌਰਜਿਨਾ ਹਾਫ਼-ਮੈਰਾਥਨ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਸਫ਼ਲਤਾ ਪੂਰਵਕ ਹਿੱਸਾ ਲਿਆ।
4. ‘ਬਿੰਗੋ ਗਲੋਬਲ 10 ਕਿਲੋਮੀਟਰ ਰਨ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਭਾਗ ਲਿਆ।
5. ਡਾਊਨ ਟਾਊਨ ਟੋਰਾਂਟੋ ਵਿੱਚ ਰਾਤ ਨੂੰ ਹੋਣ ਵਾਲੀ ‘ਬਰੀਟਾ ਨਾਈਟ ਰਨ’ ਉਸਨੇ 2025 ਵਿੱਚ ਹਿੱਸਾ ਲਿਆ।
6. ਪੀਲ ਪੁਲਿਸ ਵੱਲੋਂ ਹਰ ਸਾਲ ਕਰਵਾਈ ਜਾਂਦੀ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਭਾਗ ਲਿਆ।
7. ‘ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ ਵਿੱਚ ਦੋ ਵਾਰ 2024 ਅਤੇ 2025 ਵਿੱਚ ਹਿੱਸਾ ਲਿਆ।
8. ਬੀ.ਵੀ.ਡੀ. ਹਾਫ਼-ਮੈਰਥਨ ਵਿੱਚ 2025 ਵਿੱਚ ਹਿੱਸਾ ਲਿਆ।
9. ਪ੍ਰੋਫ਼ੈਸਰਜ਼ ਲੇਕ ‘ਤੇ ਹੋਣ ਵਾਲੀ 10 ਕਿਲੋਮੀਟਰ ਦੌੜ ਵਿੱਚ 2025 ਵਿੱਚ ਭਾਗ ਲਿਆ।
2020 ਤੋਂ 2022 ਤੱਕ ‘ਕਰੋਨਾ ਮਹਾਂਮਾਰੀ’ ਫ਼ੈਲਣ ਕਰਕੇ ਜਦੋਂ ਹੋਰ ਸਮਾਜਿਕ ਸਰਗਰਮੀਆਂ ਸਮੇਤ ਖੇਡਾਂ ਤੇ ਦੌੜਾਂ ਦੇ ਵੀ ਸਾਰੇ ਈਵੈਂਟ ਬੰਦ ਹੋ ਗਏ ਸਨ ਤਾਂ ਉਹ ਅਤੇ ਟੀ.ਪੀ.ਏ.ਆਰ. ਕਲੱਬ ਦੇ ਕਈ ਹੋਰ ਸਾਥੀ ਸਾਈਕਲਾਂ ਉੱਪਰ ਕੈਲੇਡਨ ਟਰੇਲ ‘ਤੇ ਚੱਲਦਿਆਂ 40-50 ਕਿਲੋਮੀਟਰ ਦਾ ਗੇੜਾ ਤਾਂ ਆਮ ਤੌਰ ‘ਤੇ ਹੀ ਲਗਾ ਆਉਂਦੇ ਸਨ ਅਤੇ ਇੱਕ ਵਾਰ ਉਨ÷ ਾਂ ਨੇ ਸਾਈਕਲਾਂ ਉੱਪਰ ਹੀ ਨਿਆਗਰਾ ਫ਼ਾਲਜ਼ ਤੱਕ ਜਾਂਦਿਆਂ 100 ਕਿਲੋਮੀਟਰ ਤੋਂ ਵੱਧ ਪੈਂਡਾ ਤੈਅ ਕੀਤਾ। ਇਸ ‘ਕੋਵਿਡ-19’ ਦੇ ਸਾਲਾਂ 2020 ਤੋਂ 2022 ਦੌਰਾਨ ‘ਐੱਨਲਾਈਟ ਕਿੱਡਜ਼ ਐਸੋਸੀਏਸ਼ਨ ਫ਼ਾਰ ਐਜੂਕੇਸ਼ਨ’ ਵੱਲੋਂ ਕਰਵਾਏ ਗਏ ਦੌੜ ਦੇ ਦੋ ਈਵੈਂਟਾਂ ਵਿੱਚ 10 ਕਿਲੋਮੀਟਰ ਦੌੜ ਵਿੱਚ ਵੀ ਹਿੱਸਾ ਲਿਆ। ‘ਸਕੋਸ਼ੀਆਬੈਂਕ ਵਾਟਰਫ਼ਰੰਟ’ ਦੇ ਪ੍ਰਬੰਧਕਾਂ ਵੱਲੋਂ 2021 ਵਿੱਚ ‘ਵਰਚੂਅਲ ਮੈਰਾਥਨ’ ਲਗਾਉਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਟੀ.ਪੀ.ਏ.ਆਰ. ਕਲੱਬ ਦੇ ਹੋਰ ਸਾਥੀਆਂ ਨਾਲ ਉਸਨੇ ਵੀ ਭਾਗ ਲਿਆ। ਇਸ ‘ਵਰਚੂਅਲ ਈਵੈਂਟ’ ਦੇ ਪ੍ਰਬੰਧਕਾਂ ਵੱਲੋਂ ਕੈਲੇਡਨ ਈਸਟ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਦੌੜਾਕਾਂ ਨੂੰ ਵਿਸ਼ੇਸ਼ ਯਾਦਗਾਰੀ ਮੈਡਲ ਦਿੱਤੇ ਗਏ ਸਨ।
ਇਸਦੇ ਨਾਲ ਹੀ ਸੁਖਦੇਵ ਸਿੱਧਵਾਂ ਟੀ.ਪੀ.ਏ.ਆਰ. ਕਲੱਬ ਦੇ ਆਪਣੇ ਸਾਥੀਆਂ ਦੇ ਨਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਵੀ ਲਗਾਤਾਰ ਭਾਗ ਲੈਂਦਾ ਹੈ। ਪਹਿਲੀ ਵਾਰ ਉਹ 6-7 ਦੋਸਤ ਇਸ ਕਲੱਬ ਦੇ ਬਣਨ ਤੋਂ ਪਹਿਲਾਂ ਹੀ 2013 ਵਿੱਚ ਇਹ ਪੌੜੀਆਂ ਚੜ÷ ੇ ਸਨ ਅਤੇ ਹੁਣ ਤੱਕ ਉਹ ਅੱਠ ਵਾਰ ਇਸ ਈਵੈਂਟ ਵਿੱਚ ਭਾਗ ਲੈ ਚੁੱਕਾ ਹੈ। 2 ਮਈ ਨੂੰ ਫਿਰ ਆਪਣੇ ਸਾਥੀਆਂ ਨਾਲ ਇਸ ਵਿੱਚ ਭਾਗ ਲੈ ਰਿਹਾ ਹੈ।
ਟੀ.ਪੀ.ਏ.ਆਰ. ਕਲੱਬ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਦੇ ਨਾਲ ਨਾਲ ਸੁਖਦੇਵ ਸਿੱਧਵਾਂ ਅਤੇ ਉਸਦੇ ਸਾਥੀ ਤਜਿੰਦਰ ਗਰੇਵਾਲ, ਰਾਕੇਸ਼ ਕੁਮਾਰ ਸ਼ਰਮਾ, ਧਰਮ ਰੰਧਾਵਾ, ਅਵਤਾਰ ਪਿੰਕੀ ਅਤੇ ਦਵਿੰਦਰ ਕਲੱਬ ਦੀ ‘ਵਾਲੰਟੀਅਰ ਟੀਮ’ ਵਜੋਂ ਬੜੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਬਰੈਂਪਟਨ ਤੋਂ ਬਾਹਰ ਜੀ.ਟੀ.ਏ. ਦੇ ਸ਼ਹਿਰਾਂ ਪੀਟਰਬੋਰੋ, ਜੌਰਜਿਨਾ, ਟੋਰਾਂਟੋ, ਨਿਆਗਰਾ ਫ਼ਾਲਜ਼, ਆਦਿ ਸ਼ਹਿਰਾਂ ਵਿੱਚ ਹੋਣ ਵਾਲੇ ਦੌੜਾਂ ਦੇ ਈਵੈਂਟਾਂ ਅਤੇ ਪਿਕਨਿਕਾਂ/ਟੂਰਾਂ ਆਦਿ ‘ਤੇ ਜਾਣ ਸਮੇਂ ਕਲੱਬ ਦੇ ਮੈਂਬਰ ਜਦੋਂ ਸਕੂਲ ਬੱਸ ‘ਤੇ ਇਨ÷ ਾਂ ਥਾਵਾਂ ‘ਤੇ ਜਾਂਦੇ ਹਨ ਤਾਂ ਉਹ ਖਾਣ-ਪੀਣ ਦਾ ਆਪਣਾ ‘ਪੱਕਾ ਪ੍ਰਬੰਧ’ ਕਰਕੇ ਜਾਂਦੇ ਹਨ।
ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਸੁਖਦੇਵ ਸਿੱਧਵਾਂ ਨੇ ਦੱਸਿਆ ਕੇ ਉਸਦੇ ਦੋ ਬੱਚੇ – ਬੇਟਾ ਜਸਪੁਨੀਤ ਅਤੇ ਬੇਟੀ ਜਸਕੀਰਤ ਹਨ। ਜਸਪੁਨੀਤ ਨੇ ਬੈਚੁਲਰ ਆਫ਼ ਡੀਜ਼ਾਈਨਿੰਗ ਐਂਡ ਟੈਕਨਾਲੋਜੀ ਕਰਨ ਦੇ ਨਾਲ ਨਾਲ ਆਪਣੇ ਸ਼ੌਕ ਦੇ ਖ਼ੇਤਰ ਸੰਗੀਤ ਵਿੱਚ ਖ਼ਾਸੀ ਦਿਲਚਸਪੀ ਵਿਖਾਈ ਅਤੇ ਹੁਣ ਉਹ ਇਸ ਸਮੇਂ ਮਿਊਜ਼ਿਕ ਡਾਇਰੈੱਕਟਰ ਦੇ ਤੌਰ ‘ਤੇ ਇੱਕ ਨਾਮੀ ਮਿਊਜ਼ਿਕ ਕੰਪਨੀ ਦੇ ਨਾਲ ਕੰਮ ਕਰ ਰਿਹਾ ਹੈ। ਬੇਟੀ ਜਸਕੀਰਤ ਨੇ ਟੋਰਾਂਟੋ ਯੂਨੀਵਰਸਿਟੀ ਤੋਂ ਬੀ. ਕੌਮ. ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਅਕਾਊਂਟਸ ਦੇ ਖ਼ੇਤਰ ਵਿੱਚ ਸੀ.ਪੀ.ਏ. ਦਾ ਪ੍ਰੋਫ਼ੈਸ਼ਨਲ ਕੋਰਸ ਕੀਤਾ ਹੈ ਅਤੇ ਇਸ ਸਮੇਂ ਓਨਟਾਰੀਓ ਪ੍ਰੋਵਿੰਸ ਵਿੱਚ ‘ਮੈਟਰੋ ਲਿੰਕਸ’ ਵਿੱਚ ਮੈਨੇਜਰ ਵਜੋਂ ਸਰਕਾਰੀ ਨੌਕਰੀ ਕਰ ਰਹੀ ਹੈ। ਬੇਟੇ ਨੂੰ ਦੌੜਨ ਦਾ ਏਨਾ ਸ਼ੌਕ ਨਹੀਂ ਹੈ ਪਰ ਬੇਟੀ ਜਸਕੀਰਤ ਨੂੰ ਦੌੜਨ ਦਾ ਕਾਫ਼ੀ ਸ਼ੌਕ ਹੈ ਅਤੇ ਉਹ ਦੌੜਾਂ ਦੇ ਕਈ ਈਵੈਂਟਾਂ ਵਿੱਚ 10 ਕਿਲੋਮੀਟਰ ਦੌੜ ਵਿੱਚ ਭਾਗ ਲੈਂਦੀ ਹੈ। ਸੁਖਦੇਵ ਸਿੱਧਵਾਂ ਦੀ ਪਤਨੀ ਸਤਵਿੰਦਰ ਕੌਰ ਪਹਿਲਾਂ ਇੱਕ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੀ ਸੀ ਪਰ 2005 ਵਿੱਚ ਇੱਕ ਗੰਭੀਰ ਐਕਸੀਡੈਂਟ ਹੋ ਜਾਣ ਤੋਂ ਬਾਅਦ ਉਹ ਹੁਣ ਘਰੇਲੂ ਕੰਮ-ਕਾਜ ਹੀ ਸੰਭਾਲ ਰਹੀ ਹੈ।
ਆਪਣੇ ਹੋਰ ਸ਼ੌਕਾਂ ਬਾਰੇ ਸੁਖਦੇਵ ਸਿੱਧਵਾਂ ਨੇ ਦੱਸਿਆ ਕਿ ਉਹ ਘੁੰਮਣ ਫਿਰਨ ਦਾ ਬੜਾ ਸ਼ੌਕੀਨ ਹੈ ਅਤੇ ਕੈਨੇਡਾ ਦੀਆਂ ਮਸ਼ਹੂਰ ਥਾਵਾਂ ਵੇਖਣ ਤੋਂ ਇਲਾਵਾ ਉਹ ਆਪਣੇ ਪਰਿਵਾਰ ਦੇ ਨਾਲ ਡੁਬਈ ਅਤੇ ਫ਼ਰਾਂਸ, ਇੰਗਲੈਂਡ, ਸਪੇਨ, ਇਟਲੀ, ਆਦਿ ਦੇਸਾਂ ਦੇ ਕਈ ਸ਼ਹਿਰ ਘੁੰਮ ਚੁੱਕਾ ਹੈ। ਇਨ÷ ਾਂ ਤੋਂ ਬਾਅਦ ਉਸਨੇ ਪਰਿਵਾਰ ਸਮੇਤ ਮੈਕਸੀਕੋ, ਹੇਤੀ ਅਤੇ ਜਮਾਇਕਾ ਦਾ ਸੱਤ ਦਿਨਾਂ ਦਾ ਕਰੂਜ਼ ਟੂਰ ਵੀ ਲਗਾਇਆ ਹੈ। ਇਸਦੇ ਨਾਲ ਹੀ ਉਸ ਨੂੰ ਘਰੇਲੂ ਬਗੀਚੀ ਵਿੱਚ ਫੁੱਲ-ਬੂਟੇ ਅਤੇ ਸਬਜ਼ੀਆਂ ਉਗਾਉਣ ਦਾ ਵੀ ਸ਼ੌਕ ਹੈ। ਬਾਗਬਾਨੀ ਦੇ ਇਸ ਸ਼ੌਕ ਵਿੱਚ ਉਸਦੀ ਪਤਨੀ ਪੂਰੀ ਦਿਲਚਸਪੀ ਲੈਂਦੀ ਹੈ ਅਤੇ ਗਰਮੀਆਂ ਦੇ ਮੌਸਮ ਵਿੱਚ ਉਹ ਘਰੇਲੂ ਬਗ਼ੀਚੀ ਵਿੱਚ ਆਪਣੇ ਹੱਥੀਂ ਉਗਾਈਆਂ ਹੋਈਆਂ ਔਰਗੈਨਿਕ ਸਬਜ਼ੀਆਂ ਖਾਂਦੇ ਹਨ। ਆਪਣੇ ਦੋ ਬੱਚਿਆਂ ਦੇ ਨਾਲ ਉਨ÷ ਾਂ ਨੇ ਆਪਣੇ ਭਤੀਜੇ ਗੁਰਪਿੰਦਰ ਸਿੰਘ ਨੂੰ ਵੀ ‘ਅਡੌਪਟ’ ਕੀਤਾ ਹੋਇਆ ਹੈ ਜੋ ਇਸ ਸਮੇਂ ‘ਐਮਾਜ਼ੋਨ’ ਕੰਪਨੀ ਵਿੱਚ ਚੰਗੇ ਅਹੁਦੇ ਉੱਪਰ ਕੰਮ ਕਰ ਰਿਹਾ ਹੈ ਅਤੇ ਨਾਲ ਹੀ ਆਪਣਾ ਛੋਟਾ ਜਿਹਾ ਗਰੌਸਰੀ ਸਟੋਰ ਵੀ ਚਲਾ ਰਿਹਾ ਹੈ।
ਆਉਣ ਵਾਲੇ ਸਮੇਂ ਵਿੱਚ ਦੌੜਨ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਆਪਣੀ ਹਾਫ਼-ਮੈਰਾਥਨ ਦੌੜ ਤਾਂ ਇੰਜ ਹੀ ਜਾਰੀ ਰੱਖੇਗਾ ਪਰ ਇਸਦੇ ਨਾਲ ਉਸਦਾ ‘ਫੁੱਲ-ਮੈਰਾਥਨ’ ਲਗਾਉਣ ਦਾ ਵੀ ਵਿਚਾਰ ਹੈ। ਪ੍ਰੋਫ਼ੈਸ਼ਨਲ ਮੈਰਾਥਨ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਇਸਦੇ ਲਈ ਬੜੀ ਮਿਹਨਤ ਅਤੇ ਸਮੇਂ ਦੀ ਜ਼ਰੂਰਤ ਹੈ ਅਤੇ ਟੈਕਸੀ ਚਲਾਉਣ ਦੇ ਕਿੱਤੇ ਵਿੱਚ ਇਸਦੇ ਅਭਿਆਸ ਲਈ ਏਨਾ ਸਮਾਂ ਕੱਢਣਾ ਉਸਦੇ ਲਈ ਮੁਸ਼ਕਲ ਹੋ ਜਾਂਦਾ ਹੈ। ਸੁਖਦੇਵ ਸਿੱਧਵਾਂ ਆਪਣੇ ਇਸ ‘ਜੀਵਨ-ਪੰਧ’ ‘ਤੇ ਚੱਲਦਿਆਂ ਪੂਰੀ ਤਰ÷ ਾਂ ਸੰਤੁਸ਼ਟ ਹੈ। ਪ੍ਰਮਾਤਮਾ ਉਸ ਨੂੰ ਭਵਿੱਖ ਵਿੱਚ ਕਾਮਯਾਬੀਆਂ ਬਖ਼ਸ਼ੇ।
ਇਸ ਤਰ÷ ਾਂ ਦੇ ਸੱਭ ਕਬੀਲਦਾਰ ਦੌੜਾਕ ਸਾਡੇ ਪੰਜਾਬੀ ਸਮਾਜ ਵਿੱਚ ਪੂਰੇ ਸਤਿਕਾਰੇ ਜਾਂਦੇ ਹਨ ਅਤੇ ਸਾਡੇ ਲਈ ਇਹ ਪ੍ਰੇਰਨਾ ਦੇ ਵਧੀਆ ਸਰੋਤ ਹਨ।
***

 

RELATED ARTICLES
POPULAR POSTS