24.2 C
Toronto
Sunday, June 7, 2026
spot_img
Homeਦੁਨੀਆਡੈਮੋਕਰੈਟਸ ਵੱਲੋਂ ਰਾਸ਼ਟਰਪਤੀ ਖਿਲਾਫ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼

ਡੈਮੋਕਰੈਟਸ ਵੱਲੋਂ ਰਾਸ਼ਟਰਪਤੀ ਖਿਲਾਫ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਡੈਮੋਕਰੈਟਸ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ 25ਵੀਂ ਸੋਧ ਦੀ ਵਰਤੋਂ ਲਈ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਇਕ ਕਮਿਸ਼ਨ ਬਣਾਉਣ ਦੀ ਵਿਵਸਥਾ ਹੈ ਜੋ ਕਮਿਸ਼ਨ ਇਹ ਤੈਅ ਕਰੇਗਾ ਕਿ ਟਰੰਪ ਦਫਤਰ ਚਲਾਉਣ ਦੇ ਸਮਰੱਥ ਹੈ ਜਾਂ ਨਹੀਂ। ਹਾਊਸ ਜੁਡੀਸ਼ਰੀ ਕਮੇਟੀ ਦੇ ਸੀਨੀਅਰ ਮੈਂਬਰ ਜੈਮੀ ਰਸਕਿਨ ਜਿਨ੍ਹਾਂ ਦਾ 50 ਹੋਰ ਡੈਮੋਕਰੈਟਸ ਮੈਂਬਰਾਂ ਨੇ ਸਮਰਥਨ ਕੀਤਾ, ਵੱਲੋਂ ਪੇਸ਼ ਬਿੱਲ ਤਹਿਤ 17 ਮੈਂਬਰੀ ਪੈਨਲ ਬਣਾਉਣ ਦੀ ਤਜਵੀਜ਼ ਹੈ ਜਿਸ ਨੂੰ 25ਵੀਂ ਸੋਧ ਦੇ ਸੈਕਸ਼ਨ 4 ਤਹਿਤ ਰਾਸ਼ਟਰਪਤੀ ਦੀ ਯੋਗਤਾ ਬਾਰੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ ਹਾਲਾਂਕਿ ਰਿਪਬਲੀਕਨਾਂ ਦੇ ਨਿਯੰਤਰਣ ਵਾਲੀ ਕਾਂਗਰਸ ਵਿੱਚ ਇਸ ਤਜਵੀਜ਼ ਦਾ ਵਿਰੋਧ ਹੋਣਾ ਤੈਅ ਹੈ। ਰਸਕਿਨ ਨੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਇਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕਾਂਗਰਸ ਲਈ ਇਹ ਸਮਾਂ ਹੈ ਕਿ ਉਹ 25ਵੀਂ ਸੋਧ ਤਹਿਤ ਅਮਰੀਕੀ ਆਵਾਮ ਨੂੰ ਵਿਸਫੋਟਕ ਤੇ ਅਸਥਿੱਰ ਹਾਲਾਤ ਤੋਂ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਵੇ।

RELATED ARTICLES
POPULAR POSTS