21.2 C
Toronto
Saturday, June 6, 2026
spot_img
Homeਦੁਨੀਆਰੈਸਟੋਰੈਂਟ ਵਿੱਚੋਂ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗ੍ਰਿਫਤਾਰ

ਰੈਸਟੋਰੈਂਟ ਵਿੱਚੋਂ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗ੍ਰਿਫਤਾਰ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਟਿਟੂਸਵਿਲੇ, ਫਲੋਰਿਡਾ ਵਿੱਚ ਇੱਕ ਬਰਗਰ ਕਿੰਗ ਆਊਟਲੈੱਟ ਦੇ ਸਾਬਕਾ ਭਾਰਤੀ ਮੈਨੇਜਰ ਨੂੰ ਚੋਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉਪਰ ਬਰਖਾਸਤਗੀ ਤੋਂ ਬਾਅਦ ਰੈਸਟੋਰੈਂਟ ਦੀ ਸੇਫ ਵਿਚੋਂ 3500 ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਸਟੋਰ ਮੈਨੇਜਰ ਵੱਲੋਂ ਨਕਦੀ ਗੁੰਮ ਹੋ ਜਾਣ ਦੀ ਸ਼ਿਕਾਇਤ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ। ਮੈਨੇਜਰ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਇਕ ਹੀ ਵਿਅਕਤੀ ਹੈ ਜਿਸ ਨੂੰ ਸਕਿਉਰਿਟੀ ਕੋਡ ਦਾ ਪਤਾ ਸੀ। ਜਾਂਚਕਾਰਾਂ ਅਨੁਸਾਰ ਇਹ ਵਿਅਕਤੀ ਹੋਰ ਕੋਈ ਨਹੀਂ ਬਲ ਕਿ ਸਾਬਕਾ ਮੈਨੇਜਰ ਕ੍ਰਿਸ ਕੁਮਾਰ ਹੀ ਸੀ ਜਿਸ ਨੂੰ ਗੈਰ ਹਾਜਰ ਰਹਿਣ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਡੁਪਲੀਕੇਟ ਚਾਬੀ ਜੋ ਉਸ ਨੇ ਆਪਣੀ ਨੌਕਰੀ ਦੌਰਾਨ ਹੀ ਬਣਾ ਲਈ ਸੀ, ਨਾਲ ਰੈਸਟੋਰੈਂਟ ਖੋਲਿਆ ‘ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

RELATED ARTICLES
POPULAR POSTS