Breaking News
Home / ਦੁਨੀਆ / ਭਾਰਤੀ ਮੂਲ ਦੀ ਜਮਾਇਕਨ ਟੋਨੀ ਐਨ. ਸਿੰਘ ਬਣੀ ਮਿਸ ਵਰਲਡ

ਭਾਰਤੀ ਮੂਲ ਦੀ ਜਮਾਇਕਨ ਟੋਨੀ ਐਨ. ਸਿੰਘ ਬਣੀ ਮਿਸ ਵਰਲਡ

‘ਮਿਸ ਇੰਡੀਆ’ ਸੁਮਨ ਰਾਓ ਰਹੀ ਤੀਜੇ ਸਥਾਨ ‘ਤੇ
ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਜਮਾਇਕਾ ਦੀ ਰਹਿਣ ਵਾਲੀ ਟੋਨੀ ਐਨ. ਸਿੰਘ ‘ਮਿਸ ਵਰਲਡ 2019’ ਚੁਣੀ ਗਈ ਹੈ। ਲੰਡਨ ਵਿਚ ਹੋਏ ਸਮਾਗਮ ਦੌਰਾਨ 2018 ਦੀ ‘ਮਿਸ ਵਰਲਡ’ ਵਨੇਸਾ ਪੋਂਸ ਨੇ ਟੋਨੀ ਦੇ ਸਿਰ ਉਤੇ ‘ਮਿਸ ਵਰਲਡ’ ਦਾ ਤਾਜ ਸਜਾਇਆ। ਵਨੇਸਾ ਮੈਕਸੀਕੋ ਦੀ ਰਹਿਣ ਵਾਲੀ ਹੈ। ਜ਼ਿਕਰਯੋਗ ਹੈ ਕਿ 2019 ਵਿਚ ‘ਮਿਸ ਵਰਲਡ’ ਤੇ ‘ਮਿਸ ਯਨੀਵਰਸ’ ਦੋਵੇਂ ਕਾਲੇ ਰੰਗ ਦੀਆਂ ਸੁੰਦਰੀਆਂ ਚੁਣੀਆਂ ਗਈਆਂ ਹਨ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਦੱਖਣੀ ਅਫਰੀਕਾ ਦੀ 26 ਸਾਲ ਦੀ ਜੋਜੀਬਿਨੀ ਟੁੰਜੀ ‘ਮਿਸ ਯੂਨੀਵਰਸ 2019’ ਚੁਣੀ ਗਈ ਸੀ। ‘ਮਿਸ ਵਰਲਡ’ ਮੁਕਾਬਲੇ ਵਿਚ ਭਾਰਤ ਦੀ ਸੁਮਨ ਰਤਨ ਸਿੰਘ ਰਾਓ ਨੇ ਵੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉਹ ਇਸ ਮੁਕਾਬਲੇ ਵਿਚ ਤੀਜੇ ਸਥਾਨ ‘ਤੇ ਰਹੀ ਹੈ। ਦੂਜੇ ਨੰਬਰ ਉਤੇ ‘ਮਿਸ ਫਰਾਂਸ’ ਓਪੇਲੀ ਮੇਜਿਨੋ ਰਹੀ। ਸੁਮਨ ਨੇ ‘ਮਿਸ ਵਰਲਡ ਏਸ਼ੀਆ 2019’ ਦਾ ਵੀ ਤਾਜ ਆਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ‘ਚ ਉਹ ‘ਮਿਸ ਇੰਡੀਆ 2019’ ਚੁਣੀ ਗਈ ਸੀ। 20 ਸਾਲ ਦੀ ਸੁਮਨ ਰਾਓ ਰਾਜਸਥਾਨ ਦੀ ਰਹਿਣ ਵਾਲੀ ਹੈ, ਤੇ ‘ਮਿਸ ਇੰਡੀਆ’ ਚੁਣੇ ਜਾਣ ਤੋਂ ਬਾਅਦ ਉਹ ਲਗਾਤਾਰ ‘ਮਾਡਿਲੰਗ ਅਸਾਈਨਮੈਂਟ’ ਕਰਨ ਵਿਚ ਲੱਗੀ ਹੋਈ ਹੈ, ਤੇ ਆਪਣਾ ਭਵਿੱਖ ਬਾਲੀਵੁੱਡ ‘ਚ ਦੇਖਦੀ ਹੈ। ‘ਮਿਸ ਵਰਲਡ’ ਟੋਨੀ ਸਿੰਘ ਦੀ ਗੱਲ ਕਰੀਏ, ਤਾਂ ਉਹ ਫਲੋਰੀਡਾ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਚੁੱਕੀ ਹੈ। ਉਹ ਮਨੋਵਿਗਿਆਨ ਦੀ ਵਿਦਿਆਰਥਣ ਹੈ, ਤੇ ਡਾਕਟਰ ਬਣਨਾ ਚਾਹੁੰਦੀ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …