ਮੰਗਣੀ ਪਈ ਮੁਆਫੀ ਅਤੇ ਕਰਨੀ ਪਈ ਤੌਬਾ ਤੌਬਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਧਰਮਿੰਦਰ ਅੱਜ ਕੱਲ੍ਹ ਸ਼ੋਸ਼ਲ ਮੀਡੀਆ ‘ਤੇ ਆਪਣੇ ਪੋਸਟ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਮਾਥੁਰਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰਅਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਸਦਨ ਭਵਨ ਦੇ ਬਾਹਰ ਝਾੜੂ ਲਗਾਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ‘ਤੇ ਕਾਫੀ ਟਰੋਲ ਵੀ ਕੀਤਾ ਗਿਆ। ਹੇਮਾ ਮਾਲਿਨੀਵਲੋਂ ਸੰਸਦ ਦੇ ਬਾਹਰ ਝਾੜੂ ਲਗਾਉਣ ਨੂੰ ਲੈ ਕੇ ਧਰਮਿੰਦਰ ਕੋਲੋਂ ਇਕ ਟਵਿੱਟਰ ਯੂਜਰ ਨੇ ਪੁੱਛਿਆ ਸੀ, ਕੀ ਅਸਲ ਜ਼ਿੰਦਗੀ ਵਿਚ ਹੇਮਾ ਨੇ ਕਦੀ ਝਾੜੂ ਫੜਿਆ ਹੈ। ਤਾਂ ਧਰਮਿੰਦਰ ਨੇਆਪਣੇ ਪ੍ਰਸੰਸਕਾਂ ਨੂੰ ਜਵਾਬ ਦਿੰਦਿਆਂ ਕਿਹਾ, ਹਾਂ ਫਿਲਮਾਂ ਵਿਚ ਮੈਨੂੰ ਵੀ ਅਨਾੜੀ ਲੱਗ ਰਹੀ ਸੀ। ਹੁਣ ਇਕ ਹੋਰ ਟਵੀਟ ‘ਚ ਧਰਮਿੰਦਰ ਹੇਮਾ ਮਾਲਿਨੀ ਤੋਂ ਮਾਫੀ ਮੰਗਦੇ ਨਜ਼ਰ ਆ ਰਹੇਹਨ। ਧਰਮਿੰਦਰ ਨੇ ਆਪਣੀ ਇਕ ਪੁਰਾਣੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਕੁਛ ਵੀ ਕਹਿ ਬੈਠਾਂ ਹੂੰ… ਕੁਛ ਵੀ ਕਲ ਭਾਵਨਾ ਕੋ … ਕੁਛ ਵੀ ਸਮਝ ਬੈਠੇਂ ਹੈ ਯਾਰ ਲੋਗ… ਟਵੀਟਬਾਦਸ਼ਾਹ, ਕੁਛ ਵੀ ਕੀਆ … ਬਾਤ ਝਾੜੂ ਕੀ ਵੀ … ਤੌਬਾ ਤੌਬਾ … ਕਭੀ ਨਾ ਕਰੂੰਗਾ, ਹਮਕੋ ਮਾਫੀ ਦਈ ਦੋ।
Read More »