9.8 C
Toronto
Tuesday, October 28, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ 12 ਤੋਂ 15 ਸਾਲ ਦੇ ਬੱਚਿਆਂ ਨੂੰ ਕਰੋਨਾ ਟੀਕਾ ਲਾਉਣ ਦੀ...

ਕੈਨੇਡਾ 12 ਤੋਂ 15 ਸਾਲ ਦੇ ਬੱਚਿਆਂ ਨੂੰ ਕਰੋਨਾ ਟੀਕਾ ਲਾਉਣ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਦੇਸ਼

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜੂਰੀ ਦਿੱਤੀ ਹੈ। ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਾਲ ਬਾਇਓਨਟੈੱਕ ਐੱਸਈਈ ਨਾਲ ਰਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਟੀਕਾ ਛੋਟੀ ਉਮਰ ਵਰਗ ਵਿਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
ਫਾਈਜਰ ਦੀ ਵੈਕਸੀਨ ਬੱਚਿਆਂ ਦੇ ਲਈ ਮਨਜ਼ੂਰੀ ਪਾਉਣ ਵਾਲੀ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਹੋ ਗਈ ਹੈ। ਇਸ ਤੋਂ ਪਹਿਲਾਂ ਇਹ ਵੈਕਸੀਨ 16 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਲਗਾਈ ਜਾ ਰਹੀ ਸੀ। ਅਮਰੀਕਾ ‘ਚ ਵੀ ਫਾਈਜ਼ਰ ਦੀ ਕਰੋਨਾ ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਗਾਉਣ ਦੀ ਇਜਾਜ਼ਤ ਮਿਲਣ ਦੀ ਉਮੀਦ ਹੈ। ਫਾਈਜ਼ਰ ਦੀ ਵੈਕਸੀਨ ਦੇ ਬੱਚਿਆਂ ‘ਤੇ ਟ੍ਰਾਇਲ ਜਨਵਰੀ ਤੋਂ ਮਾਰਚ ਦਰਮਿਆਨ ਹੋਏ ਸਨ। ਵੈਕਸੀਨ ਨਿਰਮਾਤਾ ਨੇ ਦੱਸਿਆ ਕਿ ਉਸਦੀ ਵੈਕਸੀਨ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੀ ਇਫੈਕਟਿਵਨੈਸ 100 ਫੀਸਦੀ ਸਾਬਤ ਹੋਈ ਹੈ। ਅਮਰੀਕਾ ‘ਚ ਹੀ ਫਾਈਜ਼ਰ ਤੋਂ ਇਲਾਵਾ ਮੌਡਰਨਾ ਅਤੇ ਜਾਨਸਨ ਐਂਡ ਜਾਨਸਨ ਵੈਕਸੀਨ ਦੇ ਵੀ ਬੱਚਿਆਂ ‘ਤੇ ਟ੍ਰਾਇਲ ਕੀਤੇ ਜਾ ਰਹੇ ਹਨ। ਮੌਡਰਨਾ ਦੀ ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਜੂਨ ‘ਚ ਆਉਣ ਦੀ ਉਮੀਦ ਹੈ। ਉਥੇ ਹੀ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੇ ਨਤੀਜੇ ਜੂਨ ਤੋਂ ਬਾਅਦ ਆਉਣਗੇ। ਯਾਨੀਕਿ ਸਾਲ ਦੇ ਅੰਤ ਤੱਕ ਇਹ ਦੋਵੇਂ ਵੈਕਸੀਨ ਕੰਪਨੀਆਂ ਵੀ ਬੱਚਿਆਂ ਲਈ ਵੈਕਸੀਨ ਉਪਲਬਧ ਕਰਵਾਉਣ ਦੇ ਸਮਰਥ ਹੋ ਜਾਣਗੀਆਂ।
ਬੱਚਿਆਂ ‘ਤੇ ਕਿੰਨੀ ਇਫੈਕਟਿਵ ਹੈ ਫਾਈਜ਼ਰ ਵੈਕਸੀਨ?
ਫਾਈਜ਼ਰ ਦਾ ਦਾਅਵਾ ਹੈ ਕਿ ਉਸ ਨੇ 12 ਤੋਂ 15 ਸਾਲ ਉਮਰ ਦੇ 2260 ਬੱਚਿਆਂ ‘ਤੇ ਵੈਕਸੀਨ ਦੇ ਟ੍ਰਾਇਲ ਕੀਤੇ। 31 ਮਾਰਚ 2021 ਨੂੰ ਐਲਾਨੇ ਨਤੀਜਿਆਂ ਅਨੁਸਾਰ ਇਹ ਵੈਕਸੀਨ ਇਸ ਉਮਰ ਸਮੂਹ ‘ਤੇ 100 ਫੀਸਦੀ ਇਫੈਕਟਿਵ ਸਾਬਿਤ ਹੋਈ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਨੂੰ ਇਹ ਵੈਕਸੀਨ ਲੱਗੀ ਉਨ੍ਹਾਂ ‘ਚ ਕੋਈ ਵੀ ਵਾਇਰਸ ਨਾਲ ਇਫੈਕਟ ਨਹੀਂ ਹੋਇਆ। ਟ੍ਰਾਇਲ ‘ਚ 18 ਬੱਚੇ ਕਰੋਨਾ ਨਾਲ ਇਫੈਕਟਰ ਹੋਏ ਸਨ, ਪਰ ਉਹ ਸਾਰੇ ਪਲੇਸਿਬੋ ਗਰੁੱਪ ਦੇ ਸਨ। ਇਸ ਤੋਂ ਬਾਅਦ ਵੀ ਟ੍ਰਾਇਲ ‘ਚ ਸ਼ਾਮਲ ਬੱਚਿਆਂ ਦੀ ਦੋ ਸਾਲ ਤੱਕ ਨਿਗਰਾਨੀ ਕੀਤੀ ਜਾਵੇਗੀ ਤਾਂਕਿ ਉਨ੍ਹਾਂ ਦੇ ਸਰੀਰ ‘ਤੇ ਵੈਕਸੀਨ ਦੇ ਦੂਰਗਾਮੀ ਅਸਰ ਨੂੰ ਸਮਝਿਆ ਜਾ ਸਕੇ।ਕੰਪਨੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਫਿਰ ਤੋਂ ਸਕੂਲ ਭੇਜਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਦੋਸਤਾਂ ਨੂੰ ਮਿਲ ਸਕਣ ਅਤੇ ਆਪਣੇ ਸਾਥੀਆਂ ਨਾਲ ਘਰ ਤੋਂ ਬਾਹਰ ਜਾ ਕੇ ਖੇਡ ਸਕਣ।
ਭਾਰਤ ‘ਚ ਬੱਚਿਆਂ ਦੀ ਵੈਕਸੀਨ ਕਦੋਂ ਹੋਵੇਗੀ ਉਪਲਬਧ?
ਫ਼ਿਲਹਾਲ ਕੁੱਝ ਵੀ ਕਹਿਣਾ ਮੁਸ਼ਕਿਲ ਹੈ। ਭਾਰਤ ਬਾਇਓਟੈਕ ਨੇ ਫਰਵਰੀ ‘ਚ ਬੱਚਿਆਂ ਨੂੰ ਕੋਵੈਕਸਿਨ ਟ੍ਰਾਇਲ ‘ਚ ਸ਼ਾਮਲ ਕਰਨ ਲਈ ਅਰਜ਼ੀ ਦਿੱਤੀ ਸੀ। ਪ੍ਰੰਤੂ ਡਰੱਗ ਰੈਗੂਲੇਟਰ ਨੇ ਇਹ ਕਹਿ ਕੇ ਅਰਜ਼ੀ ਖਾਰਜ ਕਰ ਦਿੱਤੀ ਸੀ ਕਿ ਪਹਿਲਾਂ ਬਾਲਗਾਂ ‘ਤੇ ਵੈਕਸੀਨ ਦੀ ਇਫੈਕਟਿਵਨੈਸ ਸਾਬਤ ਕਰੋ। ਇਸ ਤੋਂ ਬਾਅਦ ਮਾਰਚ ‘ਚ ਕਿਹਾ ਗਿਆ ਕਿ ਭਾਰਤ ਬਾਇਟੈਕ ਜਲਦੀ ਹੀ ਬੱਚਿਆਂ ‘ਤੇ ਆਪਣੀ ਵੈਕਸੀਨ ਦੇ ਟ੍ਰਾਇਲ ਸ਼ੁਰੂ ਕਰ ਸਕਦੀ ਹੈ। ਹਾਲਾਂਕਿ ਪਿਛਲੇ ਮਹੀਨੇ ਹੀ ਭਾਰਤ ਬਾਇਟੈਕ ਨੇ ਫੇਜ਼ 3 ਟ੍ਰਾਇਲ ਦੇ ਦੂਜੇ ਅੰਤ੍ਰਿਮ ਨਤੀਜੇ ਜਾਰੀ ਕੀਤੇ ਅਤੇ ਕਿਹਾ ਕਿ ਉਸਦੀ ਵੈਕਸੀਨ 78 ਫੀਸਦੀ ਤੱਕ ਇਫੈਕਟਿਵ ਹੈ। ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਕੋਵੈਕਸਿਨ ਨੂੰ ਬੱਚਿਆਂ ‘ਤੇ ਟ੍ਰਾਇਲ ਦੀ ਇਜਾਜ਼ਤ ਮਿਲ ਜਾਵੇਗੀ। ਇਸ ਤੋਂ ਬਾਅਦ ਹੀ ਭਾਰਤ ‘ਚ ਬੱਚਿਆਂ ‘ਤੇ ਇਸ ਦੇ ਟ੍ਰਾਇਲ ਹੋ ਸਕਣਗੇ। ਲੰਘੇ ਮਹੀਨੇ ਭਾਰਤ ਸਰਕਾਰ ਨੇ ਵਿਦੇਸ਼ੀ ਵੈਕਸੀਨਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ। ਇਸ ਤਹਿਤ ਫਾਈਜਰ, ਮੌਡਰਨਾ ਦੇ ਨਾਲ-ਨਾਲ ਜਾਨਸਨ ਐਂਡ ਜਾਨਸਨ ਵੈਕਸੀਨ ਵੀ ਭਾਰਤ ‘ਚ ਉਪਲਬਧ ਹੋਣ ਦੇ ਆਸਾਰ ਬਣ ਗਏ ਹਨ। ਹੁਣ ਦੇਖਣਾ ਇਹ ਹੈ ਕਿ ਜੇਕਰ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਬੱਚਿਆਂ ਲਈ ਕੈਵਸੀਨ ਨੂੰ ਮਨਜ਼ੂਰੀ ਦਿੱਤੀ ਤਾਂ ਪ੍ਰਾਈਵੇਟ ਮਾਰਕੀਟ ‘ਚ ਆਉਣ ਵਾਲੀ ਵਿਦੇਸ਼ੀ ਵੈਕਸੀਨ ਨੂੰ ਭਾਰਤ ‘ਚ ਬੱਚਿਆਂ ਨੂੰ ਲਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ।

RELATED ARTICLES
POPULAR POSTS