Breaking News
Home / Special Story / ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ‘ਚ ਦਿਖੇਗੀ ਅਨੋਖੀ ਝਲਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ‘ਚ ਦਿਖੇਗੀ ਅਨੋਖੀ ਝਲਕ

245 ਏਕੜ ‘ਚ 35 ਹਜ਼ਾਰ ਸ਼ਰਧਾਲੂਆਂ ਦੇ ਠਹਿਰਨ ਲਈ ਬਣ ਰਹੀ ਟੈਂਟ ਸਿਟੀ, ਫੈਮਿਲੀ ਟੈਂਟ ਲਾਉਂਜ ‘ਚ ਅਟੈਚ ਬਾਥਰੂਮ, ਨਹਾਉਣ ਦੇ ਲਈ ਗਰਮ ਪਾਣੀ ਅਤੇ ਲਾਕਰ ਦੀ ਮਿਲੇਗੀ ਸਹੂਲਤ
ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਦੇ ਲਈ ਤਿੰਨ ਟੈਂਟ ਸਿਟੀਜ਼ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦਾ ਨਿਰਮਾਣ ਇੰਦੌਰ ਦੀ ਗਿਰਧਾਰੀ ਲਾਲ ਐਂਡ ਸੰਨਜ਼ (ਜੀਐਲਐਸ) ਕੰਪਨੀ ਕਰ ਰਹੀ ਹੈ। ਕੰਪਨੀ ਇਸ ਤੋਂ ਪਹਿਲਾਂ ਸ੍ਰੀ ਪਟਨਾ ਸਾਹਿਬ ‘ਚ ਹੋਣ ਵਾਲੇ ਵੱਡੇ ਪ੍ਰੋਗਰਾਮਾਂ ਦੇ ਲਈ ਟੈਂਟ ਸਿਟੀ ਦਾ ਨਿਰਮਾਣ ਕਰ ਚੁੱਕੀ ਹੈ। ਪੁੱਡਾ ਕਲੋਨੀ ਲੋਹੀਆਂ ਰੋਡ ਅਤੇ ਕਪੂਰਥਲਾ ਮਾਰਗ ‘ਤੇ ਬਣ ਰਹੀ ਤਿੰਨ ਟੈਂਟ ਸਿਟੀ ‘ਚ 35 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਟੈਂਟੀ ਸਿਟੀ ਕਪੂਰਥਲਾ ਰੋਡ ‘ਤੇ ਪਿੰਡ ਮੁਟਕਵਾਲ ਦੇ ਕੋਲ ਬਣ ਰਹੀ ਹੈ। ਇਸ ‘ਚ 15 ਬੈਡ ਵਾਲੇ 200 ਕਮਰੇ ਬਣ ਰਹੇ ਹਨ। ਇਥੇ 3000 ਹਜ਼ਾਰ ਸ਼ਰਧਾਲੂਆਂ ਦੇ ਲਈ ਬੈਡ ਲੱਗਣਗੇ। ਸਰਦੀ ਤੋਂ ਬਚਣ ਲਈ ਕੰਬਲ ਅਤੇ ਰਜਾਈਆਂ ਦਾ ਪ੍ਰਬੰਧ ਵੀ ਹੋਵੇਗਾ। 60 ਬੈਡਾਂ ਵਾਲੇ 134 ਵੱਡੇ ਕਮਰੇ ਤਿਆਰ ਕੀਤੇ ਜਾ ਰਹੇ ਹਨ ਇਨ੍ਹਾਂ ‘ਚ 8040 ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।
ਹੋਟਲ ਵਰਗੀਆਂ ਸਹੂਲਤਾਂ
ਦੋ ਬੈਡ ਵਾਲੇ ਟੈਂਟ ਅਤੇ ਚਾਰ ਬੈਡ ਵਾਲੇ ਫੈਮਿਲੀ ਲਾਉਂਜ ‘ਚ ਸ਼ਰਧਾਲੂਆਂ ਦੇ ਲਈ ਅਟੈਚ ਬਾਥਰੂਮ, ਨਹਾਉਣ ਦੇ ਲਈ ਗਰਮ ਅਤੇ ਠੰਢਾ ਪਾਣੀ, ਸਮਾਨ ਰੱਖਣ ਦੇ ਲਈ ਲਾਕਰ, ਕਮਰੇ ‘ਚ ਕੁਰਸੀ, ਟੇਬਲ ਅਤੇ ਪੀਣ ਦੇ ਲਈ ਆਰਓ ਸਿਸਟਮ ਦਾ ਪਾਣੀ 24 ਘੰਟੇ ਉਪਲਬਧ ਰਹੇਗਾ।
ਆਨਲਾਈਨ ਤੇ ਕਾਊਂਟਰ ‘ਤੇ ਬੁਕਿੰਗ
ਆਨਲਾਈਨ 550 ਮੋਬਾਇਲ ਐਪ ਨਾਲ ਟੈਂਟ ਸਿਟੀ ‘ਚ ਰੂਮ ਤੇ ਲਾਉਂਜ ਬੁੱਕ ਕਰਵਾਇਆ ਜਾ ਸਕੇਗਾ। ਹਰ ਟੈਂਟ ਸਿਟੀ ‘ਚ ਰਜਿਸਟ੍ਰੇਸ਼ਨ ਸੈਂਟਰ 24 ਘੰਟੇ ਕੰਮ ਕਰੇਗਾ। ਕਾਊਂਟਰ ‘ਤੇ ਸ਼ਰਧਾਲੂ ਅਧਾਰ ਕਾਰਡ ਲਿਆ ਜਾਵੇਗਾ। ਬੁਕਿੰਗ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ।
ਹਰ ਕੋਨੇ ‘ਚ ਹੋਣਗੇ ਕੈਮਰੇ
ਹਰ ਟੈਂਟ ਸਿਟੀ ‘ਚ ਸੰਗਤ ਦੇ ਲਈ ਇਕ ਸਾਂਝਾ ਲੰਗਰ ਹਾਲ ਬਣੇਗਾ। ਸਿਟੀ ਦੇ ਅੰਦਰ ਆਉਣ-ਜਾਣ ਦੇ ਲਈ ਈ-ਰਿਕਸ਼ਾ ਚਲਾਇਆ ਜਾਵੇਗਾ। ਰਜਿਸਟ੍ਰੇਸ਼ਨ ਰੂਮ, ਸੁਰੱਖਿਆ ਦੇ ਲਈ ਪੁਲਿਸ ਪੋਸਟ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰ ਵਕਤ ਮੌਜੂਦ ਰਹਿਣਗੇ। ਹਰ ਟੈਂਟ ਸਿਟੀ ‘ਚ ਵਾਚ ਟਾਵਰ ਹੋਵੇਗਾ, ਜਿਸ ਨਾਲ ਕੈਂਪ ਦੀਆਂ ਗਤੀਵਿਧੀਆਂ ਨਜ਼ਰ ਰੱਖੀ ਜਾਵੇਗੀ। ਹਰ ਕੋਨੇ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਪੱਕੀਆਂ ਸੜਕਾਂ, 24 ਘੰਟੇ ਬਿਜਲੀ
ਕੰਪਨੀ ਦੇ ਮੈਨੇਜਰ ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਟੈਂਟ ਸਿਟੀ-ਇਕ ‘ਚ 17 ਹਜ਼ਾਰ, ਸਿਟੀ-2 ‘ਚ 5500 ਅਤੇ ਸਿਟੀ-ਤਿੰਨ ‘ਚ 13,500 ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਤਿੰਨੋਂ ਟੈਂਟ ਸਿਟੀਜ਼ ‘ਚ ਪੱਕੀ ਸੜਕਾਂ ਹੋਣਗੀਆਂ, ਅੰਡਰ ਗਰਾਊਂਡ ਸੀਵਰੇਜ਼ ਸਿਸਟਮ ਬਣਾਇਆ ਜਾਵੇਗਾ। 24 ਘੰਟੇ ਬਿਜਲੀ, ਜੋੜਾ ਘਰ, ਗਠੜੀ ਘਰ ਜਿਹੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਗੁਰਦੁਆਰਾ ਸਾਹਿਬ ਤੱਕ ਮਿੰਨੀ ਬੱਸਾਂ
ਡੀਸੀ ਡੀਪੀਐਸ ਖਰਬੰਦਾ ਦਾ ਕਹਿਣਾ ਹੈ ਕਿ ਸਾਰੇ ਨਿਰਮਾਣ ‘ਤੇ ਸਰਕਾਰ 53 ਕਰੋੜ ਰੁਪਏ ਖਰਚ ਕਰ ਰਹੀ ਹੈ। ਟੈਂਟ ਸਿਟੀ ਤੋਂ ਗੁਰਦੁਆਰਾ ਸਾਹਿਬ ਤੱਕ ਵੀ ਮਿੰਨੀ ਬੱਸਾਂ ਚੱਲਗੀਆਂ।
ਵੀਆਈਪੀ ਲਾਉਂਜ ਦਾ ਹੋਵੇਗਾ ਪ੍ਰਬੰਧ
ਇੰਜੀਨੀਅਰ ਕੁਸ਼ਲ ਪਾਂਡਿਆ ਤੇ ਵਿਜੇ ਨਾਰਾਇਣ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਲਈ ਵੀਆਈਪੀ ਲਾਉਂਜ ਵੀ ਬਣਾਏ ਗਏ ਹਨ। ਇਥੇ ਫਾਇਰ ਸਟੇਸ਼ਨ, ਹਸਪਤਾਲ ਤੇ ਬਿਜਲੀ ਘਰ ਬਣਨਗੇ।
ਰੂਹਾਨੀ ਰੰਗਤ ਬਿਖੇਰੇਗਾ ਲਾਈਟ ਐਂਡ ਸਾਊਂਡ ਸ਼ੋਅ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ 26 ਸਥਾਨਾਂ ‘ਤੇ ਲਾਈਟ ਐਂ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਡਿਜੀਟਲ ਮਿਊਜ਼ੀਕਲ ਦੇ ਰਾਹੀਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਬਾਰੇ ਦੱਸਿਆ ਜਾਵੇਗਾ। ਲੋਕਾਂ ਨੂੰ ਰੂਹਾਨੀ ਰੰਗ ‘ਚ ਰੰਗਣ ਦੇ ਲਈ ਲਗਾਤਾਰ ਚਾਰ ਮਹੀਨੇ ਤੱਕ ਆਧੁਨਿਕ ਤਕਨੀਕ ਦਾ ਇਸਤੇਮਾਲ ਹੋਵੇਗਾ। ਇਸ ਦੀ ਸ਼ੁਰੂਆਤ ਲਈ ਸੱਤ ਅਕਤੂਬਰ ਨੂੰ ਮੋਹਾਲੀ ਦੇ ਸੈਕਟਰ 78 ਸਥਿਤ ਖੇਡ ਸਟੇਡੀਅਮ ‘ਚ ਡਿਜੀਟਲ ਮਿਊਜ਼ੀਅਮ ਬਣਾਇਆ ਗਿਆ ਸੀ ਇਹ ਮਿਊਜ਼ੀਅਮ 7 ਤੋਂ 9 ਅਕਤੂਬਰ ਤੱਕ ਖੁੱਲ੍ਹਾ ਰਿਹਾ। ਲੋਕਾਂ ਨੇ ਸਵੇਰੇ 6.30 ਵਜੇ ਤੋਂ ਸ਼ਾਮ 6 ਵਜੇ ਤੱਕ ਇਸ ਨੂੰ ਦੇਖਿਆ।
ਕੀ ਹੈ ਖਾਸ :
ੲ ਡਿਜ਼ੀਟਲ ਮਿਊਜੀਅਮ ਲਗਾਤਾਰ ਤਿੰਨ ਦਿਨ ਲੋਕਾਂ ਦੇ ਲਈ ਖੁੱਲ੍ਹੇ ਰਹਿਣਗੇ।
ੲ ਰੰਗਦਾਰ ਦ੍ਰਿਸ਼, ਅਤਿ ਆਧੁਨਿਕ ਲੇਜਰ ਤਕਨੀਕ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਦੋ ਦਿਨ ਹੋਵੇਗਾ।
ੲ ਰਾਜ ਦੇ ਪੱਖ-ਵੱਖ ਜ਼ਿਲ੍ਹਿਆਂ ‘ਚ ਹਰ ਰਾਤ ਦੋ ਸ਼ੋਅ ਦਿਖਾਏ ਜਾਣਗੇ।
ਤੈਰਦੇ ਹੋਏ ਪਲੇਟਫਾਰਮ
ੲ ਤੈਰਦੇ ਹੋਏ ਲਾਈਟ ਐਂਡ ਸਾਊਂਡ ਸ਼ੋਅ ਪਲੇਟ ਫਾਰਮ ਖਿੱਚ ਦਾ ਕੇਂਦਰ ਬਣਨਗੇ।
ੲ 17-18 ਅਕਤੂਬਰ ਨੂੰ ਰੋਪੜ ਹੈਡਵਰਕਸ ਦੇ ਕੋਲ ਸਤਲੁਜ ਨਦੀ ‘ਚ।
ੲ 19-20 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਪਿੰਡ ਟੇਰਕਿਆਣਾ ਦੇ ਕੋਲ ਬਿਆਸ ‘ਚ
ੲ 23-24 ਅਕਤੂਬਰ ਨੂੰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਕੋਲ ਸਤਲੁਜ ਨਦੀ, ਜਦਕਿ ਹੁਸ਼ਿਆਰਪੁਰ ਦੇ ਪਿੰਡਗੰਧੋਵਾਲ ਦੇ ਕੋਲ ਬਿਆਸ ਨਦੀ
ੲ 30-31 ਅਕਤੂਬਰ ਨੂੰ ਜਲੰਧਰ ਦੇ ਪਿੰਡਡਗਾਰਾ ਦੇ ਕੋਲ ਸਤਲੁਜ ਨਦੀ ‘ਚ
ੲ 1-2 ਨਵੰਬਰ ਨੂੰ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੇ ਕੋਲ ਬਿਆਸ ਨਦੀ ‘ਚ
ੲ 3-4 ਨਵੰਬਰ ਨੂੰ ਮੋਗਾ ਦੇ ਪਿੰਡ ਚੱਕ ਬਾਹਮਣੀਆਂ ਦੇ ਕੋਲ ਸਤਲੁਜ ਨਦੀ ‘ਚ
ੲ 5-6 ਨਵੰਬਰ ਨੂੰ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦ ਦੇ ਕੋਲ ਬਿਆਸ ਨਦੀ ‘ਚ
ੲ 7-8 ਨਵੰਬਰ ਨੂੰ ਜਲੰਧਰ ਦੇ ਪਿੰਡ ਇਸਮਾਇਲਪੁਰ ਦੇ ਕੋਲ ਸਤਲੁਜ ਨਦੀ ‘ਚ
ੲ 10-11 ਨਵੰਬਰ ਨੂੰ ਕਪੂਰਥਲਾ ਦੇ ਪਿੰਡਮੁੰਡ ਕੁਲਾ ਦੇ ਕੋਲ ਬਿਆਸ ਨਦੀ ‘ਚ
ੲ 14-15 ਤੇ 16 ਨਵੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਬੁੱਢਾ ਥੇਹ ਦੇ ਕੋਲ ਬਿਆਸ ਨਦੀ ‘ਚ
ੲ 18-19 ਨਵੰਬਰ ਨੂੰ ਚੰਡੀਗੜ੍ਹ ਦੀ ਸੁਖਨਾ ਝੀਲ ‘ਚ
ੲ 22-23 ਨਵੰਬਰ ਨੂੰ ਤਰਨਤਾਰਨ ਦੇ ਪਿੰਡ ਗਗੜੇਵਾਲ
ੲ 26-27 ਨਵੰਬਰ ਨੂੰ ਪਿੰਡ ਘੁੰਦਾ ਦੇ ਕੋਲ ਬਿਆਸ ਨਦੀ ‘ਚ
ੲ 29-30 ਨਵੰਬਰ ਨੂੰ ਫਿਰੋਜ਼ਪੁਰ ‘ਚਸਤਲੁਜ ਨਦੀ ਦੀ ਹੁਸੈਨੀਵਾਲਾ ਝੀਲ ‘ਚ
ਕਿੱਥੇ ਕਿੱਥੇ ਬਣਨਗੇ ਡਿਜੀਟਲ ਮਿਊਜ਼ੀਅਮ
ਅਕਤੂਬਰ
11 ਤੋਂ 13 : ਪੀਏਯੂ ਗਰਾਊਂਡ ਲੁਧਿਆਣਾ
15 ਤੋਂ 17 : ਲਾਇਲਪੁਰ ਖਾਲਸਾ ਕਾਲਜ ਜਲੰਧਰ
19 ਤੋਂ 21 : ਆਈਐਫਐਸ ਕਾਲਜ ਘੱਲ ਕਲਾਂ ਮੋਗਾ
23 ਤੋਂ 25 : ਗੁਰੂ ਨਾਨਕ ਸਟੇਡੀਮ ਕਪੂਰਥਲਾ
ਨਵੰਬਰ
1 ਤੋਂ 3 : ਵੀਵੀਆਈਪੀ ਪਾਰਕਿੰਗ ਸੁਲਤਾਨਪੁਰ ਲੋਧੀ
5 ਤੋਂ 7 : ਬਹੁਤਕਨੀਕੀ ਕਾਲਜ ਬਟਾਲਾ
9 ਤੋਂ 11 : ਦਾਣਾ ਮੰਡੀ ਡਰਾ ਬਾਬਾ ਨਾਨਕ
13 ਤੋਂ 15 : ਪਠਾਨਕੋਟ ਸ਼ਹਿਰ
17 ਤੋਂ 19 : ਪੁੱਡਾ ਮੈਦਾਨ
21 ਤੋਂ 23 : ਰੋਸ਼ਨ ਮੈਦਾਨ ਹੁਸ਼ਿਆਰਪੁਰ
25 ਤੋਂ 27 : ਐਸਬੀਐਸ ਨਗਰ ਸ਼ਹਿਰ
29 ਨਵੰਬਰ ਤੋਂ 1 ਦਸੰਬਰ : ਨਹਿਰੂ ਸਟੇਡੀਅਮ ਰੋਪੜ
ਦਸੰਬਰ
3 ਤੋਂ 5 : ਚੰਡੀਗੜ੍ਹ
7 ਤੋਂ 9: ਫਤਿਹਗੜ੍ਹ ਸਾਹਿਬ ਸ਼ਹਿਰ
11 ਤੋਂ 13 : ਪਟਿਆਲਾ ਸ਼ਹਿਰ
15 ਤੋਂ 17 : ਸੰਗਰੂਰ ਸ਼ਹਿਰ
19 ਤੋਂ 21 : ਬਰਨਾਲਾ ਸ਼ਹਿਰ
23 ਤੋਂ 25 : ਮਾਨਸਾ ਸ਼ਹਿਰ
ਜਨਵਰੀ
15 ਤੋਂ 17 : ਬਠਿੰਡਾ ਸ਼ਹਿਰ
19 ਤੋਂ 21 : ਸ੍ਰੀ ਮੁਕਤਸਰ ਸਾਹਿਬ ਸ਼ਹਿਰ
23 ਤੋਂ 25 : ਫਾਜ਼ਿਲਕਾ ਸ਼ਹਿਰ
31 ਜਨਵਰੀ ਤੋਂ 2 ਫਰਵਰੀ : ਫਿਰੋਜ਼ਪੁਰ ਸ਼ਹਿਰ
ਫਰਵਰੀ
4 ਤੋਂ 6 : ਤਰਨ ਤਾਰਨ
8 ਤੋਂ 10 : ਅੰਮ੍ਰਿਤਸਰ

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …