Breaking News
Home / ਸੰਪਾਦਕੀ / ਡੇਰਾ ਸਿਰਸਾ ਦੇ ਨੰਗੇ ਹੋਏ ਹਮਾਮ ‘ਚੋਂ ਉਭਰਦੇ ਪਹਿਲੂ…

ਡੇਰਾ ਸਿਰਸਾ ਦੇ ਨੰਗੇ ਹੋਏ ਹਮਾਮ ‘ਚੋਂ ਉਭਰਦੇ ਪਹਿਲੂ…

ਪਿਛਲੇ ਦਿਨੀਂ ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲਜਬਰ-ਜਿਨਾਹਕਰਨ ਦੇ ਮਾਮਲੇ ‘ਚ ਵਿਸ਼ੇਸ਼ਸੀ.ਬੀ.ਆਈ. ਦੀਅਦਾਲਤਵਲੋਂ ਸਜ਼ਾ ਸੁਣਾਉਣ ਦੇ ਇਤਿਹਾਸਕਫ਼ੈਸਲੇ ਦੌਰਾਨ ਡੇਰਾਪੈਰੋਕਾਰਾਂ ਵਲੋਂ ਹਰਿਆਣਾਅਤੇ ਪੰਜਾਬ ਦੇ ਮਾਲਵਾਖੇਤਰ ‘ਚ ਜਿਸ ਤਰ੍ਹਾਂ ਦੀ ਹਿੰਸਾ, ਹੁੱਲੜਬਾਜ਼ੀ ਅਤੇ ਅਗਜ਼ਨੀਫ਼ੈਲਾਈ ਗਈ ਹੈ, ਉਸ ਨੇ ਸਾਡੇ ਸਮਿਆਂ ਦੀਅਧਿਆਤਮਕਪਰੰਪਰਾ ਨੂੰ ਨਾ-ਸਿਰਫ਼ਕਟਹਿਰੇ ਵਿਚ ਹੀ ਖੜ੍ਹਾਕੀਤਾ ਹੈ, ਸਗੋਂ ਹਜ਼ਾਰਾਂ ਸਾਲ ਪੁਰਾਣੀ ਭਾਰਤੀਅਧਿਆਤਮਵਾਦਦੀ ਉੱਚੀ-ਸੁੱਚੀ ਵਿਰਾਸਤ, ਪਰੰਪਰਾ, ਇਤਿਹਾਸਅਤੇ ਸੰਸਕਾਰਾਂ ਨੂੰ ਵੀਭਾਰੀਠੇਸ ਪਹੁੰਚੀ ਹੈ।ਲਗਭਗ ਡੇਢਦਹਾਕੇ ਤੋਂ ਸੀ.ਬੀ.ਆਈ. ਦੀਵਿਸ਼ੇਸ਼ਅਦਾਲਤਵਿਚ ਚੱਲੇ ਦੋ ਸਾਧਵੀਆਂ ਨਾਲਜਬਰ-ਜਿਨਾਹ ਦੇ ਮਾਮਲੇ ‘ਚ ਆਖ਼ਰਕਾਰਫ਼ੈਸਲੇ ਦੇ ਦਿਨਦਾਐਲਾਨ ਹੁੰਦਿਆਂ ਹੀ ਡੇਰਾਸਿਰਸਾ ਦੇ ਪੈਰੋਕਾਰਾਂ ਵਿਚਖ਼ਤਰਨਾਕਕਿਸਮਦੀਹਲਚਲ ਸ਼ੁਰੂ ਹੋ ਗਈ ਸੀ। ਫ਼ੈਸਲੇ ਤੋਂ ਪਹਿਲਾਂ ਡੇਰਾਪ੍ਰੇਮੀਆਂ ਵਲੋਂ ਸ਼ਰ੍ਹੇਆਮਸੋਸ਼ਲਮੀਡੀਆਰਾਹੀਂ ਦਿੱਤੇ ਸੁਨੇਹਿਆਂ ਵਿਚਡੇਰਾ ਮੁਖੀ ਖਿਲਾਫ਼ ਕਿਸੇ ਕਾਨੂੰਨੀਫ਼ੈਸਲੇ ਦੀਸੂਰਤਵਿਚ’ਹਰਪਾਸੇ ਤਬਾਹੀਮਚਾਦੇਣ’, ‘ਅੱਗ ਲਗਾਦੇਣ’ਅਤੇ ਇੱਥੋਂ ਤੱਕ ਕਿ ‘ਭਾਰਤ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਦੇਣ’ਵਰਗੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।ਪਰਫ਼ੈਸਲਾ ਆਉਣ ਵਾਲੇ ਦਿਨਪੰਚਕੂਲਾਵਿਚ, ਜਿੱਥੇ ਕਿ ਵਿਸ਼ੇਸ਼ਸੀ.ਬੀ.ਆਈ. ਅਦਾਲਤ ਲੱਗੀ ਸੀ, ਉਥੇ ਪੰਜਾਬਅਤੇ ਹਰਿਆਣਾਸਰਕਾਰਦੀਨਾਕਾਮੀਕਾਰਨ, ਲੱਖਾਂ ਦੀਗਿਣਤੀਵਿਚਪਹਿਲਾਂ ਤੋਂ ਹੀ ਇਕੱਠੇ ਹੋਏ ਡੇਰਾਪ੍ਰੇਮੀਆਂ ਨੇ ਵਿਆਪਕ ਪੱਧਰ ‘ਤੇ ਹਿੰਸਾ ਕੀਤੀ। ਇਸ ਹਿੰਸਾ ਨੂੰ ਕਾਬੂਕਰਦਿਆਂ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਵਲੋਂ ਵਰਤੀਸਖ਼ਤੀਕਾਰਨਲਗਭਗ ਤਿੰਨਦਰਜਨ ਤੋਂ ਵਧੇਰੇ ਡੇਰਾਪ੍ਰੇਮੀਮਾਰੇ ਵੀ ਗਏ।
ਮੀਡੀਆਰਿਪੋਰਟਾਂ ਮੁਤਾਬਕ ਜਿਸ ਵੇਲੇ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਜਾਣ ਲੱਗੀ ਤਾਂ ਉਹ ਵਾਰ-ਵਾਰ ਜੱਜ ਅੱਗੇ ਹਾੜੇ ਕੱਢਦਾ ਰਿਹਾ ਕਿ ਉਸ ‘ਤੇ ਰਹਿਮਕੀਤਾਜਾਵੇ। ਉਸ ਦੇ ਵਕੀਲ ਨੇ ਡੇਰਾ ਮੁਖੀ ਵਲੋਂ ਕੀਤੇ ਜਾਂਦੇ ਸਮਾਜਿਕਕਾਰਜਾਂ ਦਾਹਵਾਲਾ ਦੇ ਕੇ ਉਸ ਨਾਲ ਸਜ਼ਾ ਵਿਚ ਢਿੱਲ ਵਰਤਣਦੀਵੀ ਗੁਜ਼ਾਰਿਸ਼ ਕੀਤੀਪਰਅਦਾਲਤ ਨੇ ਉਸ ਦੇ ਜ਼ੁਰਮ ਨੂੰ ਘਿਨਾਉਣੀ ਕਿਸਮਦਾਕਰਾਰਦਿੰਦਿਆਂ ਆਖਿਆ ਕਿ, ਜਿਨ੍ਹਾਂ ਨੇ ਉਸ ਨੂੰ ਰੱਬ ਅਤੇ ਪਿਤਾਮੰਨਿਆ, ਉਨ੍ਹਾਂ ਦਾ ਹੀ ਵਿਸ਼ਵਾਸਤੋੜ ਕੇ ਉਸ ਨੇ ਉਨ੍ਹਾਂ ਨਾਲ ਜੰਗਲੀਜਾਨਵਰਾਂ ਵਾਲਾਵਿਹਾਰਕੀਤਾ ਹੈ, ਜਿਸ ਕਰਕੇ ਉਸ ‘ਤੇ ਰਹਿਮਨਹੀਂ ਕੀਤਾ ਜਾ ਸਕਦਾ।ਅਦਾਲਤ ਨੇ ਧਰਮ ਦੇ ਨਾਂਅ’ਤੇ ਇਕ ਬਹੁਤ ਵੱਡਾ ਸਾਮਰਾਜਖੜ੍ਹਾਕਰੀਬੈਠੇ ਇਕ ਧਰਮ ਦੇ ਬੁਰਕੇ ਵਿਚਲੇ ਵੱਡੇ ਸ਼ੈਤਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਕੇ ਭਾਰਤੀਨਿਆਂਪਾਲਿਕਾਪ੍ਰਤੀਆਪਣੇ ਨਾਗਰਿਕਾਂ ਵਿਚਨਾ-ਸਿਰਫ਼ਸਤਿਕਾਰਅਤੇ ਭਰੋਸਾ ਹੀ ਵਧਾਇਆ ਹੈ ਸਗੋਂ ਇਸ ਮਾਮਲੇ ਦੀਆਂ ਕਈ ਪਰਤਾਂ ਵੀਬੇਪਰਦਕੀਤੀਆਂ ਹਨ, ਜਿਨ੍ਹਾਂ ਤੋਂ ਸਾਡੇ ਭਾਰਤੀਸਮਾਜ ਨੂੰ ਸਮੇਂ ਦਾ ਸੱਚ ਪੜ੍ਹਨਦੀਲੋੜਹੈ।
ਅਧਿਆਤਮਵਾਦਦੀਆਂ ਉੱਚੀਆਂ-ਸੁੱਚੀਆਂ ਅਤੇ ਅਨੂਠੀਆਂ ਪਰੰਪਰਾਵਾਂ ਵਾਲੇ ਦੇਸ਼ਭਾਰਤਵਿਚ ਅੱਜ ਧਰਮ ਦੇ ਬੁਰਕੇ ਹੇਠਾਂ ਦੰਭੀ ਗੁਰੂਡੰਮ ਧਰਮਵਿਚਵਹਿਮਾਂ-ਭਰਮਾਂ, ਕਰਮ-ਕਾਂਡਾਂ ਵਰਗੀਆਂ ਕੁਰੀਤੀਆਂ ਨੂੰ ਭਾਰੂਪੈਣਦਾਕਾਰਨ ਤਾਂ ਬਣ ਹੀ ਰਿਹਾ ਹੈ ਪਰ ਇਸ ਦੇ ਨਾਲਜਮਹੂਰੀਅਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤਕਰਰਿਹਾਹੈ। ਇਹ ਡੇਰਾਵਾਦਧਾਰਮਿਕਸ਼ਰਧਾਦੀਆੜਹੇਠ ਵੱਖੋ-ਵੱਖਰੇ ਸਾਮਰਾਜਖੜ੍ਹੇ ਕਰਰਿਹਾਹੈ।ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਉਸ ਦੇ ਧਰਮ ਦੇ ਨਾਂਅ’ਤੇ ਖੜ੍ਹੇ ਕੀਤੇ ਵੱਡੇ ਸਾਮਰਾਜਅਤੇ ਬਾਦਸ਼ਾਹਾਂ ਅਤੇ ‘ਡਾਨ ਸੱਭਿਆਚਾਰ’ ਵਾਲੀਐਸ਼ੋ-ਇਸ਼ਰਤਅਤੇ ਵਿਲਾਸਮਈ ਜ਼ਿੰਦਗ ਜਿਊਣਸਬੰਧੀ ਇਕ ਤੋਂ ਬਾਅਦ ਇਕ ਕਰਕੇ ਪਰਤਾਂ ਖੁੱਲ੍ਹ ਰਹੀਆਂ ਹਨ।ਹਰਿਆਣਾ ਦੇ ਸ਼ਹਿਰਸਿਰਸਾ ‘ਚ ਲਗਭਗ ਇਕ ਹਜ਼ਾਰਏਕੜ ਦੇ ਵਿਸ਼ਾਲਰਕਬੇ ਵਿਚ’ਡੇਰਾ ਸੱਚਾ ਸੌਦਾ’ ਦੇ ਨਾਂਅ’ਤੇ ਧਰਮ ਦੇ ਨਾਂਅ’ਤੇ ਖੜ੍ਹੇ ਕੀਤੇ ਇਕ ਵੱਡੇ ਸਾਮਰਾਜਅੰਦਰਖਾਣ-ਪੀਣ, ਨਿੱਤ ਵਰਤੋਂ ਦੀਆਂ ਵਸਤਾਂ ਤੋਂ ਲੈ ਕੇ ਕਰੰਸੀ ਤੱਕ ਡੇਰਾ ਮੁਖੀ ਵਲੋਂ ਆਪਣੀਚਲਾਈ ਜਾ ਰਹੀ ਸੀ। ਉਸ ਦੇ ਡੇਰੇ ਅੰਦਰੋਂ ਮਾਰੂਕਿਸਮ ਦੇ ਪਾਬੰਦੀਸ਼ੁਦਾ ਸਵੈ-ਚਾਲਿਤਹਥਿਆਰਾਂ ਦਾਮਿਲਣਾ, ਡੇਰੇ ਦੇ ਪੈਰੋਕਾਰਾਂ ਕੋਲੋਂ ਡੇਰਾ ਮੁਖੀ ਨੂੰ ਅਦਾਲਤਵਿਚਦੋਸ਼ੀਠਹਿਰਾਏ ਜਾਣਵਾਲੇ ਦਿਨ ਵੱਡੀ ਗਿਣਤੀ ‘ਚ ਹਿੰਸਾ ਭੜਕਾਉਣ ਵਾਲੀਮਾਰੂ ਸਮੱਗਰੀ ਮਿਲਣਾਅਤੇ ਡੇਰੇ ਦੇ ਵੱਖੋ-ਵੱਖਰੇ ਸ਼ਹਿਰਾਂ ਵਿਚਬਣੇ ਡੇਰਿਆਂ ਦੇ ਅੰਦਰਡੇਰਾ ਮੁਖੀ ਦੀਆਂ ਆਲੀਸ਼ਾਨਐਸ਼ਗਾਹਾਂ ਦਾਪਰਦਾਫਾਸ਼ਹੋਣਾਧਾਰਮਿਕਪਰੰਪਰਾਸਬੰਧੀ ਕਈ ਪਹਿਲੂਆਂ ‘ਤੇ ਚਿੰਤਨਦੀ ਮੰਗ ਕਰਦਾਹੈ।
ਮੀਡੀਆਦੀਆਂ ਰਿਪੋਰਟਾਂ ਅਨੁਸਾਰ ਡੇਰਾਸਿਰਸਾ ਦੇ ਪੂਰੀ ਦੁਨੀਆ ਵਿਚਪੈਰੋਕਾਰਾਂ ਦੀਗਿਣਤੀ 5-6 ਕਰੋੜ ਦੇ ਆਸਪਾਸਹੈ।ਪੰਜਾਬ ਦੇ ਮਾਲਵਾਖੇਤਰ ਦੇ 10 ਜ਼ਿਲ੍ਹਿਆਂ ਵਿਚਡੇਰਾਸਿਰਸਾ ਦੇ ਲੱਖਾਂ ਦੀਗਿਣਤੀਵਿਚਪੈਰੋਕਾਰਮੰਨੇ ਜਾਂਦੇ ਹਨ। ਇਸੇ ਕਾਰਨ ਹੀ ਪੰਜਾਬਦੀਸਿਆਸਤ’ਤੇ ਪਿਛਲੇ ਸਮੇਂ ਦੌਰਾਨ ਡੇਰਾਸਿਰਸਾ ਨੇ ਵੱਡਾ ਅਸਰਪਾਇਆਹੈ।ਵੋਟਾਂ ਦੇ ਲਾਲਚਵਿਚ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਡੇਰਾਸਿਰਸਾ ਦੇ ਮੁਖੀ ਦੇ ਪੈਰਾਂ ਵਿਚ ਚੌਕੀਆਂ ਭਰਦੇ ਰਹੇ ਹਨ।ਅੰਨ੍ਹੀਸ਼ਰਧਾਵਿਚ ਗ੍ਰਸੇ ਕਰੋੜਾਂ ਪੈਰੋਕਾਰਾਂ ਦੀਤਾਕਤ, ਸਿਆਸਤ’ਤੇ ਪ੍ਰਭਾਵਅਤੇ ਅੰਨ੍ਹੇਵਾਹਪੈਸੇ ਦੇ ਜ਼ੋਰ ਨਾਲਡੇਰਾ ਮੁਖੀ ਰੱਬ ਦੇ ਭੈਅ ਤੇ ਕਾਨੂੰਨ, ਦੋਵਾਂ ਨੂੰ ਟਿੱਚ ਸਮਝਦਾਰਿਹਾਹੈ।
ਕੁਝ ਅਰਸਾਪਹਿਲਾਂ ਹਰਿਆਣਾਵਿਚ ਇਕ ਡੇਰੇਦਾਰਬਾਬਾਰਾਮਪਾਲਵੀਅਮਨ-ਕਾਨੂੰਨਵਿਵਸਥਾਲਈਭਾਰੀਸਿਰਦਰਦੀਬਣ ਗਿਆ ਸੀ। ਉਹ ਕਾਨੂੰਨਵਿਵਸਥਾ ਨੂੰ ਵੀ ਟਿੱਚ ਜਾਣਦਿਆਂ ਆਪਣੇ ਡੇਰੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਰਿਹਾ ਸੀ ਤਾਂ ਉਸ ਨੂੰ ਡੇਰੇ ਵਿਚੋਂ ਬਾਹਰ ਕੱਢਣ ਅਤੇ ਗ੍ਰਿਫ਼ਤਾਰਕਰਨਲਈਕਾਨੂੰਨਵਿਵਸਥਾ ਨੂੰ ਵੱਡੀ ਘਾਲਣਾਕਰਨੀਪਈ ਸੀ। ਉਸ ਤੋਂ ਬਾਅਦ ਕੇਂਦਰਸਰਕਾਰ ਨੇ ਡੇਰਿਆਂ ਅੰਦਰਲੀਆਂ ਗਤੀਵਿਧੀਆਂ ਦੀ ਘੋਖ ਕਰਨਲਈਰਾਜਸਰਕਾਰਾਂ ਨੂੰ ਵੀਹਦਾਇਤਕੀਤੀ ਸੀ। ਇਸ ਦੇ ਬਾਵਜੂਦਡੇਰਿਆਂ ਵਲੋਂ ਕਾਨੂੰਨ ਨੂੰ ਟਿੱਚ ਜਾਨਣਦਾਵਰਤਾਰਾਡੇਰਾਸਿਰਸਾ ਮੁਖੀ ਦੇ ਮਾਮਲੇ ‘ਚ ਸਪੱਸ਼ਟ ਹੈ।
ਅਸਲਵਿਚਸਮਾਜਿਕਸ਼੍ਰੇਣੀ ਦੇ ਆਧਾਰ’ਤੇ ਵਿਤਕਰਿਆਂ ਵਿਚੋਂ ਡੇਰਾਵਾਦ ਪ੍ਰਫ਼ੁਲਤ ਹੁੰਦਾ ਹੈ।ਲੋਕਆਪਣਾਨਵਾਂ ਇਸ਼ਟਬਣਾਲੈਂਦੇ ਤੇ ਚੰਗਾ ਵਿਖਿਆਨਕਰਨਵਾਲੇ ਲੋਕ ਉਨ੍ਹਾਂ ਦਾਇਸ਼ਟਬਣਜਾਂਦੇ ਹਨ।ਜਦੋਂ ਇਨ੍ਹਾਂ ਅਖੌਤੀ ‘ਇਸ਼ਟਬਣੇ’ਧਰਮ ਦੇ ਬੁਰਕੇ ਹੇਠਲੇ ਚਾਤਰ ਤੇ ਸ਼ਾਤਰਲੋਕਾਂ ਦੀਪ੍ਰਭੂਤਾਸਿਰਚੜ੍ਹ ਬੋਲਣ ਲੱਗਦੀ ਹੈ ਤਾਂ ਇਹ ਧਰਮ, ਸਮਾਜਅਤੇ ਵਿਵਸਥਾਲਈਭਾਰੀਸਿਰਦਰਦੀਬਣਜਾਂਦੇ ਹਨ।ਲੋਕ ਹਿੱਤਾਂ ਤੋਂ ਟੁੱਟੀ ਰਾਜਨੀਤੀਡੇਰਿਆਂ ਵਿਚੋਂ ਵੋਟਾਂ ਦੀਭੀਖ ਮੰਗ ਕੇ ਇਨ੍ਹਾਂ ਅਖੌਤੀ ਧਰਮਾਤਮਾਵਾਂ ਦੇ ਹੰਕਾਰ ਨੂੰ ਹੋਰਪ੍ਰਚੰਡਕਰਦੀਹੈ। ਇਸ ਦੇ ਨਾਲ ਇਹ ਵਰਤਾਰਾਪ੍ਰਚਲਿਤਧਾਰਮਿਕਪਰੰਪਰਾਵਾਂ ਵਿਚੋਂ ਮਨੁੱਖੀ ਭਲਾਈ ਦੇ ਸੰਕਲਪ ਦੇ ਖ਼ਤਮਹੋਣ, ਜਾਤੀਵਾਦ, ਵਿਤਕਰੇਬਾਜ਼ੀਅਤੇ ਸਮਾਜਿਕ ਕੁਰੀਤੀਆਂ ਦੇ ਖ਼ਤਰਨਾਕ ਅੰਜ਼ਾਮ ਵੱਲ ਵੀਇਸ਼ਾਰਾਕਰਦਾਹੈ।ਭਾਰਤੀਅਧਿਆਤਮਕਤਾ, ਸੱਭਿਅਕ ਸਮਾਜ, ਉੱਚੀ-ਸੁੱਚੀ ਵਿਰਾਸਤਅਤੇ ਪਵਿੱਤਰ ਸੰਸਕਾਰਾਂ ਨੂੰ ਬਚਾਉਣ ਲਈਭਾਰਤੀਸਮਾਜ ਦੇ ਸਾਰੇ ਵਰਗਾਂ ਨੂੰ ਧਰਮਦੀਆੜਹੇਠ ਵੱਧ-ਫੁਲ ਰਹੇ ਇਸ ਸਮਾਜਵਿਰੋਧੀਵਰਤਾਰੇ ਨੂੰ ਰੋਕਣਲਈਹੰਭਲਾਮਾਰਨਦੀਲੋੜਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …