Breaking News
Home / ਸੰਪਾਦਕੀ / ਗੁਰਦੁਆਰਿਆਂ ਵਿੱਚ ਭਾਰਤੀਅਧਿਕਾਰੀਆਂ ਦੇ ਦਾਖਲੇ ‘ਤੇ ਪਾਬੰਦੀ ਕਿੰਨੀ ਕੁ ਜਾਇਜ਼?

ਗੁਰਦੁਆਰਿਆਂ ਵਿੱਚ ਭਾਰਤੀਅਧਿਕਾਰੀਆਂ ਦੇ ਦਾਖਲੇ ‘ਤੇ ਪਾਬੰਦੀ ਕਿੰਨੀ ਕੁ ਜਾਇਜ਼?

ਬੀਤੇ ਕੁਝ ਦਿਨਾਂ ਤੋਂ ਕੈਨੇਡਾ, ਅਮਰੀਕਾਅਤੇ ਯੂ ਕੇ ਦੇ ਕੁਝ ਗੁਰੂਘਰਾਂ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਦਾਖਲੇ ‘ਤੇ ਲਗਾਈ ਗਈ ਪਾਬੰਦੀ ਦੀਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ।
ਦੇਖਿਆਜਾਵੇ ਤਾਂ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਟੋਰਾਂਟੋ ਤੋਂ ਹੀ ਹੋਈ ਸੀ। ਇਸ ਤੋਂ ਬਾਅਦਯੂ ਕੇ ਅਤੇ ਅਮਰੀਕਾ ਦੇ ਕੁਝ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਨੂੰ ਲਾਗੂਕਰ ਦਿੱਤਾ ਗਿਆ।
ਬੀਤੇ ਸ਼ਨੀਵਾਰ ਨੂੰ ਓਨਟਾਰੀਓ ਗੁਰਦੁਆਰਾਜ਼ ਕਮੇਟੀਅਤੇ ਕੁਝ ਹੋਰਸਥਾਨਕ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਇਸ ਫੈਸਲੇ ਨੂੰ ਲੈਣ ਪਿੱਛੇ ਕਾਰਨਾਂ ਦਾਵੇਰਵਾ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਕੌਂਸਲੇਟ ਦੇ ਅਧਿਕਾਰੀ ਇਕ ਤਾਂ ਸਥਾਨਕ ਸਿੱਖ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਦੇ ਹਨਅਤੇ ਦੂਸਰਾ ਉਹ ਗੁਰੂਘਰਾਂ ਵਿੱਚ ਜਾਸੂਸੀ ਕਰਵਾਉਂਦੇ ਹਨ। ਕੁਝ ਇਸ ਤਰ੍ਹਾਂ ਦੇ ਹੀ ਹੋਰਵੀਕਾਰਨ ਦੱਸੇ ਗਏ। ਹਾਲਾਂਕਿਇਨ੍ਹਾਂ ਦੋਸ਼ਾਂ ਬਾਰੇ ਕੁਝ ਠੋਸਸਬੂਤਪੇਸ਼ਨਹੀਂ ਕੀਤੇ ਗਏ।
ਇਸ ਤੋਂ ਹੋਰ ਅੱਗੇ ਵਧਦਿਆਂ ਉਨ੍ਹਾਂ ਸਾਫ਼ਕਰ ਦਿੱਤਾ ਕਿ ਭਾਰਤ ਤੋਂ ਆਉਣ ਵਾਲੇ ਚੁਣੇ ਹੋਏ ਐਮਐਲਏਜ਼, ਐਮਪੀਜ਼, ਮੰਤਰੀ ਜਾਂ ਕੋਈ ਵੀਹੋਰਅਧਿਕਾਰੀਆਂ ਨੂੰ ਵੀਇਨ੍ਹਾਂ ਗੁਰੂਘਰਾਂ ਵਿੱਚ ਇਜਾਜ਼ਤਨਹੀਂ ਦਿੱਤੀ ਜਾਵੇਗੀ। ਪ੍ਰਬੰਧਕਾਂ ਦਾ ਇਹ ਵੀਕਹਿਣਾ ਹੈ ਕਿ ਗੁਰੂ ਘਰਾਂ ਵਿੱਚ ਕੋਈ ਵੀਸਮਾਗਮ ਕਰਵਾਉਣ ਸਮੇਂ ਇਸ ਗੱਲ ਦਾਵੀਖਿਆਲ ਰੱਖਿਆ ਜਾਵੇ ਕਿ ਕਿਸੇ ਵੀਭਾਰਤੀਅਧਿਕਾਰੀ ਨੂੰ ਸੱਦਾ-ਪੱਤਰ ਨਾ ਦਿੱਤਾ ਜਾਵੇ।
ਹਾਲਾਂਕਿ ਪ੍ਰਬੰਧਕਾਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਸੰਗਤ ਰੂਪ ਵਿੱਚ ਕੋਈ ਵੀਵਿਅਕਤੀ ਗੁਰੂਘਰ ਮੱਥਾ ਟੇਕਣ ਆ ਸਕਦਾ ਹੈ। ਪਰੰਤੂ ਭਾਰਤਸਰਕਾਰ ਦੇ ਅਧਿਕਾਰੀਹੋਣ ਦੇ ਨਾਤੇ ਉਨ੍ਹਾਂ ਨੂੰ ਗੁਰੂਘਰ ਵਿੱਚ ਆਉਣ ਦੀਇਜਾਜ਼ਤਨਹੀਂ ਹੋਵੇਗੀ ਅਤੇ ਲੋੜਪੈਣ’ਤੇ ਉਨ੍ਹਾਂ ‘ਤੇ ਟਰੈੱਸਪਾਸਐਕਟਵੀਲਾਗੂਕੀਤਾਜਾਵੇਗਾ।
ਹੁਣਸਵਾਲਪੈਦਾ ਹੁੰਦਾ ਹੈ ਕਿ ਕਿਸੇ ਵੀਅਧਿਕਾਰੀ ਜਾਂ ਵਿਅਕਤੀ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਸ ਨੂੰ ਗੁਰੂਘਰ ਵਿੱਚ ਦਾਖਲਹੋਣ’ਤੇ ਕਿਸ ਹਾਲਤ ਵਿੱਚ ਟਰੈੱਸਪਾਸਐਕਟਲਾਗੂ ਹੋ ਜਾਵੇਗਾ?ਕੀ ਉਨ੍ਹਾਂ ਨੂੰ ਇਸ ਗੱਲ ਦੀਸਪਸ਼ਟਤਾਲੈਣਲਈਪਹਿਲਾਂ ਉਕਤ ਗੁਰੁ ਘਰਕਮੇਟੀ ਤੋਂ ਇਜਾਜ਼ਤਲੈਣੀਪਵੇਗੀ? ਕਿਉਂਕਿ ਇਕ ਗੱਲ ਤਾਂ ਸਪੱਸ਼ਟ ਹੈ ਕਿ ਕੋਈ ਵੀਭਾਰਤੀਅਧਿਕਾਰੀਆਖ਼ਰ ਹੈ ਤਾਂ ਭਾਰਤਸਰਕਾਰਦਾ ਨੁਮਾਇੰਦਾ ਹੀ। ਉਹ ਅਧਿਕਾਰੀ ਦੇ ਰੂਪ ਵਿੱਚ ਆਵੇ ਜਾਂ ਸੰਗਤ ਦੇ ਰੂਪ ਵਿੱਚ-ਇਸ ਗੱਲ ਦਾ ਕਿਸ ਤਰ੍ਹਾਂ ਵਖਰੇਵਾਂ ਕੀਤਾਜਾਵੇਗਾ?
ਜੇਕਰ ਗੌਰ ਨਾਲਦੇਖਿਆਜਾਵੇ ਤਾਂ ਗੁਰੂਘਰਾਂ ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਵੱਡਾ ਫੈਸਲਾਲੈਣਲਈ ਦੱਸੇ ਗਏ ਕਾਰਨ ਕੋਈ ਇੰਨੇ ਵੀ ਸੰਗੀਨ ਨਜ਼ਰਨਹੀਂ ਆ ਰਹੇ।
ਓਧਰਭਾਰਤੀ ਕੌਂਸਲੇਟ ਅਧਿਕਾਰੀਆਂ ਦਾਕਹਿਣਾ ਹੈ ਕਿ ਉਨ੍ਹਾਂ ਉਪਰ ਇਕ ਪਾਸੇ ਤਾਂ ਇਹ ਦੋਸ਼ਲਗਦਾ ਹੈ ਕਿ ਉਹ ਪੰਜਾਬੀ ਜਾਂ ਸਿੱਖ ਕਮਿਊਨਿਟੀਦਾਮੇਲ-ਮਿਲਾਪਨਹੀਂ ਕਰਦੇ ਅਤੇ ਕਮਿਊਨਿਟੀ ਤੋਂ ਅਲੱਗ-ਥਲੱਗ ਰਹਿੰਦੇ ਹਨ। ਪਰੰਤੂ ਜੇਕਰਇਨ੍ਹਾਂ ਸੰਬੰਧਾਂ ਨੂੰ ਬਿਹਤਰਕਰਨਲਈ ਉਹ ਕੋਈ ਉਪਰਾਲੇ ਕਰਦੇ ਹਨ, ਕਮਿਊਨਿਟੀ ਤੱਕ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਉਪਰ ਇਸ ਤਰ੍ਹਾਂ ਦੇ ਦੋਸ਼ਲਗਦੇ ਹਨ।ਜੇਕਰ ਕੋਈ ਵਿਅਕਤੀਉਨ੍ਹਾਂ ਨੂੰ ਗੁਰੁ ਘਰ ਰੱਖੇ ਗਏ ਸਮਾਗਮ ਵਿੱਚ ਸ਼ਾਮਲਹੋਣਦੀਬੇਨਤੀਕਰਦਾ ਹੈ ਤਾਂ ਕੀ ਉਹ ਸ਼ਾਮਲਨਾਹੋਣ?
ਭਾਰਤੀ ਕੌਂਸਲੇਟ ਆਫਿਸ, ਟੋਰਾਂਟੋ ਦੀ ਹੀ ਗੱਲ ਕਰੀਏ ਤਾਂ ਇਸ ਸਮੇਂ ਤਿੰਨ-ਚਾਰ ਅਧਿਕਾਰੀਸਾਬਤਸਰੂਪ ਸਿੱਖ ਹਨਅਤੇ ਕਈ ਹੋਰ ਪੰਜਾਬੀ ਹਨਅਤੇ ਸਿੱਖ ਪਰਿਵਾਰਾਂ ਦੇ ਪਿਛੋਕੜਵਾਲੇ ਹਨ।ਹੁਣ ਕੀ ਇਹ ਲੋਕਹੁਣ ਗੁਰੂਘਰਾਂ ਵਿੱਚ ਮੱਥਾ ਟੇਕਣ ਇਸ ਲਈਨਹੀਂ ਆ ਸਕਦੇ, ਕਿਉਂਕਿ ਉਹ ਭਾਰਤਸਰਕਾਰਲਈ ਕੰਮ ਕਰਦੇ ਹਨ?
ਭਾਰਤੀ ਕੌਂਸਲੇਟ ਵੱਲੋਂ ਸਿੱਖ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਜਾਇਜ਼ ਨਹੀਂ ਹੈ ਅਤੇ ਭਾਰਤਸਰਕਾਰਦੀਆਲੋਚਨਾਕਰਨਵਾਲੇ ਕਿਸੇ ਵੀਵਿਅਕਤੀ ਨੂੰ ਇਸ ਗੱਲ ਦਾਡਰਾਵਾਦੇਣਾ ਕਿ ਉਸ ਦਾਭਾਰਤਦਾਵੀਜ਼ਾ ਰੱਦ ਕਰ ਦਿੱਤਾ ਜਾਵੇਗਾ, ਵੀ ਜਾਇਜ਼ ਨਹੀਂ ਹੈ।
ਚਾਹੀਦਾ ਤਾਂ ਇਹ ਹੈ ਕਿ ਸਥਾਨਕ ਗੁਰੂਘਰਾਂ ਦੇ ਉਹ ਨੁਮਾਇੰਦੇ, ਜਿਨ੍ਹਾਂ ਨੂੰ ਕੌਂਸਲੇਟ ਦਫਤਰਨਾਲ ਕੋਈ ਵੀਸ਼ਿਕਾਇਤ ਹੈ, ਲਿਖਤਰੂਪ ਵਿੱਚ ਆਪਣਾ ਮੈਂਮੋਰੰਡਮ ਭੇਜ ਕੇ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਉਣ ਅਤੇ ਕੌਂਸਲੇਟ ਆਫਿਸਦਾਵੀਫਰਜ਼ ਹੈ ਸਥਾਨਕ ਪੱਧਰ ਦੀਆਂ ਸ਼ਿਕਾਇਤਾਂ ਦਾਨਿਪਟਾਰਾ ਇੱਥੇ ਕਰਦਿਆਂ ਬਾਕੀਭਾਰਤਸਰਕਾਰਨਾਲ ਸੰਬੰਧਤ ਸ਼ਿਕਾਇਤਾਂ ਨੂੰ ਉਪਰਲੇ ਅਧਿਕਾਰੀਆਂ ਤੱਕ ਭੇਜਣ।
ਪਰੰਤੂ ਸਭ ਤੋਂ ਜ਼ਰੂਰੀ ਹੈ ਕਿ ਸਥਾਨਕ ਪੱਧਰ ਤੇ ਆਪਸੀਭਾਈਚਾਰੇ ਦਾ ਮਾਹੌਲ ਖ਼ਰਾਬਨਾਹੋਵੇ। ਇਹ ਨਾਹੋਵੇ ਕਿ ਕੌਂਸਲੇਟ ਆਫਿਸਨਾਲ ਸੰਬੰਧ ਰੱਖਣ ਵਾਲੇ ਹਰਵਿਅਕਤੀ ਨੂੰ ਉਨ੍ਹਾਂ ਦਾ ਪਿੱਠੂ ਜਾਂ ਚਾਪਲੂਸ ਹੀ ਗਰਦਾਨਿਆਜਾਵੇ।ਭਾਰਤਸਾਡੀਸਭਨਾਂ ਦੀਜਨਮ-ਭੂਮੀ ਹੈ। ਭਾਰਤਨਾਲਸਾਡਾਰਿਸ਼ਤਾ ਅਟੁੱਟ ਹੈ। ਚੰਦ ਲੋਕਜਿਹੜੇ ਭਾਰਤਨਹੀਂ ਜਾਣਾ ਚਾਹੁੰਦੇ ਜਾਂ ਜਾ ਨਹੀਂ ਸਕਦੇ, ਸਾਰਾ ਮਾਹੌਲ ਵਿਗਾੜਨਹੀਂ ਸਕਦੇ।
ਵੈਸੇ ਵੀ, ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਸਹਿਬਾਨਾਂ ਨੇ ਕਦੇ ਵੀ ਗੱਲਬਾਤ ਦੇ ਰਸਤਿਆਂ ਨੂੰ ਬੰਦ ਕਰਨਦੀ ਸਿੱਖਿਆ ਨਹੀਂ ਦਿੱਤੀ। ਉਨ੍ਹਾਂ ਨੇ ਤਾਂ ਆਪਣੇ ਦੁਸ਼ਮਨਾਂ ਨੂੰ ਵੀ ਗੱਲਬਾਤ ਦੀ ਚੁਣੌਤੀ ਦਿੱਤੀ। ਦੁਨੀਆ ਦੇ ਵੱਡੇ ਤੋਂ ਵੱਡੇ ਮਸਲੇ ਆਖਰ ਗੱਲਬਾਤ ਨਾਲ ਹੀ ਹੱਲ ਹੁੰਦੇ ਹਨ।
ਇਸ ਸਾਰੇ ਪ੍ਰਕਰਣ ਵਿੱਚ ਚਿੰਤਾ ਇਸ ਗੱਲ ਦੀਵੀ ਸੀ ਕਿ ਕਿਤੇ ਕੈਨੇਡੀਅਨਪ੍ਰਧਾਨ ਮੰਤਰੀ ਦੀਭਾਰਤਦੀਹੋਣਵਾਲੀਫੇਰੀਤਾਰਪੀਡੋ ਨਾਹੋਵੇ ਅਤੇ ਇਸ ਦੇ ਭਾਰਤਅਤੇ ਕੈਨੇਡਾ ਦੇ ਕੂਟਨੀਤਕਅਤੇ ਰਾਜਨੀਤਕਰਿਸ਼ਤਿਆਂ ‘ਤੇ ਮਾੜਾਅਸਰਨਾਪਵੇ। ਪਰੰਤੂ ਸਿਆਣਪਦਾਸਬੂਤ ਦਿੰਦਿਆਂ ਭਾਰਤਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟਕਰ ਦਿੱਤਾ ਹੈ ਕਿ ਅਜਿਹਾ ਕੁਝ ਚੁਣਿੰਦਾ ਸਿੱਖਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਦੀ ਵੱਡੀ ਗਿਣਤੀ ਅਜਿਹੇ ਫੈਸਲਿਆਂ ਦੇ ਹੱਕ ਵਿੱਚ ਨਹੀਂ ਹੈ।
ਭਾਰਤਅਤੇ ਕੈਨੇਡਾ ਦੇ ਰਿਸ਼ਤੇ, ਦੋਹਾਂ ਮੁਲਕਾਂ ਵਿੱਚ ਰਹਿੰਦੇ ਲੋਕਾਂ ਲਈਵੀਬਹੁਤਅਹਿਮਹਨ। ਇਸ ਮਾਮਲੇ ਦੀਸੂਖਮਤਾ ਨੂੰ ਬਹੁਤ ਗੰਭੀਰਤਾ ਨਾਲਸਮਝਣਦੀਲੋੜ ਹੈ।

Check Also

ਗੈਰ-ਕਾਨੂੰਨੀ ਪਰਵਾਸ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …