Breaking News
Home / Special Story / ‘ਚੱਲੇ ਹੋਏ ਕਾਰਤੂਸ’ ਕੀ ਮੁੜ ਚੱਲ ਸਕਣਗੇ, ਇਨ੍ਹਾਂ ਚੋਣਾਂ ‘ਚ…

‘ਚੱਲੇ ਹੋਏ ਕਾਰਤੂਸ’ ਕੀ ਮੁੜ ਚੱਲ ਸਕਣਗੇ, ਇਨ੍ਹਾਂ ਚੋਣਾਂ ‘ਚ…

ਡਾ. ਸੁਖਦੇਵ ਸਿੰਘ ਝੰਡ
(1-647-567-9128)
ਪੰਜਾਬ ਵਿਚ ਵਿਧਾਨ ਸਭਾ 2022 ਦੀਆਂ ਚੋਣਾਂ ਦਾ ‘ਚੋਣ-ਬੁਖ਼ਾਰ’ ਇਸ ਸਮੇਂ ਪੂਰੇ ਜ਼ੋਰਾਂ ‘ਤੇ ਹੈ। ਚੋਣ ਲੜਨ ਵਾਲੇ ਅਤੇ ਉਨ੍ਹਾਂ ਦੇ ਕੱਵਰਿੰਗ ਉਮੀਦਵਾਰਾਂ ਵੱਲੋਂ ਨਾਮਜ਼ਦਗੀ-ਕਾਗਜ਼ ਦਾਖ਼ਲ ਕੀਤੇ ਜਾ ਚੁੱਕੇ ਹਨ। ਚੋਣ-ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਦੇ ਅਜੇ ਵੀ ਚੱਲ ਰਹੇ ਪ੍ਰਭਾਵ ਅਤੇ ਡਰ ਦੇ ਕਾਰਨ ਇਸ ਵਾਰ ਉਹ ਇਹ ਕਾਗ਼ਜ਼ ਭਰਨ ਲਈ ਆਪਣੇ ਹਮਾਇਤੀਆਂ ਦੇ ਨਾਲ ਕਾਫ਼ਲਿਆਂ ਦੇ ਰੂਪ ਵਿਚ ਚੋਣ-ਅਧਿਕਾਰੀਆਂ ਦੇ ਦਫ਼ਤਰਾਂ ਵੱਲ ਨਹੀਂ ਜਾ ਸਕੇ ਅਤੇ ਉਹ ਆਪਣੇ ਕੇਵਲ ਦੋ ਕੁ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਚੁਪ-ਚਪੀਤੇ ਇਹ ਕਾਗ਼ਜ਼ ਉੱਥੇ ਅਧਿਕਾਰੀਆਂ ਨੂੰ ਦੇ ਆਉਂਦੇ ਸਨ। ਇਸਦੇ ਨਾਲ ਹੀ ਜਦੋਂ ਉਹ ਚਾਰ-ਚਾਰ, ਪੰਜ-ਪੰਜ ਦੇ ਛੋਟੇ-ਛੋਟੇ ਗਰੁੱਪਾਂ ਵਿਚ ਲੋਕਾਂ ਦੇ ਘਰਾਂ ਵਿਚ ਆਪਣੇ ਹੱਕ ਵਿਚ ਵੋਟਾਂ ਕਹਿਣ ਲਈ ਜਾਂਦੇ ਹਨ ਤਾਂ ਲੱਗਭੱਗ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਇਹ ਖ਼ਾਸ ਚੁਣਾਵੀ-ਦ੍ਰਿਸ਼ ਵੇਖਣ ਨੂੰ ਮਿਲਦਾ ਹੈ ਜੋ ਪਹਿਲੀਆਂ ਚੋਣਾਂ ਨਾਲੋਂ ਬਿਲਕੁਲ ਵੱਖਰਾ ਹੈ।
ਇਸ ਅਸੈਂਬਲੀ ਚੋਣ ਵਿਚ ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ 2017 ਵਿਚ ਉੱਭਰੀ ਆਮ ਆਦਮੀ ਪਾਰਟੀ ਤਿੰਨ ਮੁੱਖ ਰਾਜਸੀ ਪਾਰਟੀਆਂ ਇਕ ਦੂਸਰੇ ਦੇ ਵਿਰੁੱਧ ਲੜ ਰਹੀਆਂ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਸ ਦਾ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ઑਨਹੁੰ-ਮਾਸ਼ ਦਾ ਰਿਸ਼ਤਾ ਸੀ, ਇਸ ਵਾਰ ਇਹ ਕਈ ਦਹਾਕੇ ਪੁਰਾਣਾ ਨਾਤਾ ਤੋੜ ਕੇ ਕਾਂਗਰਸ ਪਾਰਟੀ ਤੋਂ ਵੱਖ ਹੋਏ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ ਅਤੇ ਸੁਖਦੇਵ ਸਿੰਘ ਢੀਂਡਸਾ ਦੇ ‘ਸੰਯੁਕਤ ਅਕਾਲੀ ਦਲ’ ਨਾਲ ਮਿਲ ਕੇ ਲੜ ਰਹੀ ਹੈ। ਇਕ ਬਿਲਕੁਲ ਨਵੀਂ ਪੰਜਵੀਂ ਧਿਰ ‘ਸੰਯੁਕਤ ਸਮਾਜ ਮੋਰਚੇ’ ਦੇ ਰੂਪ ਵਿਚ ਇਨ੍ਹਾਂ ਚੋਣ-ਮੈਦਾਨ ਵਿਚ ਉੱਤਰੀ ਹੈ ਅਤੇ ਉਹ ਹਰਿਆਣੇ ਦੇ ਆਗੂ ਗੁਰਨਾਮ ਸਿੰਘ ਚਡੂਨੀ ਦੀ ‘ਸੰਯੁਕਤ ਸੰਘਰਸ਼ ਪਾਰਟੀ’ ਨਾਲ ਮਿਲ ਕੇ ਪਿਛਲੇ ਸਮੇਂ ਵਿਚ ਲੰਮਾ ਸਿਆਸੀ ਤਜਰਬਾ ਰੱਖਣ ਵਾਲੀਆਂ ਪਾਰਟੀਆਂ ਦੇ ਵਿਰੁੱਧ ਆਣ ਖੜ੍ਹੀ ਹੋਈ ਹੈ।
ઑਚੱਲੇ ਹੋਏ ਕਾਰਤੂਸਾਂ਼ ਵੱਲੋਂ ਆਪਣੀ ਕਿਸਮਤ ਫਿਰ ਅਜ਼ਮਾਉਣ ਵਾਲੇ ਉਮੀਦਵਾਰਾਂ ਦੀ ਜੇਕਰ ਹੁਣ ਗੱਲ ਕਰੀਏ ਤਾਂ ਉਨ੍ਹਾਂ ਵਿਚ ਪਹਿਲੀ ਨਜ਼ਰੇ ਉਂਜ ਤਾਂ ਕਈ ਨਾਂ ਸਾਹਮਣੇ ਆਉਂਦੇ ਹਨ ਪਰ ਸੱਭ ਤੋਂ ਪਹਿਲਾ ਨਾਂ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ ਜਿਸ ਨੂੰ ਉਸ ਦੀ ਪਾਰਟੀ ਕਾਂਗਰਸ ਵੱਲੋਂ ਚਾਰ-ਪੰਜ ਮਹੀਨੇ ਪਹਿਲਾਂ ਬੜੀ ਬੁਰੀ ਤਰ੍ਹਾਂ ਮੁੱਖ-ਮੰਤਰੀ ਦੇ ਅਹੁਦੇ ਤੋਂ ਹਟਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਅਤੇ ਫਿਰ ਉਸ ਨੇ ਆਪਣੀ ਨਵੀਂ ਪਾਰਟੀ ઑਪੰਜਾਬ ਲੋਕ ਕਾਂਗਰਸ਼ ਬਣਾ ਲਈ। ਇਹ ਵੱਖਰੀ ਗੱਲ ਹੈ ਕਿ ਉਹ ਇਸ ਵਿਚ ਉਹ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਆਪਣੇ ਕਰੀਬੀ ਸਾਥੀ ਮੰਤਰੀਆਂ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਫ਼ਤਿਹਜੰਗ ਸਿੰਘ ਬਾਜਵਾ ਨੂੰ ਵੀ ਸ਼ਾਮਲ ਕਰਨ ਵਿਚ ਸਫ਼ਲ ਨਹੀ ਹੋਇਆ ਅਤੇ ਉਹ ਸਿੱਧੇ ਭਾਰਤੀ ਜਨਤਾ ਪਾਰਟੀ ਵੱਲ ਚਲੇ ਗਏ। ਉਸ ਦੇ ਨਜ਼ਦੀਕੀ ਸਾਥੀ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਨ ਆਸ਼ੂ ਜਿਨ੍ਹਾਂ ਨੂੰ ઑਦਾਗ਼ੀ਼ ਹੋਣ ਦੇ ਬਾਵਜੂਦ ਵੀ ਉਸ ਨੇ ઑਕਲੀਨ-ਚਿੱਟਾਂ਼ ਦਿੱਤੀਆਂ, ਵੀ ਉਸ ਦੇ ਨਾਲ ਖੜ੍ਹੇ ਨਾ ਹੋ ਸਕੇ। ਕੈਪਟਨ ਸਾਹਬ ਵੱਲੋਂ ਐਲਾਨੇ ਗਏ ਉਮੀਦਵਾਰ ਉਨ੍ਹਾਂ ਦੀ ਪਾਰਟੀ ਦੇ ਚੋਣ ਨਿਸ਼ਾਨ ઑਹਾਕੀ-ਬਾਲ ‘ઑਤੇ ਚੋਣ ਲੜਨ ਨਾਲੋਂ ਬੀਜੇਪੀ ਦੇ ਚੋਣ ਨਿਸ਼ਾਨ ਕੰਵਲ ਦੇ ਫੁੱਲ ‘ઑਤੇ ਚੋਣ ਲੜਨ ਨੂੰ ਤਰਜੀਹ ਦੇ ਰਹੇ ਹਨ। ਬੀਜੇਪੀ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰ ਰਹੀ ਹੈ, ਕਿਉਂਕਿ ਉਹ ਇਨ੍ਹਾਂ ਚੋਣਾਂ ਵਿਚ ਆਪਣਾ ਵੋਟ-ਪ੍ਰਤੀਸ਼ਤ ਵਧਾਉਣ ਦੀ ਤਾਕ ਵਿਚ ਹੈ। ਕਈ ਵਾਰ ਤਾਂ ਇੰਜ ਲੱਗਦਾ ਹੈ ਕਿ ਹਾਕੀ-ਬਾਲ ‘ઑਤੇ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਇਕੱਲੇ ਹੀ ਰਹਿ ਜਾਣਗੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਵੀ ਆਪਣੀ ਪਾਰਟੀ ਦਾ ਬੋਰੀਆ-ਬਿਸਤਰਾ ਵਲ੍ਹੈਟ ਕੇ ਕੰਵਲ ਦੇ ਫੁੱਲ ਨੂੰ ਹੀ ਅਪਨਾਅ ਲੈਣਗੇ। ਵੇਖੋ! ਇਹ ਚੱਲਿਆ ਕਾਰਤੂਸ ਹੁਣ ਕਿੰਨੀ ਕੁ ਮਾਰ ਕਰਦਾ ਹੈ।
ਇਨ੍ਹਾਂ ਵਿਚ ਦੂਸਰਾ ਮੁੱਖ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜੋ 94 ਸਾਲ ਦੀ ਉਮਰ ਵਿਚ ਇਹ ਚੋਣ ਆਪਣੇ ਹਲਕੇ ਲੰਬੀ ਤੋਂ ਲੜ ਰਹੇ ਹਨ। ਇਸ ਵਡੇਰੀ ਉਮਰ ਵਿਚ ਉਨ੍ਹਾਂ ਦੇ ਲਈ ਚੱਲਣਾ ਫਿਰਨਾ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਅੰਗ-ਰੱਖਿਅਕਾਂ ਵਿੱਚੋਂ ਦੋ ਜਣੇ ਉਨ੍ਹਾਂ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਕਾਰ ਵਿਚ ਬਿਠਾਉਂਦੇ-ਉਤਾਰਦੇ ਹਨ ਅਤੇ ਤੁਰਨ ਵਿਚ ਵੀ ਸਹਾਇਤਾ ਕਰਦੇ ਹਨ। ਬਹੁਤ ਸਾਰੇ ਲੋਕਾਂ ਦਾ ਖ਼ਿਆਲ ਹੈ ਕਿ ਇਸ ਉਮਰੇ ਬਾਦਲ ਸਾਹਬ ਨੂੰ ਇਸ ਚੋਣ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਸੀ ਅਤੇ ਬਾਦਲ ਪਿੰਡ ਵਿਚ ਆਪਣੇ ਘਰੇ ਬੈਠ ਕੇ ”ਵਾਹਿਗੁਰੂ-ਵਾਹਿਗੁਰੂ” ਕਰਨਾ ਚਾਹੀਦਾ ਸੀ ਪਰ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਨ੍ਹਾਂ ਨੂੰ ਇਸ ਚੋਣ ਵਿਚ ਮੁੜ ਉਤਾਰਨਾ ਉਸ ਦੀ ਮਜਬੂਰੀ ਬਣ ਗਈ ਹੈ, ਕਿਉਂਕਿ ਉਸ ਨੂੰ ਇਕੱਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਹ ਚੋਣ ਜਿੱਤਣੀ ਮੁਸ਼ਕਲ ਲੱਗ ਰਹੀ ਸੀ। ਪਿਛਲੇ ਦਿਨੀਂ ਬਾਦਲ ਸਾਹਬ ਨੂੰ ਕਰੋਨਾ ਦੇ ਨਵੇਂ ਵੇਰੀਐਂਟ ઑਓਮੀਕਰੋਨ਼ ਦਾ ਅਸਰ ਹੋਣ ਦੀ ਮੁਸ਼ਕਲ ਵੀ ਆਈ ਸੀ। ਲੁਧਿਆਣੇ ਦੇ ਡੀ.ਐੱਮ.ਸੀ. ਹਸਪਤਾਲ ਵਿਚ ਹੋਏ ਕੁਝ ਦਿਨ ਇਲਾਜ ਤੋਂ ਬਾਅਦ ਉਹ ਭਾਵੇਂ ਠੀਕ ਜ਼ਰੂਰ ਹੋ ਗਏ ਹਨ ਪਰ ਸਰੀਰਕ ਕਮਜ਼ੋਰੀ ਵੱਧਣ ਕਾਰਨ ਉਨ੍ਹਾਂ ਲਈ ਚੱਲਣਾ-ਫਿਰਨਾ ਔਖਾ ਹੋ ਗਿਆ ਹੈ। ਰੱਬ ਖ਼ੈਰ ਕਰੇ! ਪਰ ਹਾਲਤ ਉਨ੍ਹਾਂ ਦੀ ਵੀ ઑਚੱਲੇ ਕਾਰਤੂਸ਼ ਵਾਲੀ ਹੈ। ਬਾਦਲ ਸਾਹਬ ਲਈ ਹੁਣ ਲੰਬੀ ਦੀ ਆਪਣੀ ਜੱਦੀ ਸੀਟ ਵੀ ਬਚਾਉਣ ਲਈ ਵੀ ਬੜੀ ਮਿਹਨਤ ਕਰਨੀ ਪੈ ਰਹੀ ਹੈ।
ਚਲੇ ਹੋਏ ਕਾਰਤੂਸਾਂ ਵਿਚ ਏਸੇ ਪਾਰਟੀ ਦੇ ਇਕ ਹੋਰ ਉਮੀਦਵਾਰ ਤਰਨਤਾਰਨ ਜ਼ਿਲ੍ਹੇ ਦੇ ਖ਼ਡੂਰ ਸਾਹਿਬ ਹਲਕੇ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਹਨ ਜਿਨ੍ਹਾਂ ਨੂੰ 2017 ਵਿਚ ਪਾਰਟੀ-ਵਿਰੋਧੀ ਕਾਰਵਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ਤੇ ਕਈ ਹੋਰਨਾਂ ਨਾਲ ਮਿਲ ਕੇ ઑਸੰਯੁਕਤ ਅਕਾਲੀ ਦਲ਼ ਬਣਾ ਲਿਆ ਸੀ। ਇਹ ਵੱਖਰੀ ਗੱਲ ਹੈ ਕਿ ਇਹ ਦਲ ਵੀ ਹੁਣ ਨਾਂ ਦਾ ਹੀ ਸੰਯੁਕਤ ਰਹਿ ਗਿਆ ਹੈ, ਕਿਉਂਕਿ ਇਸ ਦੇ ਇਕ ਸਰਗ਼ਰਮ ਆਗੂ ਸੇਖਵਾਂ ਸਾਹਿਬ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਦੂਸਰੇ ਆਗੂ ਬ੍ਰਹਮਪੁਰਾ ਸਾਹਬ ਆਪਣੀ ਭੁੱਲ ਬਖ਼ਸ਼ਾ ਕੇ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਅਤੇ ਆਪਣੀ ਰਵਾਇਤੀ ਸੀਟ ਖਡੂਰ ਸਾਹਿਬ ਤੋਂ ਇਹ ਚੋਣ ਲੜ ਰਹੇ ਹਨ। ਵੇਖੋ, ਕਿਸੇ ਸਮੇਂ ઑਮਾਝੇ ਦਾ ਜਰਨੈਲ਼ ਅਖਵਾਉਣ ਵਾਲੇ ਇਸ ઑਕਾਰਤੂਸ਼ ਵਿਚ ਕਿੰਨਾ ਕੁ ઑਚੋਣ-ਮਸਾਲ਼ਾ ਬਾਕੀ ਹੈ, ਕਿਉਂਕਿ ਹੁਣ ਉਹ ਵੀ ਸੁੱਖ ਨਾਲ ઑਪਚਾਸੀਆਂ਼ ਨੂੰ ਢੁੱਕ ਚੁੱਕੇ ਹਨ।
ਇਸ ਨਾਮ-ਨਿਹਾਦ ઑਸੰਯੁਕਤ ਅਕਾਲੀ ਦਲ਼ ਦੇ ਤੀਸਰੇ ਸਰਗ਼ਰਮ ਆਗੂ ਇਸ ਸਮੇਂ ਇਸ ਦਲ ਦੇ ਕਰਤਾ-ਧਰਤਾ ਸੁਖਦੇਵ ਸਿੰਘ ਢੀਂਡਸਾ ਹਨ ਜੋ ਸੁਨਾਮ ਅਤੇ ਸੰਗਰੂਰ ਤੋਂ ਵਿਧਾਨ ਸਭਾ ਹਲਕਿਆਂ ਤੋਂ ਐੱਮ.ਐੱਲ.ਏ. ਰਹੇ ਹਨ ਅਤੇ ਰਾਜ ਸਭਾ ਦੇ ਮੈਂਬਰ ਤੇ ਕੇਂਦਰੀ ਮੰਤਰੀ ਵੀ ਰਹੇ ਹਨ ਪਰ ਲੋਕ ਸਭਾ ਦੀਆਂ ਪਿਛਲੀਆਂ ਦੋ ਚੋਣਾਂ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਜੋ ਇਸ ਸਮੇਂ ਇਸ ਪਾਰਟੀ ਦੇ ਪ੍ਰਧਾਨ ਹਨ ਅਤੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਕੋਲੋਂ ਲੋਕ ਸਭਾ ਦੀਆਂ ਪਿਛਲੀਆਂ ਦੋ ਚੋਣਾਂ ਹਾਰ ਚੁੱਕੇ ਹਨ। ਹੁਣ ਇਨ੍ਹਾਂ ਨੇ ਆਪਣੇ ਸੰਯੁਕਤ ਅਕਾਲੀ ਦਲ ਦੀ ਸਾਂਝ-ਭਿਆਲ਼ੀ ਭਾਰਤੀ ਜਨਤਾ ਪਾਰਟੀ ਨਾਲ ਪਾ ਲਈ ਹੈ ਅਤੇ ਦੂਸਰੇ ਭਿਆਲ਼ ਕਾਂਗਰਸ ਪਾਰਟੀ ਵਿੱਚੋਂ ਬਾਹਰ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਮਿਲ਼ ਕੇ ਭਾਰਤੀ ਜਨਤਾ ਪਾਰਟੀ ਦੀ ઑਬੀ-ਟੀਮ਼ ਬਣ ਕੇ ਇਹ ਚੋਣ ਲੜ ਰਹੇ ਹਨ। ਇਨ੍ਹਾਂ ਦਾ ਇਹ ਸੰਯੁਕਤ ਅਕਾਲੀ ਦਲ 15 ਸੀਟਾਂ ‘ઑਤੇ ਚੋਣ ਲੜ ਰਿਹਾ ਹੈ। ਵੇਖੋ! ਕੋਈ ਸੀਟ ਇਸ ਦਲ ਦੇ ਹੱਥ ਲੱਗਦੀ ਹੈ ਜਾਂ ਫਿਰ ਇਹ ઑਫ਼ਾਡੀ਼ ਹੀ ਰਹਿ ਜਾਂਦਾ ਹੈ। ઑਚੱਲੇ ਕਾਰਤੂਸਾਂ਼ ਦੀ ਏਸੇ ਲੜੀ ਵਿਚ ਕਾਂਗਰਸ ਪਾਰਟੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਜੋ ਪਿਛਲੀ ਵਾਰ ਲਹਿਰਾਗਾਗਾ ਤੋਂ ਹਾਰ ਗਏ ਸਨ ਅਤੇ ਇਸ ਵਾਰ ਫਿਰ ਉੱਥੋਂ ਹੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਂਜ, ਉਨ੍ਹਾਂ ਵਿਚ ਏਨੀ ਕੁ ਤਾਕਤ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਵੱਲੋਂ ਬਣਾਏ ਗਏ ઑਇਕ ਪਰਿਵਾਰ ਇਕ ਟਿਕਟ਼ ਦੇ ਫ਼ਾਰਮੂਲੇ ਦੇ ਬਾਵਜੂਦ ਉਹ ਆਪਣੇ ਜਵਾਈ ਨੂੰ ਵੀ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਬਨਾਉਣ ਵਿਚ ਕਾਮਯਾਬ ਹੋ ਗਏ ਹਨ। ਵੇਖੋ! ਅੱਗੇ ਕੀ ਬਣਦਾ ਹੈ।
ਹੁਣ ਜੇਕਰ ਅਣਚੱਲੇ ઑਕਾਰਤੂਸਾਂ਼ ਦੀ ਵੀ ਕੁਝ ਗੱਲ ਕਰਨੀ ਹੋਵੇ ਤਾਂ ਇਨ੍ਹਾਂ ਦੀ ਹਰੇਕ ਸਿਆਸੀ ਪਾਰਟੀ ਵਿਚ ਕਾਫ਼ੀ ਭਰਮਾਰ ਹੈ। ਇਕ-ਇਕ ਸੀਟ ਤੋਂ ਕਈ-ਕਈ ਅਜਿਹੇ ਕਾਰਤੂਸ (ਉਮੀਦਵਾਰ) ਟਿਕਟ ਲੈਣ ਲਈ ਤਿਆਰ ਹੋਏ ਹਨ ਅਤੇ ਆਪਣੀ ਪਾਰਟੀ ਵਿਚ ਟਿਕਟ ਨਾ ਮਿਲਣ ‘ઑਤੇ ਉਹ ਆਜ਼ਾਦ ਚੋਣ ਲੜਨ ਜਾਂ ਦੂਸਰੀ ਪਾਰਟੀ ਵਿਚ ਜਾ ਕੇ ਉੱਥੇ ਚੋਣ ਲੜਨ ਲਈ ਤਿਆਰ ਹਨ। ਇਨ੍ਹਾਂ ਚੋਣਾਂ ਵਿਚ ਲੱਗਭੱਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚੋਂ ਲੀਡਰ ਇਕ ਦੂਸਰੀ ਪਾਰਟੀ ਵਿਚ ਗਏ ਹਨ। ਇਸ ਸੀਮਤ ਜਿਹੇ ਆਰਟੀਕਲ ਵਿਚ ਇਨ੍ਹਾਂ ਬਾਰੇ ਵਿਸਥਾਰ ਵਿਚ ਜਾਣਾ ਬਹੁਤ ਮੁਸ਼ਕਲ ਹੈ, ਪਰ ਇੱਥੇ ਕਾਂਗਰਸ ਪਾਰਟੀ ਦੀ ਗੱਲ ਕਰਨੀ ਜ਼ਰੂਰੀ ਹੈ ਜਿੱਥੇ ਟਿਕਟਾਂ ਨਾ ਮਿਲਣ ઑਤੇ 24-25 ਸੀਟਾਂ ਉੱਪਰ ਅਜਿਹੇ ਉਮੀਦਵਾਰਾਂ ਨੇ ਘਮਸਾਣ ਮਚਾਇਆ ਹੋਇਆ ਹੈ ਜੋ ਅਧਿਕਾਰਤ ਪਾਰਟੀ ਉਮੀਦਵਾਰਾਂ ਦੇ ਵਿਰੁੱਧ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ ਜਾਂ ਫਿਰ ਇਸ ਪਾਰਟੀ ਨੂੰ ਛੱਡ ਕੇ ਹੋਰ ਸਿਆਸੀ ਪਾਰਟੀਆਂ ਵਿਚ ਚਲੇ ਗਏ ਹਨ ਅਤੇ ਉੱਥੋਂ ਪਾਰਟੀ ਟਿਕਟ ਲੈ ਕੇ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ।
ਕਾਂਗਰਸ ਪਾਰਟੀ ਵੱਲੋਂ ਹੁਣ ਤੀਕ ਆਪਣਾ ਮੁੱਖ-ਮੰਤਰੀ ਚਿਹਰਾ ਨਾ ਐਲਾਨ ਕਰ ਸਕਣਾ ਇਸ ਪਾਰਟੀ ਵਿਚ ਪਏ ਘਮਸਾਣ ਦਾ ਵੱਡਾ ਕਾਰਨ ਹੈ। ਇਸ ਦੇ ਵੱਲੋਂ ਪਹਿਲਾਂ ਤਿੰਨ ਚਿਹਰੇ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਐਲਾਨੇ ਗਏ ਸਨ। ਫਿਰ ਪਹਿਲਾ ਚਿਹਰਾ ਇਸ ਦੌੜ ਵਿਚੋਂ ਪਿੱਛੇ ਹੱਟ ਜਾਣ ਤੋਂ ਬਾਅਦ ਦੂਸਰੇ ਦੋ ਚਿਹਰਿਆਂ ਵਿਚਕਾਰ ਖ਼ੂਬ ઑਰੱਸਾਕਸ਼ੀ਼ ਚੱਲ ਰਹੀ ਹੈ ਜਿਸ ਵਿਚ ਕਈ ਵਾਰ ਪ੍ਰਤਾਪ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ ਅਤੇ ਪਰਗਟ ਸਿੰਘ ਵਰਗੇ ਕਈ ਹੋਰ ઑਚਿਹਰੇ਼ ਵੀ ਸ਼ਾਮਲ ਹੋ ਜਾਂਦੇ ਹਨ। ਕਾਂਗਰਸ ਪਾਰਟੀ ਦੀ ਹਾਈ-ਕਮਾਂਡ ਵੱਲੋਂ ਕਦੇ ਨਵਜੋਤ ਸਿੰਘ ਸਿੱਧੂ ਦੇ ઑਪੰਜਾਬ ਮਾਡਲ਼ ਦੀ ਸਰਾਹਨਾ ਕਰਕੇ ਉਸ ਦੇ ਚਿਹਰੇ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਅਤੇ ਭਦੌੜ ਦੋ ਸੀਟਾਂ ઑਤੇ ਚੋਣ ਲੜਾਉਣ ਦਾ ਐਲਾਨ ਕਰਕੇ ਉਸ ਦਾ ਚਿਹਰਾ ਅੱਗੇ ਕਰ ਦਿੱਤਾ ਜਾਂਦਾ ਹੈ। ਪਰ ਕੋਈ ਵੀ ઑਚਿਹਰਾ਼ ਸਾਫ਼ ਨਾ ਦਿਖਾਈ ਦੇਣ ਕਾਰਨ ਇਸ ਪਾਰਟੀ ਦੀ ਸਥਿਤੀ ਬੜੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਓਧਰ ਮਾਝੇ ਦਾ ઑਸ਼ੇਰ਼ ਅਤੇ ઑਅਜੋਕਾ ਜਰਨੈਲ਼ ਇਸ ਪਾਰਟੀ ਦੇ ਪ੍ਰਧਾਨ ਦੇ ਹਲਕੇ ਪੂਰਬੀ ਅੰਮ੍ਰਿਤਸਰ ਵਿਚ ਆ ਕੇ ਲਲਕਾਰੇ ਮਾਰ ਕੇ ਉਸ ਨੂੰ ਵੰਗਾਰ ਰਿਹਾ ਹੈ ਜਿਸ ਨੂੇੰ ਨਵਜੋਤ ਸਿੰਘ ਸਿੱਧੂ ਵੱਲੋਂ ਖਿੜੇ ਮੱਥੇ ਪ੍ਰਵਾਨ ਵੀ ਕਰ ਲਿਆ ਗਿਆ ਹੈ। ਇਸ ਤਰ੍ਹਾਂ ਵਿਧਾਨ ਸਭਾ ਦੀ ਇਹ ਸੀਟ ਪੰਜਾਬੀ ਦੀ ਸੱਭ ਤੋਂ ઑਹੌਟ-ਸੀਟ ਼ਬਣ ਗਈ ਹੈ ਜਿਸ ਦਾ ઑਸੇਕ਼ ਆਉਂਦੇ ਦਿਨਾਂ ਵਿਚ ਵੇਖੋ ਕੀ ਗੁੱਲ ਖਿਲਾਉਂਦਾ ਹੈ। ਆਮ ਆਦਮੀ ਪਾਰਟੀ ਦੇ ਪੰਜ-ਸੱਤ ਸਾਲ ਪੁਰਾਣੇ ਕਾਰਤੂਸ ਅਤੇ ਸੰਯੁਕਤ ਸਮਾਜ ਪਾਰਟੀ ਦੇ ઑਅਸਲੋਂ ਨਵੇਂ ਕਾਰਤੂਸ਼ ਇਨ੍ਹਾਂ ਚੋਣਾਂ ਵਿਚ ਕਿੰਨੀ ਕੁ ਮਾਰ ਕਰਦੇ ਹਨ, ਇਸ ਦਾ ਪਤਾ ਤਾਂ 10 ਮਾਰਚ ਨੂੰ ਲੱਗੇਗਾ। ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਜੇਕਰ ਕਿਤੇ ਇਕੱਠੇ ਹੋ ਕੇ ਚੱਲਦੇ ਜਿਸ ਦੀ ਪਹਿਲਾਂ ਕੁਝ ਸੰਭਾਵਨਾ ਵੀ ਬਣਦੀ ਵਿਖਾਈ ਦਿੰਦੀ ਸੀ ਤਾਂ ਇਹ ਮਿਲ਼ ਕੇ ਵਧੇਰੇ ਮਾਰ ਕਰ ਸਕਣ ਵਾਲੇ ਸਾਬਤ ਹੋ ਸਕਦੇ ਸਨ। ਪਰ ਹੁਣ ਇਹ ਆਪਸ ਵਿਚ ਹੀ ਇਕ-ਦੂਸਰੇ ਦੇ ਸਾਹਮਣੇ ਚੱਲਣ ਦੀ ਤਿਆਰੀ ਵਿਚ ਹਨ। ਵੇਖੋ! ਇਨ੍ਹਾਂ ਵਿੱਚੋਂ ਕਿੰਨੇ ਕੁ ઑਸਹੀ਼ ਚੱਲਦੇ ਹਨ ਅਤੇ ਕਿੰਨੇ ઑਠੁੱਸ਼ ਹੁੰਦੇ ਹਨ। ਓਧਰ ਭਾਰਤੀ ਜਨਤਾ ਪਾਰਟੀ ਦੇ ਬਹੁਤੇ ਕਾਰਤੂਸਾਂ ਦੀ ਤਾਂ ઑਠੁੱਸ਼ ਰਹਿਣ ਦੀ ਹੀ ਸੰਭਾਵਨਾ ਜਾਪਦੀ ਹੈ। ਅਲਬੱਤਾ! ਸ਼ਹਿਰਾਂ ਵਿੱਚੋਂ ਜੇਕਰ ਇੱਕਾ-ਦੁੱਕਾ ਥਾਵਾਂ ઑਤੇ ਮਾੜਾ-ਮੋਟਾ ਖੜਾਕ ਸੁਣਾਈ ਦੇ ਜਾਏ ਤਾਂ ਕੁਝ ਕਿਹਾ ਨਹੀਂ ਜਾ ਸਕਦਾ।
ਇਸ ਤਰ੍ਹਾਂ ਇਹ ઑਚੱਲੇ ਹੋਏ਼, ઑਪੁਰਾਣੇ ਅਣਚੱਲ਼ੇ ਅਤੇ ઑਅਸਲੋਂ ਨਵੇ਼ ਤਿੰਨੇ ਕਿਸਮਾਂ ਦੇ ਕਾਰਤੂਸ ਇਸ ਚੋਣ-ਮੈਦਾਨ ਵਿਚ ਇਕ ਦੂਸਰੇ ਦੇ ਵਿਰੁੱਧ ਚੱਲਦੇ ਵਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਕਿੰਨੇ ਕੁ ਸਹੀ ਮਾਰ ਕਰ ਸਕਣਗੇ ਅਤੇ ਕਿੰਨੇ ਦੀਵਾਲੀ ਦੇ ਮਾੜੇ ਪਟਾਕਿਆਂ ਵਾਂਗ ઑਠੁੱਸ਼ ਹੋਣਗੇ, ਇਸ ਦਾ ਸਹੀ ਪਤਾ ਤਾਂ 10 ਮਾਰਚ ਨੂੰ ਹੀ ਲੱਗੇਗਾ ਪਰ ਇਸ ਸਮੇਂ ਇਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀ ਇਸ ਚੋਣ ਨੂੰ ਕਾਫ਼ੀ ਦਿਲਚਸਪ ਬਣਾ ਦਿੱਤਾ ਹੈ। ਪੰਜਾਬ ਦੇ ਵੋਟਰਾਂ ਨੂੰ ਹਰ ਰੋਜ਼ ਨਵੀਆਂ ਖ਼ਬਰਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ ਅਤੇ ਇਹ ਉਨ੍ਹਾਂ ਦਾ ਬਹੁਤ ਵਧੀਆ ਮਨੋਰੰਜਨ ਕਰ ਰਹੀਆਂ ਹਨ।
ੲੲੲ

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …