ਬਰੈਂਪਟਨ : ਸਮੂਹ ਪਿੰਡ ਨਿਵਾਸੀ ਗੁਰੂਸਰ ਸੁਧਾਰ ਅਤੇ ਇਲਾਕਾ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਐਤਵਾਰ ਨੂੰ ਨਾਨਕਸਰ ਗੁਰਦੁਆਰਾ ਕੈਨੇਡੀ ਰੋਡ ਪਲਾਜ਼ਾ 144, ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 8 ਜੁਲਾਈ ਸਵੇਰੇ 9.30 ਵਜੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਿਹਨਾਂ ਦੇ ਭੋਗ 10 ਜੁਲਾਈ ਦਿਨ ਐਤਵਾਰ ਨੂੰ 12.00 ਵਜੇ ਪਾਏ ਜਾਣਗੇ। ਉਪਰੰਤ ਕੀਰਤਨ, ਕਥਾ ਹੋਵੇਗੀ ਅਤੇ ਗੁਰੂ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਧਾਰਮਿਕ ਵਿਚਾਰਾਂ ਹੋਣਗੀਆਂ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਹੈਡਮਾਸਟਰ ਮਹਿੰਦਰ ਸਿੰਘ ਗਿੱਲ ਅਤੇ ਪ੍ਰਬੰਧਕਾਂ ਵਲੋਂ ਸਮੂਹ ਸੰਗਤ ਨੂੰ ਸਨਿਮਰ ਜੋਦੜੀ ਹੈ ਕਿ ਆਪ ਸਭ ਇਸ ਜੋੜ ਮੇਲੇ ਵਿਚ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਇਸ ਜੋੜ ਮੇਲੇ ਬਾਰੇ ਵਧੇਰੇ ਜਾਣਕਾਰੀ ਲਈ ਬੀਬੀ ਗੁਰਦਿਆਲ ਕੌਰ ਗਿੱਲ ਨੂੰ 905-913-9595 ‘ਤੇ ਫੋਨ ਕੀਤਾ ਜਾ ਸਕਦਾ ਹੈ।
ਛੇਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਨੂੰ
RELATED ARTICLES

