21 C
Toronto
Wednesday, September 9, 2026
spot_img
Homeਹਫ਼ਤਾਵਾਰੀ ਫੇਰੀਵਿਨੀਪੈੱਗ 'ਚ ਭਾਰਤੀਆਂ ਖਿਲਾਫ ਲਿਖੀਆਂ ਨਫਰਤੀ ਟਿੱਪਣੀਆਂ

ਵਿਨੀਪੈੱਗ ‘ਚ ਭਾਰਤੀਆਂ ਖਿਲਾਫ ਲਿਖੀਆਂ ਨਫਰਤੀ ਟਿੱਪਣੀਆਂ

ਵਿਨੀਪੈੱਗ ‘ਚ ਭਾਰਤੀਆਂ ਖਿਲਾਫ ਲਿਖੀਆਂ ਨਫਰਤੀ ਟਿੱਪਣੀਆਂਸਥਾਨਕ ਭਾਰਤੀ ਭਾਈਚਾਰੇ ‘ਚ ਚਿੰਤਾ ਅਤੇ ਰੋਸ ਦੀ ਲਹਿਰ
ਵਿਨੀਪੈੱਗ/ਪਰਵਾਸੀ ਨਿਊਜ਼ : ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਭਾਰਤੀਆਂ ਖਿਲਾਫ ਲਿਖੀਆਂ ਗਈਆਂ ਨਸਲੀ ਟਿੱਪਣੀ ਕਾਰਨ ਸਥਾਨਕ ਭਾਰਤੀ ਭਾਚੀਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ।
ਵਿਨੀਪੈਗ ਦੇ ਦੱਖਣੀ ਇਲਾਕਿਆਂ ਪ੍ਰੇਰੀਂ ਪੁਆਇੰਟ ਅਤੇ ਬ੍ਰਿਜ ਵਾਟਰ ਦੇ ਪਾਰਕਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨਫਰਤ ਭਰੀਆਂ ਲਿਖਤਾਂ ਸਾਹਮਣੇ ਆਈਆਂ ਹਨ।
ਪਾਰਕਾਂ ਦੇ ਰਾਹ, ਸੜਕਾਂ ਅਤੇ ਜਨਤਕ ਥਾਵਾਂ ਉੱਤੇ ਸਪਰੇਅ ਪੇਂਟ ਨਾਲ ਲਿਖੇ ਸੁਨੇਹਿਆਂ ਵਿੱਚ ਭਾਰਤ ਵਿਰੁੱਧ ਅਸ਼ਲੀਲ ਨਾਅਰੇ, ਸਮਲਿੰਗੀ ਭਾਈਚਾਰੇ ਵਿਰੁੱਧ ਗਾਲ੍ਹਾਂ ਅਤੇ ਹਿੰਸਾ ਨੂੰ ਉਕਸਾਉਣ ਵਾਲੇ ਸ਼ਬਦ ਸ਼ਾਮਲ ਸਨ। ਸਭ ਤੋਂ ਵੱਧ ਨਸਲੀ ਟਿੱਪਣੀਆਂ ਈਗਲਵੁੱਡ ਪਾਰਕ ਵਿੱਚ ਲਿਖੀਆਂ ਦੇਖੀਆਂ ਗਈਆਂ, ਜਿੱਥੇ ਘੱਟੋ-ਘੱਟ 20 ਨਫ਼ਰਤ ਭਰੇ ਸੁਨੇਹੇ ਅਤੇ ਸੰਕੇਤ ਲਿਖੇ ਹੋਏ ਸਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨੇੜਲੇ ਹੋਰ ਦੋ ਪਾਰਕਾਂ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਵਿਨੀਪੈੱਗ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੇਰੀਂ ਪੁਆਇੰਟ ਨੇਬਰਹੁੱਡ ਐਸੋਸੀਏਸ਼ਨ ਦੀ ਮੈਂਬਰ ਅਤੇ ਵੇਵਰਲੀ ਵੈਸਟ ਵਾਰਡ ਤੋਂ ਸਿਟੀ ਕੌਂਸਲਰ ਉਮੀਦਵਾਰ ਜੈਸਮੀਨ ਬਰਾੜ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਬਹੁ-ਸਭਿਆਚਾਰਕ ਅਤੇ ਸ਼ਾਂਤਮਈ ਭਾਈਚਾਰੇ ਵਿੱਚ ਇਸ ਕਿਸਮ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਫਿਟੀ ਵਿੱਚ ਭਾਰਤ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਨਾਲ ਨਫ਼ਰਤ ਭਰਿਆ ਸੁਨੇਹਾ ਵੀ ਲਿਖਿਆ ਗਿਆ ਸੀ, ਜਿਸਨੇ ਭਾਰਤੀ ਮੂਲ ਦੇ ਲੋਕਾਂ ਨੂੰ ਖ਼ਾਸ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੰਧਾਂ ਉੱਤੇ ਲਿਖੇ ਸ਼ਬਦ ਨਹੀਂ, ਸਗੋਂ ਇੱਕ ਭਾਈਚਾਰੇ ਨੂੰ ਡਰਾਉਣ ਅਤੇ ਵੰਡਣ ਦੀ ਕੋਸ਼ਿਸ਼ ਹਨ। ਭਾਰਤੀ ਮੂਲ ਦੇ ਸਥਾਨਕ ਵਸਨੀਕ ਵਿਪੁਲ ਪਰਜਾਪਤੀ ਨੇ ਕਿਹਾ ਕਿ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਹੋਰ ਦੱਖਣੀ ਏਸ਼ੀਆਈ ਪਰਿਵਾਰ ਰਹਿੰਦੇ ਹਨ। ਉਨ੍ਹਾਂ ਦੇ ਅਨੁਸਾਰ ਅਜਿਹੇ ਸੁਨੇਹੇ ਕਿਸੇ ਮਜ਼ਾਕ ਦਾ ਹਿੱਸਾ ਨਹੀਂ ਹੋ ਸਕਦੇ, ਸਗੋਂ ਇਹ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀ ਸੋਚ ਨੂੰ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਸ਼ਬਦਾਂ ਦਾ ਡੂੰਘਾ ਅਸਰ ਹੁੰਦਾ ਹੈ ਅਤੇ ਅਜਿਹੀਆਂ ਹਰਕਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।
ਵੇਵਰਲੀ ਵੈਸਟ ਦੀ ਕੌਂਸਲਰ ਜੈਨਿਸ ਲੂਕਸ ਨੇ ਦੱਸਿਆ ਕਿ ਸ਼ਹਿਰੀ ਪ੍ਰਸ਼ਾਸਨ ਨੂੰ ਗ੍ਰਾਫਿਟੀ ਹਟਾਉਣ ਲਈ ਕਿਹਾ ਗਿਆ ਹੈ, ਹਾਲਾਂਕਿ ਲੰਬੇ ਵੀਕ ਐਂਡ ਕਾਰਨ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਨਸਲੀ ਅਤੇ ਨਫ਼ਰਤ ਭਰੇ ਸੁਨੇਹੇ ਲਿਖਣਾ ਬਿਲਕੁਲ ਸਵੀਕਾਰਯੋਗ ਨਹੀਂ ਹੈ।

RELATED ARTICLES
POPULAR POSTS