21.7 C
Toronto
Saturday, August 8, 2026
spot_img
Homeਹਫ਼ਤਾਵਾਰੀ ਫੇਰੀਆਸਟਰੇਲੀਆ ਨੇ ਹੁਨਰਮੰਦਾਂ ਲਈ ਖੋਲ੍ਹੇ ਦਰਵਾਜ਼ੇ

ਆਸਟਰੇਲੀਆ ਨੇ ਹੁਨਰਮੰਦਾਂ ਲਈ ਖੋਲ੍ਹੇ ਦਰਵਾਜ਼ੇ

ਨਵੀਂ ਪਰਵਾਸ ਯੋਜਨਾ ਤਹਿਤ ਮਿਲੇਗਾ 1 ਲੱਖ 85 ਹਜ਼ਾਰ ਪੀ.ਆਰ. ਦਾ ਕੋਟਾ
ਆਸਟਰੇਲੀਆ ਸਰਕਾਰ ਨੇ ਸਾਲ 2026-27 ਦੇ ਪਰਵਾਸ ਪ੍ਰੋਗਰਾਮ ਲਈ ਆਪਣੀਆਂ ਨਵੀਆਂ ਤਰਜੀਹਾਂ ਸਪੱਸ਼ਟ ਕਰ ਦਿੱਤੀਆਂ ਹਨ। ਸਰਕਾਰ ਦਾ ਮੁੱਖ ਧਿਆਨ ਹੁਣ ਉਨ੍ਹਾਂ ਖੇਤਰਾਂ ‘ਤੇ ਹੈ, ਜਿੱਥੇ ਹੁਨਰਮੰਦ ਕਰਮਚਾਰੀਆਂ ਦੀ ਸਭ ਤੋਂ ਵੱਧ ਘਾਟ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਨਵੇਂ ਵਿੱਤੀ ਸਾਲ ਲਈ ਸਥਾਈ ਪਰਵਾਸ ਦਾ ਕੋਟਾ 1 ਲੱਖ 85 ਹਜ਼ਾਰ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 1 ਲੱਖ 32 ਹਜ਼ਾਰ ਤੋਂ ਵੱਧ ਥਾਵਾਂ ਹੁਨਰਮੰਦ ਪਰਵਾਸੀਆਂ ਲਈ ਹਨ, ਜਦੋਂ ਕਿ ਬਾਕੀ ਪਰਿਵਾਰਕ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਦੌਰਾਨ ਸਿਹਤ, ਬਜ਼ੁਰਗਾਂ ਦੀ ਦੇਖਭਾਲ, ਨਿਰਮਾਣ, ਸਿੱਖਿਆ, ਇੰਜੀਨੀਅਰਿੰਗ ਅਤੇ ਖੇਤਰੀ ਇਲਾਕਿਆਂ ਵਿਚ ਕੰਮ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੀਜ਼ਾ ਪ੍ਰਕਿਰਿਆ ਵਿਚ ਪਹਿਲ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਆਸਟਰੇਲੀਆ ਦੀ ਪਰਵਾਸ ਪ੍ਰਣਾਲੀ ਦਾ ਉਦੇਸ਼ ਸਿਰਫ ਗਿਣਤੀ ਵਧਾਉਣਾ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਰੁਜ਼ਗਾਰ ਬਾਜ਼ਾਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿਚ ਕਰਮਚਾਰੀਆਂ ਦੀ ਘਾਟ ਹੈ, ਉਥੇ ਹੁਨਰਮੰਦ ਲੋਕਾਂ ਨੂੰ ਪਹਿਲ ਮਿਲਣ ਨਾਲ ਹਸਪਤਾਲਾਂ, ਉਸਾਰੀ ਅਤੇ ਖੇਤਰੀ ਭਾਈਚਾਰਿਆਂ ਨੂੰ ਵੱਡਾ ਲਾਭ ਮਿਲੇਗਾ।
– ਪਰਵਾਸੀ ਨਿਊਜ਼

 

RELATED ARTICLES
POPULAR POSTS