ਬਰੈਂਪਟਨ/ਪਰਵਾਸੀ ਨਿਊਜ਼ : ਪੰਜਾਬੀ ਰੰਗਕਰਮੀ/ਨਾਟਕਕਾਰ ਡਾ. ਨਿਰਮਲ ਜੌੜਾ ਤੇ ਫਿਲਮ ਅਦਾਕਾਰ/ਨਿਰਦੇਸ਼ਕ ਗੁਰਮੀਤ ਸਾਜਣ ਨਾਲ ‘ਹੈਟਸਅੱਪ’ ਟੋਰਾਂਟੋ ਦੀ ਨਾਟਕ ਟੀਮ ਵੱਲੋਂ ਕਲਾਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਨਾਟ-ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਜੌੜਾ ਅਤੇ ਸਾਜਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਦੋਹਾਂ ਮਹਿਮਾਨਾਂ ਨੇ ਗੱਲਬਾਤ ਦੌਰਾਨ ਕਲਾਕਾਰਾਂ ਸਵਾਲਾਂ ਜੁਆਬ ਦਿੱਤੇ। ਡਾ. ਜੌੜਾ ਦੇ ਪੀ.ਐਚ.ਡੀ. ਦੇ ਗਾਈਡ ਡਾ. ਦਵਿੰਦਰ ਲਿੱਧੜ ਨੇ ਡਾ. ਜੌੜਾ ਨਾਲ ਬਿਤਾਏ ਸਮੇਂ ਬਾਰੇ ਵੇਰਵੇ ਨਾਲ ਦੱਸਿਆ। ਇਸ ਮੌਕੇ ਸ਼ਿੰਗਾਰਾ ਸਮਰਾ, ਅਮਨ ਗਿੱਲ, ਪਰਮਜੀਤ ਦਿਓਲ, ਭੁਪਿੰਦਰ ਆਦਿ ਨੇ ਆਪਣੇ ਗੀਤ ਗਾ ਕੇ ਚੰਗਾ ਰੰਗ ਬੰਨਿਆ।
ਇਸ ਮੌਕੇ ਜੌੜਾ ਨੂੰ ‘ਪੰਜਾਬੀਅਤ ਦਾ ਉੱਚਾ ਸ਼ਮਲਾ’ ਤੇ ਗੁਰਮੀਤ ਸਾਜਣ ਨੂੰ ‘ਪੰਜਾਬੀ ਸਿਨੇਮੇ ਦਾ ਮਾਣ’ ਦੀਆਂ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰਾਂ ਤੋਂ ਬਿਨਾਂ ਇਸ ਮੌਕੇ ਡਾ ਵਰਿਆਮ ਸੰਧੂ-ਰਾਜਵੰਤ ਸੰਧੂ, ਸ਼ਿੰਗਾਰਾ ਸਮਰਾ, ਪਰਮਜੀਤ ਦਿਓਲ, ਬਲਜੀਤ ਰੰਧਾਵਾ, ਸੁਰਿੰਦਰ ਸੰਨੀ-ਡਿੰਪੀ ਕੌਰ ਜੋੜਾ, ਭੁਪਿੰਦਰ ਟੋਨੀ-ਡੌਲੀ ਕੌਰ ਜੋੜਾ, ਅਮਨ ਗਿੱਲ, ਜੋਅ ਸੰਘੇੜਾ, ਕਰਮਜੀਤ ਗਿੱਲ, ਬ੍ਰਹਮਜੋਤ ਗਿੱਲ, ਭੁਪਿੰਦਰ, ਪੱਤਰਕਾਰ ਜਗਸੀਰ ਬਿਲਾਸਪੁਰ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੀਮਤੀ ਰੋਜ਼ੀ ਜੌੜਾ ਅਤੇ ਸ਼੍ਰੀਮਤੀ ਸੁਰਿੰਦਰ ਸਾਜਣ ਨੂੰ ਹੀਰਾ ਰੰਧਾਵਾ ਤੇ ਬਲਜੀਤ ਰੰਧਾਵਾ ਨੇ ਆਪਣੀਆਂ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ। ਇਹ ਇੱਕ ਯਾਦਗਾਰੀ ਤੇ ਇਤਿਹਾਸਿਕ ਮਿਲਣੀ ਹੋ ਨਿੱਬੜੀ। ਇਸ ਉਪਰੰਤ ਵਿਸ਼ਵ ਪੰਜਾਬੀ ਭਵਨ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿੱਚ ਉਕਤ ਮਹਿਮਾਨਾਂ ਨਾਲ ਇੱਕ ਹੋਰ ਰੂ-ਬ-ਰੂ ਕੀਤਾ ਗਿਆ ਜਿਸ ਵਿੱਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਸੀ।
‘ਹੈਟਸ-ਅੱਪ’ ਵੱਲੋਂ ਨਿਰਮਲ ਜੌੜਾ ਤੇ ਗੁਰਮੀਤ ਸਾਜਣ ਨਾਲ ਰੂ-ਬ-ਰੂ ਤੇ ਸਨਮਾਨ
RELATED ARTICLES

