ਫ਼ੈਰੀ ‘ਤੇ ਸਵਾਰ ਹੋ ਕੇ ਹਜ਼ਾਰਾਂ ਕੁਦਰਤੀ ਜਜ਼ੀਰਿਆਂ ਨੂੰ ਨੇੜਿਉਂ ਤੱਕਣ ਦਾ ਲੁਤਫ਼ ਉਠਾਇਆ
ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਕੈਨੇਡਾ ਦੇ ਗਰਮੀਆਂ ਦੇ ਖ਼ੁਸ਼ਗਵਾਰ ਮੌਸਮ ਵਿੱਚ ਜਿੱਥੇ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੀਆਂ ਦੌੜਾਂ ਅਤੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੀ ਹੈ, ਉੱਥੇ ਇਸ ਦੇ ਪ੍ਰਬੰਧਕ ਆਪਣੇ ਮੈਂਬਰਾਂ ਦੀ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖਦਿਆਂ ਹੋਇਆਂ ਉਨ÷ ਾਂ ਦੇ ਮਨੋਰੰਜਨ ਦਾ ਵੀ ਪੂਰਾ ਖ਼ਿਆਲ ਰੱਖਦੇ ਹਨ। ਇਸ ਮੌਸਮ ਵਿੱਚ ਉਹ ਹਰ ਸਾਲ ਦੋ-ਤਿੰਨ ਵਾਰ ਉਨ÷ ਾਂ ਨੂੰ ਕੁਦਰਤੀ ਖ਼ੂਬਸੂਰਤੀ ਵਾਲੀਆਂ ਥਾਵਾਂ ਵੇਖਣ ਅਤੇ ਉਨ÷ ਾਂ ਦਾ ਭਰਪੂਰ ਅਨੰਦ ਮਾਣਨ ਲਈ ਲੈ ਕੇ ਜਾਂਦੇ ਹਨ। ਇਸ ਸਿਲਸਿਲੇ ਵਿੱਚ ਕਲੱਬ ਵੱਲੋਂ ਇਸ ਸਾਲ ਦਾ ਪਹਿਲਾ ਟੂਰ ‘ਮਸਕੋਕਾ’ ਦੇ ਮਨਮੋਹਕ ਏਰੀਏ ਦਾ ਆਯੋਜਿਤ ਕੀਤਾ ਗਿਆ।
ਨਿਰਧਾਰਤ ਪ੍ਰੋਗਰਾਮ ਅਨੁਸਾਰ ਕਲੱਬ ਦੇ 43 ਮੈਂਬਰ ਸ਼ਨੀਵਾਰ 18 ਜੁਲਾਈ ਨੂੰ ਸਵੇਰੇ ਸੱਤ ਵਜੇ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਵਾਲੇ ਪਲਾਜ਼ੇ ਦੀ ਪਾਰਕਿੰਗ ਵਿੱਚ ਪਹੁੰਚ ਗਏ ਜਿੱਥੇ ਖੜ÷ ੀ ਨਵੀਂ-ਨਕੋਰ ਸਕੂਲ ਬੱਸ ਉਨ÷ ਾਂ ਦਾ ਇੰਤਜ਼ਾਰ ਕਰ ਰਹੀ ਸੀ। ਖਾਣ-ਪੀਣ ਦਾ ਸਮਾਨ ਬੱਸ ਵਿਚ ਟਿਕਾਉਣ ਤੋਂ ਬਾਅਦ ਸਵਾ ਸੱਤ ਵਜੇ ਇਹ ਬੱਸ ਉੱਤਰ ਦਿਸ਼ਾ ‘ਚ ਬੈਰੀ ਵੱਲ ਤੋਰ ਲਈ ਅਤੇ ਰਸਤੇ ਵਿੱਚ ਹਾਈ-ਵੇਅ 11 ਦੇ ਕਿਨਾਰੇ ਇੱਕ ਛੋਟਾ ਜਿਹਾ ਪੜਾਅ ਕਰਨ ਤੋਂ ਬਾਅਦ ਸਵੇਰੇ 10.00 ਵਜੇ ਸਾਰੇ ਮੈਂਬਰ ਮਸਕੋਕਾ ਪਹੁੰਚ ਗਏ। ਬੱਦਲਵਾਈ ਅਤੇ ਨਿੱਕੀ-ਨਿੱਕੀ ਪੈਂਦੀ ਭੂਰ ਨਾਲ ਮੌਸਮ ਬੜਾ ਸੁਹਾਵਣਾ ਹੋ ਗਿਆ ਸੀ ਅਤੇ ਇਸ ਨਾਲ ਸੱਭਨਾਂ ਨੂੰ ਪਿਛਲੇ ਦਿਨੀਂ ਪਈ ਸਖ਼ਤ ਗਰਮੀ ਤੋਂ ਛੁਟਕਾਰਾ ਮਿਲਿਆ ਸੀ। ਸਾਰੇ ਮੈਂਬਰ ਬੜੇ ਖ਼ੁਸ਼ ਨਜ਼ਰ ਆ ਰਹੇ ਸਨ।
ਬੱਸ ਵਿਚੋਂ ਉੱਤਰਦਿਆਂ ਬਾਰਸ਼ ਕੁਝ ਤੇਜ਼ ਹੋ ਗਈ ਅਤੇ ਸਾਰੇ ਮੈਂਬਰ ਨੇੜਲੇ ਇੱਕ ਸ਼ੈੱਡ ਹੇਠ ਡੱਠੇ ਬੈਂਚਾਂ ‘ਤੇ ਸੱਜ ਗਏ। ਇੱਥੇ ਸਾਰਿਆਂ ਨੂੰ ਕੁਲਵੰਤ ਗਰੇਵਾਲ ਦੇ ‘ਸੱਬ-ਵੇਅ’ ਦੇ ‘ਸੱਬਾਂ’ ਦਾ ਕੋਲਡ-ਡਰਿੰਕਸ ਨਾਲ ਬਰੇਕਫ਼ਾਸਟ ਕਰਵਾਇਆ ਗਿਆ ਅਤੇ ਇਸ ਦੌਰਾਨ ਕਾਫ਼ੀ ਆਪਸੀ ਗੱਪ-ਸ਼ੱਪ ਚੱਲਦੀ ਰਹੀ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਜੋ ਇਸ ਕਲੱਬ ਦੇ ਮੁੱਖ-ਸਲਾਹਕਾਰ ਤੇ ਨਜ਼ਦੀਕੀ ਸਾਥੀ ਹਨ, ਵੱਲੋਂ ਮੈਂਬਰਾਂ ਨੂੰ ਫ਼ੈਰੀ, ਜਿਸਦੇ ਚੱਲਣ ਦਾ ਸਮਾਂ 11.30 ਵਜੇ ਦਾ ਸੀ, ਦੀਆਂ ਟਿਕਟਾਂ ਤਕਸੀਮ ਕੀਤੀਆਂ ਗਈਆਂ ਅਤੇ ਸਾਰੇ ਮੈਂਬਰ ਫ਼ੈਰੀ ਸਟੇਸ਼ਨ ਵੱਲ ਚੱਲ ਪਏ।
ਨਿਰਧਾਰਤ ਸਮੇਂ ‘ਤੇ ਪੂਰੇ 11.30 ਵਜੇ ਫ਼ੈਰੀ ਆਪਣੀ ਮੰਜ਼ਲ ਵੱਲ ਚੱਲ ਪਈ। ਨਿੱਕੀ-ਨਿੱਕੀ ਪੈਂਦੀ ਬਾਰਸ਼ ਵੀ ਬੰਦ ਹੋ ਗਈ ਅਤੇ ਕਲੱਬ ਦੇ ਸਾਰੇ ਮੈਂਬਰ ਫ਼ੈਰੀ ਦੀ ਛੱਤ ‘ਤੇ ਪਹੁੰਚ ਗਏ। ਰਸਤੇ ਵਿੱਚ ਆ ਰਹੇ ਖ਼ੂਬਸੂਰਤ ਆਈਲੈਂਡਜ਼ ਬਾਰੇ ਇਸ ਦੇ ਕੈਪਟਨ ਵੱਲੋਂ ਸਪੀਕਰ ਉੱਪਰ ਸਮੇਂ-ਸਮੇਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਫ਼ੈਲੇ ਹੋਏ ਵੱਡੇ ਤੇ ਛੋਟੇ ਆਈਲੈਂਡ ਕੁਦਰਤੀ ਨਜ਼ਾਰਿਆਂ ਦੀ ਮਨਮੋਹਕ ਤਸਵੀਰ ਪੇਸ਼ ਕਰ ਰਹੇ ਸਨ, ਜਿਨ÷ ਾਂ ਨੂੰ ਕਲੱਬ ਦੇ ਮੈਂਬਰ ਆਪਣੇ ਸੈੱਲ-ਕੈਮਰਿਆਂ ਵਿੱਚ ਕੈਦ ਕਰ ਰਹੇ ਸਨ। ਫੈਰੀ ਦੀ ਛੱਤ ਉੱਪਰ ਪੰਜ-ਪੰਜ, ਸੱਤ-ਸੱਤ ਦੇ ਗਰੁੱਪਾਂ ਵਿੱਚ ਬੈਠੇ ਤੇ ਖੜ÷ ੇ ਮੈਂਬਰ ਗਰੁੱਪ-ਫ਼ੋਟੋਆਂ ਲੈ ਰਹੇ ਸਨ ਅਤੇ ਮੈਂਬਰਾਂ ਦਾ ਖਾਣ-ਪੀਣ ਦਾ ਸਿਲਸਿਲਾ ਵੀ ਨਾਲੋ-ਨਾਲ ਚੱਲ ਰਿਹਾ ਸੀ।
ਸੁਹਾਵਣੇ ਮੌਸਮ ਦੀ ਮਸਤੀ ਵਿੱਚ ਆ ਕੇ ਕਈ ਮੈਂਬਰਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਫ਼ੈਰੀ ਵਿੱਚ ਸਵਾਰ ਹੋਰ ਯਾਤਰੀਆਂ ਨੇ ਵੀ ਖ਼ੂਬ ਮਾਣਿਆਂ। ਸਾਰਿਆਂ ਦੇ ਚਿਹਰੇ ਖਿੜ÷ ੇ-ਖਿੜ÷ ੇ ਨਜ਼ਰ ਆ ਰਹੇ ਸਨ।
ਫ਼ੈਰੀ ਦੇ ਰੂਟ ਦਾ ਇਹ ਪੰਧ ਲੱਗਭੱਗ ਢਾਈ ਘੰਟੇ ਦਾ ਸੀ। ਇਸ ਲੰਮੇਂ ਰਸਤੇ ‘ਤੇ ਚੱਲਦਿਆਂ ਅਣਗਿਣਤ ਆਈਲੈਂਡ ਆਏ। ਇਨ÷ ਾਂ ਵਿੱਚੋਂ ਕੁਝ ਵੱਡੇ ਆਈਲੈਂਡਜ਼ ਉੱਪਰ ਕਈ ਘਰ ਵੱਸੇ ਹੋਏ ਸਨ ਅਤੇ ਕਈ ਛੋਟਿਆਂ ਉੱਪਰ ਕੇਵਲ ਇੱਕ ਘਰ ਹੀ ਸੀ ਅਤੇ ਬਹੁਤੇ ਰਿਹਾਇਸ਼ ਤੋਂ ਸੱਖਣੇ ਹੀ ਸਨ। ਇਨ÷ ਾਂ ਵਿੱਚੋਂ ਕਈਆਂ ਉੱਪਰ ਕੈਨੇਡਾ ਦੇ ਰਾਸ਼ਟਰੀ ਝੰਡੇ ਝੂਲ ਰਹੇ ਸਨ। ਅਲਬੱਤਾ! ਇਸ ਵਿਸ਼ਾਲ ਮਸਕੋਕਾ ਝੀਲ ਦੇ ਕਿਨਾਰਿਆਂ ‘ਤੇ ਛੋਟੇ-ਛੋਟੇ ਘਰਾਂ ਦੀ ਚੋਖੀ ਗਿਣਤੀ ਸੀ। ਇਨ÷ ਾਂ ਘਰਾਂ ਵਿੱਚ ਇਹ ਲੋਕ ਦਿਨ-ਰਾਤ ਕੁਦਰਤ ਦੀ ਗੋਦ ਵਿੱਚ ਰਹਿੰਦੇ ਹਨ ਅਤੇ ਕੁਦਰਤ ਦੇ ਇਸ ਸੁਹੱਪਣ ਦਾ ਪੂਰਾ ਅਨੰਦ ਮਾਣਦੇ ਹਨ। ਕਈ ਤਾਂ ਇੱਥੇ ਪੱਕੇ ਨਿਵਾਸੀ ਹਨ ਪਰ ਕਈ ਗਰਮੀਆਂ ਦੇ ਦਿਨਾਂ ਵਿੱਚ ਕਈ ਲੋਕ ਕੁਝ ਸਮੇਂ ਲਈ ਇਹ ਘਰ ਕਿਰਾਏ ‘ਤੇ ਲੈ ਲੈਂਦੇ ਹਨ ਅਤੇ ‘ਕਾਦਰ ਦੀ ਕੁਦਰਤ’ ਨਾਲ ਗੱਲਾਂ ਕਰਦੇ ਹਨ।
ਖ਼ੈਰ, ਆਪਣਾ ਸਫ਼ਰ ਮੁਕਾ ਕੇ ਫ਼ੈਰੀ ਦੋ ਕੁ ਵਜੇ ਆਪਣੀ ਠਹਿਰਨ ਦੀ ਜਗ÷ ਾ ਪਹੁੰਚ ਗਈ।
ਉੱਤਰ ਕੇ ਸਾਰੇ ਮੈਂਬਰ ਆਪਣੀ ਬੱਸ ਵਿਚ ਸਵਾਰ ਹੋਏ ਅਤੇ ਸਹਿੰਬੀ ਸਾਬ÷ ਵੱਲੋਂ ਨਕਸ਼ੇ ਵਿੱਚ ਢੂੰਡੇ ਗਏ ਇੱਕ ਪਾਰਕ ਵੱਲ ਚੱਲ ਪਏ। ਇਹ ਖ਼ੂਬਸੂਰਤ ਪਾਰਕ ਝੀਲ ਦੇ ਕਿਨਾਰੇ ਸੀ। ਇੱਥੇ ਬਣੇ ਵੱਡੇ ਸ਼ੈੱਡ ਹੇਠਾਂ ਆਪਣਾ ਖਾਣ-ਪੀਣ ਦਾ ਸਮਾਨ ਟਿਕਾਇਆ ਅਤੇ ਨਾਲ ਹੀ ਕਲੱਬ ਦੇ ਵਾਲੰਟੀਅਰ ਤਜਿੰਦਰ ਗਰੇਵਾਲ ਨੇ ਲਿਆਂਦੇ ਗਏ ‘ਹਦਵਾਣਿਆਂ’ (ਮਤੀਰਿਆਂ) ਨੂੰ ਚੀਰੇ ਦੇਣੇ ਸ਼ੁਰੂ ਕਰ ਦਿੱਤੇ। ਇਸਦੇ ਨਾਲ ਹੀ ਕਈ ਮੈਂਬਰ ਆਪਣੇ ਤੌਲੀਏ ਲੈ ਕੇ ‘ਸਵਿੱਮਿੰਗ-ਸੂਟਾਂ’ ਵਿਚ ਝੀਲ ਦੇ ਠੰਢੇ ਪਾਣੀ ਦਾ ਨਜ਼ਾਰਾ ਲੈਣ ਲਈ ਚੱਲ ਪਏ।
ਉਧਰ ਰਾਜੂ ਨੇ ਆਪਣਾ ‘ਚੁੱਲ÷ ਾ’ ਤਪਾ ਲਿਆ ਅਤੇ ਵੱਡੇ ਪਤੀਲੇ ਵਿੱਚ ਇਸ ਤੋਂ ਪਹਿਲੇ ਦਿਨ ਸ਼ਾਮ ਨੂੰ ਬਣਾਇਆ ਹੋਇਆ ਗੋਟ-ਮੀਟ ਗਰਮ ਕਰਨਾ ਧਰ ਦਿੱਤਾ। 15-20 ਮਿੰਟ ਉਸ ਨੂੰ ਗਰਮ ਹੋਣ ਵਿਚ ਲੱਗ ਗਏ ਅਤੇ ਰਾਜੂ ਵੱਲੋਂ ‘ਹਰੀ ਝੰਡੀ’ ਹੋਣ ‘ਤੇ ਝੀਲ ਵਿਚ ਇਸ਼ਨਾਨ ਨਾ ਕਰਨ ਜਾਣ ਵਾਲੇ ਮੈਂਬਰ ਪਲੇਟਾਂ ਤੇ ਚਮਚੇ ਲੈ ਕੇ ਓਧਰ ਨੂੰ ਹੋ ਗਏ। ਹਮੇਸ਼ਾ ਦੀ ਤਰ÷ ਾਂ ਗੋਟ ਮੀਟ ਬਹੁਤ ਸੁਆਦ ਬਣਿਆ ਸੀ। ਰਾਜੂ ਦੀ ਇਸ ‘ਰਸੋਈ ਕਲਾ’ ਕਰਕੇ ਹੀ ਉਸਨੂੰ ਕਲੱਬ ਵੱਲੋਂ ‘ਗੋਟ-ਮੀਟ ਸਪੈਸ਼ਲਿਸਟ’ ਦਾ ਖ਼ਿਤਾਬ ਦਿੱਤਾ ਗਿਆ ਹੈ। ਦੂਸਰੇ ਚੁੱਲ÷ ੇ ਉੱਪਰ ਵਾਲੰਟੀਅਰਾਂ ਵੱਲੋਂ ਨਾਲੋ-ਨਾਲ ਗਰਮ ਕੀਤੀਆਂ ਜਾ ਰਹੀਆਂ ਰੋਟੀਆਂ ਨਾਲ ਗੋਟ-ਮੀਟ ਦਾ ਸਾਰਿਆਂ ਨੇ ਉਂਗਲਾਂ ਚੱਟ-ਚੱਟ ਕੇ ਅਨੰਦ ਮਾਣਿਆਂ। ਕੁਝ ਵੈਸ਼ਨੋ ਮੈਂਬਰਾਂ ਲਈ ਬਣੀ ਆਲੂ-ਗੋਭੀ ਦੀ ਸਬਜ਼ੀ ਵੀ ਬੜੀ ਸੁਆਦਲੀ ਸੀ।
ਝੀਲ ਵਿਚ ਤਾਰੀ ਲਾਉਣ ਗਏ ਮੈਂਬਰਾਂ ਦੀ ਵਾਪਸੀ ‘ਤੇ ਉਨ÷ ਾਂ ਵੱਲੋਂ ਗੋਟ-ਮੀਟ ਨਾਲ ਫ਼ੁਲਕੇ ਛਕਣ ਤੋਂ ਬਾਅਦ ਸ਼ਾਮੀ ਪੰਜ ਕੁ ਵਜੇ ‘ਬਰੈਂਪਟਨ ਵਾਪਸੀ’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸੁਖਦੇਵ ਸਿਧਵਾਂ, ਅਵਤਾਰ ਪਿੰਕੀ, ਤਜਿੰਦਰ ਗਰੇਵਾਲ, ਜਗਤਾਰ ਗਰੇਵਾਲ, ਕਰਮਜੀਤ ਗਿੱਲ ਤੇ ਹੋਰ ਵਾਲੰਟੀਅਰਾਂ ਨੇ ਸਾਰਾ ਸਮਾਨ ਹੱਥੋ-ਹੱਥੀ ਚੁੱਕ ਲਿਆ ਅਤੇ ਨੇੜੇ ਖੜ÷ ੀ ਬੱਸ ਵੱਲ ਚੱਲ ਪਏ। ਮੁੱਖ-ਵਾਲੰਟੀਅਰ ਮਨਜੀਤ ਨੌਟਾ ਵੱਲੋਂ ਸਵਾਰੀਆਂ ਦੀ ‘ਗਿਣਤੀ’ ਦੀ ਤਸੱਲੀ ਕਰਨ ਤੋਂ ਬਾਅਦ ਡਰਾਈਵਰ ਨੇ ਬੱਸ ਬੈਰੀ ਵੱਲ ਤੋਰ ਲਈ।
ਬੱਸ ਵਿੱਚ ਕਲੱਬ ਦੇ ਵਾਈਸ-ਪ੍ਰੈਜ਼ੀਡੈਂਟ ਪਰਮਿੰਦਰ ਗਿੱਲ ਵੱਲੋਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਸਮੂਹ ਮੈਂਬਰਾਂ ਤੇ ਵਾਲੰਟੀਅਰਾਂ ਦਾ ਇਸ ਟੂਰ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਰਮਜੀਤ ਗਿੱਲ ਵੱਲੋਂ ਬੋਲੀਆਂ ਪਾ ਕੇ ਅਤੇ ਡਾ. ਸੁਖਦੇਵ ਸਿੰਘ ਝੰਡ, ਹਰਚੰਦ ਸਿੰਘ ਬਾਸੀ ਜੱਸੀ ਭੁੱਲਰ ਵੱਲੋਂ ਗੀਤ ਤੇ ਕਵਿਤਾਵਾਂ ਸੁਣਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ ਗਿਆ।
ਰਸਤੇ ਵਿਚ ਇੱਕ ਜਗ÷ ਾ ਰੁਕ ਕੇ ਕਾਫ਼ੀ ਛਕੀ ਅਤੇ ਅੱਠ ਕੁ ਵਜੇ ਬਰੈਂਪਟਨ ਵਾਪਸ ਪਹੁੰਚ ਗਏ। ਇਸ ਤਰ÷ ਾਂ ਮਸਕੋਕਾ ਦਾ ਇਹ ਟੂਰ ਕਲੱਬ ਦੇ ਮੈਂਬਰਾਂ ਲਈ ਇੱਕ ਯਾਦਗਾਰੀ ਟੂਰ ਬਣ ਗਿਆ।











