ਡਾ. ਸੁਖਦੇਵ ਸਿੰਘ ਝੰਡ
ਕਰਮਜੀਤ ਖੰਗੂੜਾ ਅੰਤਰਾਸ਼ਟਰੀ ਮੈਰਾਥਨ ਦੌੜਾਕ ਹੈ ਅਤੇ ਉਹ ਹੁਣ ਤੀਕ ਸ਼ਿਕਾਗੋ, ਨਿਊਯਾਰਕ, ਬਰਲਿਨ, ਲੰਡਨ, ਟੋਕੀਓ ਅਤੇ ਸਿਡਨੀ ਵਿੱਚ ਹੋਣ ਵਾਲੀਆਂ ਛੇ ਅੰਤਰਰਾਸ਼ਟਰੀ ਦੌੜਾਂ ਵਿੱਚ ਸਫ਼ਲਤਾਪੂਰਕ ਭਾਗ ਲੈ ਚੁੱਕਾ ਹੈ। ਇਨ÷ ਾਂ ਵਿੱਚੋਂ ਪਹਿਲੀਆਂ ਪੰਜ ਮੈਰਾਥਨ ਦੌੜਾਂ ਅਤੇ 1897 ਵਿੱਚ ਆਰੰਭ ਹੋਈ ਅੰਤਰਰਾਸ਼ਟਰੀ ਬੋਸਟਨ ਮੈਰਾਥਨ ਨੂੰ ਮਿਲਾ ਕੇ ਛੇ ਦੌੜਾਂ ਨੂੰ ‘ਵਰਲਡ ਮੈਰਾਥਨ ਮੇਜਰਜ਼’ ਦਾ ਨਾਂ ਦਿੱਤਾ ਗਿਆ ਹੈ। ਕਰਮਜੀਤ ਵੱਲੋਂ ਇਨ÷ ਾਂ ‘ਵਰਲਡ ਮੇਜਰਜ਼’ ਵਿੱਚੋਂ ‘ਬੋਸਟਨ ਇੰਟਰਨੈਸ਼ਨਲ ਮੈਰਾਥਨ’ ਵਿੱਚ ਹਿੱਸਾ ਲੈਣਾ ਅਜੇ ਬਾਕੀ ਰਹਿੰਦਾ ਹੈ, ਜਿਸਦੇ ਲਈ ਉਸਦੀ ਤਿਆਰੀ ਜਾਰੀ ਹੈ। ਇਨ÷ ਾਂ ਤੋਂ ਇਲਾਵਾ ਸਿਡਨੀ ਮੈਰਾਥਨ ਵਿੱਚ ਉਹ ਪਹਿਲਾਂ ਹੀ ਹਿੱਸਾ ਲੈ ਚੁੱਕਾ ਹੈ। ਇਸਦੇ ਨਾਲ ਹੀ ਉਹ ਟੀ.ਪੀ.ਏ.ਆਰ ਕਲੱਬ ਦੇ ਮੈਂਬਰਾਂ ਨੂੰ ਕੋਚ ਵਜੋਂ ਦੌੜਨ ਦੀ ਆਧੁਨਿਕ ਤਕਨੀਕਾਂ ਅਤੇ ਇਸਦੇ ਵਿਹਾਰਕ ਪੱਖਾਂ ਦੀ ਸਿਖਲਾਈ ਦੇਣ ਦੀ ਸੇਵਾ ਵੀ ਬਾਖ਼ੂਬੀ ਨਿਭਾਅ ਰਿਹਾ ਹੈ।
ਮੈਰਾਥਨ ਦੌੜਾਕ ਕਰਮਜੀਤ ਖੰਗੂੜਾ ਦਾ ਜਨਮ 11 ਅਗਸਤ 1967 ਲੁਧਿਆਣਾ ਸ਼ਹਿਰ ਵਿਚ ਹੋਇਆ। ਕਰਮਜੀਤ ਦੇ ਪਿਤਾ ਜੀ ਨੇ ‘ਆਜ਼ਾਦ ਹਿੰਦ ਫ਼ੌਜ’ (ਇੰਡੀਅਨ ਨੈਸ਼ਨਲ ਆਰਮੀ) ਦੇ ਪ੍ਰਮੁੱਖ ਸੁਭਾਸ਼ ਚੰਦਰ ਬੋਸ ਜੀ ਦੇ ‘ਬਾਡੀ-ਗਾਰਡ’ ਵਜੋਂ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆਂ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਹਿੱਸਾ ਪਾਇਆ। ਪ੍ਰਾਇਮਰੀ ਤੱਕ ਪੜ÷ ਾਈ ਕਰਮਜੀਤ ਨੇ ਧਾਮੀ ਪਬਲਿਕ ਸਕੂਲ ਵਿੱਚ ਕੀਤੀ ਅਤੇ ਦਸਵੀਂ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪਾਸ ਕੀਤੀ। ਉਪਰੰਤ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੀ.ਐੱਸ.ਸੀ. (ਐਗਰੀਕਲਚਰ) ਦੇ ਪੰਜ-ਸਾਲਾ ਪ੍ਰੋਗਰਾਮ ਵਿੱਚ ਦਾਖ਼ਲਾ ਲੈ ਲਿਆ ਅਤੇ ਇਹ ਚੰਗੇ ਨੰਬਰਾਂ ਵਿੱਚ ਪਾਸ ਕਰਕੇ ਐੱਮ.ਐੱਸ.ਸੀ. ਬਾਗ਼ਬਾਨੀ ਦੇ ਖ਼ੇਤਰ ਵਿੱਚ ਫ਼ਲਾਂ ਦੀ ਖੇਤੀ ਨਾਲ ਸਬੰਧਿਤ ਵਿਸ਼ੇ ‘ਪੋਮੌਲੋਜੀ’ ਵਿੱਚ 1991 ਵਿੱਚ ਕੀਤੀ। ਵਿਦਿਆਰਥੀ ਜੀਵਨ ਦੌਰਾਨ ਉਸ ਨੂੰ ਦੌੜਨ ਦਾ ਕਾਫ਼ੀ ਸ਼ੌਕ ਰਿਹਾ ਹੈ ਅਤੇ ਪੰਝਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ÷ ਦਿਆਂ ਉਹ 5,000 ਮੀਟਰ, 10,000 ਮੀਟਰ ਅਤੇ 20 ਕਿਲੋਮੀਟਰ ਲੰਮੀਆਂ ਦੌੜਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲੈਂਦਾ ਰਿਹਾ ਹੈ।
ਪੋਮੌਲੌਜੀ ਵਿੱਚ ਐੱਮ.ਐੱਸ.ਸੀ. ਕਰਨ ਤੋਂ ਬਾਅਦ ਅੱਗੋਂ ਉਹ ਇਸੇ ਵਿਸ਼ੇ ਵਿੱਚ ਪੀਐੱਚ.ਡੀ. ਕਰਨ ਦੀ ਇੱਛਾ ਰੱਖਦਾ ਸੀ, ਪਰ ਉਨ÷ ਾਂ ਦਿਨ÷ ਾਂ ਵਿੱਚ ਨੌਜੁਆਨਾਂ ਵਿੱਚ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ ਕਾਫ਼ੀ ਜ਼ੋਰ ਫੜ ਗਿਆ। ਨਿਰੇ ਨੌਜੁਆਨ ਹੀ ਨਹੀਂ, ਸਗੋਂ ਪੀ.ਏ.ਯੂ. ਲੁਧਿਆਣਾ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਅਧਿਆਪਕ ਅਤੇ ਵਿਗਿਆਨੀ ਵੀ ਓਹਨੀਂ ਦਿਨੀਂ ਕੇਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਆਦਿ ਦੇਸ਼ਾਂ ਵਿੱਚ ਚਲੇ ਗਏ। ਕਰਮਜੀਤ ਵੀ ਏਸੇ ਵਹਿਣ ਵਿੱਚ ਵਹਿ ਤੁਰਿਆ ਅਤੇ 1992 ਵਿੱਚ ਕੈਨੇਡੀਅਨ ਲੜਕੀ ਨਾਲ ਵਿਆਹ ਕਰਵਾ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਪਹੁੰਚ ਗਿਆ। ਇੱਥੇ ਆ ਕੇ ਹੋਰ ਉਸ ਨੇ ਹੋਰ ਇਮੀਗਰੈਂਟਾਂ ਵਾਂਗ ਪਹਿਲਾਂ ਕਈ ਸਧਾਰਨ ਡੰਗ-ਟਪਾਊ ਨੌਕਰੀਆਂ ਕੀਤੀਆਂ ਅਤੇ ਫਿਰ ‘ਬਾਗ਼ਬਾਨੀ’ ਨਾਲ ਸਬੰਧਿਤ ਫੁੱਲਾਂ-ਬੂਟਿਆਂ ਦੇ ਰੱਖ-ਰਖਾਅ ਦੇ ਖ਼ੇਤਰ ‘ਲੈਂਡ-ਸਕੇਪਿੰਗ’ ਵਿੱਚ ਆ ਪੈਰ ਰੱਖਿਆ। ਉਸਨੇ ਬਰੈਂਪਟਨ ਵਿੱਚ ਗੋਰਿਆਂ ਇੱਕ ਦੀ ਵੱਡੀ ਕਮਰਸ਼ਲ ਕੰਪਨੀ ਵਿੱਚ ਕੰਮ ਕੀਤਾ ਜਿੱਥੇ ਉਸ ਦੀਆਂ ਡਿਊਟੀਆਂ ਵਿੱਚ ‘ਲੈਂਡ-ਸਕੇਪ ਡੀਜ਼ਾਈਨਿੰਗ’, ‘ਗਰਾਸ ਐਂਡ ਪਲਾਂਟਸ-ਕੱਟਿੰਗ’ ਅਤੇ ਘਾਹ ਦੇ ਪਲਾਟਾਂ ਵਿੱਚੋਂ ਵਾਧੂ ਬੇਲੋੜੀਆਂ ਜੜੀ-ਬੂਟੀਆਂ ਨੂੰ ਖ਼ਤਮ ਕਰਨ ਲਈ ‘ਦਵਾਈਆਂ’ ਦੀ ਵਰਤੋਂ ਕਰਨਾ ਸ਼ਾਮਲ ਸੀ। ਕੰਪਨੀ ਦੀਆਂ ਹਦਾਇਤਾਂ ਅਨੁਸਾਰ ਉਹ ਅਤੇ ਉਸਦੇ ਸਾਥੀ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਘਾਹ ਦੇ ਲਾਅਨਾਂ ਤੇ ਫੁੱਲ-ਬੂਟਿਆਂ, ਆਦਿ ਦੀ ਸਫ਼ਾਈ ਤੇ ਸਾਂਭ-ਸੰਭਾਲ ਲਈ ਜਾਂਦੇ। ਰੋਜ਼ਗਾਰ ਦੇ ਇਸ ਕੰਮ ਦੇ ਨਾਲ ਨਾਲ ਉਸਦਾ ਦੌੜਨ ਦਾ ਸ਼ੌਕ ਬਾ-ਕਾਇਦਾ ਬਰਕਰਾਰ ਰਿਹਾ।
ਫਿਰ ਕੁਝ ਦੋਸਤਾਂ ਦੇ ਮਸ਼ਵਰੇ ‘ਤੇ ਉਹ ਟੋਰਾਂਟੋ ਏਅਰਪੋਰਟ ਉਤੇ ‘ਲਿਮੋਜ਼ੀਨ ਟੈਕਸੀ’ ਦਾ ਡਰਾਈਵਰ ਬਣ ਗਿਆ ਅਤੇ ਇਸ ਦੌਰਾਨ ਉਸਨੇ ‘ਟੋਰਾਂਟੋ ਮੈਰਾਥਨ’ ਵਿੱਚ ਹਿੱਸਾ ਲੈਂਦਿਆਂ ਹੋਇਆਂ 2004 ਵਿੱਚ ਪਹਿਲੀ ਵਾਰ ‘ਹਾਫ਼-ਮੈਰਾਥਨ’ ਦੌੜ ਲਗਾਈ। 2007 ਵਿੱਚ ‘ਮਿਸੀਸਾਗਾ ਮੈਰਾਥਨ’ ਦੇ ਈਵੈਂਟ ਵਿੱਚ ਦੌੜਦਿਆਂ ‘ਫੁੱਲ-ਮੈਰਾਥਨ’ ਵਿੱਚ ਸਫ਼ਲਤਾ ਪੂਰਵਕ ਭਾਗ ਲਿਆ ਅਤੇ ਫਿਰ ਇਹ ਸਿਲਸਿਲਾ ਨਿਰੰਤਰ ਅੱਗੇ ਵੱਧਦਾ ਗਿਆ। ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਵਿੱਚ ਉਸਨੇ 2010, 2011 ਅਤੇ 2024 ਵਿੱਚ ਤਿੰਨ ਵਾਰ ਹਿੱਸਾ ਲਿਆ। ਜੀ.ਟੀ.ਏ. ਵਿੱਚ ਉਸਦੇ ਵੱਲੋਂ ਲਗਾਈਆਂ ਗਈਆਂ ਮੈਰਾਥਨ ਤੇ ਹਾਫ਼-ਮੈਰਾਥਨ ਦੌੜਾਂ ਦੀ ਗਿਣਤੀ 16 ਤੱਕ ਪਹੁੰਚ ਜਾਂਦੀ ਹੈ। ਇਨ÷ ਾਂ ਵਿੱਚ ‘ਨਿਆਗਰਾ ਫ਼ਾਲਜ਼ ਮੈਰਾਥਨ’, ‘ਮਿਸੀਸਾਗਾ ਮੈਰਾਥਨ’, ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’, ‘ਹੈਮਿਲਟਨ ਮੈਰਾਥਨ’, ‘ਜੌਰਜਿਨਾ ਮੈਰਾਥਨ’, ’30 ਕਿਲੋਮੀਟਰ ਅਰਾਊਂਡ ਦ ਬੇਅ ਰਨ’, ‘ਚਿੱਲੀ ਹਾਫ਼-ਮੈਰਾਥਨ’, ‘ਕੈਲਗਰੀ ਹਾਫ਼-ਮੇਰਾਥਨ’, ‘ਔਟਵਾ ਹਾਫ਼-ਮੈਰਾਥਨ’, ਆਦਿ ਸ਼ਾਮਲ ਹਨ। ਟੀ.ਪੀ.ਏ.ਆਰ. ਕਲੱਬ ਦੇ ਨਾਲ ਸੰਪਰਕ ਹੋਣ ਬਾਰੇ ਕਰਮਜੀਤ ਨੇ ਦੱਸਿਆ ਕਿ ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਟੈਕਸੀ ਚਲਾਉਂਦਿਆਂ ਅਕਸਰ ਉਸਦਾ ਮੇਲ਼ ਸੰਧੂਰਾ ਸਿੰਘ ਬਰਾੜ ਨਾਲ ਹੋ ਜਾਂਦਾ ਸੀ। ਇਹ ਖੇਡ ਕਲੱਬ ਬੇਸ਼ਕ 2017 ਵਿੱਚ ਜਾ ਕੇ ਹੋਂਦ ਵਿੱਚ ਆਈ ਪਰ ਉਹ ਇਸ ਤੋਂ ਪਹਿਲਾਂ ਵੀ 2014-15 ਦੌਰਾਨ ਉਸਦੇ ਨਾਲ ਅਤੇ ਕਈ ਹੋਰ ਸਾਥੀਆਂ ਨਾਲ ਇਕੱਠਿਆਂ ਦੌੜਨ ਬਾਰੇ ਗੱਲ ਸਾਂਝੀ ਕਰਦਾ ਹੁੰਦਾ ਸੀ। ਇਸ ਤੋਂ ਪਹਿਲਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਸਾਥੀ ਆਪਣੇ ਤੌਰ ‘ਤੇ ਇਕੱਲੇ-ਦੁਕੱਲੇ ਹੀ ਦੌੜਿਆ ਕਰਦੇ ਸਨ। ਉਨ÷ ਾਂ ਸਾਰਿਆਂ ਨੂੰ ਉਸਦਾ ਇਹ ਸੁਝਾਅ ਚੰਗਾ ਲੱਗਿਆ ਜਿਸਦੇ ਫਲ਼ਸਰੂਪ ਦੋ ਕੁ ਸਾਲਾਂ ਬਾਅਦ ‘ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਦੇ ਨਾਂ ਹੇਠ ਇਹ ਕਲੱਬ 2017 ਵਿੱਚ ਗਠਿਤ ਹੋ ਗਈ।
‘ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਐਸੋਸੀਏਸ਼ਨ’ ਵੱਲੋਂ ਕਰਵਾਏ ਜਾਂਦੇ ਸਲਾਨਾ ਟੂਰਨਾਮੈਂਟ ਵਿੱਚ ਉਹ ਹਰ ਸਾਲ ਹਾਜ਼ਰੀ ਭਰਦਾ ਸੀ। ਇਸ ਟੂਰਨਾਮੈਂਟ ਵਿੱਚ 100 ਮੀਟਰ, 200 ਮੀਟਰ ਦੀਆਂ ਛੋਟੀਆਂ ਦੌੜਾਂ ਤੇ 5 ਕਿਲੋਮੀਟਰ ਦੀ ਦੌੜ ਕਰਵਾਈ ਜਾਂਦੀ ਸੀ ਅਤੇ ਉਹ ਇਸ ਵਿੱਚ 5 ਕਿਲੋਮੀਟਰ ਦੌੜ ਵਿੱਚ ਹਿੱਸਾ ਲੈਂਦਾ ਸੀ। ਇਨ÷ ਾਂ ਦੇ ਨਾਲ ਹੀ ਵਾਲੀਬਾਲ ਤੇ ਫੁੱਟਬਾਲ ਦੇ ਮੈਚ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਸਲਾਨਾ ਟੂਰਨਾਮੈਂਟ ਦਾ ਇਹ ਈਵੈਂਟ ਇਸ ਐਸੋਸੀਏਸ਼ਨ ਵੱਲੋਂ ਕਈ ਸਾਲ ਜਾਰੀ ਰਿਹਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਇਹ ਟੂਰਨਾਮੈਂਟ ਕਰਵਾਉਣਾ ਬੰਦ ਕਰ ਦਿੱਤਾ ਹੈ।
ਲੰਮੀ ਦੌੜ ਦੌੜਨ ਲਈ ਦੌੜਾਕਾਂ ਨੂੰ ਕੋਚਿੰਗ ਦੇਣ ਬਾਰੇ ਗੱਲ ਕਰਦਿਆਂ ਕਰਮਜੀਤ ਨੇ ਦੱਸਿਆ ਕਿ ਇਸ ਵਿੱਚ ਉਨ÷ ਾਂ ਨੂੰ ਦੌੜ ਦਾ ਆਰੰਭ ਹੌਲ਼ੀ ਕਰਨ, ਦੌੜ ਦੌਰਾਨ ਪਾਣੀ ਘੱਟ ਤੋਂ ਘੱਟ ਪੀਣ, ਭਾਵ ਬੁੱਲ÷ ਗਿੱਲੇ ਰੱਖਣ ਜਾਂ ਪਾਣੀ ‘ਸਿਪ’ ਕਰਨ ਅਤੇ ਅਨੈੱਰਜੀ ਜੈੱਲ, ਆਦਿ ਲੈਣ ਬਾਰੇ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਸਹੀ ‘ਡਾਈਟ-ਪਲੈਨ’ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਤਲ਼ੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨ ਬਾਰੇ ਗੱਲ ਕੀਤੀ ਜਾਂਦੀ ਹੈ। ਦੌੜ ਦਾ ਅਭਿਆਸ, ਜਿੱਥੋਂ ਤੱਕ ਹੋ ਸਕੇ ਬਾਹਰ ਖੁੱਲ÷ ੇ ਵਾਤਾਵਰਣ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਲਬੱਤਾ, ਭਰ-ਸਰਦੀਆਂ ਦੇ ਮਹੀਨਿਆਂ ਵਿੱਚ ਇਹ ‘ਇਨ-ਡੋਰ ਸਟੇਡੀਅਮ’ ਵਿੱਚ ਕਰਨ ਬਾਰੇ ਕਿਹਾ ਜਾਂਦਾ ਹੈ ਤਾਂ ਜੋ ਠੰਢ ਤੋਂ ਵੱਧ ਤੋਂ ਵੱਧ ਬਚਾਅ ਕੀਤਾ ਜਾ ਸਕੇ। ਗੱਲ ਤਾਂ ਸਰੀਰ ਦੀਆਂ ‘ਮਾਸ-ਪੇਸ਼ੀਆਂ’ ਨੂੰ ਸਾਰਾ ਸਾਲ ਚੁਸਤ-ਦਰੁੱਸਤ ਰੱਖਣ ਦੀ ਹੈ।
ਲੰਮੀ ਦੌੜ ਦੌੜਨ ਲਈ ਦੌੜਾਕਾਂ ਨੂੰ ਜੀਵਨ ਵਿੱਚ ਲਗਾਤਾਰ ‘ਇੱਛਕ’ ਅਤੇ ‘ਉਤਸ਼ਾਹੀ’ ਰਹਿਣਾ ਚਾਹੀਦਾ ਹੈ। ਥੋੜ÷ ਾ ਜਿਹਾ ਅਵੇਸਲਾਪਨ ਅਤੇ ਸੁਸਤੀ ਉਨ÷ ਾਂ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹਨ। ਨਸ਼ਿਆਂ ਤੋਂ ਉਨ÷ ਾਂ ਨੂੰ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ। ਕਰਮਜੀਤ ਨੇ ਦੱਸਿਆ ਕਿ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ, ਜਸਵਿੰਦਰ ਜੱਸੀ ਧਾਲੀਵਾਲ, ‘ਆਇਰਨਮੈਨ’ ਹਰਜੀਤ ਸਿੰਘ ਲੋਚਮ, ‘ਹਾਫ਼-ਆਇਰਨਮੈਨ’ ਕੁਲਦੀਪ ਸਿੰਘ ਗਰੇਵਾਲ, ਮੈਰਾਥਨ ਰਨਰ ਅਰੁਨ ਗੁਪਤਾ, ਰਾਸ਼ੀ ਪੰਧੇਰ, ‘ਆਇਰਨਮੈਨ’ ਪ੍ਰਭ ਹੇਅਰ ਤੇ ਸਵਰਗਵਾਸੀ ਮੈਰਾਥਨ ਦੌੜਾਕ ਸਾਧੂ ਸਿੰਘ ਸਿੱਧੂ, ਉਸਦੇ ਵੱਲੋਂ ਦਿੱਤੀਆਂ ਗਈਆਂ ਕੋਚਿੰਗ-ਸੇਵਾਵਾਂ ਦਾ ਵਧੀਆ ਲਾਭ ਉਠਾ ਚੁੱਕੇ ਹਨ ਅਤੇ ਹੁਣ ਹੋਰ ਵੀ ਕਈ ਇਨ÷ ਾਂ ਦਾ ਲਾਹਾ ਲੈ ਰਹੇ ਹਨ।
ਆਪਣੀ ਰੋਜ਼ਾਨਾ ਖ਼ੁਰਾਕ ਬਾਰੇ ਉਸਨੇ ਦੱਸਿਆ ਕਿ ਇਹ ਬੜੀ ਆਮ ਅਤੇ ਸਧਾਰਨ ਹੈ। ਸਵੇਰ ਵੇਲੇ ਉਹ ਦੁੱਧ ਨਾਲ ਸੀਰੀਅਲ ਅਤੇ ਦੋ ਉੱਬਲੇ ਅੰਡੇ ਲੈਂਦਾ ਹੈ। ਲੰਚ ਕਰਨ ਤੋਂ ਪਹਿਲਾਂ ਕੁਝ ਫਰੂਟ ਅਤੇ ਦੁਪਹਿਰ ਵੇਲੇ ਦਾਲ/ਸਬਜ਼ੀ ਤੇ ਦਹੀਂ ਨਾਲ ਦੋ ਹਲਕੇ ਜਿਹੇ ਫੁਲਕੇ ਖਾਂਦਾ ਹੈ। ਬਾਅਦ ਦੁਪਹਿਰ ਚਾਰ ਕੁ ਵਜੇ ‘ਡਰਾਈ ਫ਼ਰੂਟ’ ਜਿਨ÷ ਾਂ ਵਿੱਚ ਬਦਾਮ, ਕਾਜੂ, ਪਿਸਤਾ, ਅਖ਼ਰੋਟ, ਮੂੰਗਫਲੀ ਦੀਆਂ ਗਿਰੀਆਂ, ਆਦਿ ਸ਼ਾਮਲ ਹੁੰਦੇ ਹਨ, ਕੁਝ ਮਾਤਰਾ ਵਿੱਚ ਲੈਂਦਾ ਹੈ ਅਤੇ ਰਾਤ ਦਾ ਖਾਣਾ ਦਾਲ਼/ਸਬਜ਼ੀ ਨਾਲ ਇਕ ਜਾਂ ਦੋ ਫੁਲਕੇ ਹੁੰਦਾ ਹੈ। ਚਾਹ ਜਾਂ ਕਾਫ਼ੀ ਉਹ ਦਿਨ ਵਿੱਚ ਇੱਕ ਜਾਂ ਦੋ ਵਾਰ ਹੀ ਪੀਂਦਾ ਹੈ। ਇਸ ਤਰ÷ ਾਂ ਉਸਦੀ ਖ਼ੁਰਾਕ ਆਮ ਕਰਕੇ ‘ਵੈਸ਼ਨੋ’ ਹੀ ਹੁੰਦੀ ਹੈ, ਪਰ ਵਿੱਚ ਵਾਰ ਕਦੇ-ਕਦੇ ਉਹ ਚਿੱਕਨ ਤੇ ਮੱਛੀ ਵਗ਼ੈਰਾ ਵੀ ਲੈ ਲੈਂਦਾ ਹੈ, ਪਰ ‘ਗੋਟ ਮੀਟ’ ਤੇ ਹੋਰ ਭਾਰੇ ਮੀਟ ਖਾਣ ਤੋਂ ਪ੍ਰਹੇਜ਼ ਕਰਦਾ ਹੈ, ਕਿਉਂਕਿ ਉਹ ਜਲਦੀ ਹਜ਼ਮ ਨਹੀਂ ਹੁੰਦੇ। ਕਰਮਜੀਤ ਨੇ ਦੱਸਿਆ ਕਿ ‘ਸਿਕਸ ਸਟਾਰ’ ਮੈਡਲ ਦੀਆਂ ‘ਮੈਰਾਥਨ ਮੇਜਰਜ਼’ ਬੋਸਟਨ, ਸ਼ਿਕਾਗੋ, ਨਿਊਯੋਰਕ, ਬਰਲਿਨ, ਲੰਡਨ ਤੇ ਟੋਕੀਓ ਮੈਰਾਥਨ ਦੌੜਾਂ ਵਿੱਚ ਹੁਣ ਸਿਡਨੀ, ਕੇਪ ਟਾਊਨ ਅਤੇ ਸ਼ੰਘਾਈ ਮੈਰਾਥਨਾਂ ਸ਼ਾਮਲ ਹੋ ਜਾਣ ਨਾਲ ਹੁਣ ਇਹ ‘ਨਾਈਨ ਸਟਾਰ ਮੈਡਲ’ ਹੋ ਗਿਆ ਹੈ ਅਤੇ ਉਸਦਾ ਭਵਿੱਖ-ਮਈ ਨਿਸ਼ਾਨਾ ਇਸ ਪਾਸੇ ਵੱਧਣ ਦਾ ਹੈ। ਉਹ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪ ਟਾਊਨ ਵਿੱਚ 24 ਮਈ ਨੂੰ ਹੋਣ ਵਾਲੀ ਮੈਰਾਥਨ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ ਅਤੇ ਅਗਲੇ ਸਾਲ ਨਵੰਬਰ 2027 ਵਿੱਚ ਹੋ ਰਹੀ ਸ਼ਿੰਘਾਈ ਮੈਰਾਥਨ ਵਿੱਚ ਵੀ ਜਾਣ ਦੀ ਇੱਛਾ ਰੱਖਦਾ ਹੈ। ਇੱਕ ਸਾਲ ਵਿੱਚ ਇਨ÷ ਾਂ ਸਾਰੀਆਂ ‘ਵਰਲਡ ਮੈਰਾਥਨ ਮੇਜਰਜ਼’ ਵਿੱਚ ਦੌੜਨ ਦਾ ‘ਟਾਰਗੈੱਟ’ ਵੀ ਉਸਦੇ ਮਨ ਦੀ ਕਿਸੇ ਨੁੱਕਰ ਵਿੱਚ ਹੈ।
ਕਰਮਜੀਤ ਦਾ ਕਹਿਣਾ ਹੈ ਕਿ ਇਨ÷ ਾਂ ਅੰਤਰਰਾਸ਼ਟਰੀ ਮੈਰਾਥਨਾਂ ਵਿੱਚ ਹਿੱਸਾ ਲੈਣ ਜਾਣ ਸਦਕਾ ਉਸ ਨੂੰ ਦੁਨੀਆਂ ਦੇ ਕਈ ਖ਼ੂਬਸੂਰਤ ਇਤਿਹਾਸਕ ਸ਼ਹਿਰਾਂ ਅਤੇ ਉੱਥੋਂ ਦੇ ਲੋਕਾਂ ਤੇ ਉਨ÷ ਾਂ ਦੇ ਸੱਭਿਆਚਾਰਾਂ ਨੂੰ ਨੇੜਿਉਂ ਵੇਖਣ ਤੇ ਜਾਣਨ ਦਾ ਮੌਕਾ ਮਿਲਿਆ। ਟੋਕੀਓ, ਬਰਲਿਨ ਅਤੇ ਲੰਡਨ ਸ਼ਹਿਰਾਂ ਵਿੱਚ ਉਸਨੇ ਸ਼ਾਨਦਾਰ ਅੰਤਰਰਾਸ਼ਟਰੀ ਓਲਿੰਪਿਕ ਸਟੇਡੀਅਮ ਵੇਖੇ। ਸਵਿਟਜ਼ਰਲੈਂਡ ਵਿੱਚ ‘ਆਈ.ਓ.ਸੀ. (ਇੰਟਰਨੈਸ਼ਨਲ ਓਲਿੰਪਿਕ ਕਮੇਟੀ) ਦਾ ਮੁੱਖ-ਦਫ਼ਤਰ ਵੇਖਿਆ ਅਤੇ ਉੱਥੇ ਸ਼ੀਸ਼ੇ ਦੇ ਬਕਸੇ ਵਿੱਚ ਬੜੀ ਸ਼ਾਨ ਨਾਲ ਸਜਾਈ ਹੋਈ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਸਿੰਘ ਦੀ ਤਸਵੀਰ ਅਤੇ ਉਸਦੀ ‘ਹਾਕੀ-ਸਟਿੱਕ’ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਏਸੇ ਤਰ÷ ਾਂ ਜੀਨੇਵਾ ਵਿੱਚ ‘ਸੰਯੁਕਤ ਰਾਸ਼ਟਰ ਸੰਘ’ (ਯੂ.ਐੱਨ.ਓ.) ਦਾ ਹੈੱਡ-ਕੁਆਟਰ ਅਤੇ ‘ਫ਼ੀਫ਼ਾ’ (ਫ਼ੈੱਡਰੇਸ਼ਨ ਆਫ਼ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨਜ਼) ਦਾ ਹੈੱਡ-ਕੁਆਟਰ ਵੀ ਵੇਖਿਆ, ਜਿੱਥੇ 100 ਮੀਟਰ, 200 ਮੀਟਰ, ਲੌਂਗ ਜੰਪ ਅਤੇ ਰੀਲੇਅ ਰੇਸ ਵਿੱਚ ਚਾਰ ਗੋਲਡ ਮੈਡਲ ਜੇਤੂ ਅੰਤਰਰਾਸ਼ਟਰੀ ਦੌੜਾਕ ਜੈਸੀ ਓਵਾਨ ਦੀ ਤਸਵੀਰ ਅਤੇ ਉਸ ਦੇ ਦੌੜਨ ਵਾਲੇ ‘ਕਿੱਲਾਂ ਵਾਲੇ ਬੂਟ’ (ਸਪਾਈਕਸ) ਪੂਰੀ ਤਰ÷ ਾਂ ਸਜਾ ਕੇ ਰੱਖੇ ਹੋਏ ਹਨ। ਉਸਦੇ ਕਹਿਣ ਦਾ ਭਾਵ ਹੈ ਕਿ ਇਸ ਤਰ÷ ਾਂ ਉਸਨੂੰ ਮੈਰਾਥਨ ਦੌੜਾਂ ਵਿੱਚ ਸ਼ਾਮਲ ਹੋਣ ਦੇ ਬਹਾਨੇ ਖੇਡਾਂ ਦੇ ਪੱਖੋਂ ਇਹ ਇਤਿਹਾਸਕ ਥਾਵਾਂ ਵੇਖਣ ਦੇ ਇਹ ਸੁਨਹਿਰੀ ਮੌਕੇ ਮਿਲੇ।
ਕਰਮਜੀਤ ਦੇ ਦੋਵੇਂ ਬੱਚੇ ਸ਼ਾਦੀ-ਸ਼ੁਦਾ ਹਨ ਅਤੇ ਆਪਣੇ ਜੀਵਨ ਵਿੱਚ ਪੂਰੀ ਤਰ÷ ਾਂ ਸੈੱਟ ਹਨ। ਬੇਟਾ ਸੁਖਪ੍ਰੀਤ ਸਿੰਘ ਇੱਕ ਵੱਡੀ ਅੰਤਰਰਾਸ਼ਟਰੀ ਕੰਪਨੀ ਵਿੱਚ ਸੀ.ਪੀ.ਏ. ਵਜੋਂ ਕੰਮ ਕਰ ਰਿਹਾ ਹੈ ਅਤੇ ਬੇਟੀ ਹਰਪ੍ਰੀਤ ਫ਼ਾਰਮਾਸਿਊਟੀਕਲਜ਼ ਦੇ ਖ਼ੇਤਰ ਵਿੱਚ ਯੂਨੀਵਰਸਿਟੀ ਆਫ਼ ਵਾਟਰਲੂ ਤੋਂ ‘ਡਾਕਟਰ ਆਫ਼ ਫ਼ਾਰਮੇਸੀ’ (ਚਾਰ-ਸਾਲਾ ਫਾਰਮ ਡੀ.) ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਫ਼ਾਰਮਾਸਿਸਟ ਵਜੋਂ ਸੇਵਾ ਕਰ ਰਹੀ ਹੈ। ਇਹ ਪੁੱਛਣ ‘ਤੇ ਉਨ÷ ਾਂ ਦੋਹਾਂ ਵਿੱਚੋਂ ਵੀ ਕੋਈ ਦੌੜਨ ਦਾ ਸ਼ੌਕੀਨ ਹੈ ਤਾਂ ਇਸਦਾ ਜੁਆਬ ਇਨ÷ ਾਂ ਸਤਰਾਂ ਦੇ ਲੇਖਕ ਨੂੰ ‘ਨਾਂਹ’ ਵਿੱਚ ਮਿਲਿਆ। ਕਰਮਜੀਤ ਨੇ ਦੱਸਿਆ ਕਿ ਦੋਵੇਂ ਬੱਚੇ ਪਹਿਲਾਂ ਆਪਣੀ ਪੜ÷ ਾਈ ਵਿੱਚ ਰੁੱਝੇ ਰਹੇ ਅਤੇ ਹੁਣ ਉਨ÷ ਾਂ ਨੂੰ ਆਪਣੇ ਕੰਮਾਂ ਤੋਂ ਹੀ ਇਸਦੇ ਲਈ ਵਿਹਲ ਨਹੀਂ ਮਿਲਦੀ। ਦੌੜਾਂ ਦੇ ਵੱਖ-ਵੱਖ ਈਵੈਂਟਾਂ ਵਿੱਚ ਜਾਣ ਬਾਰੇ ਉਸਨੇ ਆਪਣੀ ਪਤਨੀ ਵੱਲੋਂ ਮਿਲ ਰਹੇ ਸੁਹਿਰਦ ਸਹਿਯੋਗ ਦੀ ਭਾਰੀ ਸਰਾਹਨਾ ਕੀਤੀ ਅਤੇ ਇਸਦੇ ਲਈ ਉਸਦਾ ਧੰਨਵਾਦ ਵੀ ਕੀਤਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਖੇਡਾਂ ਦੇ ਸੰਸਾਰ ‘ਚ ਵਿੱਚ ਦੌੜਨਾ ਸ਼ੁਰੂ ਤੋਂ ਹੀ ਪ੍ਰਮੁੱਖ ਰਿਹਾ ਹੈ, ਕਿਉਂਕਿ ਇਹ ਆਪਣੇ ਆਪ ਵਿੱਚ ਆਸਾਨ ਤੇ ਸੁਤੰਤਰ ਖੇਡ ਹੈ। ਹੋਰਨਾਂ ਖੇਡਾਂ ਵਾਂਗ ਇਸ ਵਿੱਚ ਖੇਡ ਦੇ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕੋਈ ਖੇਡ-ਮੈਦਾਨ ਲੋੜੀਂਦਾ ਹੈ। ਕੋਈ ਵੀ ਵਿੱਕਅਤੀ ਕਿਤੇ ਵੀ ਇਕੱਲਾ ਦੌੜ ਸਕਦਾ ਹੈ ਅਤੇ ਉਹ ਆਪਣੇ ਸਾਥੀਆਂ ਦੇ ਨਾਲ ਵੀ ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਇਸਦੇ ਲਈ ਕਿਸੇ ਟੀਮ ਜਾਂ ਖ਼ਾਸ ਕਿਸਮ ਦੀ ਡਰੈੱਸ ਦੀ ਲੋੜ ਨਹੀਂ ਹੈ। ਦੌੜ ਤਾਂ ਕਿਸੇ ਵੀ ਪਾਰਕ, ਟਰੇਲ ਜਾਂ ਸੜਕ ਕਿਨਾਰੇ ਬਣੇ ‘ਵਾਕ-ਵੇਅ’ ‘ਤੇ ਕਿਧਰੇ ਵੀ ਲਗਾਈ ਜਾ ਸਕਦੀ ਹੈ। ਏਸੇ ਲਈ ਹੀ ਸ਼ਾਇਦ ਦੌੜਨ ਵਾਲਿਆਂ ਦੀ ਗਿਣਤੀ ਹੋਰ ਕਿਸੇ ਵੀ ਖੇਡ ਵਿੱਚ ਭਾਗ ਲੈਣ ਵਾਲਿਆਂ ਨਾਲੋਂ ਕਿਤੇ ਵਧੇਰੇ ਹੈ।
ਮੈਰਾਥਨ ਦੌੜਾਕ ਕਰਮਜੀਤ ਖੰਗੂੜਾ ਬਾਰੇ ਇਹ ਆਰਟੀਕਲ ਲਿਖਣ ਤੋਂ ਮੇਰਾ ਮਮਕਸਦ ਨੌਜੁਆਨਾਂ ਨੂੰ ਉਸ ਦੇ ਖੇਡ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਤਰ÷ ਾਂ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਅਤੇ ਦੌੜਾਕ ਆਮ ਲੋਕਾਂ ਲਈ ਭਾਰੀ ਉਤਸ਼ਾਹ ਅਤੇ ਪ੍ਰੇਰਨਾ ਦੇ ਸਰੋਤ ਬਣਦੇ ਹਨ। ਆਮ ਕਹਾਵਤ ਵੀ ਹੈ ਕਿ ‘ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ’। ਇਨ÷ ਾਂ ਖਿਡਾਰੀਆਂ ਵੱਲ ਵੇਖ ਕੇ ਹੋਰਨਾਂ ਦੇ ਮਨਾਂ ਵਿਚ ਵੀ ਖ਼ਿਆਲ ਆਉਂਦਾ ਹੈ ਕਿ ਜੇਕਰ ਇਹ ਸ਼ਖ਼ਸ ਮਿਹਨਤ ਕਰਕੇ ਏਨੇ ਵਧੀਆ ਖਿਡਾਰੀ ਬਣ ਸਕਦੇ ਹਨ ਤਾਂ ਫਿਰ ਮੈਂ ਕਿਉਂ ਨਹੀਂ?
ਕਰਮਜੀਤ 24 ਮਈ ਨੂੰ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪ ਟਾਊਨ ਮੈਰਾਥਨ ਵਿਚ ਭਾਗ ਲੈਣ ਲਈ ਜਾ ਰਿਹਾ ਹੈ। ਇਸ ਮੈਰਾਥਨ ਅਤੇ ਇਸਦੇ ਅਗਲੇਰੇ ਭਵਿੱਖਮਈ ਸਫ਼ਰ ਲਈ ਸੁਭ-ਇੱਛਾਵਾਂ!
ਟੀ.ਪੀ.ਏ.ਆਰ. ਕਲੱਬ ਦੇ ਅੰਤਰਰਾਸ਼ਟਰੀ ਮੈਰਾਥਨ ਦੌੜਾਕ ਤੇ ਕੋਚ – ਕਰਮਜੀਤ ਖੰਗੂੜਾ
RELATED ARTICLES




