Breaking News

Recent Posts

ਹੈਦਰਾਬਾਦ ਨਾਲ ਸਬੰਧਤ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਗਈ ਜਾਨ

ਛੁੱਟੀਆਂ ਮਨਾਉਣ ਲਈ ਡੈਲਸ ਗਿਆ ਸੀ ਇਹ ਪਰਿਵਾਰ ਚੰਡੀਗੜ੍ਹ/ਬਿਊਰੋ ਨਿਊਜ਼ ਅਮਰੀਕਾ ਦੇ ਟੈਕਸਸ ਵਿਚ ਸੜਕ …

Read More »

ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ

  ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …

Read More »

ਭਾਰਤ ’ਚ ਭਲਕੇ ਬੁੱਧਵਾਰ ਨੂੰ 25 ਕਰੋੜ ਕਰਮਚਾਰੀ ਕਰਨਗੇ ਹੜਤਾਲ

  ਟਰੇਡ ਯੂਨੀਅਨਾਂ ਦਾ ਐਲਾਨ- ਬੈਂਕ ਅਤੇ ਡਾਕਘਰਾਂ ’ਚ ਵੀ ਕੰਮ ਬੰਦ ਰਹੇਗਾ ਨਵੀਂ ਦਿੱਲੀ/ਬਿਊਰੋ …

Read More »

Recent Posts

ਪੰਜਾਬ ਵਿਧਾਨ ਸਭਾ ਲਈ 60 ਸੀਟਾਂ ਤੋਂ ਚੋਣ ਲੜੇਗੀ ਭਾਜਪਾ

ਪੰਜਾਬ ਲੋਕ ਕਾਂਗਰਸ 40, ਅਕਾਲੀ ਦਲ ਸੰਯੁਕਤ 12 ਅਤੇ ਬੈਂਸ ਭਰਾ 5 ਸੀਟਾਂ ’ਤੇ ਲੜਨਗੇ ਚੋਣ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵੱਲੋਂ ਮਿਲ ਲੜੀਆਂ ਜਾਣਗੀਆਂ। ਚਾਰੇ ਪਾਰਟੀ ਵੱਲੋਂ ਸੀਟਾਂ ਦੀ ਵੰਡ ਸਬੰਧੀ …

Read More »

ਲਾਵਾਰਿਸ ਤੇ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗੱਡੀਆਂ ਨੂੰ ਟੋਅ ਕਰੇਗੀ ਟੋਰਾਂਟੋ ਸਿਟੀ

Parvasi News, Toronto ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਗੱਡੀਆਂ ਨੂੰ ਅੱਜ ਤੋਂ ਟੋਅ ਵੀ ਕੀਤਾ ਜਾਵੇਗਾ। ਸਿਟੀ  ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਹ ਗੈਰਕਾਨੂੰਨੀ ਤੌਰ ਉੱਤੇ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਤੇ ਲਾਵਾਰਿਸ ਪਈਆਂ ਗੱਡੀਆਂ ਨੂੰ ਟੋਅ ਕਰਵਾਏਗੀ।ਇਨ੍ਹਾਂ ਗੱਡੀਆਂ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਵੀ ਅੜਿੱਕਾ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉਹ ਗੱਡੀਆਂ ਵੀ ਸ਼ਾਮਲ ਹਨ ਜਿਹੜੀਆਂ ਸਨੋਅ ਰੂਟਸ ਦੇ ਨਾਲ ਖੜ੍ਹੀਆਂ ਹਨ। ਟੈਗ ਕੀਤੀਆਂ ਗੱਡੀਆਂ ਨੂੰ ਕਾਰ ਕੰਪਾਊਂਡ ਵਿੱਚ ਲਿਜਾਇਆ ਜਾਵੇਗਾ ਤੇ ਰੈਜ਼ੀਡੈਂਟਸ ਸਿਟੀ ਦੇ ਜਿਸ ਹਿੱਸੇ ਵਿੱਚ ਰਹਿੰਦੇ ਹੋਣਗੇ ਉੱਥੋਂ ਦਾ ਪਤਾ ਦੱਸਕੇ ਆਪਣੀ ਗੱਡੀ ਨੂੰ ਲੋਕੇਟ ਕਰ ਸਕਣਗੇ। ਸਿਟੀ ਦੇ ਬੁਲਾਰੇ ਨੇ ਆਖਿਆ ਕਿ ਜਦੋਂ ਬਰਫੀਲਾ ਤੂਫਾਨ ਸ਼ੁਰੂ ਹੋਣ ਵਾਲਾ ਸੀ ਤਾਂ ਸਨੋਅ ਰੂਟਸ ਐਲਾਨੇ ਗਏ ਰਸਤਿਆਂ ‘ਤੇ ਸੜਕਾਂ ਉੱਤੇ 72 ਘੰਟਿਆਂ ਲਈ ਪਾਰਕਿੰਗ ਕਰਨ ਦੀ ਮਨਾਹੀ ਸੀ। ਸਿਟੀ ਵੱਲੋਂ ਬਰਫ ਹਟਾਏ ਜਾਣ ਸਮੇਂ ਸੜਕਾਂ ਤੋਂ ਬਰਫ ਹਟਾ ਕੇ ਬਾਅਦ ਵਿੱਚ ਚੁੱਕੀ ਜਾਣ ਤੋਂ ਪਹਿਲਾਂ ਕਿਨਾਰਿਆਂ ਉੱਤੇ ਸੁੱਟੀ ਜਾਂਦੀ ਹੈ ਤੇ ਜੇ ਇੱਥੇ ਗੱਡੀਆਂ ਖੜ੍ਹੀਆਂ ਹੋਣ ਤਾਂ ਉਨ੍ਹਾਂ ਕਾਰਨ ਟਰੈਫਿਕ ਵਿੱਚ ਵਿਘਣ ਪੈ ਸਕਦਾ ਹੈ, ਰਾਹਗੀਰਾਂ ਨੂੰ ਦਿੱਕਤ ਆ ਸਕਦੀ ਹੈ ਤੇ ਪਾਰਕਿੰਗ ਵਿੱਚ ਵੀ ਅੜਿੱਕਾ ਆ ਸਕਦਾ ਹੈ। ਸਨੋਅ ਰੂਟਸ ਦੀ ਨਿਸ਼ਾਨਦੇਹੀ ਪਹਿਲਾਂ ਤੋਂ ਹੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਬਹੁਤੇ ਡਾਊਨਟਾਊਨ ਕੋਰ ਉੱਤੇ ਸਥਿਤ ਹਨ। ਇਨ੍ਹਾਂ ਵਿੱਚ ਸਟਰੀਟਕਾਰ ਰੂਟਸ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਬਰਫੀਲੇ ਤੂਫਾਨ ਕਾਰਨ ਜਾਂ ਭਾਰੀ ਬਰਫਬਾਰੀ ਦਰਮਿਆਨ ਇਨ੍ਹਾਂ ਨਿਰਧਾਰਤ ਸਨੋਅ ਰੂਟਜ਼ ਉੱਤੇ ਪਾਰਕਿੰਗ ਕਰਨ ਨਾਲ 200 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।

Read More »

ਮਾਹਿਰਾਂ ਦੇ ਮੁਤਾਬਕ ਅਮਰੀਕਾ ਵਿੱਚ ਓਮੀਕਰੋਨ ਦਾ ਸਿਖਰ ਆਉਣਾ ਅਜੇ ਬਾਕੀ

Parvasi News, World ਅਮਰੀਕਾ ਵਿੱਚ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ ਹਨ। ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਕੇਸ ਮਿਲਣ ਲੱਗ ਪਏ ਹਨ ਅਤੇ ਇਸ ਸਮੇਂ ਕੋਰੋਨਾ ਦੇ ਡੇਢ ਲੱਖ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ, ਪਰ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ ਅਜੇ ਓਮੀਕਰੋਨ ਦਾ ਸਿਖਰ ਆਉਣਾ ਬਾਕੀ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਧਣਗੀਆਂ। ਇਸ ਨਾਲ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਅਮਰੀਕੀ ਦਵਾ ਕੰਪਨੀ ਫਾਈਜਰ ਦੇ ਸੀ ਈ ਓ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਕੋਰੋਨਾ ਨਾਲ ਨਜਿੱਠਣ ਵਿੱਚ ਮੱਦਦ ਲਈ ਅਗਲੇ ਪੰਜ ਸਾਲਾਂ ਵਿੱਚ ਫਰਾਂਸ ਵਿੱਚ 52 ਕਰੋੜ ਯੂਰੋ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਓਧਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜਨ ਅਤੇ ਵਧਦੇ ਖੇਤਰੀਖਤਰੇ ਨਾਲ ਨਜਿੱਠਣ ਲਈ ਸਖਤ ਉਪਾਅ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਰੂਸ ਵਿੱਚ ਵੀ ਓਮੀਕਰੋਨ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵੱਧ ਰਹੀ ਹੈ। ਪਰਸੋਂ 24 ਘੰਟਿਆਂ ਵਿੱਚ 30,726 ਨਵੇਂ ਕੇਸ ਮਿਲੇ ਸਨ। ਇੱਕ ਹਫਤਾ ਪਹਿਲਾਂ ਤਕ 15 ਹਜ਼ਾਰ ਦੇ ਆਸਪਾਸ ਰੋਜ਼ ਮਰੀਜ਼ ਮਿਲਦੇ ਸਨ। ਇਸ ਦੌਰਾਨ 670 ਲੋਕਾਂ ਦੀ ਜਾਨ ਵੀ ਗਈ ਹੈ।ਕੋਰੋਨਾ ਨਾਲ ਜੰਗ ਲਈ ਭਾਰਤ ਨੂੰ ਇੱਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਪਹਿਲੀ ਮੈਸੇਂਜਰ ਐਮ ਆਰ ਐਨ ਏ ਵੈਕਸੀਨ ਦੇ ਫਰਵਰੀ ਵਿੱਚ ਮਨੁੱਖਾਂ ਉੱਤੇ ਤਜਰਬੇ ਸ਼ੁਰੂ ਹੋਣ ਦੀ ਆਸ ਹੈ। ਇਹ ਦੇਸ਼ ਵਿੱਚ ਹੀ ਬਣਾਈ ਹੈ। ਪੁਣੇ ਦੇ ਜੈਨੇਵਾ ਬਾਇਓਫਾਰਮਾਸਿਊਟੀਕਲਸ ਨੇ ਐਮ ਆਰ ਐਨ ਏ ਵੈਕਸੀਨ ਦੇ ਦੂਸਰੇ ਪੜਾਅ ਦਾ ਡਾਟਾ ਜਮ੍ਹਾ ਕਰਾ ਦਿੱਤਾ ਅਤੇ ਤੀਸਰੇ ਪੜਾਅ ਦਾ ਡਾਟਾ ਤਿਆਰ ਕਰਨ ਲਈ ਲੋਕਾਂ ਨੂੰ ਭਰਤੀ ਕੀਤਾ ਹੈ।

Read More »

ਜਾਂਚ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼, ਹਥਿਆਰ ਤੇ ਨਕਦੀ ਬਰਾਮਦ

Parvasi News, Ontario ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 4 ਮਿਲੀਅਨ ਡਾਲਰ ਦੇ ਡਰੱਗਜ਼ ਸੀਜ਼ ਕੀਤੇ ਹਨ। ਇੱਕ ਸਾਲ ਤੱਕ ਗੰਨਜ਼ ਤੇ ਗੈਂਗ ਸਬੰਧੀ ਚੱਲੀ ਜਾਂਚ ਦੌਰਾਨ ਅਜਿਹਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪੋ੍ਰਜੈਕਟ ਟੁੰਡਰਾ ਅਕਤੂਬਰ 2020 ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਤੇ ਹੁਣ ਕਈ ਚਾਰਜਿਜ਼ ਲਾਏ ਗਏ ਹਨ। ਇੱਕ ਰਲੀਜ਼ ਵਿੱਚ ਡਿਪਟੀ ਚੀਫ ਮਾਇਰੌਨ ਡੈਮਕਿਊ ਨੇ ਆਖਿਆ ਕਿ ਗੰਨ ਕ੍ਰਾਈਮ ਰੋਕਣ ਤੇ ਹਥਿਆਰਾਂ ਦੀ ਘਾਤਕ ਜੁਰਮਾਂ ਵਿੱਚ ਹੋਣ ਵਾਲੀ ਵਰਤੋਂ ਨੂੰ ਰੋਕਣ ਲਈ ਸਾਡੀ ਮਿਹਨਤ ਇਹ ਗ੍ਰਿਫਤਾਰੀਆਂ ਆਪ ਬਿਆਨਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀ ਸਮਰਪਿਤ ਗੰਨ ਤੇ ਗੈਂਗ ਟਾਸਕ ਫੋਰਸ ਨੇ ਆਪਣੇ ਸਕਿੱਲਜ਼ ਤੇ ਗਿਆਨ ਦੀ ਵਰਤੋਂ ਕਰਦਿਆਂ ਹੋਇਆਂ ਹੋਰ ਜਾਂਚ ਕਰਾਂਗੇ ਤੇ ਕਮਿਊਨਿਟੀ ਵਿੱਚੋਂ ਜੁਰਮ ਨੂੰ ਖ਼ਤਮ ਕਰਨ ਲਈ ਕੋਸਿ਼ਸ਼ ਕਰਾਂਗੇ।ਉਨ੍ਹਾਂ ਦੱਸਿਆ ਕਿ ਦੋ ਘਰਾਂ ਦੀ ਤਲਾਸ਼ੀ ਲਈ ਗਈ ਤੇ ਪੁਲਿਸ ਨੂੰ ਇੱਥੋਂ ਗੰਨਜ਼, ਡਰੱਗਜ਼-ਜਿਨ੍ਹਾਂ ਵਿੱਚ ਕੋਕੀਨ, ਕ੍ਰਿਸਟਲ ਮੈੱਥ ਤੇ ਫੈਂਟਾਨਿਲ ਆਦਿ ਸ਼ਾਮਲ ਸਨ, ਬਰਾਮਦ ਹੋਈਆਂ।ਇਸ ਤੋਂ ਇਲਾਵਾ ਮੁਜਰਮਾਨਾਂ ਗਤੀਵਿਧੀਆਂ ਨਾਲ ਕਮਾਈ ਗਈ 93000 ਡਾਲਰ ਦੀ ਨਕਦੀ ਵੀ ਪੁਲਿਸ ਨੂੰ ਹਾਸਲ ਹੋਈ। ਇਸ ਦੌਰਾਨ ਵ੍ਹਿਟਬੀ ਦੇ 33 ਸਾਲਾ ਸ਼ਾਨ ਤਰੀਨ, ਟੋਰਾਂਟੋ ਦੇ 31 ਸਾਲਾ ਰਿਜਵਾਨ ਘਾਰਡਾ ਨੂੰ 21 ਸਤੰਬਰ,2021 ਨੂੰ ਗ੍ਰਿਫਤਾਰ ਕੀਤਾ ਗਿਆ। ਟੋਰਾਂਟੋ ਦੇ 27 ਸਾਲਾ ਸਾਇਰ ਕੈਸਟਿਲੋਐਂਪਾਰੋ ਨੂੰ ਵੀ ਚਾਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ 13 ਜਨਵਰੀ,2022 ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ।

Read More »

ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ

Parvasi News, Canada ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਗਰੌਸਰੀ ਸਟੋਰਜ਼ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਹਿਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਕਿਊਰਿਟੀ ਖਤਰੇ ਵਿੱਚ ਪੈ ਸਕਦੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੌਸਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਜ਼ ਦਾ ਕਹਿਣਾ …

Read More »

Recent Posts

ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ

  ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਤਰੀਕ 9 ਜੁਲਾਈ ਤੋਂ ਵਧਾ ਕੇ 1 ਅਗਸਤ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਅਤੇ ਜਪਾਨ ਸਣੇ …

Read More »

ਹੈਦਰਾਬਾਦ ਨਾਲ ਸਬੰਧਤ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਗਈ ਜਾਨ

ਛੁੱਟੀਆਂ ਮਨਾਉਣ ਲਈ ਡੈਲਸ ਗਿਆ ਸੀ ਇਹ ਪਰਿਵਾਰ ਚੰਡੀਗੜ੍ਹ/ਬਿਊਰੋ ਨਿਊਜ਼ ਅਮਰੀਕਾ ਦੇ ਟੈਕਸਸ ਵਿਚ ਸੜਕ ਹਾਦਸੇ ਵਿਚ ਭਾਰਤ ਦੇ ਹੈਦਰਾਬਾਦ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਸ਼ਨਾਖਤ ਤੇਜਸਵਿਨੀ, ਸ੍ਰੀਵੈਂਕਟ ਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ …

Read More »

ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ

  ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ ਸਰਕਾਰ ਨੇ ਮਹਿਲਾਵਾਂ ਦੇ ਲਈ ਡੋਮੀਸਾਈਲ ਪਾਲਿਸੀ ਲਾਗੂ ਕਰ ਦਿੱਤੀ ਹੈ। ਹੁਣ ਸਰਕਾਰੀ ਨੌਕਰੀਆਂ ਵਿਚ ਮਹਿਲਾਵਾਂ ਨੂੰ ਇਸਦਾ ਲਾਭ ਮਿਲੇਗਾ। ਇਸਦੇ ਚੱਲਦਿਆਂ ਬਿਹਾਰ ਦੀਆਂ ਮਹਿਲਾਵਾਂ ਨੂੰ ਜਨਰਲ ਕੈਟੇਗਰੀ ਵਿਚ ਜੋੜਿਆ ਜਾਵੇਗਾ।  ਇਸ ਤੋਂ ਪਹਿਲਾਂ ਬਿਹਾਰ …

Read More »

ਭਾਰਤ ’ਚ ਭਲਕੇ ਬੁੱਧਵਾਰ ਨੂੰ 25 ਕਰੋੜ ਕਰਮਚਾਰੀ ਕਰਨਗੇ ਹੜਤਾਲ

  ਟਰੇਡ ਯੂਨੀਅਨਾਂ ਦਾ ਐਲਾਨ- ਬੈਂਕ ਅਤੇ ਡਾਕਘਰਾਂ ’ਚ ਵੀ ਕੰਮ ਬੰਦ ਰਹੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ, ਹਾਈਵੇ ਅਤੇ ਕਈ ਸੂਬਿਆਂ ਵਿਚ ਸਰਕਾਰੀ ਆਵਾਜਾਈ ਵਰਗੀਆਂ ਅਹਿਮ ਸੇਵਾਵਾਂ ਭਲਕੇ ਯਾਨੀ 9 ਜੁਲਾਈ ਨੂੰ ਪ੍ਰਭਾਵਿਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਦੇਸ਼ ਵਿਆਪੀ …

Read More »

ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ

  ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਭਗਵੰਤ ਮਾਨ ਨੇ ਦਿਲਜੀਤ ਦੀ ਫਿਲਮ ਦੇ ਹੋ ਰਹੇ ਵਿਰੋਧ ’ਤੇ ਚਿੰਤਾ ਜਤਾਈ ਹੈ। ਸੀਐਮ ਮਾਨ ਨੇ ਕਿਹਾ ਕਿ …

Read More »

ਬਿਕਰਮ ਸਿੰਘ ਮਜੀਠੀਆ ਮਾਮਲੇ ਦੀ 29 ਜੁਲਾਈ ਨੂੰ ਮੁੜ ਹੋਵੇਗੀ ਸੁਣਵਾਈ

  ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜੇਲ੍ਹ ’ਚ ਹਨ ਮਜੀਠੀਆ ਮੋਹਾਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਮਜੀਠੀਆ ਦੇ ਵਕੀਲਾਂ ਨੇ ਗਿ੍ਰਫਤਾਰੀ ਨੂੰ …

Read More »

ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ

  ਵਿਧਾਨ ਸਭਾ ਦਾ ਇਜਲਾਸ ਵਧਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਚਿੱਠੀ ਲਿਖੀ ਹੈ। ਬਾਜਵਾ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਤਾਪ …

Read More »

ਪੰਜਾਬ ਵਿਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਹੋਈ ਸ਼ੁਰੂਆਤ

  ਪੰਜਾਬ ਦਾ ਹਰ ਵਿਅਕਤੀ 10 ਲੱਖ ਰੁਪਏ ਤੱਕ ਕਰਵਾ ਸਕੇਗਾ ਆਪਣਾ ਮੁਫਤ ਇਲਾਜ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ …

Read More »

ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ ਨਾਮਕ ਇਕ ਨਵੀਂ ਰਾਜਨੀਤਕ ਪਾਰਟੀ ਬਣਾਉਣ ਦੇ ਐਲਾਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਇਸ ਨੂੰ ਇਕ ਮੂਰਖਤਾਪੂਰਨ ਕਦਮ ਦੱਸਿਆ ਹੈ ਅਤੇ ਕਿਹਾ ਕਿ ਅਮਰੀਕਾ ਦੇ ਦੋ-ਪਾਰਟੀ ਰਾਜਨੀਤਿਕ ਪ੍ਰਣਾਲੀ ਵਿਚ ਇਕ ਤੀਜੀ ਧਿਰ ਸਿਰਫ …

Read More »

ਬਰਿੱਕਸ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ

  ਮੋਦੀ ਨੇ ਪਹਿਲਗਾਮ ਹਮਲੇ ਨੂੰ ਦੱਸਿਆ ਪੂਰੀ ਇਨਸਾਨੀਅਤ ’ਤੇ ਚੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਏ 17ਵੇਂ ਬਰਿੱਕਸ ਸੰਮੇਲਨ ਵਿਚ ਮੈਂਬਰ ਦੇਸ਼ਾਂ ਨੇ 31 ਪੇਜ ਅਤੇ 126 ਪੁਆਂਇੰਟ ਵਾਲਾ ਇਕ ਸਾਂਝਾ ਐਲਾਨ ਪੱਤਰ ਜਾਰੀ ਕੀਤਾ ਹੈ। ਇਸ ਵਿਚ ਜੰਮੂ ਕਸ਼ਮੀਰ ਦੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ …

Read More »

ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ

  ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਬਰਾਬਰੀ ਵਾਲੇ ਮੁਲਕਾਂ ਵਿਚ ਸ਼ੁਮਾਰ ਹੈ। ਕਾਂਗਰਸ ਨੇ ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਬੇਈਮਾਨੀ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਸਵਾਲ …

Read More »

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ

ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਟੱਕਰ ਏਨੀ ਭਿਆਨਕ ਸੀ ਕਿ ਬੱਸ ਵਿੱਚੋਂ …

Read More »

ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ

  ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ 10 ਜੁਲਾਈ ਨੂੰ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਉਣ ਲਈ ਵਿਸ਼ੇਸ਼ ਇਜਲਾਸ ਬੁਲਾ ਰਹੀ ਹੈ, ਪਰ ਪੰਜਾਬ ਕਾਂਗਰਸ ਨੇ ਇਸ ਨੂੰ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਦੱਸਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ …

Read More »

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਅਤੇ 11 ਜੁਲਾਈ ਨੂੰ ਹੋਵੇਗਾ

ਬੇਅਦਬੀਆਂ ਖਿਲਾਫ ਬਿੱਲ ਲਿਆ ਸਕਦੀ ਹੈ ਪੰਜਾਬ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ 10 ਅਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਸ ਇਜਲਾਸ ਦੌਰਾਨ ਧਾਰਮਿਕ ਗਰੰਥਾਂ ਦੀ ‘ਬੇਅਦਬੀ’ ਰੋਕਣ ਲਈ ਬਿੱਲ ਲਿਆਂਦਾ ਜਾ ਸਕਦਾ …

Read More »

ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਲੁਧਿਆਣਾ ’ਚ ਧੰਨਵਾਦ ਰੈਲੀ

  2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਵੀ ਕੀਤਾ ਦਾਅਵਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਅੱਜ ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਨੂੰ ਲੈ ਕੇ ਧੰਨਵਾਦ ਰੈਲੀ ਕੀਤੀ ਗਈ। ਇਸ ਮੌਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ …

Read More »