ਪੰਜਾਬ ਅਸੈਂਬਲੀ ਚੋਣਾਂ
ਸਾਰੇ ਪੰਜਾਬ ਅੰਦਰ ਵੋਟਾਂ ਦਾ ਪਵੇ ਰੌਲਾ,
ਗਿਆ ਮੈਦਾਨ ਵਿੱਚ ਹਰ ਕੋਈ ਡਟ ਹੈ ਜੀ।
ਕਈਆਂ ਨੂੰ ਪਿੰਡਾਂ ਵਿੱਚ ਵੜ੍ਹਨ ਨਹੀਂ ਲੋਕ ਦਿੰਦੇ,
ਮਿਹਣੇ ਸੁਣ-ਸੁਣ ਕਲੇਜ਼ੇ ਪੈਂਦੀ ਸੱਟ ਹੈ ਜੀ।
ਹੱਥ ਜੋੜ ਕੇ ਨੇਤਾ ਕਹਿਣ ਵੋਟ ਪਾਇਓ,
ਉਲਾਂਭੇ ਸੁਨਣ ਲਈ ਟਾਇਮ ਪਰ ਘੱਟ ਹੈ ਜੀ।
ਪਾਰਟੀ ਮਾਂ ਜਾਈ ਕਈਆਂ ਤਿਆਗ ਦਿੱਤੀ,
ਜਿਨਾਂ-ਜਿਨਾਂ ਦਾ ਟਿੱਕਟ ਗਿਆ ਕੱਟ ਹੈ ਜੀ।
ਕੰਮਾਂ ਦੀ ਥਾਂ ‘ਤੇ ਲੀਡਰ ਨੇ ਗਿਣੀ ਜਾਂਦੇ,
ਕਿੰਨਾਂ ਬ੍ਰਾਹਮਣ ਤੇ ਹਲਕੇ ‘ਚੋ ਕਿੰਨਾਂ ਜੱਟ ਹੈ ਜੀ।
ਰਲਕੇ ਕਿਸੇ ਦੇ ਨਾਲ ਨਾ ਕੋਈ ਤੁਰਿਆ,
”ਮੈਂ ਨਾ ਮਾਨੂੰ” ਦੀ ਲਾਈ ਹੋਈ ਰੱਟ ਹੈ ਜੀ।
ਵਕਤ ਬੀਤੇ ਤੋਂ ਕਹਿਣਾ ਪਊ ਸਾਰਿਆਂ ਨੂੰ,
ਲੜ ਕੇ ਅੱਡੋ-ਅੱਡ ਕਿਹੜੀ ਖੱਟੀ ਲਈ ਖੱਟ ਹੈ ਜੀ।
‘ਗਿੱਲ ਬਲਵਿੰਦਰਾ’ ਮਾਰਚ ਹੁਣ 10 ਦੱਸੂ,
ਆਪਣਿਆਂ ਨੇ ਆਪਣਿਆਂ ਦੀ ਕਬਰ ਦਿੱਤੀ ਪੱਟ ਹੈ ਜੀ।
ਗਿੱਲ ਬਲਵਿੰਦਰ
CANADA +1.416.558.5530 ([email protected] )
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …