Breaking News
Home / Special Story / ਕਿਸਾਨ ਅੰਦੋਲਨ ਦੌਰਾਨ ਹੋਏ ਸਾਰੇ ਪਰਚੇ ਚੰਨੀ ਨੇ ਕੀਤੇ ਰੱਦ

ਕਿਸਾਨ ਅੰਦੋਲਨ ਦੌਰਾਨ ਹੋਏ ਸਾਰੇ ਪਰਚੇ ਚੰਨੀ ਨੇ ਕੀਤੇ ਰੱਦ

32 ਕਿਸਾਨਜਥੇਬੰਦੀਆਂ ਦੇ ਆਗੂਆਂ ਨੇ ਚੰਡੀਗੜ੍ਹ ‘ਚ ਮੁੱਖ ਮੰਤਰੀਨਾਲਕੀਤੀਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀਚਰਨਜੀਤ ਸਿੰਘ ਚੰਨੀ ਵੱਲੋਂ 32 ਕਿਸਾਨਜਥੇਬੰਦੀਆਂ ਦੇ ਵਫ਼ਦਨਾਲ ਬੁੱਧਵਾਰ ਨੂੰ ਪੰਜਾਬ ਕਾਂਗਰਸਭਵਨਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਪੰਜਾਬਸਰਕਾਰ ਨੇ ਮੰਨਲਿਆ। ਜਿਸ ਤਰ੍ਹਾਂ ਕਿ ਕਿਸਾਨਅੰਦੋਲਨ ਦੌਰਾਨ ਜਿੰਨੇ ਵੀਕਿਸਾਨਾਂ ‘ਤੇ ਪਰਚੇ ਦਰਜਕੀਤੇ ਗਏ ਸਨ ਉਨ੍ਹਾਂ ਨੂੰ ਪੰਜਾਬਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾਚੰਨੀ ਨੇ ਕਿਹਾ ਕਿ ਕਿਸਾਨਜਥੇਬੰਦੀਆਂ ਕੋਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਲਿਸਟ ਮੰਗੀ ਗਈ ਹੈ ਤਾਂ ਜੋ ਸ਼ਹੀਦਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿੱਤੀ ਜਾ ਸਕੇ। ਇਸ ਤੋਂ ਇਲਾਵਾਜਿੰਨੇ ਵੀਪਰਾਲੀਸਾੜਨ ਦੇ ਮਾਮਲੇ ਦਰਜਕੀਤੇ ਗਏ ਸਨ ਉਨ੍ਹਾਂ ਸਾਰੇ ਮਾਮਲਿਆਂ ਵੀ ਨੂੰ ਰੱਦ ਕਰਨਦਾਐਲਾਨਕੀਤਾ। ਗੁਲਾਬੀ ਸੁੰਡੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵੀਪੰਜਾਬਸਰਕਾਰ ਵੱਲੋਂ ਵਧਾਇਆ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀਚਰਨਜੀਤ ਸਿੰਘ ਨੇ ਐਲਾਨਕੀਤਾ ਕਿ ਪੰਜਾਬਵਿਚਸਾਰੀਆਂ ਸਰਕਾਰੀ ਨੌਕਰੀਆਂ ‘ਤੇ ਸਿਰਫ਼ਪੰਜਾਬੀਆਂ ਨੂੰ ਹੀ ਨਿਯੁਕਤ ਕੀਤਾਜਾਵੇਗਾ। ਇਸ ਮੀਟਿੰਗ ਵਿਚ ਮੁੱਖ ਮੰਤਰੀਚੰਨੀ ਦੇ ਨਾਲਖੇਤੀਬਾੜੀਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਤ੍ਰਿਪਤਰਜਿੰਦਰ ਸਿੰਘ ਬਾਜਵਾ, ਰਾਜ ਕੁਮਾਰ ਵੇਰਕਾ, ਪਰਗਟ ਸਿੰਘ ਅਤੇ ਸੰਸਦਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ।ਧਿਆਨਰਹੇ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਕਿਓਰਿਟੀ ਗਾਰਡਾਂ ਵੱਲੋਂ ਕਿਸਾਨਾਂ ਨੂੰ ਧੱਕੇ ਮਾਰੇ ਗਏ, ਜਿਸ ਦੇ ਰੋਸਵਜੋਂ ਕਿਸਾਨਾਂ ਵਲੋਂ ਉਥੇ ਹੀ ਧਰਨਾਲਗਾ ਦਿੱਤਾ ਗਿਆ ਅਤੇ ਫਿਰਕਿਸਾਨਾਂ ਨੂੰ ਮਨਾਉਣ ਲਈ ਖੁਦ ਮੁੱਖ ਮੰਤਰੀ ਨੂੰ ਆਉਣਾ ਪਿਆ।
ਇਸੇ ਦੌਰਾਨ ਕਿਸਾਨਘੋਲ ਦੌਰਾਨ ਸ਼ਹੀਦ ਹੋਏ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਕ ਜੀਆਂ ਨੂੰ ਨੌਕਰੀ ਦੇਣਦਾਫ਼ੈਸਲਾਵੀਕੀਤਾ ਗਿਆ ਹੈ। ਪੰਜਾਬ ਦੇ ਕਰੀਬ 650 ਕਿਸਾਨ ਤੇ ਮਜ਼ਦੂਰਕਿਸਾਨਘੋਲ ਦੌਰਾਨ ਸ਼ਹੀਦ ਹੋਏ ਹਨਜਦਕਿ ਪੰਜਾਬ ਸਰਕਾਰਤਰਫ਼ੋਂ ਕਰੀਬ 200 ਕੇਸਾਂ ਵਿੱਚ ਹੀ ਸਰਕਾਰੀ ਨੌਕਰੀ ਦਿੱਤੀ ਗਈ ਹੈ।
ਤਰਜੀਹੀਕੋਟੇ ਲਈਨਵਾਂ ਕਾਨੂੰਨਬਣੇਗਾ: ਮੁੱਖ ਮੰਤਰੀ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਨੂੰ ਤਰਜੀਹੀ ਤੌਰ ‘ਤੇ ਭਰਤੀਕਰਨਲਈਨਵਾਂ ਕਾਨੂੰਨਲਿਆਂਦਾ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਇਸ ਦਾ ਮੰਤਵ ਹੈ ਕਿ ਪੰਜਾਬ ਦੇ ਨੌਜਵਾਨ ਭਰਤੀ ਹੋ ਸਕਣ।
ਕਿਸਾਨਾਂ ਨਾਲਡਟ ਕੇ ਖੜ੍ਹੀ ਹੈ ਸਰਕਾਰ : ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਸਾਨਧਿਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰਕਿਸਾਨਘੋਲ ਵਿੱਚ ਪੂਰੀਤਰ੍ਹਾਂ ਕਿਸਾਨਾਂ ਨਾਲਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਇੱਥੋਂ ਤੱਕ ਵਿਸ਼ਵਾਸਦਿਵਾਇਆ ਗਿਆ ਹੈ ਕਿ ਜੇ ਕਿਸਾਨ ਆਗੂ ਚਾਹੁਣ ਤਾਂ ਉਹ ਸਾਰੇ ਅਸਤੀਫ਼ਾ ਦੇ ਕੇ ਵੀਕਿਸਾਨਘੋਲ ਵਿੱਚ ਨਾਲਜਾਣਲਈਤਿਆਰਹਨ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਤਿਆਰਕੀਤਾਮਤਾਵੀਉਨ੍ਹਾਂ ਵਿਧਾਨਸਭਾ ਵਿੱਚ ਪਾਸਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਕੇਂਦਰੀਖੇਤੀਕਾਨੂੰਨਲਾਗੂਨਹੀਂ ਹੋਣਗੇ।
ਕਿਸਾਨ ਜਥੇਬੰਦੀਆਂ ਮੀਟਿੰਗ ਤੋਂ ਸੰਤੁਸ਼ਟ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਜਥੇਬੰਦੀਆਂ ਦੀਆਂ ਮੰਗਾਂ ਪ੍ਰਤੀਭਰੇ ਹੁੰਗਾਰੇ ਤੋਂ ਬਾਅਦਕਿਸਾਨ ਆਗੂਆਂ ਨੇ ਸੰਤੁਸ਼ਟੀ ਪ੍ਰਗਟਾਈ ਹੈ। ਮੁੱਖ ਮੰਤਰੀ, ਮੰਤਰੀਆਂ ਅਤੇ ਕਾਂਗਰਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲਦੀਅਗਵਾਈਹੇਠ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੀਕਿਸਾਨੀਨਾਲ ਸਬੰਧਤ ਲੰਮੇ ਸਮੇਂ ਤੋਂ ਲਟਕੀਆਂ ਦੀਆਂ ਮੰਗਾਂ ਜਿਵੇਂ ਕਿ ਕਿਸਾਨੀਦੀ ਸਮੁੱਚੀ ਕਰਜ਼ਾ ਮੁਆਫ਼ੀ ਪ੍ਰਤੀਭਾਵੇਂ ਸਰਕਾਰ ਨੇ ਅਜੇ ਕੋਈ ਵੱਡਾ ਹੁੰਗਾਰਾ ਨਹੀਂ ਭਰਿਆ, ਪਰਚਲੰਤਮਸਲਿਆਂ ਦੇ ਤੁਰੰਤ ਨਿਪਟਾਰੇ ਦੇ ਭਰੋਸਾਦਿਵਾਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਲਈਪੈਨਸ਼ਨਯੋਜਨਾਚਲਾਏ ਜਾਣਦੀ ਮੰਗ ਸਬੰਧੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਸਲਾਹ ਮੁਤਾਬਕ ਸਰਕਾਰ ਵੱਲੋਂ ਪੈਨਸ਼ਨਨੀਤੀਤਿਆਰਕੀਤੀਜਾਵੇਗੀ।
ਕਿਸਾਨ ਪੰਜ ਸਾਲਵੀਚਲਾਸਕਦੇ ਨੇ ਸੰਘਰਸ਼: ਟਿਕੈਤ
ਕਿਸਾਨਾਂ ਨੂੰ 22 ਨਵੰਬਰਦੀਲਖਨਊ ਮਹਾਪੰਚਾਇਤ ਵਿੱਚ ਪੁੱਜਣ ਦਾ ਸੱਦਾ
ਲਾਲੜੂ/ਬਿਊਰੋ ਨਿਊਜ਼ :ਲਾਲੜੂਨੇੜੇ ਦੱਪਰ ਟੌਲ ਪਲਾਜ਼ਾ’ਤੇ ਸੰਯੁਕਤ ਕਿਸਾਨਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀਕਿਸਾਨਯੂਨੀਅਨ ਦੇ ਕੌਮੀ ਜਨਰਲ ਸਕੱਤਰ ਰਾਕੇਸ਼ਟਿਕੈਤਅਤੇ ਭਾਰਤੀਕਿਸਾਨਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ 22 ਨਵੰਬਰ ਨੂੰ ਲਖਨਊਕਿਸਾਨਮਹਾਂ ਪੰਚਾਇਤ ਵਿੱਚ ਪੁੱਜਣ ਦਾ ਸੱਦਾ ਦਿੱਤਾ ਤਾਂ ਜੋ ਲਖੀਮਪੁਰ ਖੀਰੀ ਦੇ ਸ਼ਹੀਦਕਿਸਾਨਾਂ ਦੇ ਪਰਿਵਾਰਾ ਨੂੰ ਇਨਸਾਫਦਿਵਾਇਆ ਜਾ ਸਕੇ।
ਇਸ ਮੌਕੇ ਟਿਕੈਤ ਨੇ ਕਿਹਾ ਕਿ 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਇਕ ਸਾਲਪੂਰਾਹੋਣ’ਤੇ ਕਿਸਾਨ, ਮਜ਼ਦੂਰਅਤੇ ਨੌਜਵਾਨ ਟਰੈਕਟਰ, ਟਰਾਲੀਆਂ ਲੈ ਕੇ ਦਿੱਲੀ ਮੋਰਚੇ ਵਿੱਚ ਪੁੱਜਣ ਤਾਂ ਜੋ ਕੇਂਦਰਦੀਮੋਦੀਸਰਕਾਰ ਵੱਲੋਂ ਪਾਸਕੀਤੇ ਤਿੰਨ ਕਿਸਾਨਵਿਰੋਧੀ ਬਿੱਲਾਂ ਨੂੰ ਰੱਦ ਕਰਾਉਣਲਈ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 29 ਨਵੰਬਰ ਨੂੰ ਚੱਲਣ ਵਾਲੇ ਸੰਸਦੀ ਸੈਸ਼ਨ ਦੌਰਾਨ ਵੱਖ-ਵੱਖ ਹੱਦਾਂ ਤੋਂ ਰੋਜ਼ਾਨਾ 500-500 ਕਿਸਾਨਾਂ ਦੇ ਜਥੇ ਸੰਸਦ ਭਵਨ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਇਕ ਸਾਲ ਦੇ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਇਸ ਗੱਲ ਦਾਤਜਰਬਾ ਦੇ ਦਿੱਤਾ ਹੈ ਕਿ ਜੇਕਰਦੇਸ਼ ਵਿੱਚ ਸਰਕਾਰ ਪੰਜ ਸਾਲਚਲਦੀ ਹੈ ਤਾਂ ਅੰਦੋਲਨ ਵੀ ਪੰਜ ਸਾਲ ਤੱਕ ਚੱਲ ਸਕਦਾ ਹੈ।
ਕਿਸਾਨ ਜਥੇਬੰਦੀਆਂ ਨੇ ਚੜੂਨੀ ਦੇ ਮਿਸ਼ਨ ਪੰਜਾਬ ਨਾਲੋਂ ਨਾਤਾਤੋੜਿਆ
ਚੰਡੀਗੜ੍ਹ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ‘ਪੰਜਾਬ ਮਿਸ਼ਨ’ ਤੋਂ ਦੂਰੀਬਣਾਲਈ ਹੈ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਮੁੱਚੀ ਕਿਸਾਨੀ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਕਾਨੂੰਨਾਂ ਖਿਲਾਫ਼ਲੜਾਈਲੜਰਹੀ ਹੈ। ਇਸ ਹਾਲਤ ਵਿੱਚ ਕਿਸਾਨ ਜਥੇਬੰਦੀਆਂ ਸਿਆਸੀ ਧਿਰਾਂ ਨੂੰ ਰਾਜਨੀਤਕ ਗਤੀਵਿਧੀਆਂ ਕਰਨ ਤੋਂ ਵਰਜਰਹੀਆਂ ਹਨ ਤਾਂ ਜੋ ਕਿਸਾਨੀ ਅੰਦੋਲਨ ਪ੍ਰਭਾਵਿਤਨਾਹੋਵੇ।ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਦਾਐਲਾਨਹੋਣ ਤੋਂ ਬਾਅਦ ਹੀ ਚੋਣਸਰਗਰਮੀਆਂ ਵਿੱਢੀਆਂ ਜਾਣ ਕਿਉਂਕਿ ਪਿੰਡਾਂ ਵਿੱਚ ਲੋਕ ਸਿਆਸੀ ਆਗੂਆਂ ਦੀ ਮੁਖਾਲਫ਼ਤ ਕਰਰਹੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਜੇਕਰ ਕੋਈ ਕਿਸਾਨ ਆਗੂ ਵੀ ਸਿਆਸੀ ਗਤੀਵਿਧੀਆਂ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਨਾਲਵੀਹੋਰਨਾਂ ਸਿਆਸੀ ਧਿਰਾਂ ਵਾਲਾ ਹੀ ਸਲੂਕਕੀਤਾਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੇ ‘ਪੰਜਾਬ ਮਿਸ਼ਨ’ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਕੋਈ ਸਬੰਧ ਨਹੀਂ ਹੈ।

 

 

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …