15.9 C
Toronto
Friday, June 19, 2026
spot_img
Homeਕੈਨੇਡਾ25ਵੀਂ 'ਰੇਸ ਅਗੇਨਸਟ ਰੇਸਿਜ਼ਮ' ਵਿੱਚ ਟੀ.ਪੀ.ਏ.ਆਰ. ਕਲੱਬ ਦੇ 100 ਮੈਂਬਰਾਂ ਨੇ ਪੂਰੇ...

25ਵੀਂ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਟੀ.ਪੀ.ਏ.ਆਰ. ਕਲੱਬ ਦੇ 100 ਮੈਂਬਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ

ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਕਲੱਬ ਦਾ ਵੱਡਾ ਗਰੁੱਪ 700 ਦੇ ਕਰੀਬ ਦੌੜਾਕਾਂ ‘ਚ ਵੱਖਰੀ ਦਿੱਖ ਪੇਸ਼ ਕਰ ਰਿਹਾ ਸੀ
ਮੈਂਬਰਾਂ ਨੂੰ ਸ਼ੁਭ-ਇੱਛਾਵਾਂ ਦੇਣ ਲਈ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ-ਚੇਅਰ ਤੇ ਵਾਰਡ 9-10 ਦੇ ਰੀਜਨਲ ਕੌਂਸਲ ਉਮੀਦਵਾਰ ਸਤਪਾਲ ਜੌਹਲ ਉਚੇਚੇ ਤੌਰ ‘ਤੇ ਪਹੁੰਚੇ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 13 ਜੂਨ ਨੂੰ 1275 ਮਿਸੀਸਾਗਾ ਵੈਲੀ ਬੁਲੇਵਾਰਡ ਪਾਰਕ ਤੋਂ ਆਰੰਭ ਹੋਈ ਪੀਲ ਪੁਲਿਸ ਵੱਲੋਂ ਕਰਵਾਈ ਗਈ ‘ਰੇਸ ਅਗੇਨਸਟ ਰੇਸਿਜ਼ਮ-2026’ ਵਿੱਚ ਲੱਗਭੱਗ 700 ਦੌੜਾਕਾਂ ਤੇ ਵਾੱਕਰਾਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਬਰੈਂਪਟਨ ਵਿੱਚ ਸਰਗਰਮ ਟੀ.ਪੀ.ਏ.ਆਰ. ਕਲੱਬ ਦਾ 92 ਮੈਂਬਰਾਂ ਦਾ ਵੱਡਾ ਗਰੁੱਪ ਸੰਗਤਰੇ ਰੰਗ ਦੀਆਂ ਆਪਣੀਆਂ ਟੀ-ਸ਼ਰਟਾਂ ਦੇ ਨਾਲ ਇਸ ਵਿੱਚ ਸ਼ਾਮਲ ਹੋਇਆ।
ਦਰਅਸਲ, ਕਲੱਬ ਦੀਆਂ ਟੀ-ਸ਼ਰਟਾਂ ਦਾ ਇਹ ਰੰਗ ਹੁਣ ਇਸ ਕਲੱਬ ਦੀ ਡੂੰਘੀ ‘ਪਛਾਣ’ ਬਣ ਗਿਆ ਹੈ। ਦੌੜਾਂ ਦੇ ਵੱਖ-ਵੱਖ ਈਵੈਂਟਾਂ ਦੌਰਾਨ ਉਨ÷ ਾਂ ਦੇ ਪ੍ਰਬੰਧਕਾਂ ਵੱਲੋਂ ਰਜਿਸਟ੍ਰੇਸ਼ਨ ਸਮੇਂ ਬੇਸ਼ਕ ਵੱਖੋ-ਵੱਖਰੇ ਰੰਗਾਂ ਅਤੇ ਡੀਜ਼ਾਈਨਾਂ ਦੀਆਂ ਟੀ-ਸ਼ਰਟਾਂ ਦੌੜਾਕਾਂ ਨੂੰ ਦਿੱਤੀਆਂ ਜਾਂਦੀਆਂ ਹਨ, ਪਰ ਟੀ.ਪੀ.ਏ.ਆਰ. ਕਲੱਬ ਦੇ ਪ੍ਰਬੰਧਕਾਂ ਵੱਲੋਂ ਇਨ÷ ਾਂ ਈਵੈਂਟਾਂ ਵਿੱਚ ਆਪਣੇ ਮੈਂਬਰਾਂ ਨੂੰ ਕਲੱਬ ਦੀਆਂ ਏਹੀ ਟੀ-ਸ਼ਰਟਾਂ ਪਾ ਕੇ ਆਉਣ ਦੀ ਹਦਾਇਤ ਕੀਤੀ ਜਾਂਦੀ ਹੈ।
20 ਡਿਗਰੀ ਸੈਲਸੀਅਸ ਦੇ ਆਸ-ਪਾਸ ਤਾਪਮਾਨ ਵਾਲੀ ਨਿੱਘੀ ਧੁੱਪ ਤੇ ਮੱਠੀ-ਮੱਠੀ ਚੱਲ ਰਹੀ ਠੰਢੀ ਹਵਾ ਦੇ ਖ਼ੂਬਸੂਰਤ ਮਿਸ਼ਰਣ ਨਾਲ ਇਸ ਦਿਨ ਮੌਸਮ ਬੜਾ ਸੁਹਾਵਣਾ ਸੀ। ਕਲੱਬ ਦੇ 5 ਤੋਂ 75 ਸਾਲ ਦੇ ਮੈਂਬਰਾਂ ਦੇ ਹਰੇਕ ਵਰਗ ਨੇ ਇਸ ਵਿੱਚ ਭਰਪੂਰ ਹਾਜ਼ਰੀ ਲੁਆਈ। ਮੈਂਬਰਾਂ ਨੂੰ ਸ਼ੁਭ-ਇੱਛਾਵਾਂ ਦੇਣ ਲਈ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ-ਚੇਅਰ ਸਤਪਾਲ ਸਿੰਘ ਜੌਹਲ ਜੋ ਇਸ ਵਾਰ ਬਰੈਂਪਟਨ ਸਿਟੀ ਕੌਂਸਲ ਦੀ ਚੋਣ ਵਿੱਚ ਵਾਰਡ ਨੰਬਰ 9-10 ਤੋਂ ਰੀਜਨਲ ਕੌਂਸਲਰ ਲਈ ਉਮੀਦਵਾਰ ਹਨ, ਇਹ ਦੌੜ ਆਰੰਭ ਹੋਣ ਤੋਂ ਪਹਿਲਾਂ ਉਚੇਚੇ ਤੌਰ ‘ਤੇ ਪਹੁੰਚੇ ਅਤੇ ਕਲੱਬ ਮੈਂਬਰਾਂ ਦੇ ਨਾਲ ਕਲੱਬ ਦੇ ਸਰਗਰਮ ਮੈਂਬਰ ਸਿਮਰਤ ਭੁੱਲਰ ਵੱਲੋਂ ਆਪਣੇ ਨਾਲ ਲਿਆਂਦੀ ਗਈ ਵੱਡੀ ਥਰਮਸ ਵਿੱਚੋਂ ਚਾਹ ਦਾ ਕੱਪ ਸਾਂਝਾ ਕੀਤਾ।
5 ਕਿਲੋਮੀਟਰ ਦੌੜ ਤੇ ਵਾੱਕ ਦੇ ਇਸ ਈਵੈਂਟ ਦੇ ਆਰੰਭ ਹੋਣ ਦਾ ਨਿਰਧਾਰਿਤ ਸਮਾਂ ਭਾਵੇਂ ਸਵੇਰੇ 9.00 ਵਜੇ ਦਾ ਸੀ ਪਰ ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਇਸ ਮੌਕੇ ਪਹੁੰਚੇ ਪੀਲ ਪੁਲਿਸ ਮੁਖੀ ਨਿਸ਼ਾਨ ਦੁਰਿਅੱਪਾ, ਡਿਪਟੀ ਪੁਲਿਸ ਚੀਫ਼ ਮਾਰਕ ਐਂਡਰਿਊ, ਮਿਸੀਸਾਗਾ ਦੇ ਡਿਪਟੀ ਮੇਅਰ ਮਟ ਮਾਹੋਨੇ ਤੇ ਹੋਰ ਵਿਸ਼ੇਸ਼ ਮਹਿਮਾਨਾਂ ਨੂੰ ਬੋਲਣ ਲਈ ਖੁੱਲ÷ ਾ ਸਮਾਂ ਦੇਣ ਨਾਲ ਅਤੇ ਵੱਖ-ਵੱਖ ਚੈਰਿਟੀਆਂ ਨੂੰ ਦਾਨ ਵਜੋਂ ਦਿੱਤੇ ਜਾਣ ਵਾਲੇ 25,000 ਡਾਲਰ ਦਾ ਚੈੱਕ ਭੇਟ ਕਰਨ ਦੀ ਰਸਮ ਵਿੱਚ ਬੇਲੋੜੀ ਦੇਰੀ ਹੋਣ ਨਾਲ ਇਹ ਈਵੈਂਟ 10 ਵਜੇ ਤੋਂ ਬਾਅਦ ਹੀ ਸ਼ੁਰੂ ਕੀਤਾ ਜਾ ਸਕਿਆ। ‘ਸਟਾਰਟ ਪੋਆਇੰਟ’ ਉੱਪਰ ਸੱਭ ਤੋਂ ਪਹਿਲਾਂ ਤੇਜ਼ ਦੌੜਨ ਵਾਲੇ ਦੌੜਾਕ, ਉਨ÷ ਾਂ ਪਿੱਛੇ ਪੈਦਲ ਚੱਲਣ ਵਾਲੇ ਵਾੱਕਰ ਅਤੇ ਸੱਭ ਤੋਂ ਪਿੱਛੇ ਛੋਟੇ ਬੱਚਿਆਂ ਦੇ ਮਾਪੇ ਉਨ÷ ਾਂ ਦੇ ਸਟਰੌਲਰਾਂ ਦੇ ਨਾਲ ਖੜੇ÷ ਸਨ।
10.06 ਮਿੰਟ ‘ਤੇ ਪੁਲਿਸ ਦੇ ‘ਹੂਟਰ’ ਦੀ ਆਵਾਜ਼ ਨਾਲ ਦੌੜ ਦਾ ਇਹ ਈਵੈਂਟ ਆਰੰਭ ਹੋਇਆ। ਮੁਕਾਬਲੇ ਵਿਚ ਦੌੜਨ ਵਾਲਿਆਂ ਦੇ ਕਦਮ ਤੇਜ਼ੀ ਨਾਲ ਅੱਗੇ ਵਧੇ ਅਤੇ ਉਨ÷ ਾਂ ਦੇ ਮਗਰ ਪੈਦਲ ਚੱਲਣ ਵਾਲੇ ਵੀ ਚੱਲ ਪਏ। ਦੌੜ ਤੇ ਵਾੱਕ ਦਾ ਸਾਰਾ ਰਸਤਾ ਕਚੂਰ ਹਰਿਆਵਲ ਨਾਲ ਭਰਪੂਰ ਸੀ। ਅੱਧਾ ਕੁ ਰਸਤਾ ਤਾਂ ਕਰੀਕ ਦੇ ਕਿਨਾਰੇ-ਕਿਨਾਰੇ ਬਣੀ ਟਰੇਲ ‘ਤੇ ਹੀ ਸੀ ਜਿੱਥੇ ਕਰੀਕ ਦਾ ਪਾਣੀ ਵੱਡੇ-ਛੋਟੇ ਪੱਥਰਾਂ ਨਾਲ ਅਠਖੇਲੀਆਂ ਕਰਦਾ ਆਪਣਾ ਮਧੁਰ ਸੰਗੀਤ ਪੈਦਾ ਕਰਦਾ ਹੋਇਆ ਦੌੜਾਕਾਂ ਤੇ ਵਾੱਕਰਾਂ ਦਾ ਮਨ ਦੀ ਖ਼ੁਸ਼ੀ ਵਿਚ ਵਾਧਾ ਕਰ ਰਿਹਾ ਸੀ। ਬਾਕੀ ਅੱਧੇ ਰਸਤੇ ਵਿੱਚ ਵੀ ਦੋ-ਤਿੰਨ ਸੜਕਾਂ ਕਿਨਾਰੇ ਵਾੱਕ-ਵੇਅ ‘ਤੇ ਚੱਲਦਿਆਂ ਰੁੱਖਾਂ ਦੀ ਠੰਢੀ-ਠੰਢੀ ਛਾਂ ਗਰਮੀ ਨੂੰ ਨੇੜੇ ਆਉਣ ਤੋਂ ਰੋਕਣ ਵਿੱਚ ਆਪਣੀ ਪੂਰਾ ਯੋਗਦਾਨ ਪਾ ਰਹੀ ਸੀ।
ਗੱਲ ਕੀ, ਦੌੜ ਦੇ ਸਾਰੇ ਰੂਟ ਦੌਰਾਨ ਇਸ ਅਤੀ ਸੁਹਾਵਣੇ ਤੇ ਖ਼ੁਸ਼ਗੁਆਰ ਮੌਸਮ ਵਿੱਚ ਦੌੜਾਕਾਂ ਨੂੰ ਗਰਮੀ ਦਾ ਬਿਲਕੁਲ ਅਹਿਸਾਸ ਨਹੀਂ ਹੋਇਆ।
65 ਸਾਲ ਤੋਂ ਉੱਪਰਲੇ ਸੀਨੀਅਰ ਵਰਗ ਵਿੱਚ ਅੰਤਰਰਾਸ਼ਟਰੀ ‘ਸੈਵਨ-ਸਟਾਰ ਮੈਰਾਥਨ ਰੱਨਰ’ ਸੂਰਤ ਸਿੰਘ ਚਾਹਲ ਇਹ 5 ਕਿਲੋਮੀਟਰ ਦੌੜ 20 ਮਿੰਟਾਂ ਵਿੱਚ ਪੂਰੀ ਕਰਕੇ ਆਪਣੇ ਇਸ ਵਰਗ ਵਿੱਚ ਪਹਿਲੇ ਨੰਬਰ ‘ਤੇ ਆਇਆ, ਜਦਕਿ 19 ਸਾਲ ਤੋਂ ਹੇਠਲੇ ਜੂਨੀਅਰ ਵਰਗ ਵਿਚ ਨੌਜੁਆਨ ਰਣਜੀਤ ਸਿੰਘ ਕੰਗ ਏਨੇ ਹੀ ਸਮੇਂ 20 ਮਿੰਟ ‘ਚ ਦੌੜ ਕੇ ਇਸ ਦੌੜ ਵਿੱਚ ਦੂਸਰੇ ਨੰਬਰ ‘ਤੇ ਰਿਹਾ। ਇਨ÷ ਾਂ ਦੋਹਾਂ ਵਰਗਾਂ ਵਿੱਚ ਹੀ ਪਹਿਲੀਆਂ ਦੋ ਅਹਿਮ ਪੁਜ਼ੀਸ਼ਨਾਂ ਹਾਸਲ ਕਰਨੀਆਂ ਕਲੱਬ ਲਈ ਬੜੇ ਮਾਣ ਵਾਲੀ ਗੱਲ ਹੈ। ਕਲੱਬ ਦੇ ਮੈਂਬਰਾਂ ਸੋਢੀ ਕੰਗ, ਨਿਰਮਲ ਗਿੱਲ, ਕਰਮਜੀਤ ਗਿੱਲ ਤੇ ਕਈ ਹੋਰਨਾਂ ਨੇ ਇਹ ਦੌੜ 22 ਤੋਂ 25 ਮਿੰਟਾਂ ਵਿੱਚ ਸੰਪੰਨ ਕੀਤੀ ਤੇ ਕਈ ਹੋਰਨਾਂ ਨੇ ਇਸ ਤੋਂ ਵਧੇਰੇ ਸਮਾਂ ਵੀ ਲਿਆ, ਜਦਕਿ ਕਲੱਬ ਦਾ ਸੱਭ ਤੋਂ ਜੂਨੀਅਰ ਮੈਂਬਰ 5-ਸਾਲਾ ਰੌਨਿਧ ਝੰਡ ਇਹ 5 ਕਿਲੋਮੀਟਰ ਦੌੜ ਆਪਣੇ ਦਾਦਾ ਡਾ. ਸੁਖਦੇਵ ਸਿੰਘ ਝੰਡ ਅਤੇ ਮੰਮੀ ਮਨਪ੍ਰੀਤ ਝੰਡ ਨਾਲ 53 ਮਿੰਟਾਂ ਵਿੱਚ ਪੂਰੀ ਕਰਨ ਵਿੱਚ 100 ਫ਼ੀਸਦੀ ਸਫ਼ਲ ਰਿਹਾ।
ਈਵੈਂਟ ਦੇ ਅਖ਼ੀਰ ‘ਤੇ ਪ੍ਰਬੰਧਕਾਂ ਵੱਲੋਂ ਸਮੂਹ ਦੌੜਾਕਾਂ ਤੇ ਵਾੱਕਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਅਗਲੇ ਸਾਲ ਫਿਰ ਏਸੇ ਤਰ÷ ਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਆਸ ਪ੍ਰਗਟਾਈ ਗਈ। ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਸਮੂਹ ਕਲੱਬ ਮੈਂਬਰਾਂ ਦਾ ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ ਅਤੇ ਇਸਦੇ ਨਾਲ ਹੀ ਉਨ÷ ਾਂ ਨੂੰ ਆਉਣ ਵਾਲੇ ਹੋਰ ਦੌੜ ਈਵੈਂਟਾਂ ਵਿੱਚ ਵੀ ਇੰਜ ਹੀ ਸ਼ਮੂਲੀਅਤ ਕਰਨ ਲਈ ਕਿਹਾ ਗਿਆ।
ਦੌੜ ਤੇ ਵਾੱਕ ਦਾ ਇਹ ਈਵੈਂਟ ਸਾਰੇ ਮੈਂਬਰਾਂ ਲਈ ਬੜਾ ਮਨੋਰੰਜਕ ਸੀ। ਪੀਲ ਪੁਲਿਸ ਚੀਫ਼ ਨਿਸ਼ਾਨ ਦੁਰਿਅੱਪਾ ਦੇ ਦੱਸਣ ਅਨੁਸਾਰ ਇਸ ਵਿੱਚ ਪੀਲ ਰੀਜਨ ਦੀਆਂ 35 ਵੱਖ-ਵੱਖ ਕਮਿਊਨਿਟੀਆਂ ਨੇ ਭਾਗ ਲਿਆ। ਕਈ ਸੰਸਥਾਵਾਂ ਵੱਲੋਂ ਆਪੋ ਆਪਣੇ ਸਟਾਲ ਲਗਾਏ ਗਏ ਸਨ ਜਿਨ÷ ਾਂ ਵਿੱਚ ਉਨ÷ ਾਂ ਵੱਲੋਂ ਲੋਕਾਂ ਵੱਖ-ਵੱਖ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕੀਤੀ ਜਾ ਰਹੀ ਸੀ।
ਖਾਣ-ਪੀਣ ਦੇ ਕਈ ਸਟਾਲ ਲੱਗੇ ਹੋਏ ਸਨ ਜਿੱਥੇ ਫ਼ਲ-ਫ਼ਰੂਟ, ਬਰਗਰ, ਹੌਟ-ਡੌਗ, ਚਾਵਲ, ਚਿੱਪਸ, ਪੋਟੈਟੋ ਰੋਲਜ਼, ਕੋਲਡ ਡਰਿੰਕਸ ਤੇ ਖਾਣ-ਪੀਣ ਦੇ ਕਈ ਹੋਰ ਪਦਾਰਥਾਂ ਦਾ ‘ਲੰਗਰ’ ਚੱਲ ਰਿਹਾ ਸੀ ਜੋ ਇੱਕ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਕੀਤੇ ਗਏ ਖੇਡ-ਮੇਲੇ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ। ਪੀਲ ਰੀਜਨਲ ਪੋਲੀਸ ਇਹ ’25ਵਾਂ ਰੇਸ ਅਗੇਨਸਟ ਰੇਸਿਜ਼ਮ’ ਈਵੈਂਟ ਏਨੇ ਸੁਚੱਜੇ ਢੰਗ ਨਾਲ ਆਯੋਜਿਤ ਕਰਨ ‘ਤੇ ਵਧਾਈ ਦੀ ਹੱਕਦਾਰ ਹੈ।

 

 

RELATED ARTICLES
POPULAR POSTS