Breaking News
Home / ਸੰਪਾਦਕੀ / ਪੰਜਾਬ ‘ਚ ਨਸ਼ਾਤਸਕਰੀ ਸਬੰਧੀ ਜਾਂਚ ਟੀਮ ਦੀ ਆਈ ਰਿਪੋਰਟ ਦਾ ਸਵਾਲ

ਪੰਜਾਬ ‘ਚ ਨਸ਼ਾਤਸਕਰੀ ਸਬੰਧੀ ਜਾਂਚ ਟੀਮ ਦੀ ਆਈ ਰਿਪੋਰਟ ਦਾ ਸਵਾਲ

ਪੰਜਾਬ ‘ਚ ਨਸ਼ਿਆਂ ਦੀਤਸਕਰੀ ਦੇ ਮਾਮਲੇ ‘ਤੇ ਪਿਛਲੇ ਸਾਲਾਂ ਦੌਰਾਨ ਪੰਜਾਬਅਤੇ ਹਰਿਆਣਾਹਾਈਕੋਰਟ ਦੇ ਆਦੇਸ਼ਾਂ ‘ਤੇ ਬਣੀਵਿਸ਼ੇਸ਼ ਜਾਂਚ ਟੀਮਦੀਪਿਛਲੇ ਦਿਨਾਂ ਦੌਰਾਨ ਆਈ ਰਿਪੋਰਟ ਨੇ ਕਾਫ਼ੀਹਲਚਲਮਚਾਈਹੈ।’ਵਿਸ਼ੇਸ਼ ਜਾਂਚ ਟੀਮ’ਵਲੋਂ ਲੰਘੀ 16 ਮਾਰਚ ਨੂੰ ਅਦਾਲਤਵਿਚ 1700 ਪੰਨਿਆਂ ਦੀਪੇਸ਼ਕੀਤੀ ਗਈ ਰਿਪੋਰਟਵਿਚਬਰਖ਼ਾਸਤਡੀ.ਐਸ.ਪੀ. ਜਗਦੀਸ਼ ਸਿੰਘ ਭੋਲਾਸਮੇਤ 20 ਮੁਲਜ਼ਮਾਂ ਦੇ ਨਾਂਅਸ਼ਾਮਲਹਨਪਰਨਸ਼ਿਆਂ ਦੀਤਸਕਰੀ ਦੇ ਕਾਰੋਬਾਰ ‘ਚ ਕਿਸੇ ਵੀ ਸਿਆਸੀ ਆਗੂ ਦਾਨਾਂਅ ਤੱਕ ਨਹੀਂ ਦਿੱਤਾ ਗਿਆ। ਰਿਪੋਰਟ ਨੇ ਇਸ ਆਧਾਰ’ਤੇ ਕਿਸੇ ਵੀ ਸਿਆਸੀ ਆਗੂ ਨੂੰ ਜਾਂਚ ਦੇ ਘੇਰੇ ‘ਚ ਲੈਣ ਤੋਂ ਨਾਂਹਕਰ ਦਿੱਤੀ ਕਿ ਨਸ਼ਾਤਸਕਰੀ ਦੇ ਮਾਮਲੇ ‘ਚ ਪੁਲਿਸ ਦੀਗ੍ਰਿਫ਼ਤ ‘ਚ ਆਏ ਜਗਦੀਸ਼ ਸਿੰਘ ਭੋਲਾਸਮੇਤਬਾਕੀਦੋਸ਼ੀਆਂ ਦੇ ਮੋਬਾਇਲਫ਼ੋਨਾਂ ਦੀਆਂ ਕਾਲਾਂ ਦੀਡਿਟੇਲਅਤੇ ਕੰਪਿਊਟਰਾਂ ਦਾਰਿਕਾਰਡਜਾਂਚਣ-ਪਰਖਣ ਦੇ ਬਾਵਜੂਦ ਜਾਂਚ ਟੀਮ ਨੂੰ ਇਨ੍ਹਾਂ ਨਸ਼ਾਤਸਕਰਾਂ ਨਾਲ ਕਿਸੇ ਵੀ ਸਿਆਸੀ ਆਗੂ ਦੇ ਸਬੰਧਾਂ ਦਾ ਖੁਲਾਸਾ ਕਰਨਵਾਲੀਕੜੀ ਹੱਥ ਨਹੀਂ ਲੱਗੀ।
ਪੰਜਾਬ ‘ਚ ਨਸ਼ਿਆਂ ਦੀਤਸਕਰੀ ‘ਚ ਪੁਲਿਸ, ਰਾਜਨੀਤਕਾਂ ਅਤੇ ਨਸ਼ਾਤਸਕਰਾਂ ਦੇ ਗਠਜੋੜ ਤੋਂ ਕੋਈ ਵੀਇਨਕਾਰਨਹੀਂ ਕਰਸਕਦਾ, ਕਿਉਂਕਿ ਪਾਕਿਸਤਾਨਵਾਲੇ ਪਾਸਿਓਂ ਸਰਹੱਦ ਪਾਰੋਂ ਪੰਜਾਬਆਉਂਦੀਨਸ਼ਿਆਂ ਦੀ ਵੱਡੀ ਖੇਪ ਪੁਲਿਸ ਤੰਤਰ ਤੇ ਸਿਆਸੀ ਸਰਪ੍ਰਸਤੀ ਤੋਂ ਬਗੈਰਨਹੀਂ ਪਹੁੰਚ ਸਕਦੀ।ਪਿਛਲੇ ਸਾਲਾਂ ਦੌਰਾਨ ਨਸ਼ਾਤਸਕਰੀ ‘ਚ ਫੜੇ ਗਏ ਕਈ ਵੱਡੇ ਤਸਕਰਾਂ ਦੇ ਸ਼੍ਰੋਮਣੀਅਕਾਲੀਦਲ ਦੇ ਸੀਨੀਅਰਨੇਤਾਵਾਂ ਨਾਲਸਬੰਧਵੀਸਾਹਮਣੇ ਆਉਂਦੇ ਰਹੇ ਹਨ।ਯੂਥਅਕਾਲੀਦਲ ਦੇ ਨੇਤਾਵਾਂ ਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਵਿਚਨਸ਼ੇ ਢੋਣਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਕਈ ਬਦਨਾਮਨਸ਼ਾਤਸਕਰਾਂ ਦੀਆਂ ਸੱਤਾਧਾਰੀ ਅਕਾਲੀਦਲ ਦੇ ਸਮਾਗਮਾਂ ਵਿਚਸ਼ਮੂਲੀਅਤਦੀਆਂ ਤਸਵੀਰਾਂ ਵੀਅਖ਼ਬਾਰਾਂ ਵਿਚਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਪੁਲਿਸਵਲੋਂ ਗ੍ਰਿਫ਼ਤਾਰਕੀਤੇ ਕੁਝ ਤਸਕਰਾਂ ਨੇ ਸੱਤਾਧਾਰੀ ਧਿਰਨਾਲਸਬੰਧਾਂ ਦਾਖ਼ੁਲਾਸਾਕੀਤਾ ਸੀ ਭਾਵੇਂਕਿ ਬਾਅਦਵਿਚ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ। ਇਹ ਸਾਰਾਘਟਨਾਕ੍ਰਮ ਇਸ ਗੱਲ ਦੀ ਗਵਾਹੀਭਰਦਾ ਹੈ ਕਿ ਪੰਜਾਬ ‘ਚ ਨਸ਼ਿਆਂ ਦੀਤਸਕਰੀਅਤੇ ਪ੍ਰਕੋਪ ਸੱਤਾਧਾਰੀਆਂ ਅਤੇ ਪੁਲਿਸਅਧਿਕਾਰੀਆਂ ਦੀਮਿਲੀਭੁਗਤ ਨਾਲ ਚੱਲਦਾ ਰਿਹਾ ਹੈ।
2014 ਦੀਆਂ ਲੋਕਸਭਾਚੋਣਾਂ ‘ਚ ਪੰਜਾਬ ਦੇ ਸਾਬਕਾਡੀ.ਜੀ.ਪੀ.ਜੇਲ੍ਹਾਂ ਸ਼ਸ਼ੀਕਾਂਤ ਨੇ ਤਾਂ ਨਸ਼ਾਤਸਕਰੀ ‘ਚ ਕਥਿਤ ਤੌਰ ‘ਤੇ ਸ਼ਾਮਲ 7 ਵੱਡੇ ਸਿਆਸੀ ਨੇਤਾਵਾਂ ਦੇ ਨਾਵਾਂ ਦਾ ਖੁਲਾਸਾ ਵੀਕੀਤਾ ਸੀ, ਜਿਸ ਸਬੰਧੀ ਉਨ੍ਹਾਂ ਨੇ ਦਾਅਵਾਕੀਤਾ ਸੀ ਕਿ ਉਨ੍ਹਾਂ ਨੇ ਡੀ.ਜੀ.ਪੀ. ਜੇਲ੍ਹਾਂ ਹੁੰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀਪੰਜਾਬ ‘ਚ ਨਸ਼ਾਤਸਕਰੀ ‘ਚ ਸ਼ਾਮਲ ਵੱਡੇ ਨੇਤਾਵਾਂ ਦੀ ਇਹ ਸੂਚੀ ਸੌਂਪੀ ਸੀ, ਪਰ ਮੁੱਖ ਮੰਤਰੀ ਸ. ਬਾਦਲ ਨੇ ਇਸ ‘ਤੇ ਕੋਈ ਕਾਰਵਾਈਨਹੀਂ ਕੀਤੀ।ਸਾਬਕਾਡੀ.ਜੀ.ਪੀ.ਸ਼ਸ਼ੀਕਾਂਤਵਲੋਂ ਸਿਆਸੀ ਨੇਤਾਵਾਂ ਦੇ ਨਾਵਾਂ ਦਾਮੀਡੀਆ ‘ਚ ਖੁਲਾਸਾ ਕਰਨ’ਤੇ ਵੱਡਾ ਸਿਆਸੀ ਤਹਿਲਕਾਮਚ ਗਿਆ ਸੀ ਕਿਉਂਕਿ ਇਸ ਸੂਚੀ ‘ਚ ਨਾਸਿਰਫ਼ਸ਼੍ਰੋਮਣੀਅਕਾਲੀਦਲ ਦੇ ਮੰਤਰੀ ਤੇ ਵਿਧਾਇਕ ਸਗੋਂ ਕਾਂਗਰਸਅਤੇ ਭਾਜਪਾ ਦੇ ਆਗੂਆਂ ਦੇ ਨਾਵਾਂ ਦਾਵੀਜ਼ਿਕਰਕੀਤਾ ਗਿਆ ਸੀ। ਉਨ੍ਹਾਂ ਇਸ ਮਾਮਲੇ ਸਬੰਧੀਚੋਣਕਮਿਸ਼ਨ ਨੂੰ ਚਿੱਠੀ ਵੀਲਿਖੀ ਸੀ। ਭਾਵੇਂਕਿ ਕਾਂਗਰਸ ਦੇ ਵੱਡੇ ਆਗੂ ਵੀਨਸ਼ਾਤਸਕਰੀ ਦੇ ਮਾਮਲੇ ‘ਚ ਸ਼੍ਰੋਮਣੀਅਕਾਲੀਦਲ ਦੇ ਸੀਨੀਅਰਨੇਤਾਵਾਂ ਦੇ ਨਾਲ-ਨਾਲਬਿਕਰਮ ਸਿੰਘ ਮਜੀਠੀਆ ਨੂੰ ਵੀਨਿਸ਼ਾਨੇ ‘ਤੇ ਲੈਂਦਿਆਂ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਰਹੇ ਹਨਪਰਕੈਪਟਨਅਮਰਿੰਦਰ ਸਿੰਘ ਨੇ ਉਸ ਵੇਲੇ ਨਸ਼ਾਤਸਕਰੀ ਦੇ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦਿੰਦਿਆਂ ਸੀ.ਬੀ.ਆਈ. ਜਾਂਚ ਦੀਲੋੜ ਨੂੰ ਨਕਾਰ ਦਿੱਤਾ ਸੀ। ਇਸ ਦੇ ਬਾਵਜੂਦਸੂਬੇ ਦੇ ਲੋਕਾਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਵਲੋਂ, ਖ਼ਾਸਕਰਕੇ ਆਮਆਦਮੀਪਾਰਟੀਵਲੋਂ, ਨਸ਼ਿਆਂ ਦਾਵਾਪਾਰ ਸੱਤਾਧਾਰੀ ਅਕਾਲੀਸਰਕਾਰਦੀਸਰਪ੍ਰਸਤੀਹੇਠ ਚੱਲਣ ਦੇ ਦੋਸ਼ਲਗਾਏ ਜਾਂਦੇ ਰਹੇ ਸਨ। ਜਦੋਂਕਿ ਅਕਾਲੀਨੇਤਾਅਤੇ ਸਰਕਾਰਇਨ੍ਹਾਂ ਦੋਸ਼ਾਂ ਨੂੰ ਲਗਾਤਾਰਨਕਾਰਦੀਰਹੀ ਹੈ।
ਇਸੇ ਸੰਦਰਭ ‘ਚ ਲਗਭਗ ਡੇਢ-ਦੋ ਸਾਲਬਾਅਦਨਸ਼ਿਆਂ ਦੀਤਸਕਰੀ ਦੇ ਮਾਮਲੇ ‘ਤੇ ਆਈ ‘ਵਿਸ਼ੇਸ਼ ਜਾਂਚ ਟੀਮ’ਦੀਰਿਪੋਰਟਵਿਚਹਰਪਾਰਟੀ ਦੇ ਸਿਆਸੀ ਆਗੂਆਂ ਨੂੰ ਨਸ਼ਾਤਸਕਰੀ ਦੇ ਦੋਸ਼ਾਂ ਤੋਂ ਸਾਫ਼ਬਰੀਕਰਨ ਦੇ ਸਵਾਲ’ਤੇ ਕਈ ਤਰ੍ਹਾਂ ਦੇ ਸ਼ੰਕੇ ਪੈਦਾਹੋਣੇ ਸੁਭਾਵਿਕ ਹਨ।ਪੜਤਾਲੀਆਟੀਮਵਲੋਂ ਮੁਲਜ਼ਮਾਂ ਦੀਆਂ ਮੋਬਾਇਲਫ਼ੋਨਾਂ ਦੀਆਂ ਕਾਲਾਂ ਅਤੇ ਕੰਪਿਊਟਰਾਂ ਦੇ ਰਿਕਾਰਡਦੀਛਾਣਬੀਣਭਰੋਸੇਯੋਗ ਨਹੀਂ ਜਾਪਦੀ ਕਿਉਂਕਿ ਅਜਿਹੇ ਅਨਸਰਅਕਸਰ ਹੀ ਇਨ੍ਹਾਂ ਕੰਮਾਂ ਲਈਆਪਣੇ ਨਾਵਾਂ ਵਾਲੇ ਅਜਿਹੇ ਯੰਤਰਨਹੀਂ ਵਰਤਦੇ। ਜਾਪਦਾ ਹੈ ਕਿ ਜਾਂਚ ਟੀਮ ਨੇ ਇਹ ਸਭ ਕੁਝ ਜਾਣ-ਬੁੱਝ ਕੇ ਅੱਖੋਂ ਓਹਲੇ ਕੀਤਾ ਹੈ ਅਤੇ ਫਾਈਲਾਂ ਦਾ ਢਿੱਡ ਭਰਨਲਈਕੇਵਲਉਨ੍ਹਾਂ ਮੋਬਾਇਲਾਂ ਅਤੇ ਕੰਪਿਊਟਰਾਂ ਦੇ ਰਿਕਾਰਡ ਨੂੰ ਹੀ ਆਧਾਰਬਣਾਇਆਜਾਪਦਾ ਹੈ ਜਿਨ੍ਹਾਂ ਵਿਚ ਸਿਆਸੀ ਆਗੂਆਂ ਦੀਸ਼ਮੂਲੀਅਤ ਜ਼ਾਹਰਨਹੀਂ ਹੁੰਦੀ। ਕਿਉਂਕਿ ਵਿਸ਼ੇਸ਼ ਜਾਂਚ ਟੀਮਦੀਰਿਪੋਰਟਦੀ ਨਿਰਪੱਖਤਾ ‘ਤੇ ਇਸ ਨੁਕਤੇ ‘ਤੇ ਹੀ ਅੰਕੁਸ਼ ਲੱਗ ਜਾਂਦਾ ਹੈ ਕਿ ਇਹ ਜਾਂਚ ਟੀਮਪੰਜਾਬ ਪੁਲਿਸ ਦੀ ਹੀ ਸੀ ਅਤੇ ਪੰਜਾਬ ਪੁਲਿਸ ਪਿਛਲੇ ਸਾਲਾਂ ਦੌਰਾਨ ਕਿਵੇਂ ਸੱਤਾਧਾਰੀ ਸਿਆਸੀ ਪਾਰਟੀਦੀ ਕਠਪੁਤਲੀ ਬਣ ਕੇ ਵਿਚਰੀ ਇਸ ਬਾਰੇ ਕਿਸੇ ਨੂੰ ਕੋਈ ਓਹਲਾਨਹੀਂ।
ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨਅਮਰਿੰਦਰ ਸਿੰਘ ਦੀਅਗਵਾਈਹੇਠਲੀ 2002-2007 ਵਾਲੀਸਰਕਾਰ ਦੌਰਾਨ ਬਾਦਲਪਿਉ-ਪੁੱਤਰਾਂ ਸਮੇਤ ਕਈ ਅਕਾਲੀਨੇਤਾਵਾਂ ਉਪਰਬਣੇ ਕੇਸਾਂ ਅਤੇ ਫਿਰਅਕਾਲੀ-ਭਾਜਪਾਸਰਕਾਰਵਲੋਂ ਕੈਪਟਨਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਈ ਨਜ਼ਦੀਕੀਆਂ ਉਪਰਬਣਾਏ ਭ੍ਰਿਸ਼ਟਾਚਾਰ ਦੇ ਕੇਸਾਂ ਦੀਪੰਜਾਬਪੁਲਿਸਵਲੋਂ ਕੀਤੀ ਜਾਂਚ-ਪੜਤਾਲਦਾਹਸ਼ਰਵੀ ਅਜਿਹਾ ਹੀ ਹੋਇਆ ਸੀ। ਅਕਾਲੀ-ਭਾਜਪਾਸਰਕਾਰ ਦੌਰਾਨ ਕਈ ਅਕਾਲੀਮੰਤਰੀਆਂ ਦੀਆਂ ਬੇਕਾਇਦਗੀਦੀਜਾਂਚ-ਪੜਤਾਲਵੀਬੇਮਾਅਨੇ ਹੀ ਰਹੀ। ਇਹ ਪ੍ਰਭਾਵਵੀਮਿਲਰਿਹਾ ਹੈ ਕਿ 2002-2007 ਦੀਕੈਪਟਨਅਮਰਿੰਦਰ ਸਿੰਘ ਦੀਸਰਕਾਰਵੇਲੇ ਹੋਏ ਕਥਿਤਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਪਿਛਲੀਅਕਾਲੀ-ਭਾਜਪਾਸਰਕਾਰ ਦੌਰਾਨ ਰਫ਼ਾ-ਦਫ਼ਾਕਰਨ ਪਿੱਛੇ ਅਕਾਲੀਦਲਅਤੇ ਕੈਪਟਨਅਮਰਿੰਦਰ ਸਿੰਘ ਵਿਚਾਲੇ ਗੁਪਤ ਇਕਸੁਰਤਾ ਹੋਈ ਸੀ। ਹੁਣ ਇਹ ਸਵਾਲਵੀਖੜ੍ਹਾ ਹੋ ਰਿਹਾ ਹੈ ਕਿ ਮੁੜ ਕੈਪਟਨਅਮਰਿੰਦਰ ਸਿੰਘ ਦੀਸਰਕਾਰ ਦੌਰਾਨ ਪੰਜਾਬ ਪੁਲਿਸ ਵਲੋਂ ਅਕਾਲੀ-ਭਾਜਪਾਸਰਕਾਰ ਦੌਰਾਨ ਨਸ਼ਾਤਸਕਰੀ ਦੇ ਮਾਮਲੇ ਸਬੰਧੀਦਾਇਰਕੀਤੀਰਿਪੋਰਟਵੀਅਕਾਲੀਹਾਈਕਮਾਂਡਅਤੇ ਕੈਪਟਨਅਮਰਿੰਦਰਵਿਚਾਲੇ ਇਕਸੁਰਤਾ ਦਾ ਹੀ ਸਿੱਟਾ ਹੈ।ਖੈਰ, ਜੋ ਵੀਹੋਵੇ, ਅਸੀਂ ਕਿਸੇ ‘ਤੇ ਕੋਈ ਦੋਸ਼ਨਹੀਂ ਲਗਾਉਂਦੇ ਪਰ ਇਹ ਸੱਚਾਈ ਤਾਂ ਆਖ਼ਰਸਾਹਮਣੇ ਆਉਣੀ ਹੀ ਚਾਹੀਦੀ ਹੈ ਕਿ ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਤੇਜ਼ੀ ਨਾਲਵਧੇ ਨਸ਼ਿਆਂ ਦੇ ਪਸਾਰੇ ਅਤੇ ਸਰਹੱਦ ਪਾਰੋਂ ਪੰਜਾਬ ‘ਚ ਆਉਂਦੀਨਸ਼ਿਆਂ ਦੀਖੇਪ ‘ਚ ਜੇਕਰ ਕਿਸੇ ਵੀ ਸਿਆਸੀ ਪਾਰਟੀਦਾ ਕੋਈ ਨੇਤਾਸ਼ਾਮਲਨਹੀਂ ਤਾਂ ਫ਼ਿਰ ਇਹ ਤਸਕਰੀਦਾਨਾਪਾਕਕੰਮਪੰਜਾਬ ‘ਚ ਬੇਖੌਫ਼ ਕਿਵੇਂ ਹੁੰਦਾ ਰਿਹਾ? ਕੀ ਸਰਕਾਰਦਾਪ੍ਰਸ਼ਾਸਨ ਤੇ ਪੁਲਿਸ ਤੰਤਰ ਇਸ ਦੇ ਲਈਜਵਾਬਦੇਹਨਹੀਂ ਹੋਣਾਚਾਹੀਦਾ?

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …