Breaking News
Home / ਸੰਪਾਦਕੀ / ਕੈਪਟਨ ਸਰਕਾਰ ਦਾ ਮਾਂ-ਬੋਲੀ ਪ੍ਰਤੀ ਰੁੱਖਾ ਰਵੱਈਆ

ਕੈਪਟਨ ਸਰਕਾਰ ਦਾ ਮਾਂ-ਬੋਲੀ ਪ੍ਰਤੀ ਰੁੱਖਾ ਰਵੱਈਆ

ਪਿਛਲੇ ਦਿਨੀਂ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵਲੋਂ ਪੰਜਾਬੀ ਮਾਂ-ਬੋਲੀਬਾਰੇ ਕੀਤੀ ਟਿੱਪਣੀ ਕਿ ‘ਪੰਜਾਬੀਨਾਲ ਤਾਂ ਘੱਗਰ ਦਰਿਆਵੀਪਾਰਨਹੀਂ ਹੋਣਾ’ ਦੇ ਨਾਲਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਹੁਕਮਰਾਨਾਂ ਦੀਪੰਜਾਬੀ ਮਾਂ-ਬੋਲੀਪ੍ਰਤੀ ਸੋਚ ਨੂੰ ਲੈ ਕੇ ਗੰਭੀਰਸਵਾਲਖੜ੍ਹੇ ਹੋਣੇ ਸੁਭਾਵਿਕ ਹਨ।ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨਅਮਰਿੰਦਰ ਸਿੰਘ ਵਲੋਂ ਬਤੌਰ ਮੁੱਖ ਮੰਤਰੀਆਪਣਾ ਸਹੁੰ ਪੱਤਰ ਹੀ ਅੰਗਰੇਜ਼ੀ ਵਿਚਪੜ੍ਹਨਅਤੇ ਪੰਜਾਬਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਵਲੋਂ ਆਪਣਾ ਸਹੁੰ ਪੱਤਰ ਹਿੰਦੀਵਿਚਪੜ੍ਹਨ ਨੂੰ ਲੈ ਕੇ ਕੈਪਟਨਸਰਕਾਰਦਾਪਹਿਲੇ ਦਿਨ ਤੋਂ ਹੀ ਪੰਜਾਬੀ ਮਾਂ-ਬੋਲੀਪ੍ਰਤੀ ਰਵੱਈਆ ਸੰਦੇਹਪੂਰਨਰਿਹਾਹੈ।
ਕੈਪਟਨਅਮਰਿੰਦਰ ਸਿੰਘ ਵਲੋਂ ਪੰਜਾਬੀਬੋਲੀਪ੍ਰਤੀ ਕੁਝ ਅਖ਼ਬਾਰਾਂ ਵਿਚਕੀਤੀਤਾਜ਼ਾ ਟਿੱਪਣੀ ਤੋਂ ਬਾਅਦਸ਼੍ਰੋਮਣੀਅਕਾਲੀਦਲ ਦੇ ਸਕੱਤਰ ਤੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਇਕ ਖੁੱਲ੍ਹਾ ਖ਼ਤਲਿਖ ਕੇ ਕਿਹਾ ਹੈ ਕਿ ਉਨ੍ਹਾਂ ਵਲੋਂ ਬੇਹੱਦ ਦੁਖਦਾਇਕ ਤੇ ਅਮੀਰਵਿਰਾਸਤਵਾਲੀਪੰਜਾਬੀ ਮਾਂ-ਬੋਲੀਦਾਘੋਰਅਪਮਾਨਕੀਤਾ ਗਿਆ ਹੈ, ਜਿਸ ਨਾਲ ਸਮੁੱਚੇ ਪੰਜਾਬੀਆਂ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰੇਮੀਆਂ ਦੇ ਹਿਰਦੇ ਵਲੂੰਧਰੇ ਗਏ ਹਨ।ਡਾ. ਚੀਮਾ ਨੇ ਕਿਹਾ ਕਿ ਬਾਬਾ ਬੁੱਲੇ ਸ਼ਾਹ, ਬਾਬਾਸ਼ੇਖਫਰੀਦ ਤੇ ਗੁਰੂ ਨਾਨਕਸਾਹਿਬਵਰਗੀਆਂ ਮਹਾਨਸ਼ਖ਼ਸੀਅਤਾਂ ਨੇ ਇਸ ਪੰਜਾਬੀ ਮਾਂ-ਬੋਲੀਰਾਹੀਂ ਜੋ ਰੱਬੀ ਸੰਦੇਸ਼ਸਾਰੀਦੁਨੀਆ ਨੂੰ ਦਿੱਤਾ ਉਹ ਆਪਣੇ ਆਪਵਿਚਲਾਮਿਸਾਲ ਹੈ ਤੇ ਇਸ ਨਾਲ ਘੱਗਰ ਤਾਂ ਕੀ ਭਵਸਾਗਰਵੀਪਾਰਕਰਵਾਦਿੱਤੇ ਹਨ।
‘ਪੰਜਾਬੀ ਮਾਂ-ਬੋਲੀ’ਸਦੀਆਂ ਤੋਂ ਬੇਗਾਨੇਪਨਦਾਸੰਤਾਪ ਭੋਗਦੀ ਆ ਰਹੀਹੈ।ਭਾਵੇਂਕਿ 49 ਸਾਲਖ਼ਾਲਸਾਰਾਜ ਦੇ ਝੰਡੇ ਝੁਲਾਉਣ ਵਾਲੇ ਮਹਾਰਾਜਾਰਣਜੀਤ ਸਿੰਘ ਦੇ ਸ਼ਾਸਨਵਿਚਵੀਸਰਕਾਰੀਭਾਸ਼ਾਫ਼ਾਰਸੀ ਸੀ, ਪਰਭਾਰਤਦੀਆਜ਼ਾਦੀ ਤੋਂ ਬਾਅਦ 1947 ਤੋਂ ਲੈ ਕੇ ਅੱਜ ਤੱਕ ਵੀਪੰਜਾਬੀ ਮਾਂ-ਬੋਲੀ ਨੂੰ ਪੰਜਾਬ ‘ਚ ਬਣਦਾਮਾਣ-ਸਨਮਾਨਹਾਸਲਨਹੀਂ ਹੋ ਸਕਿਆ। ਪੰਜਾਬ ਦੇ 1 ਨਵੰਬਰ 1966 ਨੂੰ ਭਾਸ਼ਾਈਆਧਾਰ’ਤੇ ਪੁਨਰ-ਗਠਨ ਤੋਂ ਬਾਅਦਪੰਜਾਬੀਸੂਬਾ ਤਾਂ ਬਣ ਗਿਆ ਪਰਅੰਬਾਲਾ, ਦਿੱਲੀ, ਸ਼ਿਮਲਾਅਤੇ ਜੰਮੂ ਤੱਕ ਬੋਲੀਜਾਣਵਾਲੀਪੰਜਾਬੀਬੋਲੀ ਰਾਜਪੁਰਾ ਤੋਂ ਪਰ੍ਹੇ ਪਰਾਈ ਹੋ ਗਈ। ਪੰਜਾਬੀਸੂਬਾਬਣਨ ਤੋਂ ਬਾਅਦਵੀਪੰਜਾਬੀ ਮਾਂ-ਬੋਲੀ ਨੂੰ ਸਮਾਜ ਦੇ ਵੱਖ-ਵੱਖ ਵਰਗਾਂ, ਸਿਆਸੀ ਪਾਰਟੀਆਂ, ਵੱਖ-ਵੱਖ ਸਰਕਾਰਾਂ, ਰਾਜ ਦੇ ਹਰੇਕਵਿਭਾਗ, ਅਦਾਰੇ, ਸਕੂਲਾਂ ਅਤੇ ਕੋਰਟ-ਕਚਹਿਰੀਆਂ ਵਿਚਮਤਰੇਏ ਸਲੂਕ ਦਾਸਾਹਮਣਾਕਰਨਾਪੈਰਿਹਾ ਹੈ ।
ਪੰਜਾਬ ਦੇ ਵੱਡੇ ਸਿਆਸੀ ਆਗੂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਦਾਬਚਪਨਆਪਣੀ ਮਿੱਟੀ, ਆਪਣੀਧਰਤੀ ਤੋਂ ਦੂਰਵਿਦੇਸ਼ੀਕਾਨਵੈਂਟਸਕੂਲਾਂ/ਕਾਲਜਾਂ ‘ਚ ਬੀਤਿਆਅਤੇ ਪੰਜਾਬੀ ਮਾਂ-ਬੋਲੀਵੀ ਉਨ੍ਹਾਂ ਲਈਬਚਪਨ ਤੋਂ ਪਰਾਈਹੈ। ਇਸੇ ਕਾਰਨ ਹੀ ਬਹੁਤੇ ਵੱਡੇ ਸਿਆਸੀ ਆਗੂਆਂ ਨੂੰ ਸ਼ੁੱਧ ਪੰਜਾਬੀਬੋਲਣੀਵੀਨਹੀਂ ਆਉਂਦੀ।ਆਮਬੋਲਚਾਲ ਤੋਂ ਇਲਾਵਾ ਉਹ ਅਖ਼ਬਾਰਾਂ ਵੀਪੰਜਾਬੀਦੀ ਥਾਂ ਅੰਗਰੇਜ਼ੀ ਦੀਆਂ ਪੜ੍ਹਨ ਨੂੰ ਤਰਜੀਹਦਿੰਦੇ ਹਨ। ਉਨ੍ਹਾਂ ਨੇਤਾਵਾਂ ਦੇ ਅੱਗੇ ਬੱਚਿਆਂ ਲਈ ਤਾਂ ਜਮਾਂਦਰੂ ਹੀ ਪੰਜਾਬੀਬੋਲੀਪਰਾਈ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਦੀ ਮਾਂ-ਬੋਲੀ ਅੰਗਰੇਜ਼ੀ ਜਾਂ ਹਿੰਦੀਬਣਜਾਂਦੀਹੈ। ਅਸੀਂ ਇਹ ਗੱਲ ਨਹੀਂ ਆਖਦੇ ਕਿ ਕੋਈ ਦੂਜੀਬੋਲੀਬੋਲਣੀ ਜਾਂ ਸਿੱਖਣੀ ਮਾੜੀ ਗੱਲ ਹੈ, ਪਰਆਪਣੀ ਮਾਂ-ਬੋਲੀ ਨੂੰ ਵਿਸਾਰ ਕੇ ਮਤਰੇਆ ਸਲੂਕ ਕਰਨਾਵੀ ਕਿਸੇ ਕੌਮ ਜਾਂ ਸਮਾਜਲਈ ਚੰਗੇ ਇਖਲਾਕਦੀਨਿਸ਼ਾਨੀਨਹੀਂ ਆਖਿਆ ਜਾ ਸਕਦਾ।ਸਾਡੇ ਪੰਜਾਬ ਦੇ ਉਨ੍ਹਾਂ ਆਗੂਆਂ, ਜਿਨ੍ਹਾਂ ਦੇ ਸਿਰਪੰਜਾਬ, ਪੰਜਾਬੀਅਤੇ ਪੰਜਾਬੀਅਤਦਾਸਾਰਾਦਾਰੋਮਦਾਰ ਹੈ, ਉਨ੍ਹਾਂ ਦਾ ਹੀ ਇਹ ਹਾਲ ਹੈ ਤਾਂ ਆਮਜਨ-ਮਾਨਸ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਕੀ ਇਸ ਨੂੰ ਸਾਡੇ ਪੰਜਾਬ ਦੇ ਆਗੂਆਂ ਦੀ ਅਖੌਤੀ ਆਧੁਨਿਕਤਾ ਮੰਨਿਆਜਾਵੇ ਜਾਂ ਇਖਲਾਕ-ਹੀਣਤਾ ਕਿ ਸਾਡੇ ਨੇਤਾ ਹੀ ਸਾਡੇ ਸੱਭਿਆਚਾਰ, ਸਾਡੀ ਮਾਂ-ਬੋਲੀ, ਸਾਡੇ ਪਹਿਰਾਵੇ ਅਤੇ ਸਾਡੀਆਂ ਰਵਾਇਤਾਂ ਤੋਂ ਬੇਮੁਖ ਤੁਰੇ ਫ਼ਿਰਦੇ ਹਨ ਤਾਂ ਅਸੀਂ ਕੀ ਰਸਤਾਵੇਖ ਸਕਾਂਗੇ। ਇੱਥੇ ਸ੍ਰੀ ਗੁਰੂ ਨਾਨਕਦੇਵ ਜੀ ਦਾ ਇਕ ਪਾਵਨ ਗੁਰਵਾਕ ਢੁੱਕਦਾ ਹੈ ਕਿ, ”ਜਿਨ੍ਹਾਂ ਮਨੁੱਖਾਂ ਦਾ ਆਗੂ ਹੀ ਅੰਨ੍ਹਾਹੋਵੇ ਤਾਂ ਉਹ ਲੋਕਾਂ ਨੂੰ ਕੀ ਰਾਹਦਿਖਾਵੇਗਾ?” ਜਿਹੜੇ ਲੋਕਆਪਣੀ ਮਾਂ-ਬੋਲੀ ਦੇ ਨਹੀਂ ਬਣੇ, ਉਨ੍ਹਾਂ ਤੋਂ ਇਹ ਆਸ ਕਿਵੇਂ ਰੱਖੀ ਜਾ ਸਕਦੀ ਹੈ ਕਿ ਉਹ ਸਾਡੇ ਬਣਸਕਣਗੇ?
ਪੰਜਾਬ ‘ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੋਰਛੋਟੀਆਂ-ਮੋਟੀਆਂ ਕੁਤਾਹੀਆਂ ਕਰਨ’ਤੇ ਤਾਂ ਕਈ ਤਰ੍ਹਾਂ ਦੀ ਸਜ਼ਾ ਦੇਣ ਦੇ ਕਾਇਦੇ-ਕਾਨੂੰਨ ਬਣ ਚੁੱਕੇ ਹਨਪਰ ਮਾਂ-ਬੋਲੀ ਨੂੰ ਨੁੱਕਰੇ ਲਾਉਣਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣਦਾ ਅੱਜ ਤੱਕ ਕੋਈ ਕਾਨੂੰਨ ਨਹੀਂ ਬਣਿਆ। ਰਾਜਧਾਨੀਚੰਡੀਗੜ੍ਹ ਵਿਚੋਂ ਵੀਪੰਜਾਬੀਬੋਲੀ ਨੂੰ ਪੂਰੀਤਰ੍ਹਾਂ ਪ੍ਰਸ਼ਾਸਨਵਲੋਂ ਨਿਕਾਲਾ ਦਿੱਤਾ ਜਾ ਚੁੱਕਾ ਹੈ। ਅਜਿਹਾ ਸਾਰਾ ਕੁਝ ਸਾਡੇ ਸਿਆਸੀ ਆਗੂਆਂ ਦੇ ਪੰਜਾਬੀ ਮਾਂ-ਬੋਲੀਪ੍ਰਤੀ ਬੇਗਾਨੇਪਨਅਤੇ ਅਣਗੌਲੇਪਨ ਕਾਰਨ ਹੀ ਹੋ ਰਿਹਾਹੈ। ਬੇਸ਼ੱਕ ਪੰਜਾਬਸਰਕਾਰ ਨੇ ਰਾਜਭਾਸ਼ਾਸੋਧਕਾਨੂੰਨ-2008 ਵਿਧਾਨਸਭਾ ਤੋਂ ਪਾਸਕਰਵਾ ਕੇ ਨਵੀਂ ਸ਼ੁਰੂਆਤਕੀਤੀਸੀ ਪਰ ਇਸ ਵਿਚਲੀਆਂ ਤਰੁੱਟੀਆਂ ਦੂਰਨਾਕਰਨਕਾਰਨ ਇਹ ਕਾਨੂੰਨ ਵੀਪੰਜਾਬੀਭਾਸ਼ਾਲਈਢਾਲਬਣਨਦੀ ਥਾਂ ਪੰਜਾਬੀਵਿਰੋਧੀਅਧਿਕਾਰੀਆਂ ਤੇ ਮੁਲਾਜ਼ਮਾਂ ਲਈਵਰਦਾਨਸਾਬਤ ਹੋ ਰਿਹਾ ਹੈ।ਕੇਂਦਰੀਪੰਜਾਬੀਲੇਖਕਸਭਾਵੀਸ਼ਾਇਦਹੁਣਕਾਨੂੰਨ ‘ਚ ਸੋਧਅਤੇ ਪੰਜਾਬੀਰਾਜਭਾਸ਼ਾਟ੍ਰਿਬਿਊਨਲਦੀਸਥਾਪਨਾਕਰਨ ਜਿਹੀਆਂ ਅਹਿਮ ਮੰਗਾਂ ਨੂੰ ਲਾਗੂ ਕਰਵਾਉਣਲਈਧਰਨੇ ਮਾਰ-ਮਾਰ ਕੇ ਹੰਭ ਗਈ ਜਾਪਦੀ ਹੈ। ਸਭਾਪਿਛਲੇ ਕਈ ਸਾਲਾਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਪੰਜਾਬੀਭਾਸ਼ਾ ‘ਚ ਕੰਮਨਾਕਰਨਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣਲਈਕਾਨੂੰਨਵਿਚਲੀਆਂ ਲਚਕੀਲੀਆਂ ਤਰੁੱਟੀਆਂ ਦੂਰਕੀਤੀਆਂ ਜਾਣ। ਪੰਜਾਬਸਰਕਾਰ ਇਸ ਮੰਗ ਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਇਸ ਤੋਂ ਉਤਸ਼ਾਹਿਤ ਹੋ ਕੇ ਅਧਿਕਾਰੀਪੰਜਾਬੀਭਾਸ਼ਾ ਤੋਂ ਬੇਮੁਖ ਹੁੰਦੇ ਜਾ ਰਹੇ ਹਨ।
ਇਸੇ ਤਰ੍ਹਾਂ ਪੰਜਾਬਸਰਕਾਰ ਅੱਜ ਤੱਕ ਆਪਣੀਰਾਜਧਾਨੀਚੰਡੀਗੜ੍ਹ ‘ਚ ਵੀਪੰਜਾਬੀਬੋਲੀ ਨੂੰ ਬਣਦਾਸਥਾਨਦੇਣ ਤੋਂ ਅਸਮਰੱਥ ਰਹੀ ਹੈ। ਪੰਜਾਬਵਿਧਾਨਸਭਾ ‘ਚ 15 ਮਾਰਚ 2010 ਨੂੰ ਇਕਸੁਰ ‘ਚ ਕੇਂਦਰਸ਼ਾਸਤਪ੍ਰਦੇਸ਼ਚੰਡੀਗੜ੍ਹ ‘ਚ ਪੰਜਾਬੀਭਾਸ਼ਾ ਨੂੰ ਪਹਿਲੀਭਾਸ਼ਾਦਾਦਰਜਾਦੇਣਦਾਇਤਿਹਾਸਕਮਤਾਪਾਸਕੀਤਾ ਗਿਆ ਸੀ। ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਆਪਣੀਸਰਕਾਰਹੋਣ ਦੇ ਬਾਵਜੂਦਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕਕੋਲੋਂ ਇਹ ਮਤਾਲਾਗੂ ਕਰਵਾਉਣ ਤੋਂ ਵੀ ਅਸਮਰੱਥ ਰਹੇ। ਜਦੋਂਕਿ ਅੱਜ ਵਿਸ਼ਵ-ਵਿਆਪੀਫ਼ੈਲ ਚੁੱਕੀ ਪੰਜਾਬੀ ਕੌਮ ਨੇ ਸੱਤ ਸਮੁੰਦਰੋਂ ਪਾਰਵਿਦੇਸ਼ਾਂ ਵਿਚਵੀਪੰਜਾਬੀਅਤ ਦੇ ਝੰਡੇ ਗੱਡੇ ਹਨਅਤੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡਆਦਿ ‘ਚ ਪੰਜਾਬੀ ਮਾਂ-ਬੋਲੀਸਰਕਾਰੀਮਾਨਤਾਹਾਸਲਕਰਕੇ ਨਾਮਣਾ ਖੱਟ ਰਹੀ ਹੈ ਪਰ ਦੁੱਖ ਹੁੰਦਾ ਹੈ, ਜਦੋਂ ਪੰਜਾਬੀ ਮਾਂ-ਬੋਲੀਆਪਣੀਧਰਤੀਪੰਜਾਬ ‘ਚ ਹੀ ਲਕਵੇ ਦੀਸ਼ਿਕਾਰ ਹੁੰਦੀ ਜਾਪਦੀ ਹੈ ਅਤੇ ਇਸ ਨੂੰ ਪੈਰ-ਪੈਰ’ਤੇ ਵਿਤਕਰਿਆਂ ਦਾਸਾਹਮਣਾਕਰਨਾਪੈਰਿਹਾਹੈ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …