0.9 C
Toronto
Monday, December 29, 2025
spot_img
Homeਜੀ.ਟੀ.ਏ. ਨਿਊਜ਼ਲਿਬਰਲਾਂ ਨਾਲ ਡੀਲ ਟੁੱਟਣ ਮਗਰੋਂ ਫਾਰਮਾਕੇਅਰ ਉਤੇ ਕੰਪੇਨ ਕਰੇਗੀ ਐਨਡੀਪੀ

ਲਿਬਰਲਾਂ ਨਾਲ ਡੀਲ ਟੁੱਟਣ ਮਗਰੋਂ ਫਾਰਮਾਕੇਅਰ ਉਤੇ ਕੰਪੇਨ ਕਰੇਗੀ ਐਨਡੀਪੀ

ਓਟਵਾ/ਬਿਊਰੋ ਨਿਊਜ਼ : ਡਾਕਟਰਾਂ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਲਿਆਂਦੇ ਜਾਣ ਵਾਲੇ ਬਿੱਲ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਮਾਪਦੰਡਾਂ ਉੱਤੇ ਖਰੀ ਨਹੀਂ ਉਤਰਦੀ ਤਾਂ ਅਗਲੀਆਂ ਚੋਣਾਂ ਵਿੱਚ ਫੈਡਰਲ ਐਨਡੀਪੀ ਇਸ ਫਾਰਮਾਕੇਅਰ ਨੂੰ ਕੇਂਦਰੀ ਮੁੱਦਾ ਬਣਾਵੇਗੀ।
ਹਾਊਸ ਆਫ ਕਾਮਨਜ਼ ਵਿੱਚ ਅਹਿਮ ਮੁੱਦਿਆਂ ਉੱਤੇ ਲਿਬਰਲਾਂ ਦਾ ਸਾਥ ਦੇਣ ਲਈ ਐਨਡੀਪੀ ਵੱਲੋਂ ਕੀਤੀ ਗਈ ਡੀਲ ਵਿੱਚ ਲਿਬਰਲਾਂ ਵੱਲੋਂ ਬਕਾਇਦਾ ਇਹ ਕਰਾਰ ਕੀਤਾ ਗਿਆ ਸੀ ਕਿ ਇਸ ਸਾਲ ਨੈਸ਼ਨਲ ਫਾਰਮਾਕੇਅਰ ਲਈ ਫਰੇਮਵਰਕ ਤਿਆਰ ਕਰਨ ਵਾਸਤੇ ਸਰਕਾਰ ਬਿੱਲ ਪੇਸ਼ ਕਰੇਗੀ।
ਇਸ ਵੀਕੈਂਡ ਉੱਤੇ ਹੈਮਿਲਟਨ ਵਿੱਚ ਹੋਏ ਆਪਣੇ ਨੀਤੀ ਸਬੰਧੀ ਇਜਲਾਸ ਵਿੱਚ ਐਨਡੀਪੀ ਮੈਂਬਰਾਂ ਨੇ ਐਮਰਜੈਂਸੀ ਮਤਾ ਲਿਆ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਲਿਬਰਲਾਂ ਵੱਲੋਂ ਯੂਨੀਵਰਸਲ, ਕੌਂਪਰੀਹੈਂਸਿਵ ਤੇ ਪਬਲਿਕ ਫਾਰਮਾਕੇਅਰ ਪ੍ਰੋਗਰਾਮ ਪ੍ਰਤੀ ਆਪਣੀ ਵਚਨਬੱਧਤਾ ਨਹੀਂ ਪੂਰੀ ਕੀਤੀ ਜਾਂਦੀ ਤਾਂ ਉਨ੍ਹਾਂ ਵੱਲੋਂ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ ਜਾਵੇਗਾ। ਸ਼ਨਿੱਚਰਵਾਰ ਨੂੰ ਐਨਡੀਪੀ ਦੇ ਇਜਲਾਸ ਵਿੱਚ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਪਾਰਟੀ ਤਬਦੀਲੀ ਲੈ ਕੇ ਆਉਣ ਤੇ ਕੈਨੇਡਾ ਦੇ ਪੁਨਰ ਨਿਰਮਾਣ ਲਈ ਵਚਨਬੱਧ ਹੈ।

RELATED ARTICLES
POPULAR POSTS