ਜਦੋਂ ਸੱਚੇ ਦਿਲੋਂ ਕੀਤੀ ਅਰਦਾਸ ਹੁੰਦੀ ਏ। ਪੂਰੀ ਹੋਣ ਦੀ ਵੀ ਪੂਰੀ, ਪੂਰੀ ਆਸ ਹੁੰਦੀ ਏ। ਉਹ ਤਾਂ ਸੂਲ਼ੀ ਦੀ ਵੀ ਸੂਲ਼ ਬਣਾ ਸਕਦਾ, ਉਹਦੀ ਮਿਹਰ ਭਰੀ ਨਿਗ੍ਹਾ ਧਰਵਾਸ ਹੁੰਦੀ ਏ। ਜਾਣੀ ਜਾਣ ਹੈ ਉਹ ਤਾਂ ਸਭ ਕੁੱਝ ਜਾਣਦਾ, ਜਪੀ ਨਾਮ ਦੀ ਜੇ ਮਾਲਾ ਹਰ ਸਵਾਸ ਹੁੰਦੀ ਏ। ਦੁਨੀਆਂ ਦੇ …
Read More »ਸੁਚੱਜੇ ਜੀਵਨ ਦੀ ਟਕਸਾਲ
ਜਰਨੈਲ ਸਿੰਘ (ਕਿਸ਼ਤ ਛੇਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ”ਭਾਅ ਤਾਂ ਘਟਾ ਦਊਂਗਾ, ਲੈਣਾ ਕਿੰਨਾ ਆਂ?” ਸੱਤੀ ਬੋਲਿਆ। ”ਇਕ ਪਾਈਆ”। ਉਸੇ ਤਰ੍ਹਾਂ ਪਿੱਛੇ ਖਲੋਤਿਆਂ ਰਾਮ ਦਿੱਤੇ ਨੇ ਬਦਲਾਈ ਹੋਈ ਆਵਾਜ਼ ‘ਚ ਆਖਿਆ। ”ਸੁੰਘਣਾਂ ਆਂ”। ਸੱਤੀ ਨੇ ਟਾਂਚ ਕੀਤੀ। ”ਮੀਟ ਨਹੀਂ ਲੈਣਾ, ਮੈਂ ਤਾਂ ਤੇਰੇ ਗਿੱਟੇ ਝਾੜਨੇ ਆਂ।”ਆਖਦਿਆਂ ਰਾਮ ਦਿੱਤੇ …
Read More »ਪਰਵਾਸੀ ਨਾਮਾ
401 ਹਾਈਵੇ ਤੇ ਹਾਦਸਾ ਹਾਈਵੇ 401 ਤੇ, ਵਿਟਬੀ ਦੇ ਨੇੜੇ-ਤੇੜੇ, ਸ਼ਾਇਦ ਡਰਾਇਵਰ ਸੀ ਕੋਈ ਬੇ-ਧਿਆਨ ਹੋਇਆ । ਕਈ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ, ਲੱਗ ਗਈ ਅੱਗ ਤੇ ਕਾਲਾ ਅਸਮਾਨ ਹੋਇਆ । ਮੱਚਦੇ ਭਾਂਬੜ ਤਾਂਈਂ ਤੱਕਿਆ ਸ਼ਹਿਰ ਸਾਰੇ, ਕੋਈ ਡਰ ਗਿਆ ਤੇ ਕੋਈ ਸੀ ਹੈਰਾਨ ਹੋਇਆ । ਦੋ ਲੋਕਾਂ ਦੀ …
Read More »ਗ਼ਜ਼ਲ
ਐਵੇਂ ਟੁੱਟਦੀ ਨਾ ਕੋਈ ਗੱਲਬਾਤ ਹੁੰਦੀ ਏ। ਜਾਂ ਆਈ ਵਿੱਚਕਾਰ ਖੁਰਾਫ਼ਾਤ ਹੁੰਦੀ ਏ। ਹੈ ‘ਨੀ ਆਪਸੀ ਪਿਆਰ, ਸਾਂਝ ਦਿਲਾਂ ਦੀ, ਐਸੀ ਜ਼ਿੰਦਗੀ ਤਾਂ ਜਿਵੇਂ ਹਵਾਲਾਤ ਹੁੰਦੀ ਏ। ਲਏ ਰਾਤੀਂ ਸੁਫ਼ਨੇ ਸੱਚ ਵੀ ਹੋ ਜਾਂਦੇ, ਜਦੋਂ ਹੱਕ ਵਿੱਚ ਖੜ੍ਹੀ ਪ੍ਰਭਾਤ ਹੁੰਦੀ ਏ। ਸਹਿਣਾ ਬੜਾ ਔਖਾ ਇੰਤਜ਼ਾਰ ਦੇ ਪਲਾਂ ਨੂੰ, ਏਹੀ ਤਾਂ …
Read More »ਸੁਚੱਜੇ ਜੀਵਨ ਦੀ ਟਕਸਾਲ
ਜਰਨੈਲ ਸਿੰਘ (ਕਿਸ਼ਤ ਪਹਿਲੀ) ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ। ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ ਵੀ ਸੀ। ਇਕ ਹੱਥ ‘ਤੇ ਸੇਵੀਆਂ ਵਾਲ਼ੀ ਥਾਲੀ …
Read More »ਮੇਰਾ ਪਿੰਡ
ਜਰਨੈਲ ਸਿੰਘ (ਦੂਜੀ ਤੇ ਆਖਰੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ। ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ …
Read More »ਗੀਤ
ਕਨੇਡਾ ‘ਚ ਟਰਾਲਾ ਸ਼ੂਕਦਾ.. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਕਨੇਡਾ ‘ਚ ਟਰਾਲਾ ਸ਼ੂਕਦਾ…. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਪਹਿਲਾਂ ਮੱਥਾ ਟੇਕ ਫੇਰ ਸਟੇਟਿੰਗ ਫੜੀਏ। ਮੰਜ਼ਿਲਾਂ ‘ਤੇ ਜਾਣ ਲਈ ਰੱਬ ਚੇਤੇ ਕਰੀਏ। ਗੇੜੇ ਲਾਉਂਦੇ ਅਸੀਂ ਸ਼ਾਮ ਸਵੇਰੇ। ਕਨੇਡਾ ‘ਚ ਟਰਾਲਾ ਸ਼ੂਕਦਾ…. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਹਿੱਸਾ ਦੇਸ਼ …
Read More »ਮੇਰਾ ਪਿੰਡ
ਜਰਨੈਲ ਸਿੰਘ (ਕਿਸ਼ਤ : ਕਿਸ਼ਤ ਪਹਿਲੀ) ਸਾਡਾ ਪਿੰਡ ਮੇਘੋਵਾਲ ਗੰਜਿਆਂ ਹੀਰ ਗੋਤ ਦੇ ਜੱਟਾਂ ਦੇ ਵਡੇਰਿਆਂ ਨੇ ਵਸਾਇਆ ਸੀ। ਸਾਡੇ ਦੋ ਗਵਾਂਢੀ ਪਿੰਡ ਰਾਜੋਵਾਲ ਤੇ ਰਹਿਸੀਵਾਲ ਵੀ ਹੀਰ ਗੋਤੀ ਹਨ। ਮੇਘੋਵਾਲ ਹੁਸ਼ਿਆਰਪੁਰ-ਜਲੰਧਰ ਸੜਕ ਤੋਂ ਚਾਰ ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਏਥੋਂ ਹੁਸ਼ਿਆਰਪੁਰ 14 ਕਿਲੋਮੀਟਰ ਹੈ। ਸਾਡੇ ਪਿੰਡ ਦਾ ਇਕ ਬਸੀਵਾਂ …
Read More »ਪਰਵਾਸੀ ਨਾਮਾ
ਗਰਮੀਂ ਚਮਕਦੀ ਧੁੱਪ ਨੇ ਚੰਮ ਨੇ ਸਾੜ ਦਿੱਤੇ, ਵਰ੍ਹਦੀ ਅੱਗ ਨੂੰ ਦੱਸੋ ਕਿੰਝ ਠੱਲ੍ਹੀਏ ਜੀ । ਹਰ Family ਦੀ ਇਕੋ ਹੈ ਮੰਗ ਅੱਜ-ਕੱਲ, ਏਸ ਗਰਮੀਂ ਤੋਂ ਦੂਰ ਕਿਉਂ ਨਾ ਚੱਲੀਏ ਜੀ । ਠੰਡੇ ਮੁਲਕ ਦਾ ਟੂਰ ਕੋਈ ਲਾ ਲਈਏ, ਕਿਸੇ ਬੀਚ ਦਾ ਕਿਨਰਾ ਜਾਂ ਫਿਰ ਮੱਲੀਏ ਜੀ । ਜਿਸ ਸਰਦੀ …
Read More »ਨਿੱਕਾ ਪਰ ਨਿੱਘਾ ਘਰ
ਜਰਨੈਲ ਸਿੰਘ (ਕਿਸ਼ਤ : ਦੂਜੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਭਾਂਡਾ-ਟੀਂਡਾ ਧੋ ਕੇ ਦੋਵੇਂ ਭੈਣਾਂ ਚਰਖੇ ਡਾਹ ਲੈਂਦੀਆਂ। ਬੀਬੀ ਗਲ਼ੋਟੇ ਅਟੇਰਨ ਲੱਗ ਜਾਂਦੀ, ਨਾਲ਼ ਗੱਲਾਂ ਵੀ ਕਰਦੀ ਰਹਿੰਦੀ। ਗੱਲਾਂ ਕਦੀ ਆਮ ਜਿਹੀਆਂ ਹੁੰਦੀਆਂ ਤੇ ਕਦੀ ਸਿੱਖਿਆ ਵਾਲ਼ੀਆਂ। ਸਿੱਖਿਆ ਉਹ ਸਿੱਧੀ ਨਹੀਂ ਸੀ ਦਿੰਦੇ। ਦੂਰ ਦੇ ਜਾਂ ਨੇੜਲੇ ਕਿਸੇ …
Read More »