ਨਸ਼ਿਆਂ ‘ਚ ਡੁੱਬਿਆ ਪੰਜਾਬ
ਨਸ਼ਿਆਂ ਦੀਮਾਰਨਾਲਪੰਜਾਬਦਾਹਰਘਰ ਟੁੱਟ ਰਿਹਾ ਹੈ ਅਤੇ ਕਪੂਰਥਲਾ ਦੇ ਕੋਲ ਇਕ ਪਿੰਡਬੂਟ ਨੂੰ ਤਾਂ ਹੁਣ ਨਸ਼ੇੜੀਆਂ ਦਾਪਿੰਡ ਹੀ ਕਿਹਾ ਜਾਣ ਲੱਗਾ ਹੈ।ਇਥੇ ਸਾਲ 2014 ਵਿਚਐਨ.ਡੀ.ਪੀ.ਐਸ.ਐਕਟਤਹਿਤ 47 ਐਫ਼.ਆਈ.ਆਰ.ਦਰਜਕੀਤੀਆਂ ਗਈਆਂ ਸਨਅਤੇ ਇਸੇ ਤੋਂ ਅੰਦਾਜ਼ਾਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ।’ਇੰਡੀਅਨਐਕਸਪ੍ਰੈਸਵਲੋਂ ਕੀਤੀ ਗਈ ਛਾਣਬੀਣ ਦੌਰਾਨ ਸਾਹਮਣੇ ਆਇਆ ਕਿ ਪੰਜਾਬ ਦੇ ਕਈ ਪਿੰਡਾਂ ਵਿਚਨਸ਼ਿਆਂ ਦੇ ਕਾਰਨਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨਅਤੇ ਲੱਖ ਕੋਸ਼ਿਸ਼ਾਂ ਤੋਂ ਬਾਅਦਵੀਹਾਲਾਤਵਿਚ ਕੋਈ ਸੁਧਾਰ ਨਹੀਂ ਦਿਖਾਈ ਦੇ ਰਿਹਾ।
ਅਜਿਹੇ ਹੀ ਇਕ ਪਿੰਡਵਿਚ ਜਾਂਚ ਟੀਮ ਨੂੰ ਇਕ ਪਿੰਡਵਿਚਚਾਰ ਪੁਲਿਸ ਵਾਲੇ ਇਕ ਘਰ ਦੇ ਬਾਹਰਦਿਖਾਈ ਦਿੱਤੇ। ਉਨ੍ਹਾਂ ਨੂੰ ਇਕ ਡਰੱਗ ਪੈਡਲਰਬਾਰੇ ਸੂਚਨਨਾਮਿਲੀ ਸੀ ਅਤੇ ਉਹ ਉਸ ਦਾ ਪਿੱਛਾ ਕਰਦੇ ਹੋਏ ਇੱਥੇ ਪਹੁੰਚੇ ਸਨ। ਇੱਥੇ ਹੀ ਇਕ ਬਾਈਕਵੀਖੜ੍ਹੀ ਸੀ। ਪੁਲਿਸ ਵਾਲਿਆਂ ਤੋਂ ਪੁੱਛਣ ‘ਤੇ ਕੋਈ ਜਾਣਕਾਰੀਨਾਮਿਲੀ ਤਾਂ ਉਥੇ ਮੌਜੂਦ ਇਕ ਪੰਚਾਇਤਮੈਂਬਰਦੀਪਤਨੀ ਨੇ ਦੱਸਿਆ ਕਿ ਕੁਝ ਨਸ਼ੇੜੀਆਂ ਨੇ ਉਥੇ ਖੜ੍ਹੇ ਮੋਟਰਸਾਈਕਲਦਾਸਪਾਰਕ ਪਲੱਗ ਕੱਢ ਲਿਆ ਹੈ ਤਾਂ ਜੋ ਉਸ ਨੂੰ ਵੇਚ ਕੇ ਕੁਝ ਨਸ਼ਾਹਾਸਲਕੀਤਾ ਜਾ ਸਕੇ।
ਕਪੂਰਥਲਾ ਦੇ ਆਖ਼ਰੀਕਿਨਾਰੇ ‘ਤੇ ਪਠਾਨਕੋਟਹਾਈਵੇ ਦੇ ਕੋਲ ਇਸ ਪਿੰਡਵਿਚ ਚਿੱਟਾ ਆਪਣਾਕਹਿਰਢਾਹ ਚੁੱਕਾ ਹੈ। ਇਸ ਪਿੰਡਵਿਚ ਕੱਟੀਆਂ 47 ਐਫ਼.ਆਈ.ਆਰ.ਵਿਚੋਂ ਪਰਿਵਾਰਾਂ ਦੇ ਮੈਂਬਰ ਜਾਂ ਤਾਂ ਜੇਲ੍ਹ ਵਿਚਹਨ ਜਾਂ ਜ਼ਮਾਨਤ’ਤੇ ਹਨ। ਉਥੇ ਹੀ ਪਿੰਡਦੀਆਂ ਗਲੀਆਂ ਵਿਚਵੀਲੋਕਨਸ਼ਾਕਰਕੇ ਬੇਹੋਸ਼ੀ ਦੇ ਆਲਮਵਿਚ ਡਿੱਗੇ ਰਹਿੰਦੇ ਹਨ।ਸਥਾਨਕ ਪੁਲਿਸ ਚੀਫ਼ਸਬਇੰਸਪੈਕਟਰਰਣਜੀਤ ਸਿੰਘ ਅਜਿਹੀ ਹਾਲਤ ਨੂੰ ਦੇਖ ਕੇ ਹੈਰਾਨਨਹੀਂ ਹਨ। ਉਥੇ ਹੀ ਸਕੂਲ ਦੇ ਅਧਿਆਪਕਵੀਹਾਲਾਤ ਤੋਂ ਅਨਜਾਣਨਹੀਂ ਹਨ।
ਲੋਕਾਂ ਨੇ ਦੱਸਿਆ ਕਿ ਹਿਹ ਪਿੰਡ ਗਰੀਬਮਜਦੂਰਾਂ ਦਾ ਹੈ ਅਤੇ ਵਧੇਰੇ ਲੋਕ ਐਸ.ਸੀ.ਰਾਏ ਸਿੱਖ ਭਾਈਚਾਰੇ ਨਾਲਸਬੰਧਤਹਨ।ਅਨਪੜ੍ਹਤਾ ਇਕ ਪ੍ਰਮੁੱਖ ਸਮੱਸਿਆ ਹੈ ਅਤੇ ਇੱਥੇ ਇਲਾਜਲਈ ਇਕ ਟਾਈਮਪਾਸਡਾਕਟਰਹੈ।ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡਦੀਆਬਾਦੀ 3757 ਹੈ ਅਤੇ ਇਸ ਵਿਚੋਂ 50 ਫ਼ੀਸਦੀਅਨਪੜ੍ਹ ਹੈ। ਇਸੇ ਤੋਂ ਅੰਦਾਜ਼ਾਲਗਾਇਆ ਜਾ ਸਕਦਾ ਹੈ ਕਿ ਪਿੰਡਦੀਹਾਲਾਤ ਕੀ ਹੋਣਗੇ।
ਪਿੰਡ ਦੇ ਇਕ ਦੁਕਾਨਦਾਰ ਦਾਕਹਿਣਾ ਹੈ ਕਿ ਪਿੰਡ ਨੂੰ ਗਲਤ ਤੌਰ ‘ਤੇ ਬਦਨਾਮਕੀਤਾ ਗਿਆ ਹੈ। ਪੁਲਿਸ ਨੇ ਆਪਣੇ ਮਾਸਿਕਅੰਕੜੇ ਪੂਰੇ ਕਰਨਲਈਨਿਰਦੋਸ਼ਲੋਕਾਂ ਨੂੰ ਹੀ ਫੜ ਕੇ ਬੰਦਕਰ ਦਿੱਤਾ ਹੈ ਜਦੋਂਕਿ ਜਿਹੜੇ ਨਸ਼ਿਆਂ ਦਾਕੰਮਕਰਦੇ ਸਨ, ਉਹ ਰਿਸ਼ਵਤ ਦੇ ਕੇ ਬਚਨਿਕਲਦੇ ਹਨ। ਪੁਲਿਸ ਵੀਸਭ ਕੁਝ ਜਾਣਦੀ ਹੈ ਪਰ ਉਹ ਆਪਣੇ ਤੌਰ ‘ਤੇ ਹੀ ਕੰਮਕਰਦੀਹੈ।
ਬੂਟਪਿੰਡਦੀਕਹਾਣੀਜਸਪਾਲ ਸਿੰਘ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਬੇਹੱਦ ਭੋਲੇਪਨਨਾਲਆਪਣੇ ਆਪ ਨੂੰ ਨਸ਼ੇੜੀ ਦੱਸਦਾ ਹੈ। ਉਸ ਦਾਕਹਿਣਾ ਹੈ ਕਿ ਇਸ ਸੂਚੀ ਦੀ ਕੋਈ ਲੋੜਨਹੀਂ ਹੈ।ਪਿੰਡ ਦੇ ਕਿਸੇ ਵੀਘਰਦਾਦਰਵਾਜਾਖੜਕਾਓ, ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਨਸ਼ਿਆਂ ਕਾਰਨਗ੍ਰਿਫ਼ਤਾਰਕੀਤਾ ਗਿਆ ਹੈ।ਚਾਰ ਬੱਚਿਆਂ ਦਾਪਿਓ 32 ਸਾਲਾਜਸਪਾਲਹਰਮਹੀਨੇ 1000 ਤੋਂ 1500 ਰੁਪਏ ਹੀ ਕਮਾਉਂਦਾ ਹੈ ਅਤੇ ਉਹ ਅਕਸਰਵੇਟਰਦਾਕੰਮਕਰਦਾਹੈ।ਸਾਲ 2014 ਵਿਚ ਉਸ ਦੇ ਖਿਲਾਫ਼ਐਨ.ਡੀ.ਪੀ.ਐਸ. ਐਕਟਤਹਿਤ ਦੋ ਮਾਮਲੇ ਦਰਜਕਰਲਏ ਗਏ।
ਜਸਪਾਲ ਨੇ ਦੱਸਿਆ ਕਿ ਉਹ ਬੀਤੇ ਸਾਲ ਹੀ ਨਸ਼ਾਕਰਨ ਲੱਗਾ ਸੀ ਅਤੇ ਛੇ ਮਹੀਨੇ ਕਪੂਰਥਲਾਜੇਲ੍ਹ ਵਿਚਵੀ ਕੱਟ ਚੁੱਕਿਆ ਹੈ। ਉਸ ਦੀਬਾਂਹ’ਤੇ ਨਸ਼ਿਆਂ ਦੇ ਟੀਕਿਆਂ ਦੇ ਨਿਸ਼ਾਨਭਰੇ ਹੋਏ ਹਨ। ਉਥੇ 22 ਸਾਲ ਦੇ ਬਲਦੇਵ ਸਿੰਘ ਦੀਕਹਾਣੀਵੀ ਕੁਝ ਅਜਿਹੀ ਹੀ ਹੈ।ਬਲਦੇਵ ਸਿੰਘ ਦਾਘਰਖ਼ਸਤਾਹਾਲਤਵਿਚਹੈ। ਉਸ ਦਾਕਹਿਣਾ ਹੈ ਕਿ ਡਰੱਗ ਤਾਂ ਦੂਰ ਉਸ ਨੇ ਜ਼ਿੰਦਗੀਵਿਚਕਦੇ ਬੀੜੀ ਤੱਕ ਨਹੀਂ ਪੀਤੀਪਰ ਉਸ ਨੂੰ ਵੀਐਨ.ਡੀ.ਪੀ.ਐਸ. ਐਕਟਵਿਚਲਪੇਟਿਆ ਜਾ ਚੁੱਕਾ ਹੈ। 27 ਮਾਰਚ 2014 ਨੂੰ ਪਰਚਾਦਰਜਹੋਣ ਤੋਂ ਪਹਿਲਾਂ ਉਹ ਇਕ ਦੋਸਤ ਦੇ ਨਾਲਭਾਈਵਾਲੀਨਾਲ ਜ਼ਮੀਨ ਦੇ ਇਕ ਟੁਕੜੇ ‘ਤੇ ਖੇਤੀਕਰਕੇ ਚੰਗੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਸੜਕਕਿਨਾਰੇ ਸਬਜ਼ੀਵੇਚਦਾ ਸੀ ਪਰ ਉਸ ਦੀ ਜ਼ਿੰਦਗੀਇਨ੍ਹਾਂ ਫ਼ਰਜ਼ੀਐਫ਼.ਆਈ.ਆਰ.ਨੇ ਬਰਬਾਦਕਰ ਦਿੱਤੀ।
ਉਸ ਨੇ ਦੱਸਿਆ ਕਿ ਉਸ ਦਿਨ ਉਹ ਆਪਣੇ ਭਰਾ ਦੇ ਵਿਆਹ ਨੂੰ ਲੈ ਕੇ ਘਰਬੈਠਾਵਿਚਾਰਕਰਰਿਹਾ ਸੀ ਕਿ ਇਕ ਦੂਜਾਭਰਾਘਰ ਆਇਆ ਜੋ ਕਿ ਨਸ਼ਾਕਰਦਾ ਸੀ। ਕੁਝ ਹੀ ਮਿੰਟਾਂ ਵਿਚ ਪੁਲਿਸ ਆ ਗਈ ਅਤੇ ਉਸ ਨੇ ਘਰਦੀਤਲਾਸ਼ੀਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਡਰੱਗ ਦਾ ਇਕ ਪੈਕੇਟਬਰਾਮਦਕਰਲਿਆਅਤੇ ਮੇਰੇ ਭਰਾਅਤੇ ਮੈਨੂੰ ਆਪਣੇ ਨਾਲਲੈ ਗਏ। ਮੈਂ ਉਨ੍ਹਾਂ ਨੂੰ ਛੱਡ ਦੇਣਲਈ ਆਖਿਆ ਪਰ ਉਨ੍ਹਾਂ ਨੇ ਕਿਹਾ ਕਿ ਟਾਰਗੇਟ ਪੂਰਾਕਰਨਾ ਹੈ ਇਸ ਲਈਮੇਰੇ ਨਾਮ’ਤੇ ਵੀਪਰਚਾ ਕੱਟ ਦਿੱਤਾ। ਮੇਰੇ ‘ਤੇ ਪੰਜ ਕਿੱਲੋ ਭੁੱਕੀ ਰੱਖਣ ਦਾਮਾਮਲਾਪਾ ਦਿੱਤਾ। ਹੁਣ ਉਹ ਜ਼ਮਾਨਤ’ਤੇ ਬਾਹਰਹੈ।
ਉਧਰ, ਐਸ.ਐਚ.ਓ. ਦਾਕਹਿਣਾ ਹੈ ਕਿ 2014 ਵਿਚ ਕੱਟੀਆਂ 47 ਐਫ਼.ਆਈ.ਆਰ. ਉਸ ਇਕ ਸਾਲਦੀਕਹਾਣੀਕਹਿੰਦੀਹੈ। ਉਦੋਂ ਹਾਲਾਤਕਾਫ਼ੀਖ਼ਰਾਬਸਨਅਤੇ ਹੁਣ ਵੀਕਰੀਬਕਰੀਬਖ਼ਰਾਬ ਹੀ ਹਨ।ਬੂਟਵਿਚ ਕਈ ਹੋਰਲੋਕਾਂ ਦੀਆਂ ਕਹਾਣੀਆਂ ਵੀ ਅਜਿਹੀਆਂ ਹੀ ਹਨ।
ਪੰਚਾਇਤਮੈਂਬਰਰਹੇ ਬਲਦੇਵ ਸਿੰਘ ਦਾਕਹਿਣਾ ਹੈ ਕਿ ਉਸ ਨੂੰ ਵੀਰਾਜਨੀਤੀਕਾਰਨਨਿਸ਼ਾਨਾਬਣਾਇਆ ਗਿਆ। ਗੁਰਮੀਤ ਸਿੰਘ ਪਤਨੀਅਤੇ ਸੁਖਵਿੰਦਰ ਸਿੰਘ ਦੀ ਮਾਂ ਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਹੀ ਉਨ੍ਹਾਂ ਦੇ ਘਰ ਗੋਲੀਆਂ ਰੱਖ ਕੇ ਉਸ ਦੇ ਪੁੱਤਰ ‘ਤੇ ਡਰੱਗ ਦਾਮਾਮਲਾਦਰਜਕੀਤਾ ਸੀ। ਉਹ ਕਿਨ੍ਹਾਂ ਮੁਸ਼ਕਿਲਾਂ ਵਿਚੋਂ ਲੰਘੀ, ਉਸ ਦਾਪਤਾ ਉਸ ਨੂੰ ਹੀ ਹੈ।
ਪਿੰਡਵਿਚਲੋਕ ਹੁਣ ਆਪਣੇ ਬੱਚਿਆਂ ਦੀਚਿੰਤਾਵਿਚ ਜੀਅ ਰਹੇ ਹਨਅਤੇ ਉਨ੍ਹਾਂ ਦਾ ਇਕ ਹੀ ਉਦੇਸ਼ ਹੈ ਕਿ ਬੱਚਿਆਂ ਨੂੰ ਪੜ੍ਹਾਲਿਖਾ ਕੇ ਜ਼ਿੰਦਗੀਵਿਚ ਅੱਗੇ ਵਧਾਇਆਜਾਵੇ। ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਵੀਨਸ਼ਿਆਂ ਦੇ ਜਾਲਵਿਚ ਉਲਝ ਸਕਦੇ ਹਨਅਤੇ ਇਕ ਹੋਰਪੀੜ੍ਹੀਬਰਬਾਦੀ ਵੱਲ ਨਾ ਚੱਲੀ ਜਾਵੇ।
ੲੲੲ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …