Breaking News
Home / Special Story / ਜੰਗ-ਏ-ਆਜ਼ਾਦੀ ਤਾਂ ਪੂਰੀਦਿਵਾਈ

ਜੰਗ-ਏ-ਆਜ਼ਾਦੀ ਤਾਂ ਪੂਰੀਦਿਵਾਈ

ਪਰ ਅਸਾਂ ਯਾਦਗਾਰ ਅਜੇ ਅਧੂਰੀ ਹੀ ਬਣਾਈ
ਜਲੰਧਰ :ਕਰਤਾਰਪੁਰਵਿੱਚ ਕੌਮੀ ਮਾਰਗ ‘ਤੇ 200 ਕਰੋੜਰੁਪਏ ਨਾਲਉਸਾਰੀ ਜਾ ਰਹੀ ਜੰਗ-ਏ-ਆਜ਼ਾਦੀਯਾਦਗਾਰਉਦਘਾਟਨ ਤੋਂ ਕਰੀਬ 7 ਮਹੀਨਿਆਂ ਬਾਅਦਵੀਅਧੂਰੀ ਹੈ। ਆਮਲੋਕਾਂ ਲਈ ਇਹ ਯਾਦਗਾਰਦਾ ਇਕ ਹਿੱਸਾ ਹੀ ਦੇਖਣਲਈਖੋਲ੍ਹਿਆ ਗਿਆ ਹੈ। ਦੂਜਾ ਹਿੱਸਾ ਉਸਾਰੀਅਧੀਨ ਹੈ।
ਇਸ ਯਾਦਗਾਰ ਨੂੰ ਦੇਸ਼ਦੀਪਹਿਲੀ ਅਜਿਹੀ ਯਾਦਗਾਰਦੱਸਿਆ ਜਾ ਰਿਹਾ ਹੈ, ਜਿੱਥੇ ਦੇਸ਼ਲਈਕੁਰਬਾਨਹੋਣਵਾਲਿਆਂ ਦੀ ਗਾਥਾ ਨੂੰ ਪੇਸ਼ਕੀਤਾ ਗਿਆ। 6 ਨਵੰਬਰ 2016 ਨੂੰ ਜੰਗ-ਏ-ਆਜ਼ਾਦੀਯਾਦਗਾਰ ਉਸ ਵੇਲੇ ਦੇਸ਼ ਨੂੰ ਅਧੂਰੀ ਹੀ ਸਮਰਪਿਤਕਰਦਿੱਤੀ ਗਈ ਸੀ ਜਦੋਂ ਪੰਜਾਬਚੋਣਾਂ ਦੀਆਂ ਬਰੂਹਾਂ ‘ਤੇ ਸਨ।
ਇਸ ਦੇ ਉਦਘਾਟਨਸਮੇਂ ਵੀ ਹੰਗਾਮਾ ਹੋ ਗਿਆ ਸੀ ਕਿਉਂਕਿ ਆਜ਼ਾਦੀਘੁਲਾਟੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੇ ਇਸ ਗੱਲ ‘ਤੇ ਇਤਰਾਜ਼ ਕੀਤਾ ਸੀ ਕਿ ਉਨ੍ਹਾਂ ਨੂੰ ਸਮਾਗਮਵਿੱਚਸਿਰਫਸ਼ੋਅਪੀਸਵਜੋਂ ਹੀ ਵਰਤਿਆ ਗਿਆ ਹੈ ਤੇ ਉਸ ਵੇਲੇ ਦੀਸੱਤਾਧਾਰੀਧਿਰ ਨੇ ਇਸ ਨੂੰ ਰਾਜਸੀ ਰੰਗ ਵਿੱਚ ਰੰਗ ਦਿੱਤਾ ਸੀ। ਇਸ ਦੇ ਉਦਘਾਟਨਸਮੇਂ ਐਲਾਨਕੀਤਾ ਗਿਆ ਸੀ ਕਿ ਦੋ ਮਹੀਨਿਆਂ ਵਿੱਚ ਇਸ ਯਾਦਗਾਰ ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾਜਾਵੇਗਾ ਪਰਸੱਤਮਹੀਨੇ ਬਾਅਦਵੀ ਇਸ ਨੂੰ ਅਮਲਵਿੱਚਨਹੀਂ ਲਿਆਂਦਾ ਗਿਆ। ਜੰਗ-ਏ-ਆਜ਼ਾਦੀ ઠਦੀਯਾਦਗਾਰਬਣਾਉਣਲਈ ਬੁੱਧੀਜੀਵੀ, ਇਤਿਹਾਸਕਾਰਅਤੇ ਵਿੱਦਿਅਕਮਾਹਿਰਾਂ ਦੀਕਮੇਟੀਬਣਾਈ ਗਈ ਸੀ, ਜਿਸ ਨੇ ਇਸ ਇਮਾਰਤਵਿੱਚਦਿਖਾਏ ਜਾਣਵਾਲੇ ਇਤਿਹਾਸਬਾਰੇ ਬਾਰੀਕੀਨਾਲਅਧਿਐਨਕੀਤਾ ਸੀ। ਇਸ ਕਮੇਟੀਵਿੱਚਪ੍ਰੋਫੈਸਰਕ੍ਰਿਪਾਲ ਸਿੰਘ, ਡੀਐੱਸ ਗਰੇਵਾਲ, ਪੰਜਾਬੀਯੂਨੀਵਰਸਿਟੀਪਟਿਆਲਾ ਦੇ ਸਾਬਕਾਵਾਈਸਚਾਂਸਲਰਜਸਪਾਲ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਡਾ. ਹਰੀਸ਼ਸ਼ਰਮਾ, ਡਾ.ਕੇਐੱਲਟੁਟੇਜਾ ਤੇ ਡਾ.ਬਰਜਿੰਦਰ ਸਿੰਘ ਹਮਦਰਦ ਨੇ ਦੇਸ਼ਦੀਆਂ ਕਈ ਇਤਿਹਾਸਕਥਾਵਾਂ ਦਾ ਦੌਰਾ ਵੀਕੀਤਾ ਸੀ। ਇਸ ਟੀਮ ਨੇ ਅੰਡੇਮਾਨਨਿਕੋਬਾਰ ਦੇ ਇਲਾਕੇ ਪੋਰਟਬਲੇਅਰਵਿਚਬਣੀਸੈਲੂਲਰਜੇਲ੍ਹ, ਸਾਬਰਮਤੀਆਸ਼ਰਮਅਹਿਮਦਾਬਾਦ, ਅਕਸ਼ਰਧਾਮਮੰਦਰ ਗਾਂਧੀਨਗਰ (ਗੁਜਰਾਤ), ਤੀਨਮੂਰਤੀਭਵਨਅਤੇ ਸੰਸਦਭਵਨਵਿੱਚਦੇਸ਼ਦੀਆਜ਼ਾਦੀਬਾਰੇ ਬਣੇ ਮਿਊਜ਼ੀਅਮਦਾਵੀ ਦੌਰਾ ਕੀਤਾ ਸੀ ਅਤੇ ਉਥੋਂ ਦੇ ਇਤਿਹਾਸ ਤੇ ਤਕਨੀਕਦਾਅਧਿਐਨਕੀਤਾ ਸੀ ਤਾਂ ਜੋ ਇਨ੍ਹਾਂ ਸਾਰੀਆਂ ਇਤਿਹਾਸਕਘਟਨਾਵਾਂ ਦੇ ਸੁਮੇਲ ਨੂੰ ਜੰਗ-ਏ-ਆਜ਼ਾਦੀਯਾਦਗਾਰਵਿਚਸਥਾਪਤਕੀਤਾ ਜਾ ਸਕੇ।
ਇਸ ਯਾਦਗਾਰਵਿੱਚਪੰਜਾਬਦਾਆਜ਼ਾਦੀਵਿੱਚ ਕੀ ਯੋਗਦਾਨਰਿਹਾ ਹੈ, ਨੂੰ ਵੀਬੜੇ ਵਿਸਥਾਰਨਾਲਦੱਸਿਆ ਗਿਆ ਹੈ।
ਯਾਦਗਾਰਵਿਚਸਥਾਪਤਕੀਤੀਆਂ ਗਈਆਂ ਗੈਲਰੀਆਂ ਵਿੱਚ 1849 ਦੌਰਾਨ ਮੁਲਤਾਨਵਿਚਮਹਾਰਾਜਾਰਣਜੀਤ ਸਿੰਘ ਵੱਲੋਂ ਲੜੀ ਗਈ ਪਹਿਲੀ ਸਿੱਖ ਲੜਾਈ ਤੋਂ ਲੈ ਕੇ ਆਜ਼ਾਦੀਤੱਕਦਾਸਾਰਾਇਤਿਹਾਸਲੜੀਵਾਰਪੇਸ਼ਕੀਤਾ ਗਿਆ ਹੈ। ਨਾਮਵਰਫਿਲਮਸਾਜ਼ ਸ਼ਿਆਮਬੈਨੇਗਲ ਵੱਲੋਂ ਬਣਾਈ ਗਈ 90 ਮਿੰਟਦੀਫਿਲਮਵੀਯਾਦਗਾਰਵਿੱਚਬਣਾਏ ਗਏ ਥੀਏਟਰਵਿੱਚਦਿਖਾਈਜਾਂਦੀ ਹੈ।
ਇਸ ਥੀਏਟਰਵਿੱਚ 150 ਦੇ ਕਰੀਬਦਰਸ਼ਕ ਇਕੋ ਸਮੇਂ ਫਿਲਮਦੇਖਸਕਦੇ ਹਨ। ਸ਼ਾਮ ਨੂੰ 45 ਮਿੰਟਦਾ ਲੇਜ਼ਰ ਸ਼ੋਅ-ਕਮ-ਵਾਟਰਫਾਲਵੀਦਿਖਾਇਆਜਾਂਦਾ ਹੈ, ਜਿਸ ਵਿੱਚਪੰਜਾਬੀਆਂ ਵੱਲੋਂ ਦੇਸ਼ਦੀਆਜ਼ਾਦੀਵਿੱਚਪਾਏ ਗਏ ਯੋਗਦਾਨ ਨੂੰ ਪੇਸ਼ਕੀਤਾਜਾਂਦਾ ਹੈ।
ਖੁੱਲ੍ਹੇ ਕੰਪਲੈਕਸਵਿੱਚ 300 ਲੋਕਾਂ ਦੇ ਬੈਠਣਦੀਸਮਰੱਥਾਵਾਲਾਆਡੀਟੋਰੀਅਮਬਣਾਇਆ ਗਿਆ ਹੈ। ਪੰਜਾਬਦੀ ਮੌਜੂਦਾ ਕੈਪਟਨਸਰਕਾਰਆਰਥਿਕ ਤੰਗੀਆਂ ਨਾਲ ਤਾਂ ਜੂਝ ਰਹੀ ਹੈ ਪਰ ਇਸ ਯਾਦਗਾਰਲਈ ਕੋਈ ਕੰਜੂਸੀ ਨਹੀਂ ਵਰਤੀ ਜਾ ਰਹੀ। ਸਥਾਨਕਸਰਕਾਰਾਂ ਬਾਰੇ ਮੰਤਰੀਨਵਜੋਤ ਸਿੰਘ ਸਿੱਧੂ ਨੇ ਆਪਣੀਪਹਿਲੀਫੇਰੀ ਦੌਰਾਨ ਹੀ 10 ਕਰੋੜਦਾ ਚੈੱਕ ਪ੍ਰਬੰਧਕਾਂ ਹਵਾਲੇ ਕਰਕੇ ਇਸ ਦੇ ਕੰਮ ਨੂੰ ਨੇਪਰੇ ਚਾੜ੍ਹਨਦੀਤਾਕੀਦਕੀਤੀ ਸੀ।
ਛੋਟਾਘੱਲੂਘਾਰਾਸਮਾਰਕਕਿਤੇ ਹੋ ਨਾਜਾਵੇ ਇੱਟਾਂ ਦੇ ਢੇਰ ‘ਚ ਤਬਦੀਲ
ਕਾਹਨੂੰਵਾਨ :ਮੁਗ਼ਲਹਾਕਮਾਂ ਦੇ ਰਾਜ ਦੌਰਾਨ ਜ਼ੁਲਮਾਂ ਖ਼ਿਲਾਫ਼ਲੜਨਵਾਲੇ ਭਾਰਤੀਆਂ ਨੂੰ ਬਹੁਤਬੇਰਹਿਮੀਨਾਲ ਮੌਤ ਦੇ ਘਾਟਉਤਾਰਿਆ ਗਿਆ। ਅਜਿਹਾ ਹੀ ਇੱਕ ਘੱਲੂਘਾਰਾਸਾਲ 1746 ਵਿੱਚਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨਛੰਭਵਿੱਚਵਾਪਰਿਆ ਸੀ, ਜਿਸ ਵਿਚ 11 ਹਜ਼ਾਰ ਸਿੱਖਾਂ ਨੂੰ ਪਰਿਵਾਰਾਂ ઠਸਮੇਤਮੁਗ਼ਲਹਾਕਮਾਂ ਨੇ ਕਤਲਕਰਦਿੱਤਾ ਸੀ।
ਕਾਹਨੂੰਵਾਨਛੰਭ ਦੇ ਇਨ੍ਹਾਂ ਸ਼ਹੀਦਾਂ ਦੀਯਾਦਵਿਚਇਤਿਹਾਸਕ ਗੁਰਦੁਆਰਾਛੋਟਾਘੱਲੂਘਾਰਾਸਾਹਿਬਸੁਸ਼ੋਭਿਤ ਹੈ। ਇਸ ਗੁਰਦੁਆਰੇ ਦੇ ਨਾਲ-ਨਾਲਸ਼ਹੀਦਦੀਯਾਦਵਿੱਚਪ੍ਰਕਾਸ਼ ਸਿੰਘ ਬਾਦਲਦੀਅਗਵਾਈਵਾਲੀਸਰਕਾਰ ਨੇ ਸਾਲ 2010-11 ਵਿੱਚ ਇੱਕ ਸ਼ਹੀਦੀਸਮਾਰਕਉਸਾਰਿਆ ਸੀ। ਪਿੰਡ ਗੋਨੁਪੋਰਦੀਪੰਚਾਇਤ ਤੋਂ 10 ਏਕੜ ਜ਼ਮੀਨ ਮੁੱਲ ਖ਼ਰੀਦ ਕੇ ਲਗਭਗ 18 ਕਰੋੜਰੁਪਏ ਦੀਲਾਗਤਨਾਲ ਇਸ ਸ਼ਹੀਦੀਯਾਦਗਾਰਦੀਉਸਾਰੀਕਾਰਵਾਈ ਗਈ। ਇਸ ਯਾਦਗਾਰਦੀਸੰਭਾਲਲਈਪੰਜਾਬਸਰਕਾਰਵੱਲੋਂ ਤਤਕਾਲੀਡੀਸੀ ਗੁਰਦਾਸਪੁਰਅਭਿਨਵਤ੍ਰਿਖਾਦੀਪ੍ਰਧਾਨਗੀਹੇਠ ਇੱਕ ਕਮੇਟੀਦਾ ਗਠਨਕੀਤਾ ਗਿਆ, ਜੋ ਸਮੇਂ-ਸਮੇਂ ਇਸ ਯਾਦਗਾਰਦੀਸਾਂਭ-ਸੰਭਾਲਲਈਕੰਮਕਰਦੀ ਹੈ, ਪਰ ਹੌਲੀ- ਹੌਲੀ ਇਸ ਕਮੇਟੀ ਦੇ ਅਵੇਸਲੇ ਹੋਣਮਗਰੋਂ ਤੇ ਜ਼ਿਲ੍ਹਾਪ੍ਰਸ਼ਾਸਨਦੀਲਾਪ੍ਰਵਾਹੀਕਾਰਨਸਮਾਰਕਦੀਦਿੱਖਅਤੇ ਜਾਇਦਾਦ ਨੂੰ ਭਾਰੀਨੁਕਸਾਨਪਹੁੰਚਿਆ ਹੈ। ਯਾਦਗਾਰੀਸਮਾਰਕ ਨੂੰ ਚਾਰਚੰਨਲਾਉਣਵਾਲੇ ਫੁਹਾਰੇ ਖ਼ਰਾਬਪਏ ਹਨ। ਇਮਾਰਤਵਿੱਚ ਲੱਗਾ ਕੀਮਤੀਪੱਥਰ ਥਾਂ-ਥਾਂ ਤੋਂ ਡਿੱਗ ਰਿਹਾ ਹੈ। ઠਇਮਾਰਤ ਦੇ ਦਰਵਾਜ਼ੇ ਵੀ ਉੱਖੜਰਹੇ ਹਨ। ਦਰਵਾਜ਼ਿਆਂ ਦਾ ਰੰਗ ਰੋਗਨ ਵੀਨਿਕਲ ਚੁੱਕਾ ਹੈ। ਯਾਦਗਾਰਵਿੱਚਬਣੀਇਮਾਰਤਦਾ ਰੰਗ ਵੀਫਿੱਕਾਪੈ ਚੁੱਕਾ ਹੈ। ਮੁੱਖ ਗੇਟ ਲੋਹੇ ਦਾਹੋਣਕਾਰਨ ਜੰਗ ਫੜ ਚੁੱਕਾ ਹੈ। ਇਮਾਰਤ ਦੇ ਪੱਥਰ ਨੂੰ ਸਾਫ਼ਕਰਨਲਈ ਸਿਲੀਕੌਨ ਟਰੀਟਮੈਂਟਤਕਨੀਕ’ਤੇ 18 ਤੋਂ 20 ਲੱਖਰੁਪਏ ਖ਼ਰਚੇ ਗਏ ਹਨ, ਪਰ ਇਹ ਤਕਨੀਕਬੇਕਾਰਸਾਬਤ ਹੋਈ। ਯਾਦਗਾਰਵਿਚਡੇਢਦਰਜਨ ਦੇ ਕਰੀਬਕਰਮਚਾਰੀਕੰਮਕਰਦੇ ਹਨ। ਯਾਦਗਾਰ ਨੂੰ ਮਿਲਣਵਾਲੀਰਕਮਉਨ੍ਹਾਂ ਦੀਆਂ ਤਨਖ਼ਾਹਾਂ ‘ਤੇ ਹੀ ਖ਼ਰਚ ਹੋ ਜਾਂਦੀ ਹੈ। ਇਸ ਯਾਦਗਾਰਵਿੱਚਹਰਮਹੀਨੇ 6 ਹਜ਼ਾਰ ਤੋਂ ਵੱਧਸੈਲਾਨੀ ਆਉਂਦੇ ਹਨ। ਯਾਦਗਾਰਦੀਸਥਾਪਨਾ ਤੋਂ ਲੈ ਕੇ ਹੁਣਤੱਕ 3 ਲੱਖ ਦੇ ਕਰੀਬਸੈਲਾਨੀਆਂ ਨੇ ਇੱਥੇ ਫੇਰਾਪਾਇਆ ਹੈ। ਯਾਦਗਾਰਵਿੱਚਖਾਣਪੀਣਦਾ ਕੋਈ ਪ੍ਰਬੰਧਨਹੀਂ ਹੈ। ਇੱਕ ਛੋਟੀ ਜਿਹੀ ਕੰਟੀਨਵੀਕਰੀਬ ਦੋ ਸਾਲਪਹਿਲਾਂ ਬੰਦ ਹੋ ਚੁੱਕੀ ਹੈ। ਯਾਦਗਾਰਅੰਦਰ ਕੋਈ ਵੀ ਮੁੱਢਲੀਸਿਹਤਸਹੂਲਤਵੀਨਹੀਂ ਹੈ। ਯਾਦਗਾਰਦੀਸਾਂਭਸੰਭਾਲਲਈਪੰਜਾਬਲੋਕਨਿਰਮਾਣ, ઠਵਿਭਾਗ ਪੰਜਾਬਸੈਲਾਨੀਵਿਭਾਗ, ਬਾਗ਼ਬਾਨੀਵਿਭਾਗ, ਸੈਨੀਟੇਸ਼ਨ ਤੇ ਜਲਸਪਲਾਈਵਿਭਾਗ ਆਦਿ ਮੁੱਖ ਤੌਰ ‘ਤੇ ਜ਼ਿੰਮੇਵਾਰਬਣਾਏ ਗਏ ਸਨ, ਪਰਯਾਦਗਾਰਦੀਹਾਲਤਦੇਖ ਕੇ ਲੱਗਦਾ ਹੈ ਕਿ ਉਸ ਵੇਲੇ ਦੀਤਤਕਾਲੀਸਰਕਾਰ ਨੇ ਇਸ ਯਾਦਗਾਰਦੀਸੰਭਾਲ ਦੇ ਪ੍ਰਬੰਧਾਂ ਲਈਵਿੱਤੀਪ੍ਰਬੰਧਨਹੀਂ ਕੀਤੇ ਸਨ।
ਵੱਡਾਘੱਲੂਘਾਰਾ :ਇਤਿਹਾਸਕ ਪੱਖ ਪੂਰਾ ਦਿਖਾਉਣ ਵਿਚਅਸਫਲ ਹੈ ਯਾਦਗਾਰ
ਮੰਡੀਅਹਿਮਦਗੜ੍ਹ : ਰਿਆਸਤਮਾਲੇਰਕੋਟਲਾ ਦੇ ਪਿੰਡਰੋਹੀੜਾਵਿੱਚਉਨ੍ਹਾਂ ਪੈਂਤੀਹਜ਼ਾਰ ਸਿੰਘਾਂ ਦੀਯਾਦਗਾਰਬਣ ਕੇ ਤਿਆਰ ਹੋ ਚੁੱਕੀ ਹੈ, ਜੋ ਪੰਜਫਰਵਰੀ 1762 ਨੂੰ ਅਹਿਮਦਸ਼ਾਹਅਬਦਾਲੀਦੀਆਂ ਬਖ਼ਤਰਬੰਦ ਫੌਜਾਂ ਦਾਨਿਹੱਥੇ ਮੁਕਾਬਲਾਕਰਦੇ ਸ਼ਹੀਦ ਹੋ ਗਏ ਸਨਪਰਇੱਥੇ ਆਉਣਵਾਲੇ ਦਰਸ਼ਕਹਾਲੇ ਵੀਤਸਵੀਰਾਂ ਤੇ ਫਿਲਮਰਾਹੀਂ ਵੱਡੇ ਘੱਲੂਘਾਰੇ ਦਾਪੂਰਾਇਤਿਹਾਸਦੇਖਣ ਤੋਂ ਵਾਂਝੇ ਹਨ।
ਅਕਾਲੀਸਰਕਾਰਵੇਲੇ 24 ਕਰੋੜਰੁਪਏ ਤੋਂ ਵੱਧਨਾਲਤਿਆਰ ਹੋਈ ਇਹ ਯਾਦਗਾਰ 29 ਨਵੰਬਰ 2011 ਨੂੰ ਤਤਕਾਲੀ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਨੂੰ ਸਮਰਪਿਤਕੀਤੀ ਸੀ ਅਤੇ ਬਾਅਦਵਿੱਚ ਇਸ ਦਾਪ੍ਰਬੰਧਪੁਰਾਤੱਤਵਅਤੇ ਸੱਭਿਆਚਾਰਕਵਿਭਾਗ ਨੂੰ ਸੰਭਾਲਦਿੱਤਾ ਗਿਆ ਸੀ।
ਸਮਾਰਕਦੀਉਸਾਰੀਕਰਵਾਉਣਵਾਲੇ ਅਧਿਕਾਰੀਆਂ ਨੇ ਦਾਅਵਾਕੀਤਾ ਕਿ ਇਲਾਕੇ ਤੋਂ ਇਲਾਵਾਹੋਰਸੂਬਿਆਂ ਤੇ ਵਿਦੇਸ਼ਾਂ ਤੋਂ ਸਿੱਖ ਇਤਿਹਾਸਵਿੱਚਰੁਚੀਰੱਖਣਵਾਲੇ ਵਿਅਕਤੀਵੱਡੀਗਿਣਤੀਵਿਚਇੱਥੇ ਆਉਂਦੇ ਹਨਅਤੇ ਉਨ੍ਹਾਂ ਨੂੰ ਇਸ ਯਾਦਗਾਰ ਦੇ ਸਾਰੇ ਹਿੱਸਿਆਂ ਬਾਰੇ ਜਾਣਕਾਰੀਦੇਣ ਤੋਂ ਇਲਾਵਾ ਕੋਈ ਨਾ ਕੋਈ ਇਤਿਹਾਸਕਫ਼ਿਲਮਦਿਖਾਈਜਾਂਦੀ ਹੈ। ਪੰਜਾਹਵਿੱਘੇ ਤੋਂ ਵੱਧਖੇਤਰਵਿੱਚਫੈਲੀ 110 ਫੁੱਟ ਉੱਚੀ ਮੀਨਾਰਵਾਲੀਯਾਦਗਾਰ ਨੂੰ ਸੂਚਨਾ ਕੇਂਦਰ, ਓਪਨਏਅਰਥੀਏਟਰ, ਆਡੀਟੋਰੀਅਮਅਤੇ ਇੰਟਰਪ੍ਰੀਟੇਸ਼ਨਸੈਂਟਰਸਮੇਤ ਛੇ ਇਮਾਰਤਾਂ ਨੇ ਵਿਲੱਖਣਬਣਾਦਿੱਤਾ ਹੈ। ઠਅਹਿਮਦਸ਼ਾਹਅਬਦਾਲੀ ਨੇ 4 ਫਰਵਰੀ, 1762 ਨੂੰ ਸਰਹਿੰਦ ਦੇ ਫ਼ੌਜਦਾਰ ਜੈਨ ਖਾਂ ਅਤੇ ਮਾਲੇਰਕੋਟਲਾ ਦੇ ਨਵਾਬਭੀਖਮ ਖਾਂ ਨੂੰ ਕੁੱਪ ਰੋਹੀੜਾਵਿੱਚਇਕੱਠੇ ਹੋਏ ਸਿੰਘਾਂ ‘ਤੇ ਹਮਲਾਕਰਨਲਈ ਕਿਹਾ ਸੀ ਅਤੇ ਖ਼ੁਦਵੀਆਪਣੀ ਫੌਜ ਸਮੇਤਅਗਲੇ ਦਿਨਤੱਕਇੱਥੇ ਪਹੁੰਚ ਗਿਆ ਸੀ। ਇੱਕਦਮ ਹੋਏ ਹਮਲੇ ਨਾਲ ਇੱਕ ਵਾਰ ਤਾਂ ਸਿੰਘ ਘਬਰਾ ਗਏ ਸਨਪਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਤੇ ਸ਼ੁਕਰਚੱਕੀਆ ਦੇ ਜਥਿਆਂ ਨੇ ਜਿਸ ਢੰਗ ਨਾਲਪਹਿਲੇ ਦਿਨਮੁਕਾਬਲਾਕੀਤਾ ਉਸ ਨਾਲਹਮਲਾਵਰਾਂ ਨੂੰ ਵੀਹੱਥਾਂ ਪੈਰਾਂ ਦੀਪੈ ਗਈ ਸੀ। ਚੜ੍ਹਤ ਸਿੰਘ ਗੋਲੀਬਾਰੀਦਾਇੰਨਾਮਾਹਿਰ ਸੀ ਕਿ ਪੰਜਜਣੇ ਉਸ ਨੂੰ ਬੰਦੂਕਾਂ ਭਰ ਕੇ ਦਿੰਦੇ ਸਨ।ਸਿੱਖਾਂ ਦੀਵੱਡੀਸਮੱਸਿਆ ਇਹ ਸੀ ਕਿ ਸਾਰੇ ਮਾਲਵੇ ਦੀਆਂ ਗਿਆਰਾਂ ਮਿਸਲਾਂ ਦੇ ਕਰੀਬਦਸਹਜ਼ਾਰ ਔਰਤਾਂ, ਬੱਚੇ ਅਤੇ ਬਿਰਧਉਨ੍ਹਾਂ ਨਾਲਸਨਅਤੇ ਗੋਲਾਬਾਰੂਦ ਤੇ ਰਾਸ਼ਨ ਗੁਰਮਪਿੰਡਪਿਆ ਸੀ।ਇਸ ਹਾਲਤਵਿੱਚਉਨ੍ਹਾਂ ਦੀਮਜਬੂਰੀ ਸੀ ਕਿ ਰਵਾਇਤੀ ਯੁੱਧ-ਸ਼ੈਲੀਤਿਆਗ ਕੇ ਔਰਤਾਂ ਬੱਚਿਆਂ ਨੂੰ ਬਚਾਉਂਦਿਆਂ ਚੱਲਦੇ ਹੋਏ ਮੁਕਾਬਲਾਕਰਨ। ਇਸ ਮਕਸਦਵਿੱਚ ਉਹ ਕਾਫ਼ੀਹੱਦਤੱਕਕਾਮਯਾਬਵੀ ਹੋ ਗਏ ਸਨਅਤੇ ਬਰਨਾਲੇ ਵੱਲਚੱਲਣਾਸ਼ੁਰੂ ਕਰਦਿੱਤਾ ਸੀ ਪਰਰਾਤਵੇਲੇ ਮੂੰਮਾ ਗਹਿਲਾਂ ਦੇ ਸਰਕੰਡੇ ਦੇ ਮੈਦਾਨਵਿੱਚਪਨਾਹਲੈ ਕੇ ਬੈਠੇ ਦਸਹਜ਼ਾਰਨਿਹੱਥੇ ਸਿੰਘਾਂ ਨੂੰ ਅਬਦਾਲੀ ਦੇ ਸੈਨਿਕਾਂ ਵੱਲੋਂ ਅੱਗ ਲਗਾ ਕੇ ਸ਼ਹੀਦਕਰਦਿੱਤਾ ਗਿਆ।ਵੱਡੇ ਘੱਲੂਘਾਰੇ ਦੇ ਪਿਛੋਕੜਬਾਰੇ ਦੱਸਿਆ ਗਿਆ ਹੈ ਕਿ ਅਬਦਾਲੀ ਨੇ ਸਿੱਖਾਂ ਨੂੰ ਸਬਕਸਿਖਾਉਣਦਾਫ਼ੈਸਲਾ ਉਸ ਵੇਲੇ ਕਰਲਿਆ ਸੀ, ਜਦੋਂ ਉਹ 1761 ਵਿੱਚਪਾਣੀਪਤਦੀਤੀਸਰੀ ਜੰਗ ਵਿੱਚਮਰਾਠਿਆਂ ਨੂੰ ਜਿੱਤ ਕੇ ਵਾਪਸ ਆ ਰਿਹਾ ਸੀ ਅਤੇ ਸਿੱਖਾਂ ਨੇ ਉਸ ਨੂੰ ਸਤਲੁਜਨਦੀਤੱਕਪ੍ਰੇਸ਼ਾਨਕਰਕੇ ਰੱਖਿਆ ਸੀ।
ਸਰਹਿੰਦ ਤੇ ਮਾਲੇਰਕੋਟਲਾ’ਤੇ ਹਮਲਾਕਰਕੇ ਅਫ਼ਗਾਨਿਸਤਾਨ ਤੋਂ ਭੇਜੇ ਗਏ 12000 ਫੌਜੀਆਂ ਨੂੰ ਸਬਕ ਸਿਖਾਇਆ ਅਤੇ ਤਿੰਨਮਹੀਨਿਆਂ ਅੰਦਰ ਲਾਹੌਰ ਨੂੰ ਵੀਸਰਕਰਲਿਆ। 27 ਅਕਤੂਬਰ 1761 ਨੂੰ ਦੀਵਾਲੀ ਮੌਕੇ ਅੰਮ੍ਰਿਤਸਰਵਿਚ ਹੋਏ ਸਰਬੱਤਖ਼ਾਲਸਾ ਦੌਰਾਨ ਸਿੱਖਾਂ ਨੇ ਸੂਹੀਆਂ, ਗ਼ੱਦਾਰਾਂ ਅਤੇ ਅਫ਼ਗਾਨਹਮਲਾਵਰਾਂ ਨੂੰ ਪੱਕੇ ਤੌਰ ‘ਤੇ ਸਬਕਸਿਖਾਉਣਦਾਐਲਾਨਕੀਤਾ ਤਾਂ ਜੰਡਿਆਲਾ ਦੇ ਅਕਿਲਦਾਸ ਦੇ ਕਹਿਣ’ਤੇ ਅਹਿਮਦਸ਼ਾਹਅਬਦਾਲੀ ਨੇ ਕੁੱਪ ਰੋਹੀੜਾਵਿੱਚਇਕੱਠੇ ਹੋਏ ਸਿੱਖਾਂ ਨੂੰ ਸੋਧਣਦਾਫ਼ੈਸਲਾਕਰਲਿਆ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …