Breaking News
Home / ਸੰਪਾਦਕੀ / ਕਿਉਂ ਮੁੱਠੀ ਦੀਰੇਤਾ ਵਾਂਗ ਕਿਰ ਰਿਹੈ’ਆਪ’ਦਾਸ਼ਿਰਾਜਾ

ਕਿਉਂ ਮੁੱਠੀ ਦੀਰੇਤਾ ਵਾਂਗ ਕਿਰ ਰਿਹੈ’ਆਪ’ਦਾਸ਼ਿਰਾਜਾ

ਮਹਿਜ਼ ਤਿੰਨਸਾਲਪਹਿਲਾਂ ਹੀ ਪੰਜਾਬ ਦੇ ਰਾਜਨੀਤਕਦ੍ਰਿਸ਼’ਤੇ ਨੈਤਿਕਤਾਅਤੇ ਅਸੂਲੀਰਾਜਨੀਤੀਕਰਨ ਦੇ ਵੱਡੇ ਧੂਮ ਧੜੱਕੇ ਨਾਲਪ੍ਰਗਟ ਹੋਈ ਆਮਆਦਮੀਪਾਰਟੀਦਾਸ਼ਿਰਾਜਾਪਾਰਟੀਲੀਡਰਸ਼ਿਪ ਦੇ ਤਾਨਾਸ਼ਾਹ ਰਵੱਈਏ ਕਾਰਨ ਖਿੱਲਰਦਾ ਨਜ਼ਰ ਆ ਰਿਹਾਹੈ।ਦੇਸ਼ਵਿਚਭ੍ਰਿਸ਼ਟਾਚਾਰ ਵਿਰੁੱਧ ਅੰਨਾਹਜ਼ਾਰੇ ਦੀ’ਜਨਲੋਕਪਾਲ’ਲਹਿਰਵਿਚੋਂ ਜਨਮੀਆਮਆਦਮੀਪਾਰਟੀਸਾਲ 2013 ‘ਚ ਦਿੱਲੀ ਕੇਂਦਰੀਸ਼ਾਸਿਤਪ੍ਰਦੇਸ਼ਦੀ ਸੱਤਾ ‘ਚ ਆਈ ਸੀ ਅਤੇ ਇਸ ਦੀਪਹਿਲੀਸਰਕਾਰਭਾਵੇਂ 49 ਦਿਨ ਹੀ ਰਹਿ ਸਕੀ ਪਰ ਮੁੜ 2014 ‘ਚ ਹੋਈਆਂ ਚੋਣਾਂ ਦੌਰਾਨ ਇਹ ਪਾਰਟੀ 70 ਵਿਚੋਂ 67 ਸੀਟਾਂ ‘ਤੇ ਇਤਿਹਾਸਕ ਜਿੱਤ ਦਰਜਕਰਦਿਆਂ ਦਿੱਲੀ ਦੀ ਸੱਤਾ ‘ਚ ਵਾਪਸ ਆਈ ਸੀ। ਸਾਲ 2014 ਦੀਆਂ ਲੋਕਸਭਾਚੋਣਾਂ ‘ਚ ਵੀ ਇਸ ਪਾਰਟੀ ਨੇ ਦੇਸ਼ਭਰ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ, ਪਰਪੰਜਾਬਦੀਆਂ ਚਾਰਲੋਕਸਭਾਸੀਟਾਂ ਨੂੰ ਛੱਡ ਕੇ ਦੇਸ਼ ‘ਚੋਂ ਕਿਤੇ ਵੀ ਇਸ ਨੂੰ ਕੋਈ ਹੁੰਗਾਰਾਨਾਮਿਲਿਆ।ਲੋਕਸਭਾਚੋਣਾਂ ‘ਚ ਪੂਰੇ ਦੇਸ਼ਵਿਚੋਂ ਆਮਆਦਮੀਪਾਰਟੀ ਨੂੰ ਸਿਰਫ਼ਪੰਜਾਬਵਿਚੋਂ ਹੀ ਆਪਣੀਸੰਭਾਵੀ ਸਿਆਸੀ ਜ਼ਮੀਨਨਜ਼ਰ ਆਈ ਸੀ, ਤਾਂ ਜੋ ਪੰਜਾਬਦੀ ਸੱਤਾ ਰਾਹੀਂ 2019 ਦੀਆਂ ਲੋਕਸਭਾਚੋਣਾਂ ਲੜਨਦੀਤਿਆਰੀਕੀਤੀਜਾਵੇ ਪਰਪਾਰਟੀ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਆਸਾਂ ਦੇ ਉਲਟ ਨਤੀਜੇ ਮਿਲੇ ਅਤੇ ਆਮਆਦਮੀਪਾਰਟੀ ਨੂੰ ਮਹਿਜ 20 ਸੀਟਾਂ ‘ਤੇ ਹੀ ਸਬਰਕਰਨਾਪਿਆ।ਬਾਵਜੂਦ ਇਸ ਦੇ ਇਕ ਤਿੰਨਸਾਲ ਪੁਰਾਣੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਵਲੋਂ ਇਕ 97 ਸਾਲ ਪੁਰਾਣੀ ਰਵਾਇਤੀਪਾਰਟੀਸ਼੍ਰੋਮਣੀਅਕਾਲੀਦਲ ਨੂੰ ਦਰਕਿਨਾਰਕਰਕੇ ‘ਵਿਰੋਧੀਧਿਰ’ਵਿਚ ਬਿਠਾਉਣ ਦੇ ਨਾਲ’ਆਮਆਦਮੀਪਾਰਟੀ’ਦੀਆਂ ਪੰਜਾਬ ‘ਚ ਸੰਭਾਵਨਾਵਾਂ ਦੀ ਮੌਜੂਦਗੀ ਦਿਖਾਈਦਿੰਦੀ ਹੈ ਪਰ ਜਿਸ ਤਰੀਕੇ ਨਾਲ ਇਹ ਪਾਰਟੀਆਪਣੀਕਾਰਜਸ਼ੈਲੀਦਿਖਾਰਹੀ ਹੈ, ਉਸ ਤੋਂ ਆਮਆਦਮੀਪਾਰਟੀ, ਸੰਭਾਵਨਾਵਾਂ ਦੇ ਬਾਵਜੂਦਆਪਣੀ ਹੋਂਦ ਬਣਾਉਣ ‘ਚ ਅਸਮਰੱਥ ਦਿਖਾਈ ਦੇ ਰਹੀਹੈ।
ਹਾਲ ਹੀ ਦੌਰਾਨ ਦਿੱਲੀ ਵਿਚ ਹੋਈਆਂ ਨਗਰਨਿਗਮਚੋਣਾਂ ਵਿਚਆਮਆਦਮੀਪਾਰਟੀਦੀਆਂ ਰਹਿੰਦੀਆਂ ਆਸਾਂ ‘ਤੇ ਵੀਪਾਣੀਫ਼ਿਰ ਗਿਆ ਹੈ, ਜਿੱਥੇ ਕਿ ਸੱਤਾ ‘ਚ ਹੋਣ ਦੇ ਬਾਵਜੂਦਪਾਰਟੀਤੀਜੇ ਸਥਾਨ’ਤੇ ਰਹੀ।ਭਾਰਤੀਜਨਤਾਪਾਰਟੀਦੀਭਾਰੀ ਜਿੱਤ ਹੋਈ।  ਪੰਜਾਬ, ਗੋਆ ਅਤੇ ਇਸ ਤੋਂ ਬਾਅਦ ਹੁਣ ਦਿੱਲੀ ਨਗਰਨਿਗਮਚੋਣਾਂ ‘ਚ ਵੀਆਮਆਦਮੀਪਾਰਟੀਦੀਹਾਰ ਹੋਈ। ਇਨ੍ਹਾਂ ਲਗਾਤਾਰਹਾਰਾਂ ਤੋਂ ਬਾਅਦਵੀਪਾਰਟੀਹਾਈਕਮਾਨ ਨੇ ਆਪਣੇ ਅੰਦਰਲੀਆਂ ਕਮਜ਼ੋਰੀਆਂ ਅਤੇ ਲੋਕਨਬਜ਼ ਫੜਨ ‘ਚ ਹੋਈ ਵੱਡੀ ਗਲਤੀ ਨੂੰ ਲੱਭਣ ਦੀ ਥਾਂ ਭਾਰਤੀਵੋਟਿੰਗ ਪ੍ਰਣਾਲੀ’ਈ.ਵੀ.ਐਮ. ਮਸ਼ੀਨਾਂ’ਵਿਚਹੇਰਾਫ਼ੇਰੀਆਂ ਦਾਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਦੁਨੀਆ ਦੇ ਵਿਕਸਿਤਦੇਸ਼ਾਂ ‘ਚ ‘ਈ.ਵੀ.ਐਮ. ਮਸ਼ੀਨਾਂ’ ਨੂੰ ਲੋਕਤੰਤਰਲਈਵਧੇਰੇ ਭਰੋਸੇਯੋਗ ਤੇ ਬਿਹਤਰੀਨਵਿਕਲਪਨਹੀਂ ਮੰਨਿਆਜਾਂਦਾਪਰਭਾਰਤੀਚੋਣਪ੍ਰਕਿਰਿਆਲਈਵਰਤੀਆਂ ਜਾਂਦੀਆਂ ਇਨ੍ਹਾਂ ਮਸ਼ੀਨਾਂ ਦੀਭਰੋਸੇਯੋਗਤਾ’ਤੇ ਏਨੇ ਸੌਖੇ ਤਰੀਕੇ ਨਾਲ ਸੱਟ ਵੀਨਹੀਂ ਮਾਰੀ ਜਾ ਸਕਦੀ।ਆਮਆਦਮੀਪਾਰਟੀਦੀਪੰਜਾਬਲੀਡਰਸ਼ਿਪ ਨੂੰ ਸਮਝ ਆਉਣ ਲੱਗ ਪਈ ਹੈ ਕਿ ਪਾਰਟੀਦਾਸ਼ਿਰਾਜਾ ਕਿਉਂ ਖਿੱਲਰਦਾ ਜਾ ਰਿਹਾ ਹੈ, ਸ਼ਾਇਦ ਇਸੇ ਕਾਰਨਪਾਰਟੀਦੀ ਦਿੱਲੀ ਵਿਚ ਹੋਈ ਗੁਪਤ ਮੀਟਿੰਗ ਵਿਚਪੰਜਾਬਚੋਣਾਂ ਦੇ ਨਤੀਜਿਆਂ ‘ਤੇ ਸਮੀਖਿਆ ਦੌਰਾਨ ਭਗਵੰਤਮਾਨਵਰਗੇ ਪਾਰਟੀ ਦੇ ਸਟਾਰਪ੍ਰਚਾਰਕ ਨੇ ਵੀਪਾਰਟੀਕਨਵੀਨਰਅਰਵਿੰਦਕੇਜਰੀਵਾਲ ਨੂੰ ‘ਈ.ਵੀ.ਐਮ. ਮਸ਼ੀਨਾਂ’ਵਿਚਕਸੂਰ ਕੱਢਣ ਦੀ ਥਾਂ ਪਾਰਟੀਲੀਡਰਸ਼ਿਪ ਨੂੰ ਆਤਮ-ਪੜਚੋਲਕਰਨਦੀਸਲਾਹ ਦਿੱਤੀ ਹੈ।ਭਗਵੰਤਮਾਨ ਨੇ ਪਾਰਟੀਦੀਅੰਦਰੂਨੀਮੀਟਿੰਗ ਵਿਚਬੇਬਾਕਸਵੀਕਾਰਕੀਤਾ ਹੈ ਕਿ ਪੰਜਾਬਚੋਣਾਂ ਦੌਰਾਨ ਆਮਆਦਮੀਪਾਰਟੀ ਨੇ ਵੱਡੀਆਂ ਗਲਤੀਆਂ ਕੀਤੀਆਂ ਹਨ, ਜਿਸ ਦਾਭਾਰੀ ਨੁਕਸਾਨ ਹੋਇਆ।
ਨਿਰਸੰਦੇਹਆਮਆਦਮੀਪਾਰਟੀ ਨੇ ਪੰਜਾਬਚੋਣਾਂ ‘ਚ ਆਪਣੇ ਕਰਤੱਬੀਂ ਆਪਣੇ ਹੱਥੋਂ ਸੱਤਾ ਗੁਆਈ ਹੈ।ਪਾਰਟੀਦੀਲੀਡਰਸ਼ਿਪਦਾ ਕੇਂਦਰੀਕਰਨਅਤੇ ਮਨਮਰਜ਼ੀਆਂ ਕਾਰਨ ਉਸ ਨੂੰ ਪੰਜਾਬ ਦੇ ਲੋਕਾਂ ਦਾਭਰੋਸਾਹਾਸਲਨਾ ਹੋ ਸਕਿਆ। ਲੋਕਸਭਾਚੋਣਾਂ-2014 ਦੇ 24.4 ਫ਼ੀਸਦੀਵੋਟਾਂ ਨਾਲ 33 ਵਿਧਾਨਸਭਾਹਲਕਿਆਂ ‘ਚ ਵੋਟਾਂ ਦੇ ਵਾਧੇ ਦੇ ਮੁਕਾਬਲੇ ਪਾਰਟੀਦੀਵੋਟਪ੍ਰਤੀਸ਼ਤਤਾਵੀ ਘੱਟ ਕੇ 23.7 ਫ਼ੀਸਦੀਰਹਿ ਗਈ ਅਤੇ ਜਿੱਤ ਵੀ 33 ਦੇ ਮੁਕਾਬਲੇ ਮਹਿਜ਼ 20 ਵਿਧਾਨਸਭਾਹਲਕਿਆਂ ਤੋਂ ਹੀ ਮਿਲ ਸਕੀ। ਇਨ੍ਹਾਂ ਨਤੀਜਿਆਂ ਦੀਸਮੀਖਿਆਕੀਤਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਗਲਤੀਆਂ ਕਾਰਨ 2012 ‘ਚ ਪੰਜਾਬ ਕਾਂਗਰਸ ਸੱਤਾ ਤੋਂ ਖੁੰਝੀ ਸੀ, ਉਹੀ ਗਲਤੀਆਂ ਇਸ ਵਾਰਆਮਆਦਮੀਪਾਰਟੀ ਨੇ ਕੀਤੀਆਂ।ਚੋਣਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਨਫ਼ਰਤਦੀਰਾਜਨੀਤੀ ਨੂੰ ਕਦੇ ਵੀਸਵੀਕਾਰਨਹੀਂ ਕੀਤਾ। 2012 ਦੀਆਂ ਚੋਣਾਂ ‘ਚ ਕੈਪਟਨਅਮਰਿੰਦਰ ਸਿੰਘ ਵਲੋਂ ਸ਼੍ਰੋਮਣੀਅਕਾਲੀਦਲ ਦੇ ਵੱਡੇ ਆਗੂਆਂ ਨੂੰ ਜੇਲ੍ਹਾਂ ‘ਚ ਡੱਕਣ, ਡਾਂਗ ਫ਼ੇਰਨਅਤੇ ਤੁੰਨ ਦੇਣਵਰਗੇ ਭੜਕਾਊਬਿਆਨ ਦਿੱਤੇ ਗਏ ਸਨ, ਜਿਸ ਕਾਰਨਕਾਂਗਰਸ ਸੱਤਾ ਤੋਂ ਵਾਂਝੀਰਹਿ ਗਈ ਤੇ ਅਕਾਲੀ-ਭਾਜਪਾ ਗਠਜੋੜ ਮੁੜ ਸਰਕਾਰ ਬਣਾਉਣ ‘ਚ ਸਫ਼ਲਰਿਹਾ। ਹੁਣ ਹੋਈਆਂ ਪੰਜਾਬਚੋਣਾਂ ‘ਚ ਇਸੇ ਤਰ੍ਹਾਂ ਦੀਭੜਕਾਊਬਿਆਨਬਾਜ਼ੀ; ਸ਼੍ਰੋਮਣੀਅਕਾਲੀਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ‘ਚ ਡੱਕਣ ਅਤੇ ਬਾਦਲਪਰਿਵਾਰ ਨੂੰ ਪੰਜਾਬ ‘ਚੋਂ ਭਜਾਉਣ ਦੇ ਸਿਆਸੀ ਦਮਗਜ਼ੇ ਮਾਰ ਕੇ ਪੰਜਾਬਦੀ ਸੱਤਾ ਹਾਸਲਕਰਨਦਾ ਮੁਗਾਲਤਾ ਆਮਆਦਮੀਪਾਰਟੀਹਾਈਕਮਾਨਪਾਲੀਬੈਠੀ ਸੀ।
ਆਮਆਦਮੀਪਾਰਟੀ ਦੇ ਸੰਯੋਜਕਅਰਵਿੰਦਕੇਜਰੀਵਾਲਪੰਜਾਬਦੀਰਾਜਨੀਤੀ ਦੇ ਸਰੋਕਾਰਾਂ ਤੇ ਰਵਾਇਤ ਨੂੰ ਚੰਗੀ ਤਰ੍ਹਾਂ ਸਮਝਨਹੀਂ ਸਕੇ। ਸਿਆਸੀ ਪ੍ਰਪੱਕਤਾ ਪੱਖੋਂ ਹੋਈਆਂ ਗਲਤੀਆਂ ਕਾਰਨ’ਆਪ’ ਸੱਤਾ ਤੋਂ ਵਿਰਵੀਰਹਿ ਗਈ। ਸੁੱਚਾ ਸਿੰਘ ਛੋਟੇਪੁਰ ਨੂੰ ਚੋਣਾਂ ਤੋਂ ਐਨਪਹਿਲਾਂ ਪਾਰਟੀਦੀਸੂਬਾਕਨਵੀਨਰਸ਼ਿਪ ਤੋਂ ਲਾਂਭੇ ਕਰਨਾ, ਟਿਕਟਾਂ ਦੇਣਵੇਲੇ ਉਮੀਦਵਾਰਾਂ ਦੀ ਸਹੀ ਚੋਣਨਾਕਰਸਕਣਾ, ਪੰਜਾਬਦੀਲੀਡਰਸ਼ਿਪਕੋਲ ਢੁੱਕਵਾਂ ਸਿਆਸੀ ਤਜ਼ਰਬਾਨਾਹੋਣਾ, ਫ਼ਿਲਮੀ ਜਾਂ ਗਾਇਕ ਕਲਾਕਾਰਾਂ ਦੀ ਬਹੁਤਾਤ ਨਾਲ ਸਿਆਸੀ ਸੰਜੀਦਗੀਦੀਘਾਟਦਾਪ੍ਰਗਟਾਵਾ, ਪਾਰਟੀਵਲੋਂ ਮੁੱਖ ਮੰਤਰੀ ਉਮੀਦਵਾਰ ਦਾਐਲਾਨਨਾਕਰਨਾ, ਪੰਜਾਬਦੀਲੀਡਰਸ਼ਿਪ’ਤੇ ਪੰਜਾਬ ਤੋਂ ਬਾਹਰਲੇ ਇੰਚਾਰਜਅਤੇ ਅਬਜ਼ਰਵਰ ਲਗਾਉਣੇ ਆਦਿ ਮੁੱਖ ਕਾਰਨਹਨ, ਜਿਨ੍ਹਾਂ ਕਾਰਨ’ਆਪ’ਪੰਜਾਬੀਆਂ ਦਾਭਰੋਸਾਹਾਸਲਨਾਕਰ ਸਕੀ। ਪਾਰਟੀਅੰਦਰਆਜ਼ਾਦਵਿਚਾਰ ਰੱਖਣ ਵਾਲਿਆਂ ਨੂੰ ਬਾਹਰਦਾਰਸਤਾ ਦਿਖਾਉਣ ਦਾਸਿਲਸਿਲਾ ਜੋਗਿੰਦਰਯਾਦਵ, ਧਰਮਵੀਰ ਗਾਂਧੀ, ਡਾ. ਦਲਜੀਤ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਵਰਗੇ ‘ਥਿੰਕਟੈਂਕ’ ਆਗੂਆਂ ਨੂੰ ਪਾਰਟੀ ‘ਚੋਂ ਕੱਢਣ ਨਾਲ ਸ਼ੁਰੂ ਹੋਇਆ ਸੀ, ਜਿਸ ਨੇ ਆਮਆਦਮੀਪਾਰਟੀ ਨੂੰ ਸਫ਼ਲਤਾ ਤੋਂ ਪਹਿਲਾਂ ਹੀ ਦਮਤੋੜਦੀਪਾਰਟੀਬਣਾ ਦਿੱਤਾ ਹੈ।ਲਿਹਾਜ਼ਾਪਾਰਟੀ ਨੂੰ ਆਪਣੇ ਅੰਦਰਲੀਆਂ ਕਮਜ਼ੋਰੀਆਂ ਨੂੰ ਦੂਰਕਰਨ ਵੱਲ ਧਿਆਨਦੇਣਾਚਾਹੀਦਾਹੈ।ਪਾਰਟੀ ਨੂੰ ਇਹ ਵੀਧਿਆਨ ਰੱਖਣਾ ਚਾਹੀਦਾ ਹੈ ਕਿ ‘ਕੇਵਲ ਜਿੱਤ ਦੀਰਾਜਨੀਤੀ’ਕਰਨਵਾਲੀਆਂ ਪਾਰਟੀਆਂ ਆਪਣੀ ਹੋਂਦ ਨਹੀਂ ਬਣਾਸਕਦੀਆਂ ਬਲਕਿ, ਹੋਂਦ ਕਾਇਮਕਰਨਲਈ’ਸੰਘਰਸ਼ਦੀਰਾਜਨੀਤੀ’ਕਰਨੀਪੈਂਦੀਹੈ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …