24.3 C
Toronto
Wednesday, August 19, 2026
spot_img
HomeਕੈਨੇਡਾFrontਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ

ਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ

ਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਹਾਈਕਮਾਂਡ ਦਾ ਵੱਡਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੇਰਬਦਲ ਕਰਦਿਆਂ ਰਾਜਸਥਾਨ ਦੇ ਆਗੂ ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪਰਦੇ ਪਿੱਛੇ ਰਹਿ ਕੇ ਪੰਜਾਬ ਭਾਜਪਾ ਦਾ ਕੰਮ ਦੇਖ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਸਨ, ਜਿਨ੍ਹਾਂ ਦੀ 12 ਜੂਨ 2025 ਨੂੰ ਏਅਰ ਇੰਡੀਆ ਦੀ ਉਡਾਣ ਦੇ ਹਾਦਸਾਗ੍ਰਸਤ ਹੋਣ ਕਾਰਨ ਜਾਨ ਚਲੇ ਗਈ ਸੀ। ਸਤੀਸ਼ ਪੂਨੀਆ ਨੂੰ ਕੁਝ ਮਹੀਨੇ ਪਹਿਲਾਂ ਪੰਜਾਬ ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੂਨੀਆ ਇਸ ਸਮੇਂ ਹਰਿਆਣਾ ਭਾਜਪਾ ਦਾ ਵੀ ਕੰਮ ਦੇਖ ਰਹੇ ਹਨ। ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਪੂਨੀਆ ਪੰਜਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਕੰਮ ਕਰਨਗੇ, ਜਿਨ੍ਹਾਂ ਨੂੰ ਓ.ਬੀ.ਸੀ. ਭਾਈਚਾਰੇ ਨਾਲ ਤਾਲਮੇਲ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਵਿਚ 13 ਉਪ ਪ੍ਰਧਾਨ ਅਤੇ 8 ਜਨਰਲ ਸਕੱਤਰ ਵੀ ਬਣਾਏ ਸਨ। ਇਨ੍ਹਾਂ ਵਿਚ ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਅਤੇ ਤਰੁਣ ਚੁੱਘ ਨੂੰ ਦਫਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਤਰੁਣ ਚੁੱਘ ਨੂੰ ਗੁਜਰਾਤ ਭਾਜਪਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਅਤੇ ਉਹ ਰਾਜ ਸਭਾ ਮੈਂਬਰ ਵੀ ਹਨ।

RELATED ARTICLES
POPULAR POSTS