20.8 C
Toronto
Friday, August 7, 2026
spot_img
Homeਹਫ਼ਤਾਵਾਰੀ ਫੇਰੀਆਸਟਰੇਲੀਆਈ ਚਿੱਟੀ ਸਟਰਾਬੇਰੀ ਜਲਦੀ ਹੀ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਦੇਵੇਗੀ ਦਸਤਕ

ਆਸਟਰੇਲੀਆਈ ਚਿੱਟੀ ਸਟਰਾਬੇਰੀ ਜਲਦੀ ਹੀ ਵਿਸ਼ਵ ਭਰ ਦੇ ਬਾਜ਼ਾਰਾਂ ‘ਚ ਦੇਵੇਗੀ ਦਸਤਕ

ਮਿੱਠੀ ਖੁਸ਼ਬੂ, ਅਨਾਨਾਸ ਵਰਗੇ ਸੁਆਦ ਅਤੇ ਆਕਰਸ਼ਕ ਚਿੱਟਾ ਰੰਗ ਖਪਤਕਾਰਾਂ ਦੀ ਬਣਿਆ ਪਸੰਦ
ਸਿਡਨੀ/ਪਰਵਾਸੀ ਨਿਊਜ਼ : ਆਸਟਰੇਲੀਆ ਦੇ ਸਟਰਾਬੇਰੀ ਉਤਪਾਦਕਾਂ ਨੇ ਰਵਾਇਤੀ ਲਾਲ ਸਟਰਾਬੇਰੀ ਤੋਂ ਇੱਕ ਕਦਮ ਅੱਗੇ ਵਧਦਿਆਂ ਹੁਣ ਵਪਾਰਕ ਪੱਧਰ ‘ਤੇ ਵਿਲੱਖਣ ਚਿੱਟੀ ਸਟਰਾਬੇਰੀ ਦੀਆਂ ਨਵੀਆਂ ਕਿਸਮਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ ਜਲਦੀ ਹੀ ਭਾਰਤ ਸਮੇਤ ਵਿਸ਼ਵ ਭਰ ਦੇ ਖਪਤਕਾਰਾਂ ਨੂੰ ਆਪਣਾ ਖਾਸ ਸਵਾਦ ਦੇਣ ਲਈ ਤਿਆਰ ਹਨ।
ਇਹ ਵਿਲੱਖਣ ਫਲ ਆਪਣੀ ਮਿੱਠੀ ਖੁਸ਼ਬੂ, ਅਨਾਨਾਸ ਵਰਗੇ ਸੁਆਦ ਅਤੇ ਆਕਰਸ਼ਕ ਚਿੱਟੇ ਰੰਗ ਕਾਰਨ ਖਪਤਕਾਰਾਂ ਵਿੱਚ ਤੇਜ਼ੀ ਨਾਲ ਲੋਕਾਂ ਦੀ ਪਸੰਦ ਬਣ ਰਿਹਾ ਹੈ। ਇਸ ਵੇਲੇ ਇਸ ਦਾ ਉਤਪਾਦਨ ਸੀਮਤ ਹੈ, ਪਰ ਪੌਦਿਆਂ ਦੀ ਗਿਣਤੀ ਵਧਣ ਨਾਲ ਆਉਣ ਵਾਲੇ ਸਾਲਾਂ ਵਿੱਚ ਇਸ ਦੀ ਸਪਲਾਈ ਵੀ ਵਧੇਗੀ। ਆਸਟਰੇਲੀਆ ਹਰ ਸਾਲ ਲਗਪਗ 90,000 ਤੋਂ 100,000 ਟਨ ਸਟਰਾਬੇਰੀ ਪੈਦਾ ਕਰਦਾ ਹੈ। ਜਿਸ ਦੀ ਆਰਥਿਕ ਕੀਮਤ 600 ਮਿਲੀਅਨ ਆਸਟਰੇਲੀਆਈ ਡਾਲਰ ਤੋਂ ਵੱਧ ਹੈ।

ਦੇਸ਼ ਵਿੱਚ 400 ਤੋਂ ਵੱਧ ਸਟਰਾਬੇਰੀ ਉਤਪਾਦਕ ਫਾਰਮ ਹਨ। ਜਦੋਂ ਕਿ ਸਾਲ 2024 ਵਿੱਚ ਆਸਟਰੇਲੀਆ ਨੇ ਲਗਪਗ 27 ਲੱਖ ਕਿਲੋਗ੍ਰਾਮ ਤਾਜ਼ੀ ਸਟਰਾਬੇਰੀ ਕਰੀਬ 24.2 ਮਿਲੀਅਨ ਅਮਰੀਕੀ ਡਾਲਰ ਦੀ ਦੁਨੀਆ ਭਰ ਵਿੱਚ ਨਿਰਯਾਤ ਕੀਤੀ ਹੈ। ਸਭ ਤੋਂ ਵੱਡੇ ਬਾਜ਼ਾਰ ਥਾਈਲੈਂਡ, ਸਿੰਗਾਪੁਰ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਹਾਂਗਕਾਂਗ ਰਹੇ ਹਨ। ਭਾਰਤ ਨੂੰ ਆਸਟਰੇਲੀਆ ਤੋਂ ਸਟਰਾਬੇਰੀ ਦਾ ਨਿਰਯਾਤ ਇਸ ਸਮੇਂ ਬਹੁਤ ਘੱਟ ਹੈ। ਇਸ ਦਾ ਇੱਕ ਕਾਰਨ ਲੰਬੀ ਆਵਾਜਾਈ, ਉੱਚੀ ਢੁਆਈ ਲਾਗਤ ਅਤੇ ਭਾਰਤ ਵਿੱਚ ਸਥਾਨਕ ਉਤਪਾਦਨ ਦੱਸਿਆ ਹੈ। ਹਾਲਾਂਕਿ ਭਾਰਤ-ਆਸਟਰੇਲੀਆ ਵਪਾਰ ਸਮਝੌਤਿਆਂ ਅਤੇ ਉੱਚ ਗੁਣਵੱਤਾ ਵਾਲੇ ਫਲਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਭਵਿੱਖ ਵਿੱਚ ਭਾਰਤ ਵੀ ਚਿੱਟੀ ਸਟਰਾਬੇਰੀ ਲਈ ਇੱਕ ਸੰਭਾਵੀ ਬਾਜ਼ਾਰ ਬਣੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਚਿੱਟੀ ਸਟਰਾਬੇਰੀ ਵਰਗੀਆਂ ਨਵੀਆਂ ਕਿਸਮਾਂ ਆਸਟਰੇਲੀਆ ਦੇ ਬਾਗਬਾਨੀ ਉਦਯੋਗ ਨੂੰ ਵਿਸ਼ਵ ਬਾਜ਼ਾਰ ਵਿੱਚ ਨਵੀਂ ਪਛਾਣ ਦੇਣ ਦੇ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।

 

RELATED ARTICLES
POPULAR POSTS