11.1 C
Toronto
Thursday, September 24, 2026
spot_img
Homeਹਫ਼ਤਾਵਾਰੀ ਫੇਰੀਉੱਤਰ ਕੋਰੀਆ ਚੋਣਾਂ 'ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆ

ਉੱਤਰ ਕੋਰੀਆ ਚੋਣਾਂ ‘ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆ

ਉੱਤਰ ਕੋਰੀਆ ਚੋਣਾਂ ‘ਚ ਕਿਮ ਜੌਂਗ ਉਨ ਨੇ ਹੂੰਝਾ ਫੇਰਿਆਸਿਓਲ : ਉੱਤਰ ਕੋਰੀਆ ਦੀਆਂ 2026 ਦੀਆਂ ਸੰਸਦੀ ਚੋਣਾਂ ‘ਚ ਕਿਮ ਜੌਂਗ ਉਨ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੋਰੀਆ ਵਰਕਰਜ਼ ਪਾਰਟੀ ਅਤੇ ਉਸਦੇ ਗੱਠਜੋੜ ਸਹਿਯੋਗੀਆਂ ਨੇ 99.93 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ ਅਤੇ ਸਾਰੀਆਂ ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। 15ਵੀਂ ਸੁਪਰੀਮ ਪੀਪਲਜ਼ ਅਸੈਂਬਲੀ ਦੇ ਨੁਮਾਇੰਦਿਆਂ ਦੀ ਚੋਣ ਲਈ 15 ਮਾਰਚ ਨੂੰ ਹੋਈਆਂ ਚੋਣਾਂ ‘ਚ 99.99 ਫ਼ੀਸਦ ਵੋਟਾਂ ਪਈਆਂ ਸਨ। ਨਤੀਜਿਆਂ ਤੋਂ ਬਾਅਦ ਪਿਓਂਗਯਾਂਗ ‘ਚ ਨਵੀਂ ਅਸੈਂਬਲੀ ਦਾ ਉਦਘਾਟਨੀ ਸੈਸ਼ਨ ਹੋਣਾ ਹੈ ਜਿਸ ‘ਚ ਸਰਕਾਰ ਦੀ ਲੀਡਰਸ਼ਿਪ ਦੀ ਚੋਣ ਬਾਰੇ ਫ਼ੈਸਲਾ ਕੀਤਾ ਜਾਵੇਗਾ ਅਤੇ ਸੰਵਿਧਾਨ ‘ਚ ਵੱਡੀ ਸੋਧ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।

RELATED ARTICLES
POPULAR POSTS