Breaking News
Home / 2021 (page 129)

Yearly Archives: 2021

ਉਨਟਾਰੀਓ ਵਲੋਂ ਨਸਲਵਾਦ ਅਤੇ ਨਫਰਤ ਤੋਂ ਰੱਖਿਆ ਕਰਨ ਵਿਚ ਭਾਈਚਾਰਿਆਂ ਦੀ ਮੱਦਦ

ਭਾਈਚਾਰੇ-ਅਧਾਰਿਤ ਨਸਲਵਾਦ-ਵਿਰੋਧੀ ਅਤੇ ਨਫਰਤ-ਵਿਰੋਧੀ ਪਹਿਲਕਦਮੀਆਂ ਦਾ ਸਮਰਥਨ ਕਰਨ ਵਾਲਾ ਨਵਾਂ ਗ੍ਰਾਂਟ ਪ੍ਰੋਗਰਾਮ ਟੋਰਾਂਟੋ : ਉਨਟਾਰੀਓ ਸਰਕਾਰ ਸੂਬ ਦੇ ਨਵੇਂ 1.6 ਮਿਲੀਅਨ ਡਾਲਰ ਦੇ ਨਸਲਵਾਦ-ਵਿਰੋਧੀ, ਨਫਰਤ-ਵਿਰੋਧੀ ਗ੍ਰਾਂਟ ਪ੍ਰੋਗਰਾਮ ਦੇ ਰਾਹੀਂ ਭਾਈਚਾਰਿਆਂ ਦੀ ਨਸਲਵਾਦ ਅਤੇ ਨਫਰਤ ਤੋਂ ਰੱਖਿਆ ਕਰਨ ਵਿਚ ਮੱਦਦ ਕਰ ਰਹੀ ਹੈ। ਭਾਈਚਾਰਾ-ਅਧਾਰਿਤ ਗੈਰ-ਮੁਨਾਫਾ ਸੰਸਥਾਵਾਂ ਸਮੇਤ, ਯੋਗ ਸੰਸਥਾਵਾਂ, ਸੁਤੰਤਰ ਪ੍ਰੋਜੈਕਟਾਂ …

Read More »

22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਕਰਵਾਈ, ਮੰਡ ਭਰਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਉਨਿਟੀ ਸਰਵਿਸਿਜ਼ ਫਾਉਂਡੇਸ਼ਨ ਆਫ ਕੈਨੇਡਾ ਵੱਲੋਂ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰੋਨਾ ਦੌਰਾਨ ਫਰੰਟ ਲਾਈਨ ‘ਤੇ ਕੰਮ ਕਰਨ ਵਾਲਿਆਂ ਨੂੰ ਸਮਰਪਿਤ 22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਿਕਨਿਕ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਈ ਗਈ। ਸਵੇਰੇ ਗਿਆਰਾਂ ਵਜੇ ਦੇ ਕਰੀਬ …

Read More »

ਸੁਰਜੀਤ ਬਾਬਰਾ ਵੱਲੋਂ ਸਹਾਇਤਾ ਸੰਸਥਾ ਨੂੰ ਤਿੰਨ ਲੱਖ ਰੁਪਏ ਦੇ ਕਰੀਬ ਰਾਸ਼ੀ ਭੇਟ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਸਹਾਇਤਾ ਫਾਊਂਡੇਸ਼ਨ ਕੈਨੇਡਾ ਵੱਲੋਂ ਗੁਰੂ ਨਾਨਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਸਹਾਇਤਾ ਫਾਊਂਡੇਸ਼ਨ ਦੇ ਸਮਾਜਿਕ ਕਾਰਜਾਂ ਬਾਰੇ ਦੱਸਿਆ ਗਿਆ। ਕਰਮਜੀਤ ਸਿੰਘ ਗਿੱਲ (ਧਮੋਟ) ਅਤੇ ਸੈਂਡੀ ਗਰੇਵਾਲ ਦੀ ਅਗਵਾਈ ਹੇਠ ਲੋਕਾਂ ਨੂੰ ਇਸ …

Read More »

ਛੁਰੇਬਾਜ਼ੀ ਕਾਰਨ 20 ਸਾਲਾ ਵਿਅਕਤੀ ਦੀ ਹੋਈ ਮੌਤ

ਇਟੋਬੀਕੋ/ਬਿਊਰੋ ਨਿਊਜ਼ : ਇਟੋਬੀਕੋ ਵਿੱਚ ਰਾਤੀਂ ਵਾਪਰੀ ਘਟਨਾ ਵਿੱਚ ਇੱਕ 20 ਸਾਲਾ ਵਿਅਕਤੀ ਉੱਤੇ ਚਾਕੂ ਦੇ ਕਈ ਵਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ। ਇੰਸਪੈਕਟਰ ਇਸਮਾਈਲ ਮੂਸਾ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਤੀਂ 11.57 ਉੱਤੇ ਹੰਬਰ ਕਾਲਜ ਤੇ ਜੌਹਨ ਗਾਰਲੈਂਡ ਬੋਲੀਵੀਆਰਡਜ ਉੱਤੇ …

Read More »

ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਸੱਦੇ ਦੀ ਹਮਾਇਤ ‘ਚ ਬਰੈਂਪਟਨ ਦੇ ਫਾਰਮਰਜ਼ ਸੁਪੋਰਟ ਗਰੁੱਪ ਨੇ ਕੀਤਾ ਮੁਜ਼ਾਹਰਾ

ਬਰੈਂਪਟਨ/ਡਾ. ਝੰਡ : ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 10 ਮਹੀਨੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ‘ਭਾਰਤ ਬੰਦ’ ਦੇ ਸੱਦੇ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਬਰੈਂਪਟਨ ਵਿਚ ਵਿਚਰ ਰਹੀਆਂ ਵੱਖ-ਵੱਖ 10 ਜੱਥੇਬੰਦੀਆਂ ਦੀ ਸਾਂਝੀ ਕਮੇਟੀ ਦੇ 100 ਤੋਂ ਵਧੇਰੇ ਸਰਗਰਮ ਮੈਂਬਰਾਂ ਨੇ …

Read More »

ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਸ਼ਹੀਦ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ

ਕਿਸਾਨੀ ਸੰਘਰਸ਼ ਨੂੰ ਉਨ੍ਹਾਂ ਦੀ ਵਿਚਾਰਧਾਰਾ ਦੇ ਸੰਦਰਭ ਵਿਚ ਵਿਚਾਰਿਆ ਗਿਆ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ ਭਾਰਤ ਦੀ ਅਜ਼ਾਦੀ ਦੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਲਹਿਰ ਨੂੰ ਅੱਗੇ ਲਿਜਾਣ ਵਿਚ ਮੋਹਰੀ ਭਾਅ ਜੀ ਗੁਰਸ਼ਰਨ ਸਿੰਘ ਦੇ ਇਸ ਦੁਨੀਆਂ ਤੋਂ …

Read More »

‘ਐੱਨਲਾਈਟ ਕਿੱਡਜ਼’ ਦੀ 3 ਅਕਤੂਬਰ ਨੂੰ ਹੋਣ ਵਾਲੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਲਈ ਦੌੜਾਕਾਂ ਵਿਚ ਭਾਰੀ ਉਤਸ਼ਾਹ

100 ਤੋਂ ਵਧੀਕ ਕਰਵਾ ਚੁੱਕੇ ਹਨ ਇਸ ਦੇ ਲਈ ਆਪਣੀ ਰਜਿਸਟ੍ਰੇਸ਼ਨ ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼’ ਸੰਸਥਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਫ਼ਲਤਾ ਪੂਰਵਕ ਕਰਵਾਏ ਜਾ ਰਹੇ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਦਾ ਚੌਥਾ ਸਲਾਨਾ ਈਵੈਂਟ 3 ਅਕਤੂਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਟਰੈਕ ਐਂਡ ਫੀਲਡ …

Read More »

ਲਾਹੌਰ ਹਾਈਕੋਰਟ ‘ਚ ਲੱਗੇ ਭਗਤ ਸਿੰਘ ਜ਼ਿੰਦਾਬਾਦ ਦੇ ਨਾਅਰੇ

ਅੰਮ੍ਰਿਤਸਰ : ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ ‘ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ ‘ਚ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਉਂਦਿਆਂ ਉਨ੍ਹਾਂ ਦੇ ਵਿਚਾਰਾਂ ‘ਤੇ ਚਰਚਾ ਕੀਤੀ ਗਈ। ਵਕੀਲਾਂ ਵਲੋਂ ਬਕਾਇਦਾ ਜਨਮ ਦਿਨ ਦਾ ਕੇਕ ਕੱਟ ਕੇ ‘ਜ਼ਿੰਦਾ ਹੈ, ਭਗਤ ਸਿੰਘ …

Read More »

ਇਟਲੀ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਹੋਣ ਲੱਗੇ ਯਤਨ

ਸਿੱਖ ਆਗੂਆਂ ਨੇ ਸੰਸਦ ਮੈਂਬਰਾਂ ਨਾਲ ਕੀਤੀਆਂ ਮੀਟਿੰਗਾਂ ਰੋਮ/ਬਿਊਰੋ ਨਿਊਜ਼ : ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਇਟਲੀ ਵਸਦੀਆਂ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਨਾਲ ਵੀ ਰਾਬਤਾ ਬਣਾਇਆ ਜਾ ਰਿਹਾ …

Read More »

ਕਿਸ਼ੀਦਾ ਹੋਣਗੇ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ

ਟੋਕੀਓ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ੀਦਾ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨ ਚੋਣ ਜਿੱਤ ਲਈ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸ਼ੀਦਾ ਨੂੰ ਮਹਾਮਾਰੀ ਨਾਲ ਗ੍ਰਸਤ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਅਤੇ ਵਧਦੇ ਖੇਤਰੀ ਸੁਰੱਖਿਆ …

Read More »