Breaking News
Home / ਰੈਗੂਲਰ ਕਾਲਮ / ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ਼

ਚਰਨ ਸਿੰਘ ਰਾਏ
ਸਾਰੇ ਜਾਣਦੇ ਹਨ ਕਿ ਸਰਾਬ ਪੀ ਕੇ ਗੱਡੀ  ਨਹੀਂ ਚਲਾਉਣੀ ਚਾਹੀਦੀ। ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ, ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ ਹੱਥੋਂ ਮਾਰੇ ਜਾਂਦੇ ਹਨ ਅਤੇ 70000 ਦੇ ਕਰੀਬ ਐਕਸੀਡੈਂਟ ਸਰਾਬੀ ਡਰਾਈਵਰਾਂ ਕਰਕੇ ਹੀ ਹੁੰਦੇ ਹਨ। ਹਰ ਸਾਲ 17000 ਡਰਾਈਵਰ  ਕਰੀਮੀਨਲ ਕੋਡ ਆਫ ਕੈਨੇਡਾ ਅਧੀਨ ਚਾਰਜ ਕੀਤੇ ਜਾਂਦੇ ਹਨ ਅਤੇ ਇਹ ਕਨੇਡਾ ਦੀ ਇਕਾਨਮੀ ਦਾ ਵੀ ਨੁਕਸਾਨ ਕਰਦੇ ਹਨ ਜਿਵੇ ਹੈਲਥ-ਕੇਅਰ ਦੇ ਵੱਧ ਖਰਚੇ ਐਮਰਜੈਂਸੀ ਰਸਪੌਂਸ ਅਤੇ ਪਰਾਪਰਟੀ ਡੈੇਮੇਜ ਦਾ ਖਰਚਾ ਤਿੰਨ ਬਿਲੀਅਨ ਤੱਕ ਸਲਾਨਾ ਜਾ ਪੁੱਜਦਾ ਹੈ।
ਜੇ ਤੁਸੀਂ ਸਰਾਬ ਪੀਕੇ ਗੱਡੀ ਚਲਾਉਂਦੇ ਹੋ ਤਾਂ ਤੁਹਾਡੀ ਇੰਸੋਰੈਂਸ ਉਥੇ ਹੀ ਖਤਮ ਹੋ ਜਾਂਦੀ ਹੈ।ਜੇ ਤੁਸੀਂ ਐਕਸੀਡੈਂਟ ਕਰ ਦਿੰਦੇ  ਹੋ ਤਾਂ ਤੁਸੀਂ ਕਨੂੰਨੀ ਤੌਰ ਤੇ ਤਾਂ ਕਸੂਰਵਾਰ ਹੋ ਹੀ ਅਤੇ ਆਪਣੀ ਅਤੇ ਦੂਸਰੀ ਗੱਡੀ ਦੇ ਹੋਏ ਨੁਕਸਾਨ ਦੇ ਵੀ ਖੁਦ ਜਿੰਮੇਵਾਰ ਹੁੰਦੇ ਹੋ।
ਜੇ ਸਰਾਬ ਪੀਕੇ ਗੱਡੀ ਚਲਾਉਂਦੇ ਹੋਏ ਦੂਸਰੇ ਵਿਅੱਕਤੀ ਨੂੰ ਜਖਮੀ ਕਰ ਦਿੰਦੇ ਹੋ ਤਾਂ ਉਸ ਵਿਅਕਤੀ ਦੀ ਆਪਣੀ ਇੰਸੋਰੈਂਸ ਉਸਨੂੰ ਕਲੇਮ ਦੀ ਰਕਮ ਤਾਂ ਦੇ ਦਿੰਦੀ ਹੈ ਪਰ ਉਹ ਰਕਮ ਤੁਹਾਡੇ ਤੋਂ ਵਸੂਲਣ ਲਈ ਤੁਹਾਡੇ ਤੇ ਮੁਕੱਦਮਾ ਕਰਦੀ ਹੈ।ਅੱਜ ਕੱਲ ਮਮੂਲੀ ਜਿਹੀ ਸੱਟ ਲੱਗਣ ਤੇ ਲੋਕ ਮਿਲੀਅਨ ਡਾਲਰਾਂ ਦਾ ਕਲੇਮ ਕਰਦੇ ਹਨ ਅਤੇ ਇਸ  ਤੋਂ ਉਪਰ ਵਕੀਲਾਂ ਦਾ ਖਰਚਾ ਵੀ ਤੁਹਾਨੂੰ ਆਪ ਹੀ ਦੇਣਾ ਪੈਂਣਾ ਹੈ।
ਜੇ ਸਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ,ਜੁਰਮਾਨਾ ਵੀ ਦੇ ਦਿਤਾ,ਐਕਸੀਡੈਂਟ ਕਰਨ ਤੋਂ ਵੀ ਬੱਚ ਗਏ, ਪਰ ਹੁਣ ਟਾਈਮ ਆ ਗਿਆ ਇੰਸੋਰੈਂਸ ਪਾਲਸੀ ਰੀਨੀਊ ਕਰਨ ਦਾ। ਹੁਣ ਤੁਹਾਡਾ ਪ੍ਰੀਮੀਅਮ ਦੁਗਣਾ-ਤਿਗਣਾ ਹੋ ਜਾਵੇਗਾ ਅਤੇ ਇਹ ਕਈ ਸਾਲਾਂ ਤੱਕਰ ਰਹੇਗਾ।ਜਦੋਂ ਤੁਸੀਂ ਡਰਿੰਕ ਡਰਾਈਵਿੰਗ ਵਿਚ ਚਾਰਜ ਹੋ ਜਾਂਦੇ ਹੋ ਤਾਂ ਤੁਹਾਡਾ ਪਿਛਲਾ ਸਾਰਾ ਡਰਾਈਵਿੰਗ ਰਿਕਾਰਡ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਅਤੇ ਤੁਹਾਨੂੰ ਬਿਲਕੁਲ ਨਵੇਂ ਡਰਾਈਵਰ ਵਾਲਾ ਰੇਟ ਮਿਲਦਾ ਹੈ ਜੋਕਿ 12000 ਤੋਂ 20000 ਸਾਲਾਨਾ ਤੱਕ ਵੀ ਹੋ ਸਕਦਾ  ਹੈ ਅਤੇ ਇਹ ਵਧੇ ਹੋਏ ਰੇਟ 6 ਤੋਂ 10 ਸਾਲ ਤੱਕ ਦੇਣੇ ਪੈਣਗੇ। ਹਰ ਕੰਪਨੀ ਇਹ ਰੇਟ ਆਪਣੇ ਤਰੀਕੇ ਨਾਲ ਲਗਾਉਂਦੀ ਹੈ ਅਤੇ ਇਕ ਵਧੀਆ ਕੰਪਨੀ ਦੀ ਚੋਣ ਕਰਕੇ ਇਹ ਰੇਟ ਕੁਝ ਹੱਦ ਤੱਕ ਘਟਾਏ ਵੀ ਜਾ ਸਕਦੇ ਹਨ।
ਸਰਾਬ ਪੀਕੇ ਗੱਡੀ ਚਲਾਉਣ ਤੇ ਕਰੀਮੀਨਲ ਚਾਰਜ ਲੱਗਦੇ ਹਨ ।ਜੇ ਤੁਸੀਂ ਕੋਰਟ ਵਿਚ ਕੇਸ ਜਿਤ ਵੀ ਜਾਂਦੇ ਹੋ ਤਾਂ ਵੀ ਲਾਈਸੈਂਸ ਸਸਪੈਂਸ਼ਨ ਤੁਹਾਡੇ ਰਿਕਾਰਡ ਤੇ ਰਹਿਣ ਕਰਕੇ ਇੰਸੋਰੈਂਸ ਰੇਟ ਵੱਧਦੇ ਹਨ । ਜੇ ਕਨਵਿਕਟ ਹੋ ਜਾਂਦੇ ਹੋ ਤਾਂ ਪਹਿਲੀ ਵਾਰ 600 ਡਾਲਰ ਜੁਰਮਾਨਾ ਹੁੰਦਾ ਹੈ ਅਤੇ ਇਕ ਸਾਲ ਵਾਸਤੇ ਲਾਈਸੈਂਸ ਸਸਪੈਂਡ ਹੁੰਦਾ ਹੈ ਅਤੇ ਇਕ ਸਾਲ ਵਾਸਤੇ ਇਗਨੀਸ਼ਨ ਇੰਟਰਲੌਕ ਵੀ ਲਗਵਾਉਣਾ ਪੈਂਦਾ ਹੈ।
ਦੂਸਰੀ ਵਾਰ ਇਹੀ ਗਲਤੀ ਕਰਨ ਤੇ 30 ਦਿਨ ਦੀ ਜੇਲ,ਤਿੰਨ ਸਾਲ ਲਾਈਸੈਂਸ ਦੀ ਸਸਪੈਂਸ਼ਨ ਅਤੇ 3 ਸਾਲ ਵਾਸਤੇ ਇਗਨਸ਼ਿਨ ਇੰਟਰਲੌਕ ਲਗਵਾਉਣਾ ਪੈਂਦਾ ਹੈ।
ਤੀਸਰੀ ਵਾਰ ਫੜੇ ਜਾਣ ਤੇ 120 ਦਿਨ ਦੀ ਜੇਲ,ਸਾਰੀ ਉਮਰ ਵਾਸਤੇ ਲਾਈਸੈਂਸ ਸਸਪੈਂਡ ਅਤੇ ਵਾਪਸ ਆਮ ਜਿੰਦਗੀ ਵਿਚ ਆਉਣ ਲਈ ਬੈਕ ਆਨ ਟਰੈਕ ਪ੍ਰੋਗਰਾਮ ਅਧੀਨ ਕੋਰਸ ਵਿਚ ਭਾਗ ਲੈਣਾ ਪੈਂਦਾ ਹੈ। ਇਸ ਦੀ ਫੀਸ 578 ਡਾਲਰ ਵੀ ਦੇਣੀ ਪੈਂਦੀ ਹੈ। ਕੁਝ ਸਰਤਾਂ ਪੂਰੀਆਂ ਕਰਨ ਤੇ 10 ਸਾਲ ਬਾਅਦ ਵੀ ਲਾਈਸੈਂਸ ਵਾਪਸ ਮਿਲ ਸਕਦਾ ਹੈ।
ਇਸ ਤੋਂ ਇਲਾਵਾ 150 ਡਾਲਰ ਫੀਸ ਦੇਣੀ ਪੈਂਦੀ ਹੈ ਲਾਈਸੈਂਸ ਵਾਪਸ ਲੈਣ ਲਈ ਅਤੇ 125 ਡਾਲਰ  ਇਗਨੀਸ਼ਨ ਇੰਟਰਲੌਕ ਲਗਵਾਉਣ ਦੀ ਫੀਸ ਅਤੇ 150 ਡਾਲਰ ਹਰ ਮਹੀਨੇ ਇਸ ਯੰਤਰ ਦਾ ਕਿਰਾਇਆ ਵੀ ਦੇਣਾ ਪੈਂਦਾ ਹੈ। 300-400 ਡਾਲਰ ਜਮਾਨਤ ਕਰਵਾਉਣ ਦਾ ਖਰਚਾ ਵੀ ਪੈਂਦਾ ਹੈ। ਇਸ ਤੋਂ ਇਲਾਵਾ ਕਾਰ ਇੰਸੋਰੈਂਸ ਦੇ ਰੇਟ ਬਹੁਤ ਵੱਧ ਜਾਂਦੇ ਹਨ ਅਤੇ ਇਹ ਕਈ ਸਾਲ ਤੱਕ ਵਧੇ ਰਹਿੰਦੇ ਹਨ ਕਿੳਕਿ ਹੁਣ ਤੁਸੀਂ ਹਾਈ ਰਿਸਕ ਡਰਾਈਵਰ ਬਣ ਚੁਕੇ ਹੋ ਅਤੇ ਕਈ ਕੰਪਨੀਆਂ ਤਾਂ ਇੰਸੋਰੈਂਸ ਕਰਨ ਤੋਂ ਜਵਾਬ ਹੀ ਦੇ ਦਿੰਦੀਆਂ ਹਨ। ਇਸ ਤੋਂ ਇਲਾਵਾ ਜੇ ਐਕਸੀਡੈਂਟ ਵਿਚ ਕਿਸੇ ਦੇ ਸੱਟ ਮਾਰੀ ਹੈ ਤਾਂ ਉਸਦਾ ਮਿਲੀਅਨ ਡਾਲਰਾਂ ਦਾ ਕਲੇਮ ਤੁਹਾਨੂੰ ਆਪ ਦੇਣਾ ਵੀ ਪੈ ਸਕਦਾ ਹੈ। ਇਹ ਸਾਰੇ ਖਰਚਿਆਂ ਨੂੰ ਦੇਖਕੇ ਦਾਰੂ ਪੀਕੇ ਗੱਡੀ ਚਲਾਉਣਾ ਬਿਲਕੁਲ ਹੀ ਗਲਤ ਹੈ। ਇਸ ਦੇਸ ਵਿਚ ਹਰ ਵਕਤ ਦੂਸਰੇ ਸਾਧਨ ਮੌਜੂਦ ਹਨ ਘਰ ਪਹੁਚਣ ਦੇ। ਤੁਸੀਂ ਕੈਬ ਕਾਲ ਕਰ ਸਕਦੇ ਹੋ,ਬੱਸ ਸਰਵਿਸ ਵਰਤ ਸਕਦੇ ਹੋ ਜਾਂ ਫਿਰ ਕਿਸੇ ਡੈਜਗਨੇਟਿਡ ਡਰਾਈਵਰ ਦੀਆਂ ਸੇਵਾਵਾਂ ਲੈ ਸਕਦੇ ਹੋ।
ਓਨਟਾਰੀਓ ਵਿਚ ਭਾਵੇਂ ਲਿਮਟ 0.08 ਹੈ ਜਿਸਦਾ ਭਾਵ 80 ਮਿਲੀਗਰਾਮ ਅਲਕੋਹਲ 100 ਮਿਲੀਲਿਟਰ ਖੂਨ ਵਿਚ ਹੋਵੇ। ਪਰ 0.05  ਤੇ ਵੀ ਚਾਰਜ ਹੋ ਸਕਦੇ ਹੋ ਇਸ ਨੂੰ ਵਾਰਨਿੰਗ ਰੇਂਜ ਕਿਹਾ ਜਾਂਦਾ ਹੈ। ਕਿਉਕਿ 0.05 ਅਲਕੋਹਲ ਨਾਲ ਹੀ ਐਕਸੀਡੈਂਟ ਕਰਨ ਦੇ ਚਾਂਸ 7.5 ਗੁਣਾ ਵੱਧ ਜਾਦੇ ਹਨ। ਜਿਹੜੇ ਡਰਾਈਵਰ 21 ਸਾਲ ਤੋਂ ਥੱਲੇ ਹਨ ਉਹਨਾਂ ਵਾਸਤੇ ਇਹ ਲਿਮਟ 0 ਹੈ ,ਫੜੇ ਜਾਣ ਤੇ 24 ਘੰਟੇ ਵਾਸਤੇ ਲਾਈਸੈਂਸ ਸਸਪੈਂਡ,ਜੇ ਕਨਵਿਕਟ ਹੋ ਗਏ ਤਾਂ 500 ਡਾਲਰ ਤੱਕ ਜੁਰਮਾਨਾਅਤੇ 30 ਦਿਨ ਵਾਸਤੇ ਲਾਈਸੈਂਸ ਸਸਪੈਂਡ। ਜਿਹੜੇ ਡਰਾਈਵਰ ਗਰੈਜੂਏਟ ਲਾਈਸੈਂਸ ਅਧੀਨ ਲਾਈਸੈਂਸ ਲੈ ਰਹੇ ਹਨ ਚਾਹੇ ਕਿਸੇ ਵੀ ਉਮਰ ਦੇ ਹਨ ਉਹਨਾਂ ਵਾਸਤੇ ਇਹ ਲਿਮਟ 0 ਹੈ ਭਾਵ ਉਹਨਾਂ ਨੂੰ ਬਿਲਕੁਲ ਕੋਈ ਛੋਟ ਨਹੀਂ ਹੈ। ਫੜੇ ਜਾਣ ਤੇ 24 ਘੰਟੇ ਵਾਸਤੇ ਲਾਈਸੈਂਸ ਸਸਪੈਂਡ ਅਤੇ ਕਨਵਿਕਟ ਹੋਣ ਤੇ ਲਾਈਸੈਂਸ ਕੈਂਸਲ। ਹੁਣ ਨਵੇਂ ਸਿਰੇ ਤੋਂ ਲਾਈਸੈਂਸ ਲੈਣ ਦੀ ਪ੍ਰਕਿਰਿਆ ਸੁਰੂ ਕਰਨੀ ਪਵੇਗੀ।
ਪੁਲੀਸ ਨੂੰ ਅਧਿਕਾਰ ਹੈ ਕਿ 0.05 ਤੋਂ 0.08 ਤੱਕ ਦਾਰੂ ਪੀਤੀ ਹੋਣ ਕਰਕੇ ਤੁਹਾਨੂੰ ਇਕ ਦਮ ਸੜਕ ਤੋਂ ਲਾਭੇ ਕਰਨ । ਤੁਹਾਡਾ ਲਾਈਸੈਂਸ ਸਸਪੈਂਡ ਕਰਕੇ ਤੁਹਾਡਾ ਵਹੀਕਲ ਟੋਅ ਕਰਵਾ ਦਿਤਾ ਜਾਂਦਾ ਹੈ। ਇਹ ਰੋਡ ਸਾਈਡ ਸਸਪੈਂਸ਼ਨ ਦੀ ਅਪੀਲ ਨਹੀਂ ਹੋ ਸਕਦੀ ਅਤੇ ਇਹ ਰਿਕਾਰਡ ਤੇ ਪੰਜ ਸਾਲ ਵਾਸਤੇ ਰਹਿੰਦੀ ਹੈ। ਜਿਹੜੇ ਡਰਾਈਵਰ ਲਾਈਸੈਂਸ ਸਸਪੈਂਡ ਹੋਣ ਤੇ ਕਨਵਿਕਟ ਹੋ ਚੁਕੇ ਹਨ ਪਰ ਹੁਣ ਫਿਰ ਡਰਾਈਵ ਕਰਦੇ ਫੜੇ ਗਏ ਹਨ ਤਾ ਪਹਿਲੀ ਵਾਰ ਜੁਰਮਾਨਾ 5000 ਤੋਂ 25000 ਤੱਕ ਅਤੇ ਬਾਅਦ ਵਿਚ 10000 ਤੋਂ 50000 ਡਾਲਰ ਤੱਕ ਹੋ ਸਕਦਾ ਹੈ ਅਤੇ ਵਹੀਕਲ 45 ਦਿਨ ਵਾਸਤੇ ਫੜਿਆ ਜਾਦਾਂ ਹੈ।
ਕਈ ਲੋਕ ਸੋਚਦੇ ਹਨ ਅਸੀਂ ਜਿਆਦਾ ਨਹੀਂ ਪੀਤੀ  ਤਾਂ ਉਹ ਗੱਡੀ ਚਲਾਉਣ ਦੇ ਕਾਬਲ ਹਨ ਪਰ ਇਕ ਦੋ ਪੈਗ ਲੈਣ ਤੇ ਹੀ ਸਲੋ ਰਸਪੌਂਸ ਟਾਈਮ ਭਾਵ ਵਿਅੱਕਤੀ ਦੇ ਦਿਮਾਗ ਦੀ ਮੋਟਰ ਫੰਕਸ਼ਨ ਕਰਨ ਦੀ ਸਮਰੱਥਾ ਘੱਟ ਜਾਦੀ ਹੈ ਅਤੇ ਡਰਾਈਵਰ ਦੇ ਰੀਐਕਸਨ ਕਰਨ ਦੀ ਸਮਰੱਥਾ ਘੱਟ ਜਾਦੀ ਹੈ ਅਤੇ ਰਸਪੌਂਸ ਵੀ ਠੀਕ ਨਹੀਂ ਰਹਿੰਦਾ। ਅਤੇ ਜੱਜਮੈਂਟ ਐਰਰ ਹੋ ਜਾਂਦੀ ਹੈ ਅਤੇ ਐਕਸੀਡੈਂਟ ਕਰਨ ਦੇ ਚਾਂਸ ਬਹੁਤ ਵੱਧ ਜਾਦੇ ਹਨ ਤਾਂਹੀ ਤਾਂ ਥੋੜੀ ਪੀਣ ਤੇ ਹੀ ਗੱਡੀ ਨਾਂ ਚਲਾਉਣ ਦਾ ਫੈਸਲਾ ਲੈਣਾ ਇਕ ਸਮਝਦਾਰੀ ਦਾ ਕੰਮ ਹੈ।
ਜੇ ਤੁਸੀਂ ਨਵੇਂ ਆਏ ਹੋ ਅਤੇ ਪਿਛਲੇ ਦੇਸ ਤੋਂ ਡਰਾਈਵਿੰਗ ਤਜਰਵੇ ਦਾ ਸਰਟੀਫੀਕੇਟ ਲੈਕੇ ਆਏ ਹੋ ਅਤੇ ਇਥੇ ਆਕੇ ਸਿਧਾ ਹੀ ਫੁਲ ਜੀ ਲਾਈਸੈਂਸ ਲੈ ਲਿਆ ਹੈ ਤਾਂ ਮੈਂ ਤੁਹਾਨੂੰ ਤਿੰਨ ਸਾਲ ਦੇ ਪੁਰਾਣੇ ਡਰਾਈਵਰ ਦੇ ਬਰਾਬਰ ਦਾ ਰੇਟ ਦੇ ਸਕਦਾ ਹਾਂ । ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਵੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ। ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …