16.1 C
Toronto
Friday, October 2, 2026
spot_img
Homeਕੈਨੇਡਾਸਤਪਾਲ ਸਿੰਘ ਜੌਹਲ - ਇੱਕ ਮਜ਼ਬੂਤ ਰੀਜ਼ਨਲ ਕੌਂਸਲਰ ਉਮੀਦਵਾਰ

ਸਤਪਾਲ ਸਿੰਘ ਜੌਹਲ – ਇੱਕ ਮਜ਼ਬੂਤ ਰੀਜ਼ਨਲ ਕੌਂਸਲਰ ਉਮੀਦਵਾਰ

ਸਤਪਾਲ ਸਿੰਘ ਜੌਹਲ – ਇੱਕ ਮਜ਼ਬੂਤ ਰੀਜ਼ਨਲ ਕੌਂਸਲਰ ਉਮੀਦਵਾਰਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128
ਵਾਰਡ ਨੰਬਰ 9-10 ਤੋਂ ਰੀਜ਼ਨਲ ਕੌਂਸਲਰ ਦੇ ਉਮੀਦਵਾਰ ਵਜੋਂ ਚੋਣ ਲੜੇ ਸਤਪਾਲ ਸਿੰਘ ਜੌਹਲ ਬਰੈਂਪਟਨ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹਨ। ਉਹ ਕੋਈ ਨਵੇਂ ਉਮੀਦਵਾਰ ਨਹੀਂ ਹਨ, ਸਗੋਂ ਉਹ ਪਿਛਲੇ 25-30 ਸਾਲ ਤੋਂ ਬਰੈਂਪਟਨ ਵਿੱਚ ਵੱਖ-ਵੱਖ ਢੰਗਾਂ-ਤਰੀਕਿਆਂ ਨਾਲ ਲੋਕ-ਸੇਵਾ ਵਿੱਚ ਜੁੱਟੇ ਹੋਏ ਹਨ। ਪੱਤਰਕਾਰੀ ਦੇ ਖੇਤਰ ਵਿੱਚ ਉਨ÷ ਾਂ ਦਾ ਲੰਮਾਂ ਤਜਰਬਾ ਹੈ। ਉਹ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਛਪ ਰਹੀ ਰੋਜ਼ਾਨਾ ਪੰਜਾਬੀ ਅਖ਼ਬਾਰ ‘ਅਜੀਤ’ ਦੀ ਟੋਰਾਂਟੋ ਖੇਤਰ ਦੇ ਪੱਤਰਕਾਰ ਵਜੋਂ ਪਿਛਲੇ 2-3 ਦਹਾਕਿਆਂ ਤੋਂ ਪ੍ਰਤੀਨਿਧਤਾ ਕਰਦੇ ਆ ਰਹੇ ਹਨ ਅਤੇ ਜੀ.ਟੀ.ਏ. ਦੀਆਂ ਵੱਖ-ਵੱਖ ਸਰਗਰਮੀਆਂ ਬਾਰੇ ਖ਼ਬਰਾਂ ਸਮੇਂ-ਸਮੇਂ ਇਸ ਅਖ਼ਬਾਰ ਨੂੰ ਭੇਜਦੇ ਰਹਿੰਦੇ ਹਨ। ਸੁਲਝੇ ਹੋਏ ਪੱਤਰਕਾਰ ਵਜੋਂ 2000 ਵਿੱਚ ਉਨ÷ ਾਂ ਵੱਲੋਂ ਇਸ ਅਖ਼ਬਾਰ ਵਿੱਚ ਛਪੇ ਆਪਣੇ ਇੱਕ ਆਰਟੀਕਲ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਸੀ, ਜਿਸ ਨੂੰ ਪੜ÷ ਕੇ ਬਹੁਤ ਸਾਰੇ ਪੰਜਾਬੀਆਂ ਨੇ ਆਪਣੀਆਂ ਫ਼ਾਈਲਾਂ ਖ਼ੁਦ ਆਪ ਲਗਾਈਆਂ ਅਤੇ ਟਰੈਵਲ ਏਜੰਟਾਂ ਦੀਆਂ ਠੱਗੀਆਂ ਤੇ ਭਾਰੀ ਖ਼ਰਚਿਆਂ ਤੋਂ ਬਚੇ ਸਨ। ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਸਥਾਨਕ ਰੇਡੀਓ ਅਤੇ ਟੀ.ਵੀ. ਪ੍ਰੋਗਰਾਮਾਂ ਵਿੱਚ ਵੀ ਅਕਸਰ ਵੱਖ-ਵੱਖ ਮਸਲਿਆਂ ਉੱਪਰ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਹਨ, ਜਿਨ÷ ਾਂ ਨੂੰ ਸਰੋਤਿਆਂ ਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ।
ਸਤਿਕਾਰਤ ਪੰਜਾਬੀ ਪੱਤਰਕਾਰ ਵਜੋਂ ਉਨ÷ ਾਂ ਨੂੰ ਮਾਰਚ 2026 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਫ਼ਦ ਨਾਲ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਜਾਣ ਦਾ ਵਧੀਆ ਅਵਸਰ ਮਿਲਿਆ, ਜਿਸ ਦੌਰਾਨ ਉਨ÷ ਾਂ ਨੇ ਇਨ÷ ਾਂ ਦੇਸ਼ਾਂ ਦੇ ਕਈ ਸ਼ਹਿਰਾਂ ਤੋਂ ਪ੍ਰਧਾਨ ਮੰਤਰੀ ਕਾਰਨੀ ਦੇ ਇਸ ਅਹਿਮ ਦੌਰੇ ਬਾਰੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਆਪਣੀਆਂ ਰਿਪੋਰਟਾਂ ਪੰਜਾਬੀ ਅਖ਼ਬਾਰਾਂ ਨੂੰ ਭੇਜੀਆਂ। ਇਸ ਤੋਂ ਪਹਿਲਾਂ ਵੀ ਉਹ ਕਈ ਪ੍ਰਧਾਨ ਮੰਤਰੀਆਂ ਦੇ ਵਫ਼ਦਾਂ ਨਾਲ ਵਿਦੇਸ਼ੀ ਦੌਰਿਆਂ ‘ਤੇ ਜਾ ਚੁੱਕੇ ਹਨ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਕੈਨੇਡਾ ਦੀ ਪੀ.ਆਰ. ਪ੍ਰਾਪਤ ਕਰਨ ਲਈ ‘ਲਿਮੇ’ (ਐੱਲ.ਐੱਮ.ਆਈ.ਏ.) ਦੀ ਹੋ ਰਹੀ ਲੁੱਟ ਦੇ ਵਿਰੁੱਧ ਪਿਛਲੇ 7-8 ਸਾਲਾਂ ਦੌਰਾਨ ਉਨ÷ ਾਂ ਨੇ ਜ਼ੋਰਦਾਰ ਆਵਾਜ਼ ਉਠਾਈ ਅਤੇ ਬੜੇ ਸਿਰੜ ਨਾਲ ਇਸ ਨੂੰ ਬੰਦ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। 2022 ਵਿੱਚ ਹੋਈ ਬਰੈਂਪਟਨ ਦੀ ਸਥਾਨਕ ਚੋਣ ਵਿੱਚ ਉਹ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਵਜੋਂ ਸਫ਼ਲ ਹੋਏ ਸਨ ਅਤੇ ਇਸ ਅਹਿਮ ਪੋਜ਼ੀਸ਼ਨ ਉੱਪਰ ਉਨ÷ ਾਂ ਨੇ ਬੜੀ ਲਗਨ, ਸਖ਼ਤ ਮਿਹਨਤ ਅਤੇ ਜ਼ਿੰਮੇਂਵਾਰੀ ਨਾਲ ਕੰਮ ਕਰਦਿਆਂ ਹੋਇਆਂ ਵਿਦਿਆਰਥੀਆਂ ਦੇ ਬਹੁਤ ਸਾਰੇ ਮਸਲੇ ਹੱਲ ਕਰਵਾਏ ਸਨ।
ਸਕੂਲਾਂ ਵਿੱਚ ਪੰਜਾਬੀ ਭਾਸ਼ਾ ਇੱਕ ਵਿਸ਼ੇ ਵਜੋਂ ਪੜ÷ ਾਏ ਜਾਣ ਅਤੇ ਖੇਡਾਂ ਵਿੱਚ ਪੰਜਾਬੀਆਂ ਦੀ ਮਾਂ-ਖੇਡ ‘ਕਬੱਡੀ’ ਨੂੰ ਸ਼ਾਮਲ ਕਰਵਾਉਣ ਲਈ ਉਨ÷ ਾਂ ਮਹੱਤਵਪੂਰਨ ਕੰਮ ਕੀਤਾ ਸੀ।
ਸਕੂਲ-ਟਰੱਸਟੀ ਵਜੋਂ ਉਨ÷ ਾਂ ਦੀਆਂ ਮਾਣਮੱਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਉਨ÷ ਾਂ ਨੂੰ ‘ਡਿਪਟੀ ਚੇਅਰ’ ਦਾ ਉਚੇਰਾ ਰੁਤਬਾ ਹਾਸਲ ਹੋਇਆ ਜੋ ਸਮੂਹ ਪੰਜਾਬੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਹੈ। ਇਸਦੇ ਨਾਲ ਹੀ ਉਨ÷ ਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਸੈੱਲ-।
ਫ਼ੋਨ ਵਰਤੇ ਜਾਣ ਉੱਪਰ ਪਾਬੰਦੀ ਲਗਾਉਣ ਲਈ ਬੜਾ ਉੱਤਮ ਕੰਮ ਕੀਤਾ ਹੈ। ਉਨ÷ ਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲ ਪੜ÷ ਦੇ ਬੱਚਿਆਂ ਨੂੰ ਸੈੱਲ-ਫ਼ੋਨ ਨਾ ਲੈ ਕੇ ਦੇਣ ਅਤੇ ਨਾ ਹੀ ਉਨ÷ ਾਂ ਨੂੰ ਫ਼ਜ਼ੂਲ-ਖ਼ਰਚੀ ਲਈ ਡਾਲਰ ਦੇਣ।
26 ਅਕਤੂਬਰ ਨੂੰ ਹੋ ਰਹੀ ਸਥਾਨਕ ਸਰਕਾਰ ਦੀ ਇਸ ਚੋਣ ਵਿੱਚ ਸਤਪਾਲ ਸਿੰਘ ਜੌਹਲ ਓਸੇ ਹੀ ਵਾਰਡ, ਭਾਵ ਨੰਬਰ 9-10 ਤੋਂ ਰੀਜਨਲ ਕੌਂਸਲਰ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਕਿਉਂਕ ਬਰੈਂਪਟਨ-ਵਾਸੀ ਉਨ÷ ਾਂ ਦੇ ਵਿਚਾਰ ਕਮਿਊਨਿਟੀ ਦੇ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਸਮਾਗਮਾਂ ਦੌਰਾਨ ਅਕਸਰ ਸੁਣਦੇ ਰਹਿੰਦੇ ਹਨ ਅਤੇ ਉਹ ਇਨ÷ ਾਂ ਨੂੰ ਪਸੰਦ ਵੀ ਕਰਦੇ ਹਨ। ਸਮਾਂ ਮਿਲਣ ‘ਤੇ ਕਈ ਵਾਰ ਉਹ ਸਾਹਿਤਕ ਸਮਾਗ਼ਮਾਂ ਵਿੱਚ ਵੀ ਸ਼ਿਰਕਤ ਕਰਦੇ ਹਨ ਅਤੇ ਉੱਥੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹਨ।
ਇਨ÷ ਾਂ ਸਥਾਨਕ ਚੋਣਾਂ ਵਿੱਚ ਰੀਜਨਲ ਕੌਂਸਲਰ ਦੇ ਉਮੀਦਵਾਰ ਵਜੋਂ ਉਨ÷ ਾਂ ਦਾ ਏਜੰਡਾ ਬੜਾ ਸਪੱਸ਼ਟ ਹੈ। ਉਨ÷ ਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਆਪ ਨਹੀਂ, ਸਗੋਂ ਪਿਛਲੇ ਸਮੇਂ ਵਿੱਚ ਕੀਤਾ ਹੋਇਆ ਉਨ÷ ਾਂ ਦਾ ਕੰਮ ਬੋਲਦਾ ਹੈ ਅਤੇ ਉਨ÷ ਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਉਨ÷ ਾਂ ਦੇ ਕੀਤੇ ਕੰਮ ਨੂੰ ਮੁੱਖ ਰੱਖਦਿਆਂ ਜ਼ਰੂਰ ਉਨ÷ ਾਂ ਨੂੰ ਵੋਟਾਂ ਪਾ ਕੇ ਜਿਤਾਉਣਗੇ। ਇਸ ਸਮੇਂ ਉਹ ਆਪਣੇ ਵਾਰਡ 9-10 ਵਿੱਚ ਘਰ-ਘਰ ਜਾ ਕੇ ‘ਡੋਰ-ਨੌਕਿੰਗ’ ਕਰਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ÷ ਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਬੇਨਤੀ ਕਰ ਰਹੇ ਹਨ।
ਉਹ ਆਪਣੇ ਚੋਣ- ਏਜੰਡੇ ਵਿੱਚ ਬਰੈਂਪਟਨ ਵਿੱਚ ਨੌਜੁਆਨਾਂ ਲਈ ਤਕਨੀਕੀ ਸਿੱਖਿਆ ਦੇ ਆਧਾਰਿਤ ਨਵੀਆਂ ਨੌਕਰੀਆਂ ਪੈਦਾ ਕਰਨ ਉੱਪਰ ਜ਼ੋਰ ਦੇ ਰਹੇ ਹਨ। ਉਹ ਬਰੈਂਪਟਨ ਵਿੱਚ ਸੰਪੂਰਨ ਯੂਨੀਵਰਸਿਟੀ ਅਤੇ ਤਕਨੀਕੀ ਅਦਾਰੇ ਕਾਇਮ ਕਰਨਾ ਲੋਚਦੇ ਹਨ। ਉਹ ਬਰੈਂਪਟਨ ਦੇ ਟੈਕਸ-ਦਾਤਿਆਂ ਵੱਲੋਂ ਟੈਕਸ ਦੇ ਰੂਪ ਵਿੱਚ ਆਏ ਡਾਲਰਾਂ ਦੀ ਫ਼ਜੂਲ ਖ਼ਰਚੀ ਕਰਨ ਦੇ ਬਿਲਕੁਲ ਹੱਕ ਵਿੱਚ ਨਹੀਂ ਹਨ।
ਇਸਦੇ ਨਾਲ ਹੀ ਉਨ÷ ਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਉਨ÷ ਾਂ ਨੂੰ ਬਰੈਂਪਟਨ ਸਿਟੀ ਹਾਲ ਵਿੱਚ ਜਾਣ ਦਾ ਮੌਕਾ ਦਿੰਦੇ ਹਨ ਤਾਂ ਉਹ ਉੱਥੇ ਬਰੈਂਪਟਨ-ਵਾਸੀਆਂ ਨੂੰ ਸਰਦੀਆਂ ਵਿੱਚ ਹੁੰਦੀ ਬਰਫ਼ਬਾਰੀ ਦੌਰਾਨ ਬਰਫ਼ ਹਟਾਉਣ ਵਾਲੇ ਟਰੱਕਾਂ ਵੱਲੋਂ ਘਰਾਂ ਦੇ ਅੱਗੇ ਵੱਡੀਆਂ-ਵੱਡੀਆਂ ‘ਵੱਟਾਂ’ ਖੜ÷ ੀਆਂ ਕੀਤੇ ਜਾਣ ਦੀ ਵੱਡੀ ਮੁਸ਼ਕਲ ਨੂੰ ਹੱਲ ਕਰਨ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣਗੇ। ਉਨ÷ ਾਂ ਦਾ ਕਹਿਣਾ ਹੈ ਕਿ ਉਹ ਇਸ਼ਤਿਹਾਰਬਾਜ਼ੀ ਵਿੱਚ ਬਹੁਤਾ ਯਕੀਨ ਨਹੀਂ ਰੱਖਦੇ। ਇਸ ਚੋਣ ਲਈ ਬੇਸ਼ਕ ਵੱਖ-ਵੱਖ ਉਮੀਦਵਾਰਾਂ ਵੱਲੋਂ 2 ਅਕਤੂਬਰ ਤੋਂ ਵੱਡੇ-ਵੱਡੇ ਡਿਸਪਲੇਅ-ਬੋਰਡ ਅਤੇ ਕਈ ਘਰਾਂ ਦੇ ਬਾਹਰ ਛੋਟੇ ਸਾਈਨ-ਬੋਰਡ ਵੀ ਲਗਵਾਏ ਜਾਣਗੇ, ਪਰ ਉਹ ਇਸ ਪ੍ਰਕਿਰਿਆ ਨੂੰ ਬਹੁਤਾ ਪਸੰਦ ਨਹੀਂ ਕਰਦੇ।
ਅਲਬੱਤਾ, ਉਹ ਕੁਝ ਕੁ ਅਹਿਮ ਚੌਰਸਤਿਆਂ ਉੱਪਰ ਗਿਣਤੀ ਦੇ ਕੁਝ ਬੋਰਡ ਜ਼ਰੂਰ ਲਗਵਾਉਣਗੇ ਤਾਂ ਜੋ ਲੋਕਾਂ ਨੂੰ ਇਸ ਚੋਣ ਲਈ ਉਨ÷ ਾਂ ਦੀ ਉਮੀਦਵਾਰੀ ਸਬੰਧੀ ਜਾਣਕਾਰੀ ਮਿਲ ਸਕੇ। ਇਸਦੇ ਨਾਲ ਹੀ ਉਨ÷ ਾਂ ਦੱਸਿਆ ਕਿ ਉਹ ਧਾਰਮਿਕ ਸਥਾਨਾਂ ਉੱਪਰ ਜਾ ਕੇ ਆਪਣਾ ਚੋਣ-ਪ੍ਰਚਾਰ ਨਹੀਂ ਕਰਨਗੇ, ਭਾਵੇਂ ਕਿ ਇਸਦੇ ਲਈ ਉਨ÷ ਾਂ ਨੂੰ ਕਈ ਸੁਨੇਹੇ ਵੀ ਮਿਲ ਚੁੱਕੇ ਹਨ। ਉਨ÷ ਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨ ਸਾਡੀ ਆਸਥਾ ਦੇ ਸਥਾਨ ਹਨ ਅਤੇ ਇਨ÷ ਾਂ ਦੀ ਵਰਤੋਂ ਰਾਜਨੀਤਕ ਜਾਂ ਹੋਰ ਅਜਿਹੇ ਕੰਮਾਂ ਲਈ ਨਹੀਂ ਹੋਣੀ ਚਾਹੀਦੀ।
ਆਪਣੇ ਇਸ ਚੋਣ ਏਜੰਡੇ ਨਾਲ ਸਤਪਾਲ ਸਿੰਘ ਜੌਹਲ ਆਪਣੀ ਚੋਣ-ਮੁਹਿੰਮ ਨੂੰ ਬੜੇ ਵਧੀਆ ਢੰਗ ਨਾਲ ਅੱਗੇ ਵਧਾ ਰਹੇ ਹਨ। ਉਨ÷ ਾਂ ਨੂੰ ਪੂਰਨ ਭਰੋਸਾ ਹੈ ਕਿ ਲੋਕ ਉਨ÷ ਾਂ ਵੱਲੋਂ ਹੁਣ ਤੀਕ ਕੀਤੇ ਗਏ ਕੰਮਾਂ ਨੂੰ ਮੁੱਖ ਰੱਖਦਿਆਂ ਉਨ÷ ਾਂ ਨੂੰ ਬਰੈਂਪਟਨ ਸਿਟੀ ਕੌਸਲ ਵਿੱਚ ਜਾਣ ਲਈ ਜ਼ਰੂਰ ਮੌਕਾ ਪ੍ਰਦਾਨ ਕਰਨਗੇ।

 

 

RELATED ARTICLES
POPULAR POSTS