ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਹਫਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਸੂਸਨ ਫੈਨਲ ਸਪੋਰਟਸਪਲੈੱਕਸ’ ਦੀ ਯੂਥ ਹੱਬ ਵਿੱਚ ਸ਼ਾਨਦਾਰ ‘ਬਰੈਂਪਟਨ ਸਾਊਥ ਯੂਥ ਫੇਅਰ’ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 200 ਨੌਜਵਾਨਾਂ ਅਤੇ ਕਮਿਊਨਿਟੀ ਦੀਆਂ 15 ਭਾਈਵਾਲ ਸੰਸਥਾਵਾਂ ਵੱਲੋਂ ਭਰਪੂਰ ਸਾਂਝ ਪਈ।
ਇਹ ਯੂਥ ਫੇਅਰ ਬਹੁਤ ਹੀ ਸ਼ਾਨਦਾਰ ਭਾਈਚਾਰਕ ਅਤੇ ਰੁਝੇਵਿਆਂ ਭਰਪੂਰ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਸਥਾਨਕ ਨੌਜਵਾਨ ਆਪਣੇ ਲੀਡਰਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮਿਲ਼ ਕੇ ਉਨ੍ਹਾਂ ਦੇ ਨਾਲ ਸੰਜੀਦਾ ਗੱਲਾਂ- ਬਾਤਾਂ ਕਰ ਰਹੇ ਸਨ। ਮੇਲੇ ਵਿੱਚ ਤਕਨਾਲੌਜੀ, ਹੈੱਲਥ-ਕੇਅਰ, ਪਬਲਿਕ ਸਰਵਿਸ ਅਤੇ ਸਿੱਖਿਆ ਦੇ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਸਨ। ਇਨ੍ਹਾਂ ਸੰਸਥਾਵਾਂ ਵਿੱਚ ਰੌਜਰਜ਼ ਸਾਈਬਰਸਕਿਓਰ ਕੈਟਾਲਿਸਟ, ਪੀਲ ਰੀਜਨ ਪੁਲਿਸ, ਬਰੇਨ ਕੈਨੇਡਾ, ਟੋਰਾਂਟੋ ਮੈਟਰੋਪੌਲਿਟਨ ਯੂਨੀਵਰਸਿਟੀ, ਵਿਲੀਅਮ ਔਸਲਰ ਹੈੱਲਥ ਸਿਸਟਮ ਅਤੇ ਸਥਾਨਕ ਸੰਸਥਾਵਾਂ, ਜਿਵੇਂ ਕੋਡ ਨਿੰਜਾਜ਼, ਆਦਿ ਸ਼ਾਮਲ ਸਨ।
ਇਨ੍ਹਾਂ ਸੰਸਥਾਵਾਂ ਵੱਲੋਂ ਮਿਲ਼ ਕੇ ਕੈਰੀਅਰ ਮੌਕੇ (ਪਾਥਵੇਜ਼), ਮੈਂਟਰਸ਼ਿਪ ਦੇ ਮੌਕਿਆਂ ਅਤੇ ਨੌਜਵਾਨਾਂ ਦੇ ਭਵਿੱਖ ਲਈ ਸਾਰਥਿਕ ਯੋਜਨਾਵਾਂ ਲਈ ਵੱਖ-ਵੱਖ ਪ੍ਰੋਗਰਾਮਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੇ ਨੌਜਵਾਨ ਪ੍ਰਤਿਭਾ ਤੇ ਊਰਜਾ ਨਾਲ ਭਰਪੂਰ ਲਚਕੀਲੇ ਸੁਭਾਅ ਦੇ ਮਾਲਕ ਹਨ।
ਉਨ੍ਹਾਂ ਨੂੰ ਯੋਗ ਸੇਧ ਦੀ ਜ਼ਰੂਰਤ ਹੈ। ਕਮਿਊਨਿਟੀ ਵਿੱਚ ਵਿਚਰਦਿਆਂ ਹੋਇਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੀਵਨ ਵਿੱਚ ਸਫਲ ਹੋਣ ਲਈ ਉਨ੍ਹਾਂ ਦੇ ਲਈ ਉਪਲੱਭਧ ਮੌਕਿਆਂ ਤੱਕ ਉਨ੍ਹਾਂ ਦੀ ਪਹੁੰਚ ਹੋਵੇ ਅਤੇ ਇਸਦੇ ਲਈ ਅਸੀਂ ਉਨ੍ਹਾਂ ਦੀ ਸਹਾਇਤਾ ਤੇ ਯੋਗ ਅਗਵਾਈ ਕਰੀਏ। ਬਰੈਂਪਟਨ ਸਾਊਥ ਯੂਥ ਫੇਅਰ ਅਜਿਹੇ ਮੌਕੇ ਸਿੱਧੇ ਤੌਰ ‘ਤੇ ਨੌਜਵਾਨਾਂ ਦੇ ਕੋਲ ਲੈ ਕੇ ਆਉਂਦਾ ਹੈ। ਇਸ ਨਾਲ ਉਨ੍ਹਾਂ ਵਿੱਚ ਸਵੈ-ਵਿਸ਼ਵਾਸ ਹੋਰ ਪਕੇਰਾ ਹੁੰਦਾ ਹੈ ਅਤੇ ਉਹ ਜੀਵਨ ਵਿੱਚ ਆਪਣੇ ਨਿਸ਼ਾਨਿਆਂ ਦੀ ਪੂਰਤੀ ਵੱਲ ਸਾਰਥਿਕ ਕਦਮ ਚੁੱਕਦੇ ਹਨ।”
ਇਹ ਯੂਥ ਫੇਅਰ ‘ਸੂਜ਼ਨ ਫੈਨਲ ਸਪੋਰਟਸਪਲੈੱਕਸ’ ਦੇ ਯੂਥ ਹੱਬ ਵਿੱਚ ਆਯੋਜਿਤ ਕੀਤਾ ਗਿਆ। ਇਹ ਕਮਿਊਨਿਟੀ ਸਥਾਨ ਫ਼ੈੱਡਰਲ ਸਰਕਾਰ ਵੱਲੋਂ ਪ੍ਰਾਪਤ ਹੋਏ 2023 ਵਿੱਚ ਇੱਕ ਮਿਲੀਅਨ ਡਾਲਰ ਪੂੰਜੀ-ਨਿਵੇਸ਼ ਨਾਲ ਤਿਆਰ ਕੀਤਾ ਗਿਆ ਸੀ। ਇਹ ਨਿਵੇਸ਼ ਕਮਿਊਨਿਟੀ ਦੇ ਵਿਕਾਸਸ਼ੀਲ ਪ੍ਰੋਗਰਾਮਾਂ, ਸੇਵਾਵਾਂ ਅਤੇ ਸੁਰੱਖ਼ਿਅਤ ਸੰਸਥਾਨਾਂ ਲਈ ਕੀਤਾ ਗਿਆ ਹੈ, ਜਿੱਥੇ ਬਰੈਂਪਟਨ ਦੇ ਨੌਜੁਆਨਾਂ ਲਈ ਮਿਲ ਬੈਠਣ, ਨਵਾਂ ਸਿੱਖਣ ਅਤੇ ਆਪਸੀ ਤਾਲਮੇਲ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਫ਼ਲ ਸੀਨੀਅਰਜ਼ ਫੇਅਰ ਵਿੱਚ 400 ਤੋਂ ਵਧੀਕ ਸੀਨੀਅਰਾਂ ਵੱਲੋਂ ਉਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਸੀ। ਅਜਿਹੇ ਫੇਅਰ ਕਮਿਊਨਿਟੀਆਂ ਵਿੱਚ ਤਾਲਮੇਲ ਅਤੇ ਆਪਸੀ ਵਿਸ਼ਵਾਸ ਵਿੱਚ ਵਾਧਾ ਕਰਦੇ ਹਨ। ਇਹ ਯੂਥ ਫੇਅਰ ਕਮਿਊਨਿਟੀ ਤੰਦਾਂ ਨੂੰ ਮਜ਼ਬੂਤ ਕਰੇਗਾ ਅਤੇ ਬਰੈਂਪਟਨ ਸਾਊਥ ਦੇ ਭਵਿੱਖ ਨੂੰ ਹੋਰ ਰੌਸ਼ਨਾਏਗਾ।
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਇਸ ਫੇਅਰ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਭਾਈਵਾਲ ਸੰਸਥਾਵਾਂ, ਵਾਲੰਟੀਅਰਾਂ ਅਤੇ ਨੌਜਵਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਵੱਲੋਂ ਕੀਤੇ ਗਏ ਸਾਰਥਿਕ ਕੰਮਾਂ ਦੀ ਭਰਪੂਰ ਸਰਾਹਨਾ ਕੀਤੀ ਗਈ, ਜਿਨ੍ਹਾਂ ਦੇ ਸਹਿਯੋਗ, ਜੋਸ਼ ਤੇ ਉਤਸ਼ਾਹ ਨਾਲ ਇਹ ਯੂਥ ਫੇਅਰ ਅਤੀ ਸਫਲ ਹੋ ਨਿਬੜਿਆ।
10 ਕਿਲੋਮੀਟਰ ਦੌੜ ਦਾ ਤੇਜ਼ ਦੌੜਾਕ – ਬਚਿੱਤਰ ਕੰਗ ਉਰਫ਼ ‘ਸੋਢੀ ਕੰਗ’
ਡਾ. ਸੁਖਦੇਵ ਸਿੰਘ ਝੰਡ
ਸੋਢੀ ਕੰਗ ਦਾ ਅਸਲੀ ਨਾਂ ਹੈ, ਬਚਿੱਤਰ ਸਿੰਘ। ‘ਸੋਢੀ’ ਤੇ ‘ਕੰਗ’ ਆਮ ਤੌਰ ‘ਤੇ ਵਿਅੱਕਤੀਗ਼ਤ ਨਾਵਾਂ ਦੇ ‘ਪਿਛਲੇ ਪਾਸੇ ਲੱਗਣ ਵਾਲੇ ਨਾਂ’ (Surnames) ਹਨ ਜੋ ਦੋ ਪਰਿਵਾਰਕ ‘ਗੋਤਰਾਂ’ ਨੂੰ ਦਰਸਾਉਂਦੇ ਹਨ। ਟੀਪੀਏਆਰ ਕਲੱਬ ਦੇ 10 ਕਿਲੋਮੀਟਰ ਦੇ ਦੌੜਾਕ ਸੋਢੀ ਕੰਗ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਉਸਦੇ ਨਾਂ ਵਿੱਚ ਆਏ ਦੋ ਗੋਤਰਾਂ ‘ਸੋਢੀ’ ਅਤੇ ‘ਕੰਗ’ ਦੇ ਨਿਵੇਕਲੀ ਕਿਸਮ ਦੇ ‘ਸੁਮੇਲ’ ਬਾਰੇ ਉਸਦੇ ਕੋਲੋਂ ਜਾਣਨਾ ਚਾਹਿਆ ਤਾਂ ਉਸਨੇ ਦੱਸਿਆ ਕਿ ਉਸਦੇ ਦਾਦਾ ਜੀ ਪੱਕੇ ‘ਅੰਮ੍ਰਿਤਧਾਰੀ ਸਿੱਖ’ ਸਨ ਅਤੇ ਉਹ ਪਾਠ ਕਰਦੇ ਸਮੇਂ ਹਰ ਵੇਲੇ ਚੌਥੇ ਗੁਰੂ ਸੋਢੀ ਰਾਮਦਾਸ ਜੀ ਦਾ ਨਾਂ ਧਿਆਉਂਦੇ ਰਹਿੰਦੇ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ ਸੋਢੀ ਪਾਤਸ਼ਾਹ ਦੀ ਮਿਹਰ ਨਾਲ ਉਨ÷ ਾਂ ਦੇ ਘਰ ਜੇਕਰ ਪੋਤਰਾ ਪੈਦਾ ਹੋਇਆ ਤਾਂ ਉਹ ਆਪਣੇ ਉਸ ‘ਜੇਠੇ ਪੋਤਰੇ’ ਦੇ ਨਾਂ ਨਾਲ ਸੋਢੀ ਜ਼ਰੂਰ ਲਗਾਉਣਗੇ।
ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦਾ ਨਾਂ ‘ਬਚਿੱਤਰ’ ਚੁਣਿਆ ਗਿਆ ਪਰ ਦਾਦਾ ਜੀ ਦੀ ਇੱਛਾ ਅਨੁਸਾਰ ਉਸਦਾ ਨਾਂ ‘ਸੋਢੀ ਬਚਿੱਤਰ ਸਿੰਘ’ ਰੱਖਿਆ ਗਿਆ। ‘ਕੰਗ’ ਉਨ÷ ਾਂ ਦਾ ਪਰਿਵਾਰਕ ਗੋਤਰ ਹੈ ਅਤੇ ਨਾਂ ਵਿੱਚ ਇਹ ਵੀ ਸ਼ਾਮਲ ਹੋਣ ਨਾਲ ਉਸਦਾ ਨਾਂ ‘ਸੋਢੀ ਬਚਿੱਤਰ ਸਿੰਘ ਕੰਗ’ ਬੜਾ ਲੰਮਾਂ ਹੋ ਗਿਆ ਜੋ ਹਰੇਕ ਨੂੰ ਲੈਣਾ ਬੜਾ ਮੁਸ਼ਕਲ ਲੱਗਦਾ ਸੀ। ਹੌਲ਼ੀ-ਹੌਲ਼ੀ ਇਸ ਵਿਚਲਾ ਅਸਲੀ ਨਾਂ ‘ਬਚਿੱਤਰ ਸਿੰਘ’ ਬੋਲਚਾਲ ਵਿੱਚ ਗਾਇਬ ਹੁੰਦਾ ਗਿਆ ਅਤੇ ਉਸਦਾ ਨਾਂ ‘ਸੋਢੀ ਕੰਗ’ ਹੀ ਪੱਕ ਗਿਆ। ਸਾਰੇ ਹੁਣ ਉਸਨੂੰ ਸੋਢੀ ਕੰਗ ਕਰਕੇ ਹੀ ਜਾਣਦੇ ਹਨ। ਕਾਗਜ਼ਾਂ ਵਿੱਚ ਬੇਸ਼ਕ ਉਸਦਾ ਪੂਰਾ ਨਾਂ ਦਰਜ ਹੈ ਪਰ ਬੋਲਣ-ਚਾਲਣ ਵਿੱਚ ਉਹ ਹੁਣ ‘ਸੋਢੀ ਕੰਗ’ ਹੀ ਹੈ।
ਸੋਢੀ ਕੰਗ ਦਾ ਜਨਮ ਜਲੰਧਰ ਜ਼ਿਲੇ÷ ਦੇ ਪਿੰਡ ‘ਲੱਲੀਆਂ ਕਲਾਂ’ ਵਿੱਚ 21 ਮਾਰਚ 1978 ਨੂੰ ਸ. ਹਰਜੀਤ ਸਿੰਘ ਕੰਗ ਅਤੇ ਮਾਤਾ ਹਰਜਿੰਦਰ ਕੌਰ ਦੇ ਘਰ ਹੋਇਆ। ਪ੍ਰਾਇਮਰੀ ਅਤੇ ਹਾਈ ਸਕੂਲ ਦੀ ਪੜ÷ ਾਈ ਪਿੰਡ ਦੇ ਸਰਕਾਰੀ ਸਕੂਲਾਂ ਤੋਂ ਕੀਤੀ। ਹਾਈ ਸਕੂਲ ਦੀ ਪੜ÷ ਾਈ ਦੌਰਾਨ ਉਸਨੂੰ ਕਬੱਡੀ ਖੇਡਣ ਦਾ ਬੜਾ ਸ਼ੌਕ ਸੀ। ਉਹ ਭਾਵੇਂ ਸਕੂਲ ਦੀ ਟੀਮ ਵਿੱਚ ਸ਼ਾਮਲ ਨਹੀਂ ਸੀ ਪਰ ਆਪਣੇ ਪਿੰਡ ਦੀ ਕਬੱਡੀ ਦੀ ਟੀਮ ਦਾ ਵਧੀਆ ਜਾਫ਼ੀ ਸੀ। 55 ਕਿਲੋਗਰਾਮ ਤੱਕ ਦੇ ਭਾਰ-ਵਰਗ ਵਿੱਚ ਉਸਨੇ ਪਿੰਡਾਂ ਦੇ ਬਲਾਕ-ਪੱਧਰ ਟੂਰਨਾਮੈਂਟਾਂ ਵਿੱਚ ਕਈ ਵਾਰ ਹਿੱਸਾ ਲਿਆ ਅਤੇ ਆਪਣੀ ਟੀਮ ਨੂੰ ਜਿਤਾਉਣ ਵਿੱਚ ਭਰਵਾਂ ਯੋਗਦਾਨ ਪਾਇਆ। 1992 ਵਿੱਚ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਅਗਲੇ ਸਾਲ ਡੀ.ਏ.ਵੀ. ਕਾਲਜ ਨਕੋਦਰ ਤੋਂ ਗਿਆਰਵੀਂ ਜਮਾਤ ਪਾਸ ਕੀਤੀ ਅਤੇ ਬਾਰ÷ ਵੀ ਐੱਨ.ਡੀ. ਵੈੱਕਟਰ ਸਕੂਲ ਜਲੰਧਰ ਤੋਂ ਕੀਤੀ। ਇਸ ਤੋਂ ਅੱਗੇ ਪੜ÷ ਨ ਲਈ ਉਸਦਾ ਮਨ ਨਾ ਮੰਨਿਆਂ ਅਤੇ ਉਸਨੇ ਆਪਣੇ ਘਰਦਿਆਂ ਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਸ ਨੂੰ ਟਰੈੱਕਟਰ ਚਲਾਉਣ ਅਤੇ ਘਰ ਦੇ ‘ਫੇਰੇ-ਤੋਰੇ’ ਵਾਲੇ ਉੱਪਰਲੇ ਕੰਮ ਕਰਨ ਦਾ ਵਧੇਰੇ ਸ਼ੌਕ ਸੀ।
29 ਅਕਤੂਬਰ 1999 ਨੂੰ ਉਹ ‘ਮੈਰਿਜ-ਬੇਸ’ ਉਤੇ ਕੈਨੇਡਾ ਪਹੁੰਚ ਗਿਆ। ਇੱਥੇ ਬਰੈਂਪਟਨ ਆ ਕੇ ਇੱਕ ਫ਼ੈਕਟਰੀ ਵਿੱਚ ਕੁਝ ਸਾਲ ਕੰਮ ਕਰਨ ਦੇ ਦੌਰਾਨ ਟਰੱਕ ਡਰਾਈਵਿੰਗ ਦਾ ਲਾਇਸੈਂਸ ਲੈ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਜੋਗਾ ਸੰਧਰ ਨਾਲ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ।
ਲੱਗਭੱਗ ਤਿੰਨ ਸਾਲ ਉਸਨੇ ਜੋਗਾ ਸੰਧਰ ਨਾਲ ਡਰਾਈਵਰੀ ਕੀਤੀ ਅਤੇ ਫਿਰ 2004 ਵਿੱਚ ਆਪਣਾ ਟਰੱਕ ਲੈ ਲਿਆ। ਅਗਲੇ ਸਾਲ ਛੋਟੇ ਭਰਾ ਨੂੰ ਵੀ ਟਰੱਕ ਲੈ ਦਿੱਤਾ। ਪ੍ਰਮਾਤਮਾ ਦੀ ਬਖ਼ਸ਼ਿਸ਼ ਨਾਲ ਹੌਲ਼ੀ-ਹੌਲ਼ੀ ਉਨ÷ ਾਂ ਦੇ ਪਰਿਵਾਰ ਦੇ ਇਸ ਕੰਮ ਵਿਚ ਵਾਧਾ ਹੁੰਦਾ ਗਿਆ ਅਤੇ ਉਸਦੇ ਪਰਿਵਾਰ ਨੇ 2011 ਵਿੱਚ ਆਪਣੀ ਟਰੱਕ ਕੰਪਨੀ ‘ਰੈੱਡ ਰੌਕ ਹੌਲੇਜ’ ਬਣਾ ਲਈ, ਜਿਸ ਵਿੱਚ ਹੁਣ ਉਨ÷ ਾਂ ਦੇ 45 ਟਰੱਕ ਚੱਲ ਰਹੇ ਹਨ। ਸੋਢੀ ਕੰਗ ਇਸ ਕੰਪਨੀ ਵਿੱਚ ‘ਡਿਸਪੈਚਰ’ ਦਾ ਕੰਮ ਕਰਦਾ ਹੈ ਅਤੇ ਉਸਦਾ ਛੋਟਾ ਭਰਾ ਟਰੱਕਾਂ ਦੀ ਦੇਖ-ਰੇਖ਼, ਮੁਰੰਮਤ ਅਤੇ ਹੋਰ ਲੋੜੀਂਦਾ ਕੰਮ ਸੰਭਾਲ ਰਿਹਾ ਹੈ। ਕੰਪਨੀ ਦੇ ਦਫ਼ਤਰ ਵਿੱਚ ਦੋ ਕਰਮਚਾਰੀ ਮਨਜੋਤ ਸਿੰਘ ਤੇ ਹਰਿੰਦਰ ਗਿੱਲ ਕੰਮ ਕਰ ਰਹੇ ਹਨ ਅਤੇ ਸੋਢੀ ਕੰਗ ਦੀ ਛੋਟੀ ਭੈਣ ਇਸ ਕੰਮ ਵਿੱਚ ਉਨ÷ ਾਂ ਦੀ ਸਹਾਇਤਾ ਅਤੇ ਅਗਵਾਈ ਕਰ ਰਹੀ ਹੈ।
ਦੌੜਨ-ਭੱਜਣ ਬਾਰੇ ਜਦੋਂ ਸੋਢੀ ਕੰਗ ਨੂੰ ਪੁੱਛਿਆ ਗਿਆ ਕਿ ਟਰੱਕ ਡਰਾਈਵਿੰਗ ਨਾਲ ਇਹ ਕੰਮ ਕਦੋਂ ਆਰੰਭ ਹੋਇਆ ਤਾਂ ਉਸਦਾ ਕਹਿਣਾ ਸੀ ਕਿ ਟਰੱਕ ਡਰਾਈਵਰੀ ਦੌਰਾਨ ਲੰਮਾਂ ਸਮਾਂ ਬੈਠਕ ਹੋਣ ਨਾਲ ਉਸਦਾ ਭਾਰ 230 ਪੌਂਡ ਹੋ ਗਿਆ। ਉਂਜ ਤਾਂ ਉਸਨੂੰ ਆਪ ਵੀ ਇਹ ਮੋਟਾਪਾ ਮਹਿਸੂਸ ਹੋਣ ਲੱਗ ਪਿਆ ਪਰ ਇੱਕ ਦਿਨ ਉਸਦਾ ‘ਪੇਂਡੂ ਬਾਈ’ ਕਬੱਡੀ ਦਾ ਮਸ਼ਹੂਰ ਖਿਡਾਰੀ ਸੰਦੀਪ ਲੱਲੀਆਂ ਜਦੋਂ ਉਸ ਨੂੰ ਮਿਲਿਆ ਤਾਂ ਉਹ ਮਖ਼ੌਲ ਦੇ ਲਹਿਜ਼ੇ ਵਿੱਚ ਬੋਲਿਆ, ”ਓਏ, ਸੋਢੀ ਕੰਗਾ, ਆਹ ਕੀ ਹੁਲੀਆ ਬਣਾ ਰੱਖਿਐ ਤੂੰ ਆਪਣਾ, ਕੁਝ ਹੋਸ਼ ਕਰ। ਸੰਦੀਪ ਲੱਲੀਆਂ ਦੀ ਇਹ ਗੱਲ ਉਸਦੇ ਗਿੱਟਿਉਂ-ਗੋਡੇ ਹੁੰਦੀ ਹੋਈ ਦਿਲ ਨੂੰ ਜਾ ਵੱਜੀ। ਫਿਰ ਕੀ ਸੀ, ਉਸ ਤੋਂ ਅਗਲੇ ਦਿਨ ਹੀ ਉਸਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ। ਨਾਲ ਹੀ ਦੌੜਨਾ ਅਤੇ ਵਰਜਿਸ਼ ਕਰਨੀ ਵੀ ਆਰੰਭ ਦਿੱਤੀ। ਇਸ ਕੰਮ ਲਈ ਕਬੱਡੀ ਦੇ ਸ਼ੌਕੀਨ ਪੰਮੇ ਵੱਲੋਂ ਵੀ ਉਸਨੂੰ ਕਾਫ਼ੀ ਪ੍ਰੇਰਨਾ ਤੇ ਹੱਲਾਸ਼ੇਰੀ ਮਿਲੀ। ਹੌਲ਼ੀ-ਹੌਲ਼ੀ ਸਰੀਰਕ ‘ਗੱਡੀ’ ਰਵਾਂ ਹੋ ਗਈ ਅਤੇ ਉਸਦਾ ਭਾਰ ਵੀ ਘਟਣਾ ਸ਼ੁਰੂ ਹੋ ਗਿਆ। ਨਾਲ ਹੀ ਉਸਨੇ ਖਾਣ-ਪੀਣ ਦਾ ਵੀ ਕੁਝ ਖ਼ਿਆਲ ਰੱਖਿਆ ਤੇ ਕੁਝ ਮਹੀਨਿਆਂ ਵਿੱਚ ਹੀ ਉਸਦਾ ਸਰੀਰ ਆਮ ਵਰਗਾ ਵਿਖਾਈ ਦੇਣ ਲੱਗ ਪਿਆ। ਸੋਢੀ ਕੰਗ ਦਾ ਮੰਨਣਾ ਹੈ ਕਿ ਬੰਦਾ ਜੇਕਰ ਹਿੰਮਤ ਕਰੇ ਤਾਂ ਉਹ ਕੀ ਨਹੀਂ ਕਰ ਸਕਦਾ।
ਨਿਯਮਤ ਤੌਰ ‘ਤੇ ਦੌੜਾਂ ਵੱਲ ਆਉਣ ਬਾਰੇ ਪੁੱਛਣ ਉਤੇ ਸੋਢੀ ਕੰਗ ਨੇ ਦੱਸਿਆ ਕਿ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਉਸਦੀ ਮੇਲ਼ 2018 ਵਿੱਚ ਬਰੈਂਪਟਨ ਦੇ ‘ਐੱਲ.ਏ. ਫਿੱਟਨੈੱਸ ਸੈਂਟਰ’ ਵਿੱਚ ਹੋਇਆ। ਉਸ ਤੋਂ ਬਾਅਦ ਜਲਦੀ ਹੀ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ ਵੱਲੋਂ ‘ਇੰਸਪੀਰੇਸ਼ਨ ਸਟੈੱਪਸ-2018’ ਕਰਵਾਏ ਜਾਣ ਦਾ ਦਿਨ ਨੇੜੇ ਆ ਰਿਹਾ ਸੀ। ਆਪਣੇ ਰੋਜ਼ਾਨਾ ਅਭਿਆਸ ਤੋਂ ਸੋਢੀ ਕੰਗ ਨੂੰ ਲੱਗਿਆ ਕਿ ਉਹ ਹੁਣ ਲੰਮੀ ਦੌੜ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਸੰਧੂਰਾ ਬਰਾੜ ਨਾਲ ਸਲਾਹ ਕਰਕੇ ਉਸਨੇ ਇਸ ਈਵੈਂਟ ਵਿੱਚ 42 ਕਿਲੋਮੀਟਰ ‘ਫੁੱਲ-ਮੈਰਾਥਨ’ ਲਈ ਆਪਣਾ ਨਾਂ ਰਜਿਸਟਰ ਕਰਵਾ ਲਿਆ। ਨਾਲ ਹੀ ਉਸਨੂੰ ਕਿਹਾ ਕਿ ਉਹ ਟੀਪੀਏਆਰ ਕਲੱਬ ਦੇ ਕਿਸੇ ਚੰਗੇ ਜਿਹੇ ਦੰੜਾਕ ਨਾਲ ਉਸਦਾ ਮੇਲ਼ ਕਰਵਾ ਦੇਵੇ ਤਾਂ ਜੋ ਉਹ ਉਸਦੇ ਨਾਲ-ਨਾਲ ਦੌੜ ਸਕੇ।
ਬਰਾੜ ਨੇ ਉਸਨੂੰ ਮੈਰਾਥਨ ਦੌੜਾਕ ਸੂਰਤ ਸਿੰਘ ਚਾਹਲ ਨਾਲ ਮਿਲਵਾ ਦਿੱਤਾ ਅਤੇ ਸਕਾਰਬਰੋ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਣ ਵਾਲੀ ਫੁੱਲ-ਮੈਰਾਥਨ ਲਈ ਬਾਕੀ ਦੌੜਾਕਾਂ ਨਾਲ ਉਹ ਇਕੱਠੇ ਚੱਲ ਪਏ। 16-17 ਕਿਲੋਮੀਟਰ ਉਹ ਦੋਵੇਂ ਅੱਗੜ-ਪਿੱਛੜ ਦੌੜੇ। ਕਦੇ ਸੋਢੀ ਕੰਗ ਅਤੇ ਕਦੇ ਸੂਰਤ ਚਾਹਲ ਅੱਗੇ। ਮਾਲਟਨ ਗੁਰੂਘਰ ਦੇ ਨੇੜੇ ਆ ਕੇ ਸੋਢੀ ਕੰਗ ਦੀਆਂ ਲੱਤਾਂ ਫੁੱਲਣ ਲੱਗ ਪਈਆਂ ਅਤੇ ਉਸਨੇ ਹੌਸਲਾ ਹਾਰਨਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਇੱਕ-ਦੋ ਥਾਵਾਂ ‘ਤੇ ਤਾਂ ਉਸਨੇ ਇਹ ਦੌੜ ਵਿਚਾਲੇ ਹੀ ਛੱਡਣ ਦਾ ਫ਼ੈਸਲਾ ਕਰ ਲਿਆ ਪਰ ਸੂਰਤ ਚਾਹਲ ਵੱਲੋਂ ਮਿਲੀ ਹੌਸਲਾ-ਅਫ਼ਜ਼ਾਈ ਅਤੇ ਪ੍ਰੇਰਨਾ ਨਾਲ ਉਹ ਮਸਾਂ ਹੀ 4 ਘੰਟੇ 40 ਮਿੰਟ ਵਿੱਚ ਡਿਕਸੀ ਗੁਰੂਘਰ ਵਿਖੇ ‘ਫਿਨਿਸ਼ ਪੋਆਇੰਟ’ ‘ਤੇ ਪਹੁੰਚਿਆ। ਇਸਦੇ ਨਾਲ ਹੀ ਉਸਨੇ ਉਦੋਂ ‘ਫੁੱਲ-ਮੈਰਾਥਨ’ ਤੋਂ ਤੌਬਾ ਕਰ ਲਈ ਅਤੇ ਆਪਣਾ ਧਿਆਨ 10 ਕਿਲੋਮੀਟਰ ਅਤੇ ਹਾਫ਼-ਮੈਰਾਥਨ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ। ਏਸੇ ਸਾਲ 2018 ਵਿੱਚ ਉਹ ਟੀਪੀਏਆਰ ਕਲੱਬ ਦੇ ਮੈਂਬਰਾਂ ਨਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਵੀ 15 ਮਿੰਟ 53 ਸਕਿੰਟਾਂ ਵਿੱਚ ਚੜਿ÷ ਆ।
2019 ਵਿੱਚ ਉਸਨੇ ਟੀਪੀਏਆਰ ਕਲੱਬ ਦੇ ਸਾਥੀਆਂ ਨਾਲ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਈਵੈਂਟ ਵਿੱਚ ਹਾਫ਼-ਮੈਰਾਥਨ ਦੌੜ ਵਿੱਚ ਭਾਗ ਲਿਆ। ਇਸ ਸਾਲ ਉਹ ‘ਪੀਟਰਬੋਰੋ ਬਟਰਫ਼ਲਾਈ 10 ਕਿਲੋਮੀਟਰ ਰਨ’ ਦੌੜ ਵੀ ਦੌੜਿਆ ਅਤੇ ‘ਇੰਸਪੀਰੇਸ਼ਨਲ ਸਟੈੱਪਸ-2019’ ਵਿੱਚ ਉਸਨੇ ਹਾਫ਼-ਮੈਰਾਥਨ ਲਗਾਈ। ਇਸਦੇ ਨਾਲ ਹੀ ਕਲੱਬ ਦੇ ਮੈਂਬਰਾਂ ਨਾਲ ਉਸਨੇ ਪੀਲ ਪੁਲਿਸ ਵੱਲੋਂ ਕਰਵਾਈ ਜਾਂਦੀ ‘ਰੇਸ ਅਗੇਨਸਟ ਰੇਸਿਜ਼ਮ’ ਅਤੇ ਟੋਰਾਂਟੋ ਵਿੱਚ ਡਾਊਨ ਟਾਊਨ ਵਿੱਚ ਰਾਤ ਨੂੰ ਹੋਣ ਵਾਲੀ ‘ਬਰੀਟਾ ਰਨ’ ਵਿੱਚ ਵੀ ਹਿੱਸਾ ਲਿਆ। 2020 ਅਤੇ 2021 ਦੌਰਾਨ ‘ਕੋਵਿਡ-19’ ਮਹਾਂਮਾਰੀ ਕਾਰਨ ਖੇਡਾਂ ਦਾ ਕੋਈ ਵੀ ਈਵੈਂਟ ਨਾ ਹੋ ਸਕਿਆ।
2022 ਵਿੱਚ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਦੇ ਪ੍ਰਬੰਧਕਾਂ ਵੱਲੋਂ ਦੌੜਾਕਾਂ ਨੂੰ ‘ਵਰਚੂਅਲ ਮੈਰਾਥਨ’ ਲਗਾਉਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਮੁੱਖ ਰੱਖਦਿਆਂ ਹੋਰ ਦੌੜਾਂਕਾਂ ਵਾਂਗ ਟੀਪੀਏਆਰ ਕਲੱਬ ਦੇ ਕਈ ਦੌੜਾਕਾਂ ਨੇ ਨਿੱਜੀ ਤੌਰ ‘ਤੇ ਇਹ 42 ਕਿਲੋਮੀਟਰ ਦੌੜ ਉਦੋਂ ‘ਕਿਸ਼ਤਾਂ’ ਵਿੱਚ ਲਾਈ ਅਤੇ ਉਨ÷ ਾਂ ਵਿੱਚ ਸੋਢੀ ਕੰਗ ਵੀ ਸ਼ਾਮਲ ਸੀ।
2023 ਵਿੱਚ ਵਿੱਚ ਸੋਢੀ ਕੰਗ ਨੇ ਸਾਰੀਆਂ ਦੌੜਾਂ ਵਿੱਚ ਬਾਕਾਇਦਾ ਭਾਗ ਲਿਆ। 2024 ਵਿੱਚ ਉਹ ‘ਬਰੈਂਪਟਨ ਹਾਫ਼ ਮੈਰਾਥਨ’ ਈਵੈਂਟ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ, ਪਰ ਬਾਕੀ ਸਾਰੀਆਂ ਦੌੜਾਂ ਵਿੱਚ ਉਸਨੇ ਟੀਪੀਏਆਰ ਕਲੱਬ ਦੇ ਸਾਥੀਆਂ ਨਾਲ ਭਾਗ ਲਿਆ। 2025 ਵਿੱਚ ਉਸਨੇ ਮੈਰਥਨ ਦੌੜਾਕ ਬਾਬਾ ਫ਼ੌਜਾ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਦੌੜ ਦੇ ਈਵੈਂਟ ਵਿੱਚ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ ਅਤੇ ਫਿਰ ਬਰੈਂਪਟਨ ਹਾਫ਼ ਮੈਰਾਥਨ ਅਤੇ ਮਿਸੀਸਾਗਾ ਮੈਰਾਥਨ ਈਵੈਂਟਾਂ ਵਿੱਚ ਹਾਫ਼-ਮੈਰਾਥਨ ਦੌੜਿਆ। ਪਿਛਲੇ ਹਫ਼ਤੇ 18 ਅਪ੍ਰੈਲ 2026 ਨੂੰ ਕੈਨੇਡਾ ਦੇ ਸਾਬਕਾ ਫ਼ੌਜੀਆਂ ਨੂੰ ਯਾਦ ਕਰਦਿਆਂ ਕਰਵਾਈ ਗਈ ਅੱਠਵੀਂ ‘ਰਨ ਫ਼ਾਰ ਵੈਟਰਨ’ ਵਿੱਚ ਹਿੱਸਾ ਲੈਂਦਿਆਂ ਹੋਇਆਂ ਉਸਨੇ ਇਹ ਦੌੜ 10 ਕਿਲੋਮੀਟਰ 54 ਮਿੰਟ 59 ਸਕਿੰਟਾਂ ਵਿੱਚ ਲਗਾਈ। ਹੁਣ 2 ਮਈ ਨੂੰ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਹਿੱਸਾ ਲੈਣ ਲਈ ਉਸਦੀ ਪੂਰੀ ਤਿਆਰੀ ਕਰ ਰਿਹਾ ਹੈ।
ਇਸ ਤਰ÷ ਾਂ ਸੋਢੀ ਕੰਗ ਨੇ ਹੁਣ ਤੱਕ ਫੁੱਲ-ਮੈਰਾਥਨ ਭਾਵੇਂ ਇੱਕ ਵਾਰ ਹੀ ਲਗਾਈ ਹੈ, ਪਰ ਹਾਫ਼-ਮੈਰਾਥਨ ਉਹ ਚਾਰ ਵਾਰ ਅਤੇ 10 ਕਿਲੋਮੀਟਰ ਦੌੜ 8-10 ਵਾਰ ਲਗਾ ਚੁੱਕਾ ਹੈ।
10 ਕਿਲੋਮੀਟਰ ਉਸਦੀ ਮਨਪਸੰਦ ਦੌੜ ਹੈ ਪਰ ਇਸਦੇ ਨਾਲ ਹੀ 21 ਕਿਲੋਮੀਟਰ ਹਾਫ-ਮੈਰਾਥਨ ਤਾਂ ਉਹ ਆਰਾਮ ਨਾਲ ਲਗਾ ਲੈਂਦਾ ਹੈ ਪਰ ‘ਫੁੱਲ-ਮੈਰਾਥਨ’ ਲਈ ਅਜੇ ਉਸਦਾ ਮਨ ਨਹੀਂ ਮੰਨ ਰਿਹਾ। ਉਂਜ, ਇਸਦੇ ਲਈ ਇੱਛਾ ਜ਼ਰੂਰ ਉਸਦੇ ਮਨ ਦੀ ਕਿਸੇ ਨੁੱਕਰੇ ਛੁਪੀ ਬੈਠੀ ਹੈ ਅਤੇ ਉਸਦਾ ਕਹਿਣਾ ਕਿ ਆਉਂਦੇ ਇੱਕ-ਦੋ ਸਾਲਾਂ ਵਿੱਚ ਉਸਨੇ ਇਸਦਾ ਅਭਿਆਸ ਕਰਕੇ ਫਿਰ ‘ਬੋਸਟਨ ਮੈਰਾਥਨ’ ਲਈ ਜਾਣ ਦੀ ਵੀ ਤਿਆਰੀ ਕਰੇਗਾ, ਜੋ ਬੜੀ ਚੰਗੀ ਗੱਲ ਹੈ।
ਖ਼ੁਰਾਕ ਬਾਰੇ ਪੁੱਛੇ ਜਾਣ ‘ਤੇ ਸੋਢੀ ਕੰਗ ਨੇ ਦੱਸਿਆ ਕਿ ਖ਼ੁਰਾਕ ਤਾਂ ਆਮ ਤੌਰ ‘ਤੇ ਉਸਦੀ ਆਮ ਪੰਜਾਬੀਆਂ ਵਾਲੀ ‘ਸ਼ਾਕਾਹਾਰੀ’ ਹੀ ਹੈ ਪਰ ਦੌੜਨ ਲਈ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ਲਈ ਉਹ ਮੀਟ, ਮੱਛੀ ਅਤੇ ਅੰਡੇ ਖਾ ਲੈਂਦਾ ਹੈ। ਸਵੇਰ ਸਮੇਂ ਬਰੇਕ-ਫ਼ਾਸਟ ਵਿੱਚ ਉਹ ਆਪਣੀ ਸਮੂਦੀ ਵਿੱਚ 10-12 ਅੰਡੇ ਪਾਉਂਦਾ ਹੈ। ਲੰਚ ਵਿੱਚ ਚਿਕਨ ਬਰੈੱਸਟ ਤੇ ਬਰੌਕਲੀ ਲੈਣਾ ਪਸੰਦ ਕਰਦਾ ਹੈ ਅਤੇ ਰਾਤ ਦਾ ਖਾਣਾ ਘੱਟ-ਵੱਧ ਹੀ ਖਾਂਦਾ ਹੈ।
ਕਦੇ ਕਦਾਈਂ ਜੇਕਰ ਦਿਲ ਕਰੇ ਤਾਂ ਦਾਲ਼/ਸਬਜ਼ੀ ਨਾਲ ਇੱਕ-ਅੱਧਾ ਫੁਲਕਾ ਖਾ ਲੈਂਦਾ ਹੈ, ਵਰਨਾ ਬਹੁਤੀ ਵਾਰ ਇਹ ਮਿੱਸ ਹੀ ਕਰਦਾ ਹੈ।
ਘਰ-ਪਰਿਵਾਰ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਨ÷ ਾਂ ਦਾ ‘ਸਾਂਝਾ ਪਰਿਵਾਰ’ ਹੈ। ਉਹ ਦੋਵੇਂ ਭਰਾ ਆਪਣੇ ਮਾਤਾ ਪਿਤਾ ਅਤੇ ਬੱਚਿਆਂ ਨਾਲ ਇਕੱਠੇ ਰਹਿੰਦੇ ਹਨ। ਭੈਣਾਂ ਦੋਵੇਂ ਵਿਆਹੀਆਂ ਹੋਈਆਂ ਆਪਣੇ ਘਰੀਂ ਖ਼ੁਸ਼ੀ-ਖ਼ੁਸ਼ਹਾਲੀਂ ਵਸ ਰਹੀਆਂ ਹਨ। ਵੱਡੀ ਭੈਣ ਸਰਬਜੀਤ ਬਰਾੜ ਜਿਸਨੇ ਉਸਨੂੰ ਕੈਨੇਡਾ ਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਪੂਰੇ ਧਾਰਮਿਕ ਸੰਸਕਾਰਾਂ ਵਾਲੀ ‘ਅੰਮ੍ਰਿਤਧਾਰੀ’ ਹੈ ਅਤੇ ਉਸਦਾ ਧਿਆਨ ਬਹੁਤਾ ਪਾਠ-ਪੂਜਾ ਵੱਲ ਹੀ ਹੈ। ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਵੀ ਅੰਮ੍ਰਿਤਧਾਰੀ ਹਨ। ਛੋਟੀ ਭੈਣ ਕੁਲਵਿੰਦਰ ਢਿੱਲੋਂ ਨੂੰ ਦੌੜਨ ਹੁਣ ਏਨਾ ਸ਼ੌਕ ਨਹੀਂ ਰਿਹਾ, ਪਰ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਉਹ ਦੋ ਵਾਰ ਹਿੱਸਾ ਲੈ ਚੁੱਕੀ ਹੈ ਅਤੇ ਇਸ ਵਾਰੀ ਵੀ ਜਾਣ ਦੀ ਇੱਛਕ ਹੈ। ਛੋਟਾ ਭਰਾ ਬਲਜਿੰਦਰ ਕੰਗ 5 ਅਤੇ 10 ਕਿਲੋਮੀਟਰ ਦੌੜਾਂ ਵਿੱਚ ਹਿੱਸਾ ਲੈਂਦਾ ਹੈ।
ਸੋਢੀ ਕੰਗ ਦੇ ਮਾਤਾ-ਪਿਤਾ ਵੀ ਅੰਮ੍ਰਿਤਧਾਰੀ ਹਨ। ਪਿਤਾ ਜੀ ਹਰਜੀਤ ਸਿੰਘ ਕੰਗ ਨੂੰ ਜਿੱਥੇ ਘਰ ਦੀ ਬਗੀਚੀ ਵਿੱਚ ਫ਼ੁੱਲ-ਬੂਟੇ ਅਤੇ ਸਬਜ਼ੀਆਂ, ਵਗ਼ੈਰਾ ਉਗਾਉਣ ਦਾ ਸ਼ੌਕ ਹੈ, ਉੱਥੇ ਉਨ÷ ਾਂ ਦੇ ਜੇਠਾ-ਪੁੱਤਰ ਸੋਢੀ ਕੰਗ ਕਬੂਤਰ ਪਾਲਣ ਦਾ ਸ਼ੌਕੀਨ ਹੈ। ਆਪਣੇ ਦੋ ਏਕੜ ਦੇ ‘ਫ਼ਾਰਮ ਹਾਊਸ’ ਵਿੱਚ ਸੋਢੀ ਕੰਗ ਨੇ ਲੱਗਭੱਗ 500 ਕਬੂਤਰ ਰੱਖੇ ਹੋਏ ਹਨ ਜੋ ਪਰਿਵਾਰ ਦੇ ਸਾਰੇ ਜੀਆਂ ਦਾ ਦਿਲ ਲਾਈ ਰੱਖਦੇ ਹਨ। ਉਨ÷ ਾਂ ਨੂੰ ਚੋਗਾ ਪਾਉਣਾ ਅਤੇ ਉਨ÷ ਾਂ ਦੇ ਵੱਖ-ਵੱਖ ਤਰ÷ ਾਂ ਦੇ ਕਰਤਬਾਂ ਨੂੰ ਵੇਖਣਾ ਉਨ÷ ਾਂ ਦਾ ਮਨਭਾਉਂਦਾ ਸ਼ੌਕ ਹੈ। ਆਪਣੇ ਖੁੱਲ÷ ੇ-ਡੁੱਲ÷ ੇ ਫ਼ਾਰਮ-ਹਾਊਸ ਵਿੱਚ ਉਨ÷ ਾਂ ਨੇ 60-70 ਕੁੱਕੜ/ਕੁੱਕੜੀਆਂ ਵੀ ਪਾਲ਼ ਰੱਖੀਆਂ ਹੋਈਆਂ ਹਨ, ਜਿਸ ਕਰਕੇ ਦੇਸੀ ਅੰਡੇ ਘਰ ਵਿਚ ਹੀ ਉਪਲੱਭਧ ਹੋ ਜਾਂਦੇ ਹਨ ਅਤੇ ਇਹ ਖੁੱਲ÷ ੇ ਖਾਣ ਦੀ ਪਰਿਵਾਰ ਨੂੰ ਮੌਜ ਲੱਗੀ ਰਹਿੰਦੀ ਹੈ। ਇਸਦੇ ਨਾਲ ਹੀ ਉਨ÷ ਾਂ ਨੇ ਦੋ ਕੁੱਤੇ ਵੀ ਰੱਖੇ ਹੋਏ ਹਨ।
ਗੱਲ ਕੀ, ਕੰਗ ਪਰਿਵਾਰ ਨੇ ਹਰ ਤਰ÷ ਾਂ ਦਾ ਸ਼ੌਕ ਪਾਲ਼ਿਆ ਹੋਇਆ ਹੈ ਅਤੇ ਉਹ ਇਸ ਦੇ ਨਾਲ ਸਾਰਾ ਦਿਨ ਕਾਫ਼ੀ ਰੁੱਝਿਆ ਰਹਿੰਦਾ ਹੈ। ਸੋਢੀ ਕੰਗ ਦੀ ਪਤਨੀ ਦਲਵੀਰ ਕੌਰ ਨੇ ਪਹਿਲਾਂ ਤਾਂ ਇੱਥੇ ਫ਼ੈਕਟਰੀਆਂ ਵਿੱਚ ਬਥੇਰਾ ਕੰਮ ਕੀਤਾ ਹੈ, ਪਰ ਹੁਣ ਉਹ ਘਰ ਦੇ ਕੰਮਾਂ ਅਤੇ ਬੱਚਿਆਂ ਦੀ ਪ੍ਰਵਰਿਸ਼ ਵਿੱਚ ਰੁਝੀ ਰਹਿੰਦੀ ਹੈ।
ਉਨ÷ ਾਂ ਦੇ ਤਿੰਨ ਬੱਚੇ ਹਨ। ਵੱਡਾ ਬੇਟਾ ਵਾਟਰਲੂ ਯੂਨੀਵਰਸਿਟੀ ਵਿੱਚ ‘ਹਿਊਮਨ ਰੀਸੋਰਸਿਜ਼’ (ਐੱਚ.ਆਰ.) ਵਿੱਚ ਡਿਗਰੀ ਕੋਰਸ ਕਰ ਰਿਹਾ ਹੈ, ਛੋਟਾ ਬੇਟਾ ਸੈਂਟੇਨੀਅਲ ਕਾਲਜ ਵਿੱਚ ਡੀਜ਼ਲ ਮਕੈਨਕੀ ਦਾ ਡਿਪਲੋਮਾ ਕਰ ਰਿਹਾ ਹੈ ਤੇ ਬੇਟੀ ਅਜੇ ਸਕੂਲ ਵਿਦਿਆਰਥਣ ਹੈ। ਘਰ-ਗ੍ਰਹਿਸਤੀ ਬੜੇ ਆਰਾਮ ਨਾਲ ਆਪਣੀ ਚਾਲੇ ਚੱਲਦੀ ਜਾ ਰਹੀ ਹੈ। ਘਰ ਦੇ ਸਾਰੇ ਜੀਅ ਉਸ ਮਾਲਕ-ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਜਿਸਦੀ ਮਿਹਰ ਨਾਲ ਘਰ-ਪਰਿਵਾਰ ਤੇ ਬਿਜ਼ਨੈੱਸ, ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਹੈ।
***
‘ਸਿਰਜਣਾ ਦੇ ਆਰ ਪਾਰ’ ਪ੍ਰੋਗਰਾਮ ਵਿੱਚ ਡਾ. ਸਰਬਜੀਤ ਸਿੰਘ ਨਾਲ ਰੂਬਰੂ
ਸਾਹਿਤ, ਆਲੋਚਨਾ ਤੇ ਸਮਕਾਲੀ ਸੰਕਟਾਂ ਉੱਤੇ ਖੁੱਲ੍ਹੀ ਚਰਚਾ
ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਸ੍ਰੀਮਤੀ ਰਮਿੰਦਰ ਰੰਮੀ ਵੱਲੋਂ ਉਲੀਕੇ 27 ਅਪ੍ਰੈਲ ਨੂੰ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨਾਲ ਰੂਬਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਪ੍ਰਸਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਡਾ. ਸਰਬਜੀਤ ਸਿੰਘ ਦਾ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਜੁੜਨ ਦਾ ਸੁਆਗਤ ਕੀਤਾ ਗਿਆ। ਪ੍ਰੋ. ਕੁਲਜੀਤ ਦੀ ਇਸ ਪ੍ਰੋਗਰਾਮ ਦੇ ਆਯੋਜਨ ਲਈ ਸ਼ਲਾਘਾ ਕਰਦਿਆਂ ਉਹਨਾਂ ਰਮਿੰਦਰ ਵਾਲੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਸੁਚੱਜੀ ਚੋਣ ਨਾਲ ਪਰੋਗਰਾਮ ਚਲਾ ਰਹੇ ਹਨ।
ਰਮਿੰਦਰ ਵਾਲੀਆ ਨੇ ਵੀ ਇਹ ਕਿਹਾ ਕਿ ਇਹ ਸਾਡੇ ਧੰਨਭਾਗ ਹਨ ਕਿ ਡਾ. ਸਰਬਜੀਤ ਸਿੰਘ ਜੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿਹੜੇ ਵਿਚ ਆਏ ਤੇ ਕੁਲਜੀਤ ਨੇ ਸਿਰਜਨਾ ਦੇ ਆਰ ਪਾਰ ਵਿਚ ਉਹਨਾਂ ਦਾ ਰੂਬਰੂ ਕੀਤਾ ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰੋ. ਕੁਲਜੀਤ ਜੀ ਨੇ ਦੱਸਿਆ ਕਿ ਉਹਨਾਂ ਦਾ ਇਹ 52ਵਾਂ ਪ੍ਰੋਗਰਾਮ ਹੈ। ਉਹਨਾਂ ਨੇ ਡਾ. ਸਰਬਜੀਤ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਨਾਲ ਜਾਣ ਪਛਾਣ ਕਰਾਈ। ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਡਾ. ਸਰਬਜੀਤ ਜੀ ਨੇ ਕਿਹਾ ਕਿ ਉਹਨਾਂ ਦਾ ਬਚਪਨ ਸਧਾਰਨ ਪੇਂਡੂ ਜੀਵਨ ਵਿੱਚ ਗੁਜ਼ਰਿਆ ਤੇ ਉਹਨਾਂ ਦੇ ਪਿਤਾ ਤਹਿਸੀਲਦਾਰ ਦੀ ਨੌਕਰੀ ਛੱਡ ਕੇ ਕਮਿਊਨਿਸਟ ਪਾਰਟੀ ਵਿੱਚ ਆ ਗਏ। ਘਰ ਦਾ ਮਾਹੌਲ ਰਾਜਨੀਤਕ ਤੇ ਪੜ੍ਹਾਈ ਲਿਖਾਈ ਦਾ ਸੀ। ਉਹਨਾਂ ਤੇ ਪਿਤਾ ਜੀ ਦੀ ਸ਼ਖਸੀਅਤ ਦਾ ਬਹੁਤ ਅਸਰ ਹੈ। ਵਿਦਿਅਕ ਯੋਗਤਾ ਵਿੱਚ ਪੀ. ਐਚ. ਡੀ ਕਰਨ ਉਪਰੰਤ ਅਧਿਆਪਨ ਵਿੱਚ ਆਏ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਐਮਰਜੈਂਸੀ ਦੀ ਸਪੋਰਟ ਕਰਨ ਤੇ ਉਹਨਾਂ ਨੇ ਪਾਰਟੀ ਨੂੰ ਛੱਡਿਆ ਤੇ ਫਿਰ ਬਾਅਦ ਵਿੱਚ ਦੁਆਰਾ ਪਾਰਟੀ ਵਿੱਚ ਸ਼ਾਮਿਲ ਹੋਏ।
ਡਾ. ਸਰਬਜੀਤ ਕੌਰ ਸੋਹਲ ਨੇ ਡਾ. ਸਰਬਜੀਤ ਸਿੰਘ ਦੇ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਣ ਦੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਦੀ ਵਿਚਾਰਧਾਰਾ ਦੀ ਪ੍ਰੋੜਤਾ ਕੀਤੀ। ਸਾਹਿਤਕ ਤੇ ਅਧਿਆਪਨ ਦੇ ਸਫ਼ਰ ਬਾਰੇ ਉਹਨਾਂ ਦੱਸਿਆ ਕਿ ਉਹ ਐਮ. ਏ ਵਿੱਚ ਗੋਲਡਮੈਡਲਿਸਟ ਸਨ ਤੇ ਐਮ. ਫਿਲ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਲਿਆ ਤੇ ਪਹਿਲੇ ਰਿਸਰਚ ਸਕਾਲਰ ਹੋਣ ਦਾ ਮਾਣ ਹਾਸਲ ਕੀਤਾ। ਡਾ. ਅਤਰ ਸਿੰਘ ਦੀ ਨਿਗਰਾਨੀ ਵਿੇਚ ਪੀਐਚ ਡੀ ਸ਼ੁਰੂ ਕੀਤੀ। ਯੂ ਟੀ ਵਿੱਚ ਪ੍ਰੋਫੈਸਰ ਤੋ ਪੰਜਾਬ ਯੂਨੀਵਰਸਿਟੀ ਚ ਅਧਿਆਪਨ ਸ਼ੁਰੂ ਕੀਤਾ। ਆਪਣੀ ਜ਼ਿੰਦਗੀ ਵਿੱਚ ਪਰਿਵਾਰਿਕ ਸਮਰਥਨ ਬਾਰੇ ਦੱਸਦਿਆਂ ਪਤਨੀ ਦੀ ਪ੍ਰਸ਼ੰਸਾ ਕੀਤੀ ਤੇ ਹੋਣਹਾਰ ਬੇਟਿਆਂ ਬਾਰੇ ਦੱਸਿਆ।
ਸਾਹਿਤ ਅਧਿਐਨ ਤੇ ਮੌਲਿਕ ਪੁਸਤਕਾਂ ਦੀ ਰਚਨਾ ਬਾਰੇ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਲੇਖਕਾਂ ਬਾਰੇ ਤੇ ਰਾਸ਼ਟਰਵਾਦੀ ਮਸਲਿਆਂ ਬਾਰੇ ਵਿਦਵਾਨਾਂ ਦੇ ਯੋਗਦਾਨ ਨਾਲ ਪੁਸਤਕਾਂ ਸੰਪਾਦਕ ਕੀਤੀਆ। ਪੰਜਾਬੀ ਚਿੰਤਨ ਤੇ ਚੇਤਨਾ ਕੰਮ ਕਰਦਿਆਂ ਨਵੀਆਂ ਧਾਰਨਾਵਾਂ ਸਥਾਪਿਤ ਕੀਤੀਆਂ। ਜਲਿਆਂਵਾਲਾ ਵਾਲਾ ਬਾਗ, ਗਦਰ ਲਹਿਰ ਤੇ ਕੰਮ ਦੇ ਨਾਲ ਨਾਲ ਭਾਈ ਵੀਰ ਸਿੰਘ ਦੇ ਯੋਗਦਾਨ ਦਾ ਮੁਲਾਂਕਣ ਕੀਤਾ ਹੈ। ਪਾਠਕ ਤੇ ਪੁਸਤਕ ਸੱਭਿਆਚਾਰ ਬਾਰੇ ਉਹਨਾਂ ਕਿਹਾ ਕਿ ਪਾਠਕ ਮਾਲਵੇ ਵਿਚ ਬਹੁਤ ਹਨ ਅਸਲੀ ਸੰਕਟ ਤਾਂ ਕਵਿਤਾ ਦਾ ਹੈ ਜਿਸ ਵਿਚ ਪਾਠਕ ਲਈ ਕੋਈ ਗੱਲ ਨਹੀਂ। ਕਵੀ ਨਿੱਜ ਕੇਂਦਰਿਤ ਹੈ ਜਿਸ ਵਿੱਚ ਪਾਠਕ ਦੀ ਦਿਲਚਸਪੀ ਨਹੀ। ਪਾਠਕ ਤੇ ਸਾਹਿਤ ਦੇ ਪਾਠਕ ਦੇ ਅੰਤਰ ਨੂੰ ਦਰਸਾਇਆ। ਅੱਜ ਕਵੀ ਸਾਹਮਣੇ ਪਾਠਕ ਨਹੀਂ ਹੈ ਆਪਣੀ ਵਿਸ਼ੇਸ਼ਤਾ ਸਿੱਧ ਕਰਨਾ ਹੈ।
ਪ੍ਰੋ. ਕੁਲਜੀਤ ਜੀ ਨੇ ਸਰੋਤਿਆਂ ਦੇ ਨਾਲ ਉਹਨਾਂ ਦੀਆਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਦੀ ਚਰਚਾ ਕੀਤੀ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸੰਸਥਾਵਾਂ ਦੇ ਕੰਮਾਂ ਦੀ ਡਾਕੂਮੈਨਟੇਸਨ ਲਈ ਸੁਚੇਤ ਤੇ ਗੰਭੀਰ ਕੰਮ ਦੀ ਲੋੜ ਹੈ ਜੋ ਕਿ ਅੱਜ ਵੀ ਉਹ ਕਰ ਰਹੇ ਹਨ। ਸਾਹਿਤਕਾਰ, ਆਲੋਚਕਾਂ ਤੇ ਵਿਦਵਾਨਾਂ ਦੇ ਸਹਿਯੋਗ ਨਾਲ ਇਹ ਕੰਮ ਕਰ ਰਹੇ ਹਨ। ਪੁਸਤਕਾਂ ਤੇ ਸੰਵਾਦ ਨੂੰ ਕਿਤਾਬੀ ਰੂਪ ਦੇ ਰਹੇ ਹਨ। ਮੌਲਿਕ ਪੁਸਤਕ ਦੇ ਸੰਬੰਧ ਵਿੇਚ ਥੀਮ ਦੀ ਨਿਰੰਤਰਤਾ ਹੈ।
ਅਜਿਹਾ ਕੰਮ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ। ਵੱਖ ਵੱਖ ਸੰਸਥਾਵਾਂ ਵਿੱਚ ਵੱਖ ਵੱਖ ਅਹੁਦਿਆਂ ‘ਤੇ ਸੁਸ਼ੋਭਿਤ ਰਹੇ ਹਨ ਤੇ ਵਿਲੱਖਣ ਤੇ ਯਾਦ ਰੱਖਣ ਯੋਗ ਯੋਗਦਾਨ ਦੇ ਰਹੇ ਹਨ। ਅਜਿਹੀ ਸ਼ਖ਼ਸੀਅਤ ਦੇ ਰੂਬਰੂ ਨਾਲ ਬਹੁਤ ਕੁਝ ਸਿੱਖਣ ਲਈ ਮਿਲਿਆ।
ਪੁਰਸਕਾਰਾਂ ਦੀ ਲੰਬੀ ਲੜੀ ਦੇ ਬਾਰੇ ਉਹਨਾਂ ਕਿਹਾ ਕਿ ਹਰ ਬੰਦਾ ਸਨਮਾਨ ਚਾਹੁੰਦਾ ਹੈ ਪਰ ਸਾਹਿਤ ਦੇ ਖੇਤਰ ਵਿੱਚ ਮਿਲੇ ਪੁਰਸਕਾਰ ਤੁਹਾਡੇ ਕੰਮ ਨੂੰ ਪ੍ਰਮਾਣਿਤ ਕਰਦੇ ਹਨ। ਸਨਮਾਨਾਂ ਬਾਰੇ ਅੱਜ ਦੇ ਹਾਲਾਤ ਬਾਰੇ ਕਿਹਾ ਕਿ ਇਹ ਕੁਰੱਪਟ ਤੇ ਜੁਗਾੜਬੰਦੀ ਦਾ ਸ਼ਿਕਾਰ ਹੋ ਰਹੇ ਹਨ। ਪ੍ਰਧਾਨ ਹੋਣ ਦੇ ਨਾਤੇ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਮਾਨਸਿਕ ਆਨੰਦ ਡਾ. ਅਤਰ ਸਿੰਘ ਤੇ ਡਾ. ਕੇਸਰ ਸਿੰਘ ਪੁਰਸਕਾਰ, ਪ੍ਰਿੰਸੀਪਲ ਤੇਜਾ ਸਿੰਘ ਤੇ ਡਾ. ਰਵੀ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਮਿਲਿਆ ਉਹਨਾਂ ਅਨੁਸਾਰ ਅਧਿਆਪਨ ਦਾ ਹੀ ਸਨਮਾਨ ਹਨ। ਨਵੀਂ ਪੀੜੀ ਲਈ ਖੋਜ ਦੀ ਦਸ਼ਾ ਤੇ ਦਿਸ਼ਾ ਬਾਰੇ ਉਹਨਾਂ ਕਿਹਾ ਕਿ ਕੰਮ ਡਿਗਰੀ ਲੈਣ ਲਈ ਨਹੀਂ ਖੋਜ ਹੋਣੀ ਚਾਹੀਦੀ ਹੈ। ਉਹ ਗੰਭੀਰਤਾ ਨਾਲ ਅਗਵਾਈ ਕਰਦੇ ਹਨ ਸੰਕਟ ਇਹ ਹੈ ਕਿ ਸਾਡੀ ਪ੍ਰਾਥਮਿਕਤਾ ਹੋਰ ਹੈ ਡਿਗਰੀ ਤੇ ਨੌਕਰੀ ਲੈਣੀ ਹੈ। ਉਹਨਾਂ ਬੇਬਾਕੀ ਨਾਲ ਇਸ ਧੰਦੇ ਵਿੱਚ ਲੱਗਿਆਂ ਨੂੰ ਉਜਾਗਰ ਕੀਤਾ ਜੋ ਕਿ ਬਹੁਤ ਤਕਲੀਫ਼ ਦੇਹ ਹੈ।
ਇਸ ਸੰਕਟ ਦੀ ਪਰੋੜਤਾ ਡਾ. ਸੋਹਲ ਨੇ ਵੀ ਕੀਤੀ । ਅੱਜ ਕੱਲ੍ਹੇ ਇਸ ਮੁੱਦੇ ‘ਤੇ ਚਰਚਾ ਹੋਣੀ ਚਾਹੀਦੀ ਹੈ ਸੋ ਇਸ ਰੂਬਰੂ ਵਿਚ ਬੇਬਾਕੀ ਨਾਲ ਗੱਲਾਂ ਹੋਈਆਂ। ਪ੍ਰੋ. ਕੁਲਜੀਤ ਨੇ ਉਹਨਾਂ ਦੇ ਕੰਮਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਵੀ ਸਾਂਝਿਆਂ ਕੀਤਾ। ਡਾ. ਸਰਬਜੀਤ ਨੇ ਆਪਣੀਆ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਜੋ ਉਹਨਾਂ ਦੀ ਸੰਵੇਦਨਾ ਤੇ ਆਲੋਚਨਾਤਮਿਕ ਸੂਝ ਦਾ ਪਰਤੌ ਹਨ ਉਹਨਾਂ ਨੇ ਰਚਨਾ ਸੰਦਰਭਾਂ ਨੂੰ ਵੀ ਉਜਾਗਰ ਕੀਤਾ ਜਿਸ ਨਾਲ ਸਰੋਤਿਆਂ ਵੀ ਉਸ ਮਾਹੌਲ ਨੂੰ ਮਹਿਸੂਸ ਕੀਤਾ। ਉਹਨਾਂ ਨੇ ਮੌਜੂਦਾ ਹਾਲਾਤਾਂ ਤੇ ਆਪਣੇ ਸੰਵੇਦਨਾਤਮਕ ਕਾਵਿ ਬੋਲ ਸਾਂਝੇ ਕੀਤੇ। ਡਾ. ਬਲਜੀਤ ਰਿਆੜ ਨੇ ਡਾ. ਸਰਬਜੀਤ ਜੀ ਦੀ ਸਖਸੀਅਤ ਬਾਰੇ ਆਪਣੀ ਸਮਝ ਸਾਂਝੀ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੀ ਕਰਮਯੋਗੀ , ਬੇਬਾਕ, ਸੰਜਮੀ ਸਖਸੀਅਤ ਤੇ ਸੱਚ ਤੇ ਪਹਿਰਾ ਦੇਣ ਵਾਲਿਆਂ ਤੋਂ ਸਿੱਖਣ ਦੀ ਅਤੇ ਦਿਸ਼ਾ ਨਿਰਦੇਸ਼ਾਂ ਦੀ ਲੋੜ ਹੈ।
ਰੂਬਰੂ ਦੇ ਨਾਲ ਅਜੋਕੇ ਸਮੇਂ ਦੇ ਸਾਹਿਤਕ ਸੰਕਟਾਂ ਤੇ ਧਾਰਨਾਵਾਂ ਤੇ ਵੀ ਸੰਵਾਦ ਰਚਾਉਂਦਿਆਂ ਘਟੀਆ ਮਾਨਸਿਕਤਾ ਸਾਹਮਣੇ ਲਿਆਂਦੀ। ਸਾਹਿਤਕ ਸ਼ਖ਼ਸੀਅਤ ਨਾਲੋਂ ਨਿੱਜੀ ਪੱਖ ਜਿਆਦਾ ਚਰਚਾ ਵਿੱਚ ਹੁੰਦੇ ਹਨ। ਪੜ੍ਹੀ ਲਿਖੀ ਪੀੜੀ ਦੀ ਬੌਧਿਕ ਕੰਗਾਲੀ ਦੀ ਵੀ ਚਰਦਾ ਹੋਈ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਅਪਰੈਲ ਮਹੀਨੇ ਦਾ ਅੰਕ ਰਿਲੀਜ਼ ਕੀਤਾ ਗਿਆ ਤੇ ਰਮਿੰਦਰ ਵਾਲੀਆ ਦੀ ਨਿਰੰਤਰ ਸਾਧਨਾ ਨੂੰ ਸਲਾਮ ਕੀਤੀ । ਮਨਦੀਪ ਬੰਮਰਾ ਨੇ ਸਰਬਜੀਤ ਜੀ ਬਾਰੇ ਬੋਲਦਿਆ ਕਿ ਉਹਨਾ ਦੇ ਯੋਗਦਾਨ ਦੀ ਚਰਚਾ ਕੀਤੀ । ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਸ . ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ। ਉਹਨਾਂ ਨੇ ਕਿਹਾ ਕਿ ਪ੍ਰੋ. ਕੁਲਜੀਤ ਕੌਰ ਪੂਰੀ ਤਿਆਰੀ ਕਰਕੇ ਆਉਂਦੇ ਹਨ, ਬਹੁਤ ਮਿਹਨਤ ਕਰਦੇ ਹਨ ਤੇ ਬਹੁਤ ਘੱਟ ਸ਼ਬਦਾਂ ਵਿੱਚ ਡੂੰਘੀ ਗੱਲ ਕਰਦੇ ਹਨ। ਉਹਨਾਂ ਨੇ ਕਿਹਾ ਡਾ . ਸਰਬਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਹੋਇਆ ਕਿ ਉਹ ਬਹੁਤ ਸੱਚੇ ਸੁੱਚੇ ਇਨਸਾਨ ਲੱਗੇ ਹਨ। ਉਹਨਾਂ ਆਪਣੇ ਘਰ ਪਰਿਵਾਰ ਤੇ ਆਪਣੇ ਪਿਤਾ ਜੀ ਤੋਂ ਬਹੁਤ ਕੁਝ ਸਿੱਖਿਆ। ਉਹਨਾਂ ਕਿਹਾ ਕਿ ਡਾ. ਸਾਹਬ ਲਗਾਤਾਰਤਾ ਵਿਚ ਕੰਮ ਕਰ ਰਹੇ ਹਨ। ਇਨਾਮਾਂ ਬਾਰੇ ਡਾ. ਸਾਹਬ ਦਾ ਕਹਿਣਾ ਸੀ ਕਿ ਉਹ ਯੋਗ ਵਿਅਕਤੀਆਂ ਨੂੰ ਦੇਣੇ ਚਾਹੀਦੇ ਹਨ।
ਸਮੱਚੇ ਰੂਪ ਅੱਜ ਦਾ ਇਹ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਪ੍ਰੋ. ਕੁਲਜੀਤ ਦੀ ਮਿਹਨਤ ਨਾਲ ਰੂਬਰੂ ਸ਼ਖ਼ਸੀਅਤ ਦਾ ਅੰਦਰੂਨੀ ਆਪਾ ਸਰੋਤਿਆਂ ਸਾਹਮਣੇ ਉਜਾਗਰ ਹੋ ਜਾਂਦਾ ਹੈ। ਸਚਮੁੱਚ ਅਜਿਹੀ ਸ਼ਖ਼ਸੀਅਤ ਜੋ ਹੱਕ ਸੱਚ ਤੇ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੀ ਹੈ ਦੇ ਹੱਥ ਵਿੱਚ ਸਾਹਿਤ ਅਕਾਦਮੀ ਦੀ ਡੋਰ ਹੈ, ਸਾਹਿਤਕਾਰਾਂ ਲਈ ਮਾਣ ਵਾਲੀ ਗੱਲ ਹੈ। ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਅੰਤ ਵਿੱਚ ਆਏ ਹੋਏ ਸੱਭ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ। ਇਸ ਪ੍ਰੋਗਰਾਮ ਨੂੰ ਫੇਸਬੁੱਕ ਲਾਈਵ ਤੇ ਜ਼ੂਮ ਮਾਧਿਅਮ ਨਾਲ ਸਰੋਤਿਆਂ ਨੇ ਮਾਣਿਆ । ਸਮੁੱਚੀ ਪੇਸ਼ਕਾਰੀ ਲਈ ਰਮਿੰਦਰ ਵਾਲੀਆ, ਪ੍ਰੋ. ਕੁਲਜੀਤ ਤੇ ਪ੍ਰਬੰਧਕੀ ਟੀਮ ਵਧਾਈ ਦੀ ਪਾਤਰ ਹੈ।
ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ। ਧੰਨਵਾਦ ਸਹਿਤ। ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਪ੍ਰਧਾਨ ਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

