ਓਂਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆਂ ਨੇ ਇੱਕ ਨਵੇਂ ਪ੍ਰਸਤਾਵਿਤ ਕਾਨੂੰਨ ਦਾ ਐਲਾਨ ਕੀਤਾ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ, ਤਾਂ ਸੂਬੇ ਵਿੱਚ ਨਸ਼ਾ ਕਰਕੇ ਡਰਾਈਵਿੰਗ, ਲਾਪਰਵਾਹੀ ਵਾਲੀ ਡਰਾਇਵਿੰਗ ਵਾਲੇ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਨਵੇਂ ਜ਼ੁਰਮਾਨੇ ਲਗਾਏ ਜਾਣਗੇ। ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਵਾਹਨ ਵਿੱਚ ਇਗਨੀਸ਼ਨ ਇੰਟਰਲਾਕ ਡਿਵਾਈਸ ਲਗਾਉਣੀ ਹੋਵੇਗੀ। ਪਹਿਲੀ ਅਤੇ ਦੂਜੀ ਵਾਰ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਲਾਈਸੈਂਸ ਮੁਅੱਤਲ ਅਤੇ ਲਾਜ਼ਮੀ ਉਪਚਾਰਕ ਸਿੱਖਿਆ ਦੀ ਸ਼ੁਰੂਆਤ ਕੀਤੀ ਜਾਵੇਗੀ, ਜਦੋਂਕਿ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਡਰਾਈਵਿੰਗ ਦੇ ਦੋਸ਼ੀ ਜੋ ਦੂਜਿਆਂ ਲਈ ਮੌਤ ਦਾ ਕਾਰਨ ਬਣਦੇ ਹਨ, ਉਨ੍ਹਾਂ ਦਾ ਪ੍ਰਸਤਾਵਿਤ ਤਬਦੀਲੀਆਂ ਤਹਿਤ ਉਮਰ ਭਰ ਲਈ ਲਾਈਸੈਂਸ ‘ਤੇ ਪਾਬੰਦੀ ਲਾਈ ਜਾਵੇਗੀ।
ਮੰਤਰੀ ਪ੍ਰਭਮੀਤ ਸਰਕਾਰੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਕੋਈ ਵਿਅਕਤੀ ਦਿਨ ਦੇ ਅੰਤ ਵਿੱਚ ਆਪਣੇ ਅਜ਼ੀਜ਼ਾਂ ਲਈ ਸੁਰੱਖਿਅਤ ਘਰ ਵਾਪਿਸ ਜਾਣ ਦਾ ਹੱਕਦਾਰ ਹੈ। ਓਂਟਾਰੀਓ ਵਿੱਚ ਬਹੁਤ ਸਾਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਗਲਤ ਢੰਗ ਗੱਡੀ ਚਲਾਉਣ ਵਾਲੇ ਡਰਾਈਵਰਾਂ ਦੀਆਂ ਲਾਪਰਵਾਹੀ ਅਤੇ ਸ਼ਰਮਨਾਕ ਕਾਰਵਾਈਆਂ ਨੇ ਉਜਾੜ ਦਿੱਤੀਆਂ ਹਨ।
ਪ੍ਰਸਤਾਵਿਤ ਕਾਨੂੰਨ ਪੁਲਿਸ ਅਥਾਰਟੀ ਨੂੰ ਨਵੇਂ ਜੁਰਮਾਨੇ ਸ਼ੁਰੂ ਕਰਨ ਦੇ ਨਾਲ, ਸੋਧਣ ਦੀ ਵੀ ਕੋਸ਼ਿਸ਼ ਕਰੇਗਾ, ਜਿਸ ਤਹਿਤ ਨਸ਼ਾ ਕਰਕੇ ਵਾਹਨ ਚਲਾਉਣ ਦਾ ਸ਼ੱਕ ਹੋਣ ‘ਤੇ ਵਾਹਨਾਂ ਨੂੰ ਰੋਕਣ ਅਤੇ ਟੈਸਟ ਕਰਵਾਏ ਜਾਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …