0.9 C
Toronto
Wednesday, January 7, 2026
spot_img
Homeਹਫ਼ਤਾਵਾਰੀ ਫੇਰੀਬਰਿੰਦਰ ਧਨੋਆ ਬਣੇ ਭਾਰਤੀ ਹਵਾਈ ਫੌਜ ਮੁਖੀ

ਬਰਿੰਦਰ ਧਨੋਆ ਬਣੇ ਭਾਰਤੀ ਹਵਾਈ ਫੌਜ ਮੁਖੀ

bs_dhanoa_receives_salute_jun15-copy-copyਧਨੋਆ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂਆਂ ਦੇ ਹਨ ਜੰਮਪਲ
ਚੰਡੀਗੜ੍ਹ/ਬਿਊਰੋ ਨਿਊਜ਼ : ਹਵਾਈ ਸੈਨਾ ਦੀ ਕਮਾਨ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੂੰ ਸੌਂਪੀ ਗਈ ਹੈ। ਧਨੋਆ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਦੀ ਥਾਂ ਲੈਣਗੇ। ਦੂਜੇ ਪਾਸੇ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੂੰ ਥਲ ਸੈਨਾ ਦਾ ਅਗਲਾ ਮੁਖੀ ਬਣਾਇਆ ਗਿਆ ਹੈ। ਰਾਵਤ, ਜਨਰਲ ਦਲਬੀਰ ਸਿੰਘ ਸੁਹਾਗ ਦੀ ਥਾਂ ਲੈਣਗੇ। ਥਲ ਸੈਨਾ ਤੇ ਹਵਾਈ ਸੈਨਾ ਦੇ ਮੌਜੂਦਾ ਮੁਖੀ 31 ਦਸੰਬਰ ਨੂੰ ਸੇਵਾ ਮੁਕਤ ਹੋਣਗੇ। ઠ
ਭਾਰਤੀ ਹਵਾਈ ਸੈਨਾ ਦੇ ਨਵਨਿਯੁਕਤ ਮੁਖੀ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਜ਼ਿਲ੍ਹਾ ਮੁਹਾਲੀ ਦੇ ਪਿੰਡ ਘੜੂੰਆਂ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 7 ਸਤੰਬਰ, 1957 ਨੂੰ ਖਰੜ-ਮੋਰਿੰਡਾ ਸੜਕ ਉਤੇ ਸਥਿਤ ਪਿੰਡ ਘੜੂੰਆਂ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਸੁਰੈਣ ਸਿੰਘ ਨੇ 1980ਵਿਆਂ ਵਿੱਚ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ ਕੀਤੀ। ਬਾਅਦ ਵਿੱਚ ਉਹ ਰਾਜਪਾਲ ਦੇ ਸਲਾਹਕਾਰ ਵੀ ਰਹੇ। ਏਅਰ ਮਾਰਸ਼ਲ ਧਨੋਆ ਦੀ ਇਕ ਭੈਣ ਚੰਡੀਗੜ੍ਹ ਰਹਿੰਦੀ ਹੈ। ਉਨ੍ਹਾਂ ਦੇ ਦਾਦਾ ਕੈਪਟਨ ਸੰਤ ਸਿੰਘ ਨੇ ਅੰਗਰੇਜ਼ੀ ਹਕੂਮਤ ਦੌਰਾਨ ਬਰਤਾਨਵੀ ਭਾਰਤੀ ਫ਼ੌਜ ਵਿੱਚ ਸੇਵਾ ਕੀਤੀ। ਏਅਰ ਮਾਰਸ਼ਲ ਧਨੋਆ ਆਰਆਈਐਮਸੀ ਅਤੇ ਐਨਡੀਏ ਦੇ ਪੁਰਾਣੇ ਵਿਦਿਆਰਥੀ ਹਨ। ਕਾਰਗਿਲ ਜੰਗ ਦੌਰਾਨ ਉਨ੍ਹਾਂ ਆਪਣੀ ਬਹਾਦਰੀ ਦਾ ਪੂਰਾ ਲੋਹਾ ਮਨਵਾਇਆ ਅਤੇ ਰਾਤ ਵਕਤ ਵੀ ਅਨੇਕਾਂ ਮਿਸ਼ਨਾਂ ਨੂੰ ਅੰਜਾਮ ਦਿੱਤਾ।

RELATED ARTICLES
POPULAR POSTS