Home / ਜੀ.ਟੀ.ਏ. ਨਿਊਜ਼ (page 123)

ਜੀ.ਟੀ.ਏ. ਨਿਊਜ਼

ਘਰੇਲੂ ਹਿੰਸਾ ਕਾਰਨ ਸਾਰਾ ਸਾਲ ਭਰੇ ਰਹਿੰਦੇ ਹਨ ਕੈਨੇਡਾ ‘ਚ ਆਸਰਾ ਘਰ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰਤਾ ਨਾਲ ਵਾਪਰਦੇ ਰਹਿੰਦੇ ਹਨ ਅਤੇ ਕਲੇਸ਼ਾਂ, ਕੁਟਾਪਿਆਂ, ਕਤਲਾਂ ਆਦਿ ਦੇ ਅਨੇਕਾਂ ਕੇਸ ਅਦਾਲਤਾਂ ਵਿਚ ਪੁੱਜਦੇ ਹਨ। ਤਸ਼ੱਦਦ ਦਾ ਸ਼ਿਕਾਰ ਹੋ ਰਹੇ ਜੀਵਨ ਸਾਥੀ (ਪਤੀ ਜਾਂ ਪਤਨੀ) ਨੂੰ ਸੁਰੱਖਿਆ ਵਾਸਤੇ ਅਕਸਰ ਕਿਸੇ ਆਸਰਾ ਘਰ ਦਾ ਸਹਾਰਾ ਲੈਣਾ ਪੈ ਜਾਂਦਾ ਹੈ। ਪੁਲਿਸ …

Read More »

ਕੈਨੇਡਾ ‘ਚ ਸਭ ਤੋਂ ਵੱਧ ਕਰੋਨਾ ਪੀੜਤ ਉਨਟਾਰੀਓ ਵਿਚ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ (37) ਉਨਟਾਰੀਓ ‘ਚ ਹਨ। ਬ੍ਰਿਟਿਸ਼ ਕੋਲੰਬੀਆ (ਬੀ.ਸੀ.) ‘ਚ 32, ਕਿਊਬਕ 4 ਅਤੇ ਅਲਬਰਟਾ ‘ਚ ਵੀ 4 ਮਰੀਜ਼ ਹਨ। ਕੈਨੇਡਾ ਭਰ ‘ਚ ਕੁੱਲ ਮਿਲਾ ਕੇ ਹੁਣ ਤੱਕ 77 ਮਰੀਜ਼ ਸਨ। ਕੈਨੇਡਾ ‘ਚ ਪਹਿਲਾ ਮਰੀਜ਼ 25 ਜਨਵਰੀ ਨੂੰ ਟੋਰਾਂਟੋ ਵਿਖੇ …

Read More »

ਬ੍ਰਿਟਿਸ਼ ਕੋਲੰਬੀਆ ‘ਚ ਕੋਰੋਨਾ ਕਾਰਨ ਪਹਿਲੀ ਮੌਤ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਨੌਰਥ ਵੈਨਕੂਵਰ ਵਿਖੇ ਬਿਰਧ ਆਸ਼ਰਮ ਵਿਚ ਰਹਿ ਰਹੇ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ, ਜਿਹੜਾ ਕੋਰੋਨਾ ਵਾਇਰਸ ਤੋਂ ਪੀੜਤ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਉਕਤ ਬਜ਼ੁਰਗ ਨੂੰ ਕੋਰੋਨਾ ਵਾਇਰਸ ਹੋਣ ਬਾਰੇ …

Read More »

ਇੰਡਸ ਕਮਿਊਨਿਟੀ ਸਰਵਿਸਿਜ਼ ਨੇ ਬਰੈਂਪਟਨ ‘ਚ ਨਵੀਂ ਲੋਕੇਸ਼ਨ ‘ਤੇ ਸਰਵਿਸ ਕੀਤੀ ਸ਼ੁਰੂ

ਬਰੈਂਪਟਨ : ਇੰਡਸ ਕਮਿਊਨਿਟੀ ਸਰਵਿਸਿਜ਼ ਨੇ ਹਾਲ ਹੀ ਵਿਚ 60, ਗਿਲੀਘਮ, ਡਰਾਈਵ, ਬਰੈਂਪਟਨ ਵਿਚ ਇਕ ਨਵੀਂ ਲੋਕੇਸ਼ਨ ‘ਤੇ ਆਪਣੀ ਸਰਵਿਸਿਜ਼ ਦਾ ਵਿਸਥਾਰ ਕੀਤਾ ਹੈ। ਇਸ ਨਵੀਂ ਲੋਕੇਸ਼ਨ ਨੂੰ ਬਿਹਤਰੀਨ ਅੰਦਾਜ਼ ਵਿਚ ਖੋਲ੍ਹਿਆ ਗਿਆ ਹੈ। ਇਸ ਮੌਕੇ ‘ਤੇ ਇਕ ਓਪਨ ਹਾਊਸ ਦਾ ਵੀ ਆਯੋਜਨ ਕੀਤਾ ਗਿਆ। ਮਹਿਮਾਨਾਂ ਨੂੰ ਸਨੈਕਸ ਅਤੇ ਰਿਫਰੈਸਮੈਂਟ …

Read More »

ਵਿਨੀਪੈਗ ਵਿਚ 3 ਪੰਜਾਬੀ ਭਾਰ ਤੋਲਕਾਂ ਨੇ ਜਿੱਤੇ ਸੋਨ ਤਮਗੇ

ਐਬਟਸਫੋਰਡ : ਵਿੰਨੀਪੈਗ ਵਿਖੇ ਹੋਈ ਕੈਨੇਡੀਅਨ ਕੌਮੀ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈੱਸ ਚੈਪੀਅਨਸ਼ਿਪ ਦੇ ਮੁਕਾਬਲਿਆਂ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਪੰਜਾਬੀ ਭਾਰ ਤੋਲਕਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ …

Read More »

ਗੁਰਰਤਨ ਸਿੰਘ ਦੇ ਬਿੱਲ ਦੀ ਦੋ ਨਾਨ-ਪਰਾਫਿਟ ਸੰਸਥਾਵਾਂ ਵੱਲੋਂ ਆਲੋਚਨਾ

ਮਿਸੀਸਾਗਾ : ਨਿਊ ਡੈਮੋਕਰੈਟਿਕ ਪਾਰਟੀ ਦੇ ਬਰੈਂਪਟਨ ਈਸਟ ਤੋਂ ਐਮ ਪੀ ਪੀ ਗੁਰਰਤਨ ਸਿੰਘ ਵੱਲੋਂ ਉਨਟਾਰੀਓ ਵਿੱਚ ਜੈਨੋਸਾਈਡ ਹਫ਼ਤਾ ਮਨਾਉਣ ਲਈ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਦੀ ਇੰਡੋ ਕੈਨੇਡੀਅਨ ਹਾਰਮੋਨੀ ਫੋਰਮ ਅਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਆਲੋਚਨਾ ਕੀਤੀ ਗਈ ਹੈ। ਇੰਡੋ-ਕੈਨੇਡੀਅਨ ਹਾਰਮੋਨੀ ਫੋਰਮ ਨੇ ਪ੍ਰੀਮੀਅਰ ਡੱਗ ਫੋਰਡ ਨੂੰ ਇੱਕ …

Read More »

ਉਨਟਾਰੀਓ ‘ਚ ਡੈਲਡੂਕਾ ਬਣੇ ਲਿਬਰਲ ਪਾਰਟੀ ਦੇ ਆਗੂ

ਟੋਰਾਂਟੋ : ਉਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਦੀ ਮਿਸੀਸਾਗਾ ਦੇ ਮਾਲਟਨ ਇਲਾਕੇ ‘ਚ ਹੋਈ ਕਨਵੈਨਸ਼ਨ ‘ਚ ਸਟੀਵਨ ਡੈਲਡੂਕਾ ਨੂੰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ। ਅੱਧੀ ਦਰਜਨ ਉਮੀਦਵਾਰਾਂ ‘ਚੋਂ ਡੈਲਡੂਕਾ ਪਹਿਲੇ ਗੇੜ ਦੀ ਵੋਟਿੰਗ ‘ਚ ਹੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਗਏ। ਉਨ੍ਹਾਂ ਨੂੰ ਉਨਟਾਰੀਓ ‘ਚ ਰਹਿੰਦੇ ਵੱਡੀ ਗਿਣਤੀ …

Read More »

ਕੋਰੋਨਾ ਵਾਇਰਸ-ਕੈਨੇਡਾ ਵੀ ਹੋਇਆ ਚੌਕੰਨਾ

ਕੋਰੋਨਾ ਵਾਇਰਸ ਦੇ 27 ਮਾਮਲੇ ਆਏ ਸਾਹਮਣੇ, ਗਿਣਤੀ ਵਧਣ ਦਾ ਖਦਸ਼ਾ, ਇਕੱਲੇ ਉਨਟਾਰੀਓ ਵਿੱਚ ਹੀ ਕੋਰੋਨਾ ਦੇ 18 ਸ਼ੱਕੀ ਮਰੀਜ਼ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਕੁੱਲ 27 ਮਾਮਲੇ ਸਾਹਮਣੇ ਆਏ ਹਨ। ਉਨਟਾਰੀਓ ਵਿਚ ਇਸ ਵਾਇਰਸ ਦੇ 18 ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ …

Read More »

ਲਿਬਰਲ ਸਰਕਾਰ ਨੇ ਕੋਰੋਨਾ ਵਾਇਰਸ ਮਾਮਲੇ ‘ਚ ਨਜਰਸਾਨੀ ਕਰਦਿਆਂ ਨਵੀਂ ਕੈਬਨਿਟ ਕਮੇਟੀ ਦਾ ਕੀਤਾ ਗਠਨ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲਿਬਰਲ ਸਰਕਾਰ ਵੀ ਚੌਕਸ ਹੋ ਗਈ ਹੈ। ਇਸ ਦੇ ਚੱਲਦਿਆਂ ਜਸਟਿਨ ਟਰੂਡੋ ਸਰਕਾਰ ਨੇ ਇਕ ਨਵੀਂ ਕੈਬਨਿਟ ਕਮੇਟੀ ਬਣਾਈ ਹੈ, ਜੋ ਕੋਰੋਨਾ ਵਾਇਰਸ ਫੈਲਣ ਦੀ ਸੂਰਤ ਵਿਚ ਬਹੁਤ ਤੇਜ਼ੀ ਨਾਲ ਫੈਸਲੇ ਲਵੇਗੀ। ਕੋਵਿਡ-19 ਦੇ ਸਬੰਧ ਵਿੱਚ ਤਿਆਰ …

Read More »

ਜਸਟਿਨ ਟਰੂਡੋ ਨੇ ਸੰਜਮ ਵਰਤਣ ਦੀ ਕੀਤੀ ਅਪੀਲ

ਓਟਵਾ : ਕੋਰੋਨਾ ਵਾਇਰਸ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਅਤੇ ਜਿਸ ਕਰਕੇ ਲੋਕਾਂ ਨੂੰ ਸਹਿਮ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਜਸਟਿਨ ਟਰੂਡੋ ਨੇ ਸਾਰੇ ਕੈਨੇਡੀਅਨਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਕੋਵਿਡ-19 ਬਾਰੇ ਫੈਲ ਰਹੀ ਗਲਤ ਜਾਣਕਾਰੀ ਤੋਂ ਵੀ ਬਚਣ ਲਈ …

Read More »