Breaking News
Home / Mehra Media (page 2469)

Mehra Media

ਮੇਅਰ ਪੈਟਰਿਕ ਬਰਾਊਨ ਨੇ ਫਲੂ ਖਿਲਾਫ਼ ਕਮਰ ਕਸੀ

ਬਰੈਂਪਟਨ/ਬਿਊਰੋ ਨਿਊਜ਼ ਇੱਥੋਂ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਹੋਰ ਸਮੁਦਾਇਕ ਅਤੇ ਸਿਹਤ ਪ੍ਰਣਾਲੀ ਨਾਲ ਸਬੰਧਿਤ ਆਗੂਆਂ ਨੇ ਇਸ ਸਾਲ ਫਲੂ ਖਿਲਾਫ਼ ਕਮਰਕਸੀ ਕਰਦੇ ਹੋਏ ਇਸ ਤੋਂ ਬਚਾਅ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਮੇਅਰ ਸਮੇਤ ਹੋਰ ਆਗੂ ਜਿਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ.ਬਰੈਂਡਨ ਕਰ ਅਤੇ ਸੈਂਟਰਲ …

Read More »

ਟਰੂਡੋ ‘ਤੇ ਕੈਨੇਡਾ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼

ਟੋਰਾਂਟੋ/ਬਿਊਰੋ ਨਿਊਜ਼ ਔਰੋਰਾ-ਓਕ ਰਿਜ-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਅਤੇ ਆਲਮੀ ਸੁਰੱਖਿਆ ਲਈ ਕੰਸਰਵੇਟਿਵ ਸ਼ੈਡੋ ਸਕੱਤਰ ਲਿਓਨਾ ਅਲੈਸਲੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਗੰਭੀਰ ਨਹੀਂ ਹਨ। ਉਹ ਔਰੋਰਾ ਪਬਲਿਕ ਲਾਇਬ੍ਰੇਰੀ ਵਿਖੇ ਸੇਲਕਿਰਕ-ਇੰਟਰਲੇਕ-ਈਸਟਮੈਨ ਤੋਂ ਸੰਸਦ ਮੈਂਬਰ ਅਤੇ ਕੰਸਰਵੇਟਿਵ ਸ਼ੈਡੋ ਸੁਰੱਖਿਆ ਮੰਤਰੀ ਜੇਮਜ਼ ਬੀਜ਼ਨ …

Read More »

ਗੈਰਕਾਨੂੰਨੀ ਹਥਿਆਰ ਤਿਆਰ ਕਰਨ ਵਾਲਾ ਗਿਰੋਹ ਆਇਆ ਪੁਲਿਸ ਦੇ ਅੜਿੱਕੇ

ਓਨਟਾਰੀਓ/ਬਿਊਰੋ ਨਿਊਜ਼ : ਮਹੀਨਿਆਂ ਬੱਧੀ ਚੱਲੀ ਛਾਣਬੀੜ ਤੋਂ ਬਾਅਦ ਪਿਛਲੇ ਹਫਤੇ ਮਾਰੇ ਗਏ ਛਾਪਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਤਿਆਰ ਕਰਨਾ ਵਾਲਾ ਇਕ ਗਿਰੋਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਇਹ ਗਿਰੋਹ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਕੇ ਉਨ੍ਹਾਂ ਨੂੰ ਵੇਚਦਾ ਵੀ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਰੁੱਪ ਵੱਲੋਂ 120 ਹੈਂਡਗੰਨਜ਼ …

Read More »

12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦੈ ਓਨਟਾਰੀਓ ਦਾ ਵਿੱਤੀ ਘਾਟਾ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਪ੍ਰੋਵਿੰਸ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਬਾਰ ਹੋਈਆਂ ਚੋਣਾਂ ਤੋਂ ਅੱਧਾ ਬਿਲੀਅਨ ਡਾਲਰ ਵੱਧ ਹੈ ਪਰ ਪ੍ਰੋਗਰੈਸਿਵ ਕੰਜ਼ਰਵੇਟਿਵ ਵੱਲੋਂ ਕੀਤੀਆਂ ਪੇਸ਼ੀਨਿਗੋਈਆਂ ਨਾਲੋਂ ਇਹ ਰਕਮ ਘੱਟ ਹੈ। ਫਾਇਨਾਂਸ਼ੀਅਲ ਐਕਾਉਂਟੇਬਿਲਿਟੀ ਆਫੀਸਰ ਪੀਟਰ ਵੈਲਟਮੈਨ …

Read More »

ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਕਾਂਗਰਸ ਦੀ ਦਮਦਾਰ ਵਾਪਸੀ, ਤੇਲੰਗਾਨਾ ਵਿਚ ਟੀ.ਆਰ.ਐਸ.ਅਤੇ ਮਿਜ਼ੋਰਮ ‘ਚ ਐਮ.ਐਨ.ਐਫ.ਦੀ ਚੜ੍ਹਤ

2019 ਲੋਕ ਸਭਾ ਦਾ ਸੈਮੀਫਾਈਨਲ ਕਾਂਗਰਸ ਜਿੱਤੀ-ਭਾਜਪਾ ਹਾਰੀ ਨਵੀਂ ਦਿੱਲੀ : 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਹੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹਿੱਸੇ ਵਿਚ ਫੁੱਲ ਅਤੇ ਭਾਜਪਾ ਦੇ ਹਿੱਸੇ ‘ਚ ਕੰਡੇ ਆਏ ਹਨ। ਇਹ ਸੈਮੀਫਾਈਨਲ ਕਾਂਗਰਸ ਨੇ ਜਿੱਤ ਲਿਆ ਅਤੇ …

Read More »

ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਕਸਿਆ ਤਨਜ਼

2019 ਵਿਚ ‘ਭਾਜਪਾ ਮੁਕਤ’ ਹੋ ਜਾਵੇਗਾ ਭਾਰਤ : ਸੰਜੇ ਸਿੰਘ ਨਵੀਂ ਦਿੱਲੀ/ਬਿਊਰੋ ਨਿਊਜ : ਪੰਜ ਸੂਬਿਆਂ ਵਿਚ ਪਈਆਂ ਵੋਟਾਂ ਦੇ ਆਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਭਾਜਪਾ ‘ਤੇ ਤਨਜ਼ ਕਸਿਆ ਹੈ। ‘ਆਪ’ ਦਾ ਦਾਅਵਾ ਹੈ ਕਿ 2019 ਵਿਚ ਭਾਰਤ ‘ਭਾਜਪਾ ਮੁਕਤ’ ਹੋ ਜਾਵੇਗਾ। ਇਨ੍ਹਾਂ ਵਿਧਾਨ ਸਭਾ ਚੋਣਾਂ …

Read More »

ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਵਧਿਆ ਅਤੇ ਹੋਈ ਬੱਲੇ ਬੱਲੇ

ਜਲੰਧਰ : ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਰ ਵਧ ਗਿਆ ਹੈ ਅਤੇ ਖੂਬ ਬੱਲੇ ਬੱਲੇ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੋਇਆ ਸੀ। ਸਿੱਧੂ ਵੱਲੋਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ …

Read More »

ਮਿਲਟਰੀ ਲਿਟਰੇਚਰ ਫੈਸਟ ਦਾ ਪਹਿਲਾ ਦਿਨ, ਸਰਜੀਕਲ ਸਟਰਾਈਕ ਅਪ੍ਰੇਸ਼ਨ ਦੇ ਇੰਚਾਰਜ ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਨੇ ਦੱਸਿਆ-ਕਿਸ ਤਰ੍ਹਾਂ ਪਾਕਿ ਨੂੰ ਸਬਕ ਸਿਖਾਇਆ

ਰਾਜਨੀਤਿਕ ਇਸਤੇਮਾਲ ਹੋਣ ਦੀ ਗੱਲ ਆਈ ਤਾਂ ਆਰਮੀ ਦੀ ਲੀਡਰਸ਼ਿਪ ਨੂੰ ਰੇਜਿਸਟ ਕਰਨਾ ਪਵੇਗਾ, ਕਿਉਂਕਿ ਆਰਮੀ ਇਸ ਕੰਮ ਦੇ ਲਈ ਨਹੀਂ ਹੈ : ਲੈਫਟੀਨੈਂਟ ਜਨਰਲ ਕੀ ਰਾਜਨੀਤਿਕ ਪਾਰਟੀਆਂ ਫੌਜੀ ਅਪ੍ਰੇਸ਼ਨ ਆਪਣੇ ਹੱਕ ‘ਚ ਇਸਤੇਮਾਲ ਕਰਦੀਆਂ ਰਹਿਣਗੀਆਂ? ਸਰਜੀਕਲ ਸਟਰਾਈਕ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਓ ਕੇ ਕੀਤਾ ਸੀ ਚੰਡੀਗੜ੍ਹ : ਉੜੀ …

Read More »

ਦੁਸ਼ਯੰਤ ਚੌਟਾਲਾ ਨੇ ਬਣਾਈ ਨਵੀਂ ਪਾਰਟੀ ‘ਜਨਨਾਇਕ ਜਨਤਾ’

ਜੀਂਦ : ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਪਾਂਡੂ-ਪਿੰਡਾਰਾ ਵਿਚ ਜਨਨਾਇਕ ਜਨਤਾ ਪਾਰਟੀ ਦਾ ਐਲਾਨ ਕਰਕੇ ਆਪਣੇ ਸਿਆਸੀ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। ਇਸ ਪਾਰਟੀ ਦੇ ਬੈਨਰ ਹੇਠ ਹੀ ਡਾ. ਅਜੈ ਸਿੰਘ ਚੌਟਾਲਾ, ਦਿਗਵਿਜੈ ਚੌਟਾਲਾ ਅਤੇ ਉਨ੍ਹਾਂ ਦੇ ਹਮਾਇਤੀ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਪਾਰਟੀ ਨੇ ਨਾਲ ਹੀ …

Read More »

ਉਪੇਂਦਰ ਕੁਸ਼ਵਾਹਾ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾ

ਐਨ.ਡੀ.ਏ.ਵੀ ਛੱਡੀ, ਕਿਹਾ- ਮਹਾਂਗਠਜੋੜ ਦਾ ਬਦਲ ਖੁੱਲ੍ਹਾ ਨਵੀਂ ਦਿੱਲੀ : ਉਪੇਂਦਰ ਕੁਸ਼ਵਾਹਾ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਉਪੇਂਦਰ ਕੁਸ਼ਵਾਹਾ ਮੋਦੀ ਕੈਬਨਿਟ ‘ਚ ਭਾਈਵਾਲ ‘ਰਾਸ਼ਟਰੀ ਲੋਕ ਸਮਤਾ ਪਾਰਟੀ’ ਦੇ ਮੁਖੀ ਹਨ। ਕੁਸ਼ਵਾਹਾ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵਿਚ ਰਾਜ ਮੰਤਰੀ ਹਨ। ਉਨ੍ਹਾਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਦਫਤਰ ਨੂੰ ਭੇਜ …

Read More »