ਹਾਲਾਤਵਿਗੜੇ ਕਾਂਗਰਸਪਾਰਟੀ ਦੇ,
ਕਿੱਸੇ ਗਏ ਅਖਬਾਰਾਂ ‘ਚਛਪਬੇਲੀ।
ਸਿੱਧੂ, ਪਰਗਟ, ਬਾਜਵਾਅਤੇ ਚੰਨੀ,
ਸਾਰੀਆਂ ਹੱਦਾਂ ਉਹ ਗਏ ਟੱਪ ਬੇਲੀ।
ਹਰੀਸ਼ਰਾਵਤ ਆਇਆ ਪੰਜਾਬ ਚੱਲਕੇ,
‘ਕੱਠਿਆਂ ਪੀਤੀ ਚਾਹ ਕੱਪ-ਕੱਪ ਬੇਲੀ।
ਸਾਰੇ ਲੀਡਰਾਂ ਮੂਹਰੇ ਹੱਥ ਬੰਨ੍ਹੇ ਉਸਨੇ,
ਨਾਲ਼ੇ ਕਹੇ ਪਾਉ ਨਾਤੁਸੀਂ ਖੱਪ ਬੇਲੀ।
ਇਹ ਤਾਂ ਸਾਡਾ ਅੰਦਰੂਨੀ ਮਾਮਲਾ ਹੈ,
ਨਾਕਰੋ ਸ਼ੋਰ ਅੰਦਰ ਲਉ ਠੱਪ ਬੇਲੀ।
ਵਿਰੋਧੀ ਤਾਂ ਕਰਨਉਡੀਕਬੈਠੇ,
ਡੰਗ ਮਾਰਨਗੇ ਖੜੱਪੇ ਸੱਪ ਬੇਲੀ।
ਔਖੀ ਘੜੀ ਹੈ ਆਈ ਕੈਪਟਨਲਈ,
ਸਕਿਆ ਕਾਟੋ ਕਲੇਸ਼ਨਾ ਨੱਪ ਬੇਲੀ।
ਸਰਕਾਰ ਕਹੇ ਹਾਲਾਤ ਨੇ ਵਿੱਚ ਕਾਬੂ,
ਇਸ ਤੋਂ ਵੱਡੀ ਹੋਰ ਕੀ ਗੱਪ ਬੇਲੀ।
ਜਾਂਚ ਕਮਿਸ਼ਨ ਤਾਂ ਸਾਡਾਆਪਣਾ ਹੈ,
ਜਦੋਂ ਚਾਹਾਂਗੇ ਲਵਾਂਗੇ ਰੋਕਇਹਨੂੰ,
ਠੋਕੋ ਤਾਲੀਨਾਘਬਰਾਉ ਬਹੁਤਾ,
‘ਹਕੀਰ’ਜਾਣਗੇ ਭੁੱਲ ਲੋਕਇਹਨੂੰ।
ਸੁਲੱਖਣ ਸਿੰਘ, 647-786-6329