21.8 C
Toronto
Monday, July 20, 2026
spot_img
Homeਭਾਰਤਹੇਮਾ ਮਾਲਿਨੀ ਨੇ ਫਿਰ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨ ਪੱਖੀ

ਹੇਮਾ ਮਾਲਿਨੀ ਨੇ ਫਿਰ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨ ਪੱਖੀ

ਧਰਮਿੰਦਰ ਕਰ ਚੁੱਕੇ ਹਨ ਕਿਸਾਨਾਂ ਦੀ ਹਮਾਇਤ
ਨਵੀਂ ਦਿੱਲੀ/ ਬਿਊਰੋ ਨਿਊਜ਼ : ਭਾਜਪਾ ਦੀ ਸੰਸਦ ਮੈਂਬਰ ਅਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਇਕ ਵਾਰ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਸਾਨਾਂ ਦੀ ਹਮਾਇਤ ਕੀਤੀ ਸੀ। ਹੇਮਾ ਨੇ ਸਦਨ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਲਈ ਇੰਨਾ ਕੰਮ ਕਰ ਰਹੇ ਹਨ ਅਤੇ ਉਹ ਕਿਸਾਨ ਵਿਰੋਧੀ ਕਿਵੇਂ ਹੋ ਸਕਦੇ ਹਨ। ਮਥੁਰਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਖੇਤੀ ਕਾਨੂੰਨ ਲਾਗੂ ਹੋਣ ਦਿਓ, ਜੇ ਕੁਝ ਕਮੀ ਹੋਵੇਗੀ ਤਾਂ ਇਸ ਨੂੰ ਸੁਧਾਰ ਲਿਆ ਜਾਵੇਗਾ, ਪਰ ਕਿਸਾਨ ਮੰਨਣ ਲਈ ਤਿਆਰ ਹੀ ਨਹੀਂ ਹਨ।

RELATED ARTICLES
POPULAR POSTS