14.8 C
Toronto
Monday, October 5, 2026
spot_img
HomeਕੈਨੇਡਾFrontਜਾਤੀ ਮਰਦਮਸ਼ੁਮਾਰੀ ’ਚੋਂ ਓ.ਬੀ.ਸੀ. ਭਾਈਚਾਰੇ ਨੂੰ ਲਾਂਭੇ ਕਰਨ ’ਤੇ ਭੜਕੀ ਕਾਂਗਰਸ

ਜਾਤੀ ਮਰਦਮਸ਼ੁਮਾਰੀ ’ਚੋਂ ਓ.ਬੀ.ਸੀ. ਭਾਈਚਾਰੇ ਨੂੰ ਲਾਂਭੇ ਕਰਨ ’ਤੇ ਭੜਕੀ ਕਾਂਗਰਸ

ਜਾਤੀ ਮਰਦਮਸ਼ੁਮਾਰੀ ’ਚੋਂ ਓ.ਬੀ.ਸੀ. ਭਾਈਚਾਰੇ ਨੂੰ ਲਾਂਭੇ ਕਰਨ ’ਤੇ ਭੜਕੀ ਕਾਂਗਰਸ
ਨਰਿੰਦਰ ਮੋਦੀ ਸਰਕਾਰ ’ਤੇ ਡੂੰਘੀ ਸਾਜਿਸ਼ ਦੇ ਲਗਾਏ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ’ਤੇ ਜਾਤੀ ਮਰਦਮਸ਼ੁਮਾਰੀ ਵਿਚੋਂ ਪਛੜੀਆਂ ਸ਼ੇ੍ਰਣੀਆਂ (ਓਬੀਸੀ) ਨੂੰ ਲਾਂਭੇ ਕਰਨ ਦਾ ਗੰਭੀਰ ਇਲਜ਼ਾਮ ਲਗਾਉਂਦਿਆਂ ਇਸ ਨੂੰ ਇਕ ਡੂੰਘੀ ਸਾਜਿਸ਼ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਓਬੀਸੀ ਵਿਭਾਗ ਦੇ ਮੁਖੀ ਅਨਿਲ ਜੈਹਿੰਦ ਨੇ ਇਲਜ਼ਾਮ ਲਗਾਇਆ ਕਿ ਮਰਦਮਸ਼ੁਮਾਰੀ ਫਾਰਮ ਵਿਚ ਓਬੀਸੀ ਭਾਈਚਾਰੇ ਲਈ ਵੱਖਰਾ ਕਾਲਮ ਨਾ ਰੱਖਣਾ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਖਿਲਾਫ ਹੈ। ਇਸ ਨਾਲ ਪਛੜੀਆਂ ਸ਼ੇ੍ਰਣੀਆਂ ਦੀ ਸਹੀ ਆਬਾਦੀ ਦਾ ਅੰਕੜਾ ਸਾਹਮਣੇ ਨਹੀਂ ਆ ਸਕੇਗਾ। ਅਨਿਲ ਜੈਹਿੰਦ ਨੇ ਕਿਹਾ ਕਿ ਸਰਕਾਰ ਜਾਤੀ ਮਰਦਮਸ਼ੁਮਾਰੀ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਬਜਾਏ ਅਜਿਹੀ ਪ੍ਰਕਿਰਿਆ ਅਪਣਾ ਰਹੀ ਹੈ, ਜਿਸ ਨਾਲ ਓਬੀਸੀ ਭਾਈਚਾਰੇ ਨੂੰ ਸਰਕਾਰੀ ਅੰਕੜਿਆਂ ਤੋਂ ਬਾਹਰ ਰੱਖਣ ਦਾ ਰਾਹ ਪੱਧਰਾ ਹੰੁਦਾ ਹੈ। ਉਨ੍ਹਾਂ ਨੇ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਸ਼ਨ ਪੱਤਰ ਦੇ 10ਵੇਂ ਸਵਾਲ ਵਿਚ ਓਬੀਸੀ ਸ਼ੇ੍ਰਣੀ ਦਰਜ ਕਰਨ ਲਈ ਕੋਈ ਕਾਲਮ ਹੀ ਨਹੀਂ ਰੱਖਿਆ ਗਿਆ, ਜੋ ਦੇਸ਼ ਵਿਚ ਚੱਲ ਰਹੀ ਮਨੂੰਵਾਦੀ ਸੋਚ ਦਾ ਪ੍ਰਗਟਾਵਾ ਹੈ।

RELATED ARTICLES
POPULAR POSTS