ਬਿਹਤਰ ਸਫ਼ਰ ਲਈ ਕੀ ਤੁਸੀਂ ਵੱਧ ਮੌਕੇ ਚਾਹੁੰਦੇ ਹੋ? ਟੋਰਾਂਟੋ ਪੀਅਰਸਨ ਏਅਰਪੋਰਟ ਤੇ ਬਣਨ ਵਾਲੀ ਨਵੀਂ ਟਰਾਂਜ਼ਿਟ ਹੱਬ-ਯੂਨੀਅਨ ਸਟੇਸ਼ਨ ਵੈਸਟ-ਤੁਹਾਡੇ ਇਸ ਸੁਪਨੇ ਨੂੰ ਇਕ ਹਕੀਕਤ ਬਣਾ ਦੇਵੇਗੀ। ਯੂਨੀਅਨ ਸਟੇਸ਼ਨ ਵੈਸਟ ਰਾਹੀਂ ਤੁਸੀਂ ਭੀੜ ਤੋਂ ਬਚਕੇ ਆਪਣਾ ਸਫ਼ਰ ਕਰ ਸਕੋਗੇ। ਸਾਡੇ ਰੀਜਨਲ ਨੈਟਵਰਕ ਵਿੱਚ ਇਕ ਦੂਜੀ ਵੱਡੀ ਟਰਾਂਜ਼ਿਟ ਹੱਬ ਰਾਹੀਂ ਬਰੈਂਪਟਨ, ਮਿਸੀਸਾਗਾ, ਇਟੋਬਿਕੋ ਅਤੇ ਟੋਰਾਂਟੋ ਨੂੰ ਆਪਸ ਵਿੱਚ ਜੋੜਨ ਲਈ ਵੱਧ ਰੂਟਸ ਹੋਣਗੇ। ਇਸ ਨਾਲ ਇਕ ਅਜਿਹਾ ਟਰਾਂਜ਼ਿਟ ਤਿਆਰ ਹੋਵੇਗਾ, ਜਿਹੜਾ ਵੱਧ ਤੇਜ਼ ਹੋਵੇ, ਜਿਸ ਵਿੱਚ ਸਰਵਿਸ ਫ੍ਰੀਕੁਐਂਸੀ ਵੱਧ ਹੋਵੇ ਅਤੇ ਜਿਹੜਾ ਦੂਰ ਤੱਕ ਫੈਲਿਆ ਹੋਵੇ।
ਬਿਹਤਰ ਟਰਾਂਜ਼ਿਟ ਨੈਟਵਰਕ ਕਾਰਨ ਲੋਕਾਂ ਕੋਲ ਆਪਣੀ ਰਿਹਾਇਸ਼ ਬਾਰੇ ਫੈਸਲੇ ਲੈਣ ਲਈ ਵੱਧ ਔਪਸ਼ਨਜ਼ ਹੁੰਦੀਆਂ ਹਨ। ਇਸੇ ਤਰਾਂ ਉਨ੍ਹਾਂ ਦੀ ਵੱਧ ਨੌਕਰੀਆਂ ਤੱਕ ਵੀ ਪਹੁੰਚ ਹੋ ਜਾਂਦੀ ਹੈ। ਯੂਨੀਅਨ ਸਟੇਸ਼ਨ ਵੈਸਟ ਦੇ ਬਣਨ ਨਾਲ ਸੜਕਾਂ ਤੇ ਕਾਰਾਂ ਦੀ ਗਿਣਤੀ ਵਧ ਜਾਵੇਗੀ। ਇਸ ਨਾਲ ਸੜਕਾਂ ਤੇ ਘੱਟ ਭੀੜ ਹੋਵੇਗੀ ਅਤੇ ਹਵਾ ਵੀ ਸਾਫ ਰਹੇਗੀ।
ਬਿਹਤਰ ਟਰਾਂਜ਼ਿਟ ਨਾਲ ਬਿਜ਼ਨਸਾਂ ਨੂੰ ਵੀ ਫਾਇਦਾ ਹੁੰਦਾ ਹੈ। ਸੜਕਾਂ ਤੇ ਭੀੜ ਘੱਟ ਹੋਣ ਕਾਰਨ ਕਾਰਗੋ-ਡਲਿਵਰੀ ਵਕਤ ਸਿਰ ਹੁੰਦੀ ਹੈ। ਬਿਜ਼ਨਸਾਂ ਨੂੰ ਨਵੇਂ ਕਸਟਮਰ ਲੱਭਣ ਅਤੇ ਨਵੇਂ ਮੁਲਾਜ਼ਮ ਲੱਭਣ ਵਿੱਚ ਵੀ ਮਦਦ ਮਿਲਦੀ ਹੈ।
ਇਹ ਨਵੀਂ ਟਰਾਂਜ਼ਿਟ ਹੱਬ 2030ਵਿਆਂ ਦੇ ਸ਼ੁਰੂ ਵਿੱਚ ਪੂਰੀ ਹੋ ਜਾਵੇਗੀ। ਇਸ ਦੌਰਾਨ ਟੋਰਾਂਟੋ ਪੀਅਰਸਨ ਇਹ ਵਿਚਾਰ ਕਰ ਰਿਹਾ ਹੈ ਕਿ ਏਅਰਪੋਰਟ ਅਤੇ ਨਾਲ ਲੱਗਦੇ ਖੇਤਰ ਨੂੰ ਜੋੜਨ ਵਾਸਤੇ ਨਵੇਂ ਬੱਸ ਰੂਟ ਸ਼ੁਰੂ ਕੀਤੇ ਜਾਣ। ਐਗਲਿੰਟਨ ਕਰੌਸਟਾਊਨ ਐਲ ਆਰ ਟੀ ਯੂਨੀਅਨ ਸਟੇਸ਼ਨ ਵੈਸਟ ਨਾਲ ਜੁੜਨ ਵਾਲੀ ਪਹਿਲੀ ਰੇਲ ਲਾਈਨ ਹੋਵੇਗੀ। ਯੂਨੀਅਨ ਸਟੇਸ਼ਨ ਵੈਸਟ ਨਾਲ ਰੀਜਨਲ ਟਰਾਂਜ਼ਿਟ ਵਿੱਚ ਜੋ ਸੁਧਾਰ ਹੋਵੇਗਾ, ਉਸ ਨਾਲ ਸਾਡੇ ਇਸ ਰੀਜਨ ਦੀ ਤਰੱਕੀ ਹੋਵੇਗੀ। ਤੁਹਾਡਾ ਕੀ ਖਿਆਲ ਹੈ? ਇਸ ਬਾਰੇ ਹੋਰ ਜਾਣਕਾਰੀ ਲਈ www.unionstationwest.ca ਤੇ ਜਾਓ।